84 ਦੇ ਕਤਲੇਆਮ ਦੀ ਯਾਦ ਵਿੱਚ ਮੈਮੋਰੀਅਲ ਬਾਰੇ ਸ਼੍ਰੋਮਣੀ ਅਕਾਲੀ ਦਲ(ਸਰਨਾ) ਦੇ ਵਿਚਾਰ
ਅਸੀਂ 84 ਦੇ ਕਤਲੇਆਮ ਦੀ ਯਾਦ ਵਿੱਚ ਮੇਮੋਰਿਅਲ ਬਣਾਉਣ ਦੇ ਪੂਰੇ ਹੱਕ ਵਿਚ ਹਾਂ ਪਰ ਗੁਰੂਦਵਾਰਾ ਰਕਾਬਗੰਜ ਸਾਹਿਬ ਦੀ ਹੱਦ (ਕਿਸੀ ਵੀ ਇਤਿਹਾਸਿਕ ਗੁਰੁਦੁਆਰੇ) ਦੇ ਅੰਦਰ ਨਹੀ ! ਇਹ ਅਸਥਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸੰਬੰਧਿਤ ਹੈ ਤੇ ਗੁਰੂ ਸਾਹਿਬ ਦੀ ਲਾਸਾਨੀ ਸ਼ਹੀਦੀ ਦਾ ਪ੍ਰਤੀਕ ਹੈ ! ਦੁਨਿਆ ਦੇ ਇਤਿਹਾਸ ਵਿਚ ਅਜੇਹਾ ਕੋਈ ਉਦਾਹਰਣ ਨਹੀ ਮਿਲਦਾ ਕੀ ਕਿਸੀ ਧਰਮ ਅਸਥਾਨ ਦੇ ਅੰਦਰ ਅਜੇਹਾ ਕੋਈ ਮੈਮੋਰੀਅਲ ਬਣਾਇਆ ਗਿਆ ਹੋਵੇ, ਤੇ ਬਣਾਇਆ ਵੀ ਨਹੀ ਜਾਣਾ ਚਾਹੀਦਾ !
ਮੈਮੋਰੀਅਲ ਦਿੱਲੀ ਵਿਚ ਕਿਸੀ ਵੀ ਹੋਰ ਜਗਾਹ ਬਣਾਇਆ ਜਾਵੇ, ਸਾਡੀ ਪਾਰਟੀ ਤਨ-ਮਨ-ਧਨ ਨਾਲ ਮਿਲ ਕੇ ਚਲੇਗੀ ਤੇ ਇਸ ਮੇਮੋਰੀਅਲ ਨੂੰ ਦੁਨੀਆਂ ਦੇ ਨਕਸ਼ੇ ਤੇ “ਕਤਲੇਆਮ ਦੀ ਯਾਦਗਾਰ" ਤੇ ਤੌਰ ਤੇ ਸਥਾਪਿਤ ਕਰਨ ਲਈ ਆਪਣਾ ਸਹਿਯੋਗ ਦੇਵੇਗੀ !
ਸੰਗਤਾਂ ਦੀ ਗਿਆਤ ਲਈ 84 ਦੇ ਕਤਲੇਆਮ ਦੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਦਾ ਮੱਤਾ ਸਭਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੁਆਰਾ ਸੰਗਤਾਂ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਪਾਸ ਕੀਤਾ ਜੋ ਕੀ ਅੱਜ ਤਕ ਕਿਸੀ ਹੋਰ ਕਮੇਟੀ ਨੇ ਪਾਸ ਨਹੀ ਕੀਤਾ. ਅਸੀਂ ਸਮੂਹ ਸਿਖ ਸੰਗਤ ਨੂੰ ਅਪੀਲ ਕਰਦੇ ਹਾਂ ਕੀ ਇਸ ਮੈਮੋਰੀਅਲ ਨੂੰ ਗੁਰੂਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਬਨਾਏ ਜਾਣ ਦਾ ਵਿਰੋਧ ਕਰਨ !