
*ਇੱਕ ਮਿਆਨ ਚ’ ਦੋ ਤਲਵਾਰਾਂ ਕੌਣ ਪਾ ਰਹੇ ਹਨ? *
*ਅਵਤਾਰ ਸਿੰਘ ਮਿਸ਼ਨਰੀ (5104325827)*
ਇੱਕ ਮਿਆਨ ਚ’ ਦੋ ਤਲਵਾਰਾਂ ਪਾਉਣ ਨਾਲ ਮਿਆਨ ਟੁੱਟ ਸਕਦਾ ਹੈ। ਸਿੱਖ ਪੰਥ ਇੱਕ ਮਿਆਨ ਹੈ ਜਿਸ ਵਿੱਚ ਡੇਰੇਦਾਰ ਅਤੇ ਸੰਪ੍ਰਦਾਈ ਮਨਮਤਿ, ਕਰਮਕਾਡਾਂ, ਵੱਖਰੀ ਮਰਯਾਦਾ, ਵੱਖਰੇ ਗ੍ਰੰਥ, ਵੱਖਰੇ ਬਿਕ੍ਰਮੀ ਕੈਲੰਡਰ, ਸੁੱਚ-ਭਿੱਟ ਅਤੇ ਵਹਿਮਾਂ ਭਰਮਾਂ ਦੀਆਂ ਤਲਵਾਰਾਂ ਪਾ ਰਹੇ ਹਨ। ਹੋਰ ਦੇਖੋ! ਡੇਰੇਦਾਰ ਅਤੇ ਟਕਸਾਲੀ ਇਕੋ ਹਾਲ ਵਿੱਚ ਸੈਂਕੜੇ ਪਾਠ ਇਕੱਠੇ ਕਰਕੇ ਇਕ ਮਿਆਨ ਚ’ ਦੋ ਤਲਵਾਰਾਂ ਪਾ ਰਹੇ ਹਨ ਜਦ ਕਿ ਅਕਾਲ ਤਖਤ ਤੋਂ ਰਲੀਜ ਹੋਈ ਪੰਥ ਪ੍ਰਵਾਣਿਤ *"ਸਿੱਖ ਰਹਿਤ ਮਰਯਾਦਾ" *ਵਿੱਚ ਲਿਖਿਆ ਹੈ ਕਿ ਇੱਕ ਸਮੇ ਇਕ ਹੀ ਪਾਠ, ਕੀਰਤਨ ਜਾਂ ਕਥਾ ਹੋ ਸਕਦੀ ਹੈ।
ਲੜੀਆਂ ਦੇ ਪਾਠਾ ਦੀਆਂ ਰੀਤਾਂ ਤਾਂ ਟਕਸਾਲੀਆਂ ਨੇ ਚਲਾਈਆਂ ਹਨ ਪਰ ਕੁਟਦੇ ਉਨ੍ਹਾਂ ਨੂੰ ਹਨ ਜੋ ਇਨ੍ਹਾਂ ਦੀ ਸਿਖਿਆ ਤੇ ਚਲਦੇ ਹੋਏ, ਵੱਧ ਪਾਠਾਂ ਦਾ ਬਿਜ਼ਨਸ ਚਲਾ ਰਹੇ ਹਨ। ਸਪਤਾਹਿਕ, ਸੰਪਟ ਅਤੇ ਮਹਾਂਸੰਪਟ ਪਾਠ ਤਾਂ ਸੰਪ੍ਰਦਾਈਆਂ ਦੇ ਖੁਦ ਚਲਾਏ ਹੋਏ ਹਨ। ਇਹ ਆਪ ਹੀ 25-25 ਪਾਠੀ ਪਾਠ ਕਰਦੇ ਹਨ। ਇਨ੍ਹਾਂ ਨੂੰ ਆਪ ਨੂੰ ਕੌਣ ਸਮਝਾਏਗਾ ਕਿ ਇਹ ਕਰਮਕਾਂਡ ਸਾਰੇ ਮਨਮਤਿ ਹਨ? ਪਹਿਲਾਂ ਟਕਸਾਲਾਂ ਸੰਪ੍ਰਦਾਵਾਂ ਚੋਂ ਇਕੋਤਰੀਆਂ ਬੰਦ ਕਰੋ, ਫਿਰ ਹੋਰ ਲੋਕ ਵੀ ਸੁਧਰ ਜਾਣਗੇ।
ਗੁਰਬਾਣੀ ਵਿਚਾਰ ਕੇ, ਜੀਵਨ ਸਫਲਾ ਕਰਨ ਵਾਸਤੇ ਹੈ ਨਾਂ ਕਿ ਤੋਤਾ ਰਟਨੀ ਗਿਣਤੀ ਦੇ ਪਾਠਾਂ ਵਾਸਤੇ। ਗੁਰੂ ਸਾਹਿਬ ਤਾਂ *“ਘਰ ਘਰ ਅੰਦਰ ਧਰਮਸ਼ਾਲ”* ਦੀ ਗਲ ਕਰਦੇ ਹਨ ਪਰ ਇਹ ਕੈਸੇ ਸਿੱਖ ਹਨ ਜੋ ਘਰਾਂ ਚੋਂ ਗੁਰੂ ਗ੍ਰੰਥ ਸਾਹਿਬ ਚੁਕਵਾ ਰਹੇ ਹਨ? ਜੇ ਬਾਈਬਲ ਤੇ ਕੁਰਾਨ ਘਰ ਘਰ ਪੜ੍ਹੇ ਜਾ ਸਕਦੇ ਹਨ ਤਾਂ ਗੁਰੂ ਗ੍ਰੰਥ ਸਾਹਿਬ ਕਿਉਂ ਨਹੀਂ? ਐਨੀ ਬੇਸਮਝੀ ਕਟੜਤਾ ਤਾਂ ਬ੍ਰਾਹਮਣਾਂ ਨੇ ਵੀ ਨਹੀਂ ਦਿਖਾਈ ਹੋਣੀ ਜਿਨ੍ਹੀ ਅਜੋਕੇ ਡੇਰੇਦਾਰ ਸੰਪ੍ਰਦਾਈ ਦਿਖਾ ਰਹੇ ਹਨ। ਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਅਖੌਤੀ ਗ੍ਰੰਥਾਂ ਅਤੇ ਬਾਬਿਆਂ ਨੂੰ ਮੱਥੇ ਟੇਕਣੇ ਅਤੇ *“ਗੁਰੂ ਗ੍ਰੰਥ ਸਾਹਿਬ ਜੀ”* ਦੇ *ਗਿਆਨ ਪ੍ਰਕਾਸ਼* ਦੇ ਨਾਲ ਅਖੌਤੀ ਦਸਮ ਗ੍ਰੰਥ ਦਾ ਬ੍ਰਾਹਮਣੀ ਅਤੇ ਅਸਭਿਅਕ ਅੰਧੇਰਾ ਖੜਾ ਕਰਨਾ ਇੱਕ ਮਿਆਨ ਵਿੱਚ ਜਬਰੀ ਦੋ ਤਲਵਾਰਾਂ ਪਾਉਣ ਵਾਲੀ ਜੋਰਾਵਰੀ ਨਹੀਂ ਤਾਂ ਹੋਰ ਕੀ ਹੈ?
ਸਮੁੱਚੇ ਪੰਥਕ ਫੈਸਲੇ ਲੈ ਤੋਂ ਬਿਨਾ ਦੋ-ਦੋ ਕੈਲੰਡਰ, ਦੋ-ਦੋ ਮਰਯਾਦਾ ਚਲਾਉਣਾਂ, ਇੱਕੋ ਪਿੰਡ ਜਾਂ ਮੁਹੱਲੇ ਵਿੱਚ ਦੋ-ਦੋ ਗੁਰਦੁਆਰੇ ਖੜੇ ਕਰਨੇ, ਗੁਰਦੁਆਰਿਆਂ ਦੇ ਨਾਲ ਨਾਲ ਬਰਾਬਰ ਡੇਰੇ ਪੈਦਾ ਕਰਨ ਦਾ ਕੀ ਮਤਲਵ ਹੈ? ਕੀ ਗੁਰੂ ਸਾਹਿਬ ਜੀਆਂ ਨੇ ਇੱਕ ਨਿਰਮਲ (ਖਾਲਸਾ) ਪੰਥ ਚਲਾਇਆ ਸੀ ਜਾਂ ਡੇਰੇ, ਸੰਪ੍ਰਦਾਵਾਂ (ਟਕਸਾਲਾਂ) ਚਲਾਈਆਂ ਸਨ? ਕੀ ਗੁਰਸਿੱਖ-
*ਇਕਾ ਬਾਣੀ ਇਕੁ ਗੁਰੁ, ਇਕੋ ਸ਼ਬਦੁ ਵੀਚਾਰਿ ॥(ਗੁਰੂ ਗ੍ਰੰਥ)*
ਦੇ ਧਾਰਨੀ ਹਨ ਜਾਂ ਅਨੇਕ ਪ੍ਰਕਾਰੀ ਕੱਚੀਆਂ ਮਨਘੜਤ ਰਚਨਾਵਾਂ ਦੇ?
