ਨਵੀਂ ਪੀੜ੍ਹੀ ਨੂੰ ਪੰਜਾਬੀ ਬਾਰੇ ਸੁਚੇਤ ਕਰਨ ਦੀ ਲੋੜ
ਦੁਨੀਆ ਅੰਦਰ ਆਮ ਤੌਰ
ਸਾਡੇ ਵਿਚਾਰ ਅਨੁਸਾਰ ਪੰਜਾਬੀ ਸਾਹਿਤ ਸਭਾਵਾਂ ਨੂੰ ਬਾਹਰਲੇ ਮੁਲਕਾਂ ਅੰਦਰ ਪੰਜਾਬੀ ਦੇ ਵਿਸਥਾਰ ਲਈ ਹੋਰ ਵਧੇਰੇ ਸੁਚਾਰੂ
ਕੰਮ ਕਰਨ ਦੀ ਜ਼ਰੂਰਤ ਹੈ। ਸਾਹਿਤ ਸਭਾਵਾਂ ਦੀਆਂ ਮੀਟਿੰਗਾਂ ਅੰਦਰ ਰਚਨਾਵਾਂ ਪੜ੍ਹਨ ਅਤੇ ਸੁਣਨ ਤੋਂ ਇਲਾਵਾ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਪੰਜਾਬੀ ਵੱਲ ਪ੍ਰੇਰਿਤ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ। ਅਜਿਹੀਆਂ ਸਭਾਵਾਂ ਸਿੱਖ ਗੁਰੂ ਸਾਹਿਬਾਨ ਦੇ ਜੀਵਨ ਅਤੇ ਇਤਿਹਾਸ ਬਾਰੇ ਪੇਟਿੰਗ ਮੁਕਾਬਲੇ ਕਰਵਾ ਸਕਦੀਆਂ ਹਨ। ਸਾਡੇ ਸੱਭਿਆਚਾਰ ਅਤੇ ਇਤਿਹਾਸ ਬਾਰੇ ਛੋਟੇ ਲੇਖ ਲਿਖਣ ਲਈ ਬੱਚਿਆਂ ਦੇ ਮੁਕਾਬਲੇ ਹੋ ਸਕਦੇ ਹਨ। ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਜਾ ਸਕਦੇ ਹਨ। ਜਿਸ ਤਰ੍ਹਾਂ ਅੰਗਰੇਜ਼ੀ ਦੇ ਵਾਕ ਅਤੇ ਮੁਹਾਵਰੇ ਦੇ ਮੁਕਾਬਲੇ ਕਰਵਾਏ ਜਾਂਦੇ ਹਨ, ਇਸੇ ਤਰ੍ਹਾਂ ਪੰਜਾਬੀ ਬੋਲੀ ਦੇ ਵਾਕਾਂ ਅਤੇ ਮੁਹਾਵਰਿਆਂ ਬਾਰੇ ਬੱਚਿਆਂ ਦੇ ਮੁਕਾਬਲੇ ਕਰਵਾਏ ਜਾ ਸਕਦੇ ਹਨ। ਅਜਿਹੇ ਯਤਨਾਂ ਨਾਲ ਅਸੀਂ ਨਵੀਂ ਪੀੜ੍ਹੀ ਨੂੰ ਠੇਠ ਪੰਜਾਬੀ ਨਾਲ ਜੋੜਨ ਲਈ ਅੱਗੇ ਵੱਧ ਸਕਦੇ ਹਾਂ ਅਤੇ ਉਨ੍ਹਾਂ ਨੂੰ ਆਪਣੇ ਵਿਰਸੇ ਅਤੇ ਜੜ੍ਹਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਪ੍ਰੇਰਿਤ ਕਰ ਸਕਦੇ ਹਾਂ। ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਲਈ ਜਿਥੇ ਸਕੂਲਾਂ ਅਤੇ ਸਾਹਿਤ ਸਭਾਵਾਂ ਚੰਗਾ ਯੋਗਦਾਨ ਪਾ ਸਕਦੀਆਂ ਹਨ, ਉਥੇ ਸਭ ਤੋਂ ਅਹਿਮ ਭੂਮਿਕਾ ਸਾਡੇ ਘਰਾਂ ਅੰਦਰ ਮਾਵਾਂ ਦੀ ਹੈ। ਜੇਕਰ ਘਰਾਂ ਅੰਦਰ ਚੰਗੀ ਪੰਜਾਬੀ ਬੋਲਣ ਨੂੰ ਤਰਜੀਹ ਦਿੱਤੀ ਜਾਵੇਗੀ, ਤਾਂ ਬੱਚੇ ਚੰਗੀ ਤੇ ਠੇਠ ਪੰਜਾਬੀ ਉਚਾਰਨ ਕਰ ਸਕਦੇ ਹਨ। ਨਹੀਂ ਤਾਂ ਕਈ ਵਾਰ ਇਹ ਹੁੰਦਾ ਹੈ ਕਿ ਬਹੁਤ ਸਾਰੇ ਬੱਚੇ ਅੰਗਰੇਜ਼ੀ ਰਲੀ ਅਜਿਹੀ ਪੰਜਾਬੀ ਬੋਲਦੇ ਹਨ ਕਿ ਉਹ ਮਜ਼ਾਕ ਦਾ ਪਾਤਰ ਬਣ ਜਾਂਦੇ ਹਨ।
ਅਜਿਹੇ ਬੱਚੇ ਫਿਰ ਪੰਜਾਬੀ ਬੋਲਣ ਨੂੰ ਕਦੀ ਵੀ ਤਰਜੀਹ ਨਹੀਂ ਦਿੰਦੇ, ਸਗੋਂ ਉਲਟਾ ਮਾਨਸਿਕ ਤੌਰ ’ਤੇ ਪੰਜਾਬੀ ਪ੍ਰਤੀ ਉਨ੍ਹਾਂ ਦੇ ਮਨਾਂ ਅੰਦਰ ਵੱਖਰੀ ਤਰ੍ਹਾਂ ਦੀ ਭਾਵਨਾ ਬਣ ਜਾਂਦੀ ਹੈ। ਸੋ ਘਰਾਂ ਅੰਦਰ ਠੀਕ ਅਤੇ ਠੇਠ ਕਿਸਮ ਦੀ ਪੰਜਾਬੀ ਜੇਕਰ ਬੋਲੀ ਜਾਵੇਗੀ ਤਾਂ ਬੱਚਿਆਂ ਦੇ ਮਨਾਂ ਉਪਰ ਉਸ ਦੀ ਮੋਹਰ ਛਾਪ ਲੱਗਣਾ ਕੁਦਰਤੀ ਗੱਲ ਹੈ। ਘਰਾਂ ਅੰਦਰ ਸਿੱਖੀ ਪੰਜਾਬੀ ਬੱਚੇ ਦੀ ਰੂਹ ਅੰਦਰ ਘਰ ਕਰ ਜਾਂਦੀ ਹੈ ਅਤੇ ਰਹਿੰਦੀ ਜ਼ਿੰਦਗੀ ਉਹ ਭਾਵੇਂ ਜਿਹੜੀ ਮਰਜ਼ੀ ਭਾਸ਼ਾ ਪੜ੍ਹਦਾ ਤੇ ਬੋਲਦਾ ਰਹੇ, ਪਰ ਆਪਣੀ ਮਾਂ ਬੋਲੀ ਤੋਂ ਨਾ ਤਾਂ ਵਿਰਵਾ ਰਹਿੰਦਾ ਅਤੇ ਨਾ ਹੀ ਦੂਰ ਹੁੰਦਾ ਹੈ। ਇਸ ਕਰਕੇ ਘਰਾਂ ਅੰਦਰ ਪੰਜਾਬੀ ਬੋਲੀ ਨੂੰ ਤਰਜੀਹ ਦੇਣਾ ਬੇਹੱਦ ਜ਼ਰੂਰੀ ਹੈ। ਸਾਡੇ ਲੋਕਾਂ ਨੂੰ ਇਸ ਗੱਲ ਦੀ ਕਦੀ ਚਿੰਤਾ ਨਹੀਂ ਹੋਣੀ ਚਾਹੀਦੀ ਕਿ ਘਰਾਂ ਅੰਦਰ ਬੱਚਿਆਂ ਨਾਲ ਪੰਜਾਬੀ ਬੋਲਣ ਸਦਕਾ ਉਨ੍ਹਾਂ ਦੇ ਬੱਚੇ ਕਿਧਰੇ ਅੰਗਰੇਜ਼ੀ ਸਿੱਖਣ ਤੋਂ ਵਿਰਵੇ ਨਾ ਰਹਿ ਜਾਣ। ਅਜਿਹੇ ਪ੍ਰਭਾਵ ਬਿਲਕੁਲ ਗਲਤ ਹੈ।
