ਗੁਰਮੀਤ ਸਿੰਘਬਰਸਾਲ
ਨਵੀਂ ਕਤਾਰ
Page Visitors: 2924
ਨਵੀਂ ਕਤਾਰ
ਧਰਮ ਦੇ ਨਾਂ ਤੇ ਲੋਟੂ ਟੋਲੇ,ਭਾਵਨਾਵਾਂ ਦਾ ਕਰਨ ਵਪਾਰ।
ਕੁਦਰਤ ਨੂੰ ਜੋ ਜਾਣ ਸਕੇ ਨਾ,ਰੱਬ ਦੇ ਬਣਦੇ ਠੇਕੇਦਾਰ।
ਪੂਜਾ,ਮੰਤਰ,ਜੋਤਿਸ਼,ਤੰਤਰ,ਸੱਚ ਨਾਲ ਨੇ ਖਾਂਦੇ ਖਾਰ।
ਕੁਦਰਤ ਨੂੰ ਇਹ ਜਿੱਤਣਾ ਦੱਸਣ,ਕਰਮ-ਕਾਂਢ ਦਾ ਲੈ ਹਥਿਆਰ।
ਭੂਤ-ਭਵਿੱਖ ਨੂੰ ਜਾਨਣ ਦੇ ਜੋ,ਕਰਦੇ ਦਾਅਵੇ ਬੇ-ਸ਼ੁਮਾਰ।
ਦੁਨੀਆਂ ਨੂੰ ਦੱਸ ਸਕੇ ਨਾ ਕੁਝ ਵੀ,ਜਦ ਜਦ ਕੁਦਰਤ ਮਾਰੀ ਮਾਰ।
ਗਿਆਨ-ਵਿਹੂਣੀ ਅੰਨ੍ਹੀ ਸ਼ਰਧਾ,ਸਭ ਕੁਝ ਜਲਦੀ ਦਵੇ ਵਿਸਾਰ।
ਅੰਧ-ਵਿਸ਼ਵਾਸੀ ਡੇਰਿਆਂ ਅੱਗੇ,ਫਿਰ ਬਣ ਜਾਂਦੀ ਨਵੀਂ ਕਤਾਰ।।
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)
gsbarsal@gmail.com