ਕੀ ਇੱਕ ਦੇਸ਼ ਦਾ ਇੱਕ ਤਖਤ (ਰਾਜਧਾਨੀ) ਹੁੰਦਾ ਹੈ ਜਾਂ ਦੋ?
ਕੀ ਸਿੱਖ ਇੱਕ ਵੱਖਰੀ ਕੌਮ ਨਹੀਂ?
ਜੇ ਹੈ ਤਾਂ ਇਸ ਦਾ ਇੱਕ ਕੌਮੀ ਗ੍ਰੰਥ, ਪੰਥ, ਮਰਯਾਦਾ,ਕੈਲੰਡਰ ਅਤੇ ਇੱਕ ਕੌਮੀ ਤਖਤ (ਰਾਜਧਾਨੀ) ਕਿਉਂ ਨਹੀਂ?
ਕੀ ਡੇਰੇਦਾਰ ਅਤੇ ਸੰਪ੍ਰਦਾਈ* “ਇੱਕ ਗ੍ਰੰਥ” *ਦੀ ਸੱਚੀ ਸੁੱਚੀ ਅਤੇ ਵਿਗਿਆਨਕ ਵਿਚਾਰਧਾਰਾ ਨੂੰ ਛੱਡ ਕੇ, ਹੋਰਨਾਂ ਗ੍ਰੰਥਾਂ ਅਤੇ ਪੰਥਾਂ ਦੇ ਮੱਗਰ ਲੱਗ ਕੇ, ਆਏ ਦਿਨ *“ਇੱਕ ਮਿਆਨ ਚ’ ਦੋ ਤਲਵਾਰਾਂ”* ਨਹੀਂ ਪਾਈ ਜਾ ਰਹੇ?॥(ਗੁਰੂ ਗ੍ਰੰਥ)* ਦੇ ਧਾਰਨੀ ਹਨ ਜਾਂ ਅਨੇਕ ਪ੍ਰਕਾਰੀ ਕੱਚੀਆਂ ਮਨਘੜਤ ਰਚਨਾਵਾਂ ਦੇ?
ਕੀ ਇੱਕ ਦੇਸ਼ ਦਾ ਇੱਕ ਤਖਤ (ਰਾਜਧਾਨੀ) ਹੁੰਦਾ ਹੈ ਜਾਂ ਦੋ?
ਕੀ ਸਿੱਖ ਇੱਕ ਵੱਖਰੀ ਕੌਮ ਨਹੀਂ?
ਜੇ ਹੈ ਤਾਂ ਇਸ ਦਾ ਇੱਕ ਕੌਮੀ ਗ੍ਰੰਥ, ਪੰਥ, ਮਰਯਾਦਾ,ਕੈਲੰਡਰ ਅਤੇ ਇੱਕ ਕੌਮੀ ਤਖਤ (ਰਾਜਧਾਨੀ) ਕਿਉਂ ਨਹੀਂ?
ਕੀ ਡੇਰੇਦਾਰ ਅਤੇ ਸੰਪ੍ਰਦਾਈ* “ਇੱਕ ਗ੍ਰੰਥ” *ਦੀ ਸੱਚੀ ਸੁੱਚੀ ਅਤੇ ਵਿਗਿਆਨਕ ਵਿਚਾਰਧਾਰਾ ਨੂੰ ਛੱਡ ਕੇ, ਹੋਰਨਾਂ ਗ੍ਰੰਥਾਂ ਅਤੇ ਪੰਥਾਂ ਦੇ ਮੱਗਰ ਲੱਗ ਕੇ, ਆਏ ਦਿਨ *“ਇੱਕ ਮਿਆਨ ਚ’ ਦੋ ਤਲਵਾਰਾਂ”* ਨਹੀਂ ਪਾਈ ਜਾ ਰਹੇ?