ਕੈਟੇਗਰੀ

ਤੁਹਾਡੀ ਰਾਇ



Voice of People
ਇਕ ਅਬਲਾ ਦੀ ਦਰਦ ਭਰੀ ਪੁਕਾਰ ?
ਇਕ ਅਬਲਾ ਦੀ ਦਰਦ ਭਰੀ ਪੁਕਾਰ ?
Page Visitors: 3907

ਇਕ ਅਬਲਾ ਦੀ ਦਰਦ ਭਰੀ ਪੁਕਾਰ ?
ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਗਠਿਤ ਮਾਨਯੋਗ ਡੀ .ਸੀ. ਪੀ ਲੁਧਿਆਣਾ ਦੀ ਨਿਗਰਾਨੀ ਹੇਠ ਮਾਨਯੋਗ ਏ.ਡੀ.ਸੀ .ਪੀ ਕਰਾਇਮ , ਏ .ਸੀ.ਪੀ . ਟਰੈਫਿਕ ਅਤੇ ਏ.ਸੀ.ਪੀ . ਆਤਮ ਨਗਰ ਲੁਧਿਆਣਾ ਦੀ ਵਿਸ਼ੇਸ਼ ਟੀਮ ਜਿਲ੍ਹਾ ਲੁਧਿਆਣਾ ।
ਸਬੰਧੀ: ਸ਼ਿਕਾਇਤ ਆਨ ਲਾਈਨ ਨੰ: 181 ਅਤੇ ਸ਼ਿਕਾਇਤ ਨੰ: LDH -CT- 516998 ਮਿਤੀ 2 0 ਜਨਵਰੀ 2 01 5  ਸਮਾਂ10-51 : ਸ਼ਾਮ (ਰਾਤ) ਵਿਰੁੱਧ ਗੁਰਦੀਪ ਸਿੰਘ ਪੁੱਤਰ ਸ. ਜਸਵੰਤ ਸਿੰਘ , MD,ਫਾਸਟਵੇਅ ਟਰਾਂਸਮਿਸ਼ਨ ਲਿਮਟਿਡ ਵਾਸੀ 5 7  ਬੀ ਰਾਜਗੁਰੂ ਨਗਰ ,ਲੁਧਿਆਣਾ
ਨੋਟਸ: ਪਰਵਾਨਾ ਮਿਤੀ 6 ਮਾਰਚ 2 01 5 , 1: 53: 09  PM (IST)ਦੇ ਜਵਾਬ ਵਿਚ ਬਿਆਨ ਵੱਲੋਂ ਸ਼ਿਕਾਇਤਕਰਤਾ ਕਮਲਜੀਤ ਕੌਰ ਪੁੱਤਰੀ ਸ. ਬਲਬੀਰ ਸਿੰਘ ਸੂਚ, ਵਾਸੀ 119 - ਏ ,ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਉਪਰੋਕਤ ਸ਼ਿਕਾਇਤ ਆਨ ਲਾਈਨ ਨੰ: 181ਅਤੇ ਸ਼ਿਕਾਇਤ ਨੰ: LDH -CT  - 516998 ਮਿਤੀ 2 0 ਜਨਵਰੀ 2 01 5  ਸਮਾਂ10-51 ਸ਼ਾਮ (ਰਾਤ) ਅਤੇ ਬਿਆਨ ਮਿਤੀ 07-02-2015 ਦੀ ਲੜੀ ਵਿਚ ਨੋਟਸ ਦੇ ਜਵਾਬ ਵਿਚ ਬਿਆਨ ।
ਸ੍ਰੀਮਾਨ ਜੀ ,
ਬਿਆਨਕਰਤਾ ਕਮਲਜੀਤ ਕੌਰ ਪੁੱਤਰੀ ਸ. ਬਲਬੀਰ ਸਿੰਘ ਸੂਚ, 119 - ਏ ,ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਹੇਠ ਲਿਖਤ ਬਿਆਨ ਕਰਦੀ ਇਨਸਾਫ਼ ਦੀ ਪੁਕਾਰ ਕਰਦੀ ਹੈ :
2. ਇਹ ਕਿ ਸ਼ਿਕਾਇਤ ਕਰਤਾ ਨੂੰ ਸ਼ਿਕਾਇਤ ਨੰ: : 181 ਅਤੇ ਸ਼ਿਕਾਇਤ ਨੰ: LDH –CT- 516998 ਮਿਤੀ 2 0 ਜਨਵਰੀ 2 01 5  ਸਮਾਂ10-51 ਸ਼ਾਮ (ਰਾਤ) ਦੇ ਸਬੰਧ ਵਿਚ ਮਿਤੀ 29 ਜਨਵਰੀ  2 01 5  , 07-42 PM ਨੂੰ ਟੈਲੀਫੋਨ ਨੰ: 0172-6672300 (ਪੰਜਾਬ ਪੁਲਿਸ ਹੈਲਪ ਲਾਈਨ,ਚੰਡੀਗੜ੍ਹ) ਤੋਂ ਹਦਾਇਤ ਹੋਈ ਕਿ ਸ਼ਿਕਾਇਤ ਕਰਤਾ ਮਾਨਯੋਗ ਕਮਿਸਨਰ ਪੁਲਿਸ, ਲੁਧਿਆਣਾ ਨਾਲ ਸੰਪਰਕ ਕਰੇ ਅਤੇ ਸ਼ਿਕਾਇਤ ਕਰਤਾ ਨੇ ਬਿਨਾਂ ਦੇਰੀ ਕੀਤਿਆਂ ਮਾਨਯੋਗ ਕਮਿਸ਼ਨਰ ਪੁਲਿਸ , ਲੁਧਿਆਣਾ ਨਾਲ ਮੋਬਾਈਲ ਰਾਹੀਂ ਸੰਪਰਕ ਕੀਤਾ ਤਾਂ ਉਨ੍ਹਾਂ   ਅੱਗੋਂ ਸ਼ਿਕਾਇਤ ਕਰਤਾ ਨੂੰ 02-02-2015 ਨੂੰ ਸਵੇਰੇ 11.30 ਵਜੇ ਸ਼ਿਕਾਇਤ ਸਬੰਧੀ ਮਿਲਣ ਦੀ ਹਦਾਇਤ ਕੀਤੀ ਅਤੇ ਉਹ ਦਿੱਤੇ ਹੁਕਮ ਅਨੁਸਾਰ ਆਪਣੀ ਮਾਤਾ ਨਾਲ ਦਿੱਤੇ ਸਮੇਂ ਮੁਤਾਬਿਕ ਮਿਲੀ ।
3. ਇਹ ਕਿ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਨੇ ਸ਼ਿਕਾਇਤਕਰਤਾ ਨੂੰ ਬੜੀ ਹਮਦਰਦੀ ਨਾਲ ਸੁਣਿਆ ਅਤੇ ਸੁਰੱਖਿਆ ਅਤੇ ਇਨਸਾਫ਼ ਦੇਣ ਦਾ ਭਰੋਸਾ ਦਿਵਾਇਆ ਅਤੇ ਸ਼ਿਕਾਇਤਕਰਤਾ ਦੀ ਹਾਲਤ ਖਰਾਬ ਦੇਖਦਿਆਂ , ਉਸਨੂੰ ਕੁਝ ਦਿਨਾਂ ਬਾਅਦ ਆਪਣਾ ਬਿਆਨ ਦਰਜ ਕਰਾਉਣ ਲਈ   ਕਿਹਾ ