ਖ਼ਬਰਾਂ
ਇੱਕ ਡਿਗਰੀ ’ਤੇ ਪੁੱਜਾ ਅੰਮ੍ਰਿਤਸਰ ਦਾ ਪਾਰਾ
Page Visitors: 2416
ਇੱਕ ਡਿਗਰੀ ’ਤੇ ਪੁੱਜਾ ਅੰਮ੍ਰਿਤਸਰ ਦਾ ਪਾਰਾDecember 28
09:25 2018
ਹਰਿਆਣਾ ਤੇ ਪੰਜਾਬ ਸੂਬਿਆਂ ਵਿੱਚੋਂ ਆਦਮਪੁਰ ਸਭ ਤੋਂ ਠੰਢਾ ਸ਼ਹਿਰ ਰਿਹਾ। ਇੱਥੋਂ ਦਾ ਤਾਪਮਾਨ 0.4 ਡਿਗਰੀ ਸੈਲਸੀਅਸ ਤਕ ਹੇਠਾਂ ਚਲਾ ਗਿਆ। ਇਸੇ ਤਰ੍ਹਾਂ ਪਠਾਨਕੋਟ ਵਿੱਚ 2.9 ਡਿਗਰੀ, ਬਠਿੰਡਾ 2.5 ਡਿਗਰੀ, ਫਰੀਦਕੋਟ 3.8 ਡਿਗਰੀ ਤੇ ਗੁਰਦਾਸਪੁਰ 3.2 ਡਿਗਰੀ ਤਾਪਮਾਨ ਨਾਲ ਠੰਢੇ ਸ਼ਹਿਰ ਰਹੇ।
ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ ਆਮ ਨਾਲੋਂ ਇੱਕ ਤੋਂ ਤਿੰਨ ਡਿਗਰੀ ਸੈਲਸੀਅਸ ਹੇਠਾਂ ਰਿਹਾ। ਨਰਨੌਲ ਤੇ ਹਿਸਾਰ ਵਿੱਚ ਕ੍ਰਮਵਾਰ 3.2 ਤੇ 2.8 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ। ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 3.4 ਡਿਗਰੀ ਰਿਕਾਰਡ ਕੀਤਾ ਗਿਆ। ਪੰਜਾਬ ਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆ ਵਿੱਚ ਵੱਧ ਤੋਂ ਵੱਧ ਤਾਪਮਾਨ 16-20 ਡਿਗਰੀ ਰਿਕਾਰਡ ਕੀਤਾ ਗਿਆ।