ਬਾਹਰਲੇ ਮੁਲਕਾਂ ਅੰਦਰ ਸਕੂਲਾਂ, ਕਾਲਜਾਂ ਅਤੇ ਆਲੇ ਦੁਆਲੇ ਅੰਗਰੇਜ਼ੀ ਦਾ ਬਹਾਅ ਹੋਣ ਕਾਰਨ ਸਾਡੇ ਬੱਚਿਆਂ ਨੂੰ ਅੰਗਰੇਜ਼ੀ ਸਿੱਖਣ ਵਿਚ ਕਦੇ ਵੀ ਕੋਈ ਮੁਸ਼ਕਿਲ ਨਹੀਂ ਆਉਂਦੀ। ਜਦੋਂ ਅਸੀਂ ਪੰਜਾਬੀ ਪੜ੍ਹਨ ਉਪਰ ਜ਼ੋਰ ਦਿੰਦੇ ਹਾਂ, ਇਸ ਦਾ ਅਰਥ ਇਹ ਕਦੇ ਨਹੀਂ ਕਿ ਅਸੀਂ ਅੰਗਰੇਜ਼ੀ ਸਿੱਖਣ ਤੋਂ ਵਰਜਦੇ ਹਾਂ। ਸਾਡਾ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ ਨਾਲ ਜੋੜ ਕੇ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲ ਜੁੜੇ ਰਹਿ ਸਕਦੇ ਹਾਂ। ਤੇ ਅਜਿਹਾ ਕਰਨਾ ਸਾਡੇ ਲਈ ਜ਼ਰੂਰੀ ਵੀ ਹੈ। ਜਿਥੋਂ ਤੱਕ ਬਾਹਰਲੇ ਮੁਲਕਾਂ ਵਿਚ ਰਹਿ ਕੇ ਸਿੱਖਿਆ ਹਾਸਲ ਕਰਨ, ਉਚ ਅਹੁਦਿਆਂ ’ਤੇ ਜਾਣ ਆਰਥਿਕ ਤਰੱਕੀਆਂ ਛੂਹਣ ਅਤੇ ਹੋਰ ਖੇਤਰਾਂ ਵਿਚ ਮੱਲ੍ਹਾਂ ਮਾਰਨ ਦਾ ਸਵਾਲ ਹੈ, ਉਸ ਵਿਚ ਅੰਗਰੇਜ਼ੀ ਦੀ ਮੁਹਾਰਤ ਤੋਂ ਅਸੀਂ ਕਦੇ ਵੀ ਮੁਨਕਰ ਨਹੀਂ ਹੁੰਦੇ ਤੇ ਉਸ ਪ੍ਰਤੀ ਨਾ ਕਦੇ ਕਿਸੇ ਨੂੰ ਅਵੇਸਲਾ ਹੋਣ ਲਈ ਕਹਿੰਦੇ ਹਾਂ। ਸੋ ਸਾਡਾ ਮੂਲ ਮੰਤਵ ਆਪਣੀ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ, ਸੱਭਿਆਚਾਰ ਅਤੇ ਧਰਮ ਨਾਲ ਜੋੜੀ ਰੱਖਣ ਲਈ ਆਪਣੀ ਬੋਲੀ ਨਾਲ ਜੁੜਨ ਵਾਸਤੇ ਸੁਚੇਤ ਕਰਨ ਦਾ ਹੈ।
ਗੁਰਜਤਿੰਦਰ ਸਿੰਘ ਰੰਧਾਵਾ, 916-320-9444
ਗੁਰਜਤਿੰਦਰ ਸਿੰਘ ਰੰਧਾਵਾ
ਨਵੀਂ ਪੀੜ੍ਹੀ ਨੂੰ ਪੰਜਾਬੀ ਬਾਰੇ ਸੁਚੇਤ ਕਰਨ ਦੀ ਲੋੜ
Page Visitors: 2909