ਚੰਦੀ ਸੁiਰੰਦਰ ਕੌਰ ਦੀ ਸੱਥ !
ਗਉੜੀ ਗੁਆਰੇਰੀ ਮਹਲਾ 5 ॥
ਕਲਿਜੁਗ ਮਹਿ ਮਿiਲ ਆਏ ਸੰਜੋਗ ॥
ਜਿਚਰੁ ਆਗਿਆ ਤਿਚਰੁ ਭੋਗਹਿ ਭੋਗ ॥1॥
ਇਸ ਕਲੇਸ਼ਾਂ ਵੇੜ੍ਹੀ ਦੁਨੀਆ ਵਿਚ, ਇਸਤਰੀ ਤੇ ਪਤੀ, ਪਿਛਲੇ ਸੰਬੰਧਾਂ ਦੇ ਕਾਰਨ ਮਿਲ ਕੇ ਆ ਇਕੱਠੇ ਹੁੰਦੇ ਹਨ। ਜਿਤਨਾ ਚਿਰ ਪਰਮਾਤਮਾ ਵਲੋਂ ਹੁਕਮ ਮਿਲਦਾ ਹੈ, ਉਤਨਾ ਚਿਰ ਦੋਵੇਂ ਮਿਲ ਕੇ ਜਗਤ ਦੇ ਪਦਾਰਥ ਮਾਣਦੇ ਹਨ।1।
ਜਲੈ ਨ ਪਾਈਐ ਰਾਮ ਸਨੇਹੀ ॥
ਕਿਰਤਿ ਸੰਜੋਗਿ ਸਤੀ ਉਠਿ ਹੋਈ ॥1॥ ਰਹਾਉ ॥
ਆਪਣੇ ਮਰੇ ਪਤੀ ਨਾਲ ਮੁੜ ਕੀਤੇ ਜਾ ਸਕਣ ਵਾਲੇ ਮਿਲਾਪ ਦੀ ਖਾਤਰ, ਇਸਤਰੀ ਉਠ ਕੇ ਸਤੀ ਹੋ ਜਾਂਦੀ ਹੈ, ਪਤੀ ਦੀ ਚਿਖਾ ਵਿਚ ਸੜ ਮਰਦੀ ਹੈ, ਪਰ ਅੱਗ ਵਿਚ ਸੜਨ ਨਾਲ ਪਿਆਰ ਕਰਨ ਵਾਲਾ ਪਤੀ ਨਹੀਂ ਮਿਲ ਸਕਦਾ।1।ਰਹਾਉ।
ਦੇਖਾ ਦੇਖੀ ਮਨਹਠਿ ਜਲਿ ਜਾਈਐ ॥
ਪ੍ਰਿਅ ਸੰਗੁ ਨ ਪਾਵੈ ਬਹੁ ਜੋਨਿ ਭਵਾਈਐ ॥2॥
ਇਕ ਦੂਜੀ ਨੂੰ ਵੇਖ ਕੇ, ਮਨ ਦੇ ਹੱਠ ਨਾਲ ਹੀ ਸੜ ਜਾਈਦਾ ਹੈ, ਪਰ ਮਰੇ ਪਤੀ ਦੀ ਚਿਖਾ ਵਿਚ ਸੜ ਕੇ ਇਸਤਰੀ, ਆਪਣੇ ਪਿਆਰੇ ਦਾ ਸਾਥ ਨਹੀਂ ਪ੍ਰਾਪਤ ਕਰ ਸਕਦੀ। ਇਸ ਤਰ੍ਹਾਂ ਸਗੋਂ ਕਈ ਜੂਨਾਂ ਵਿਚ ਹੀ ਭਟਕੀਦਾ ਹੈ।2।
ਸੀਲ ਸੰਜਮਿ ਪ੍ਰਿਅ ਆਗਿਆ ਮਾਨੈ ॥
ਤਿਸੁ ਨਾਰੀ ਕਉ ਦੁਖੁ ਨ ਜਮਾਨੈ ॥3॥
ਜਿਹੜੀ ਇਸਤਰੀ ਮਿੱਠੇ ਸੁਭਾਵ ਦੀ ਜੁਗਤ ਵਿਚ ਰਹਿ ਕੇ ਆਪਣੇ ਪਿਆਰੇ ਪਤੀ ਦਾ ਹੁਕਮ ਮੰਨਦੀ ਰਹਿੰਦੀ ਹੈ, ਉਸ ਇਸਤਰੀ ਨੂੰ ਜਮਾਂ ਦਾ ਦੁੱਖ ਨਹੀਂ ਪੋਹ ਸਕਦਾ।3।
ਕਹੁ ਨਾਨਕ ਜਿiਨ ਪ੍ਰਿਉ ਪਰਮੇਸਰੁ ਕਰਿ ਜਾਨਿਆ ॥
ਧੰਨੁ ਸਤੀ ਦਰਗਹ ਪਰਵਾਨਿਆ ॥4॥30॥99॥
ਹੇ ਨਾਨਕ ਆਖ, ਜਿਸ ਇਸਤਰੀ ਨੇ ਆਪਣੇ ਪਤੀ ਨੂੰ ਹੀ, ਇਕ ਖਸਮ ਕਰ ਕੇ ਸਮਝਿਆ ਹੈ, ਸਿਰਫ ਆਪਣੇ ਪਤੀ ਵਿਚ ਹੀ ਪਤੀ-ਭਾਵਨਾ ਰੱਖੀ ਹੈ, ਜਿਵੇਂ ਜਗਤ ਦਾ ਪਤੀ ਇਕ ਪਰਮਾਤਮਾ ਹੈ, ਉਹ ਇਸਤਰੀ ਅਸਲੀ ਸਤੀ ਹੈ, ਉਹ ਭਾਗਾਂ ਵਾਲੀ ਹੈ, ਉਹ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੈ।4।30।99।
(185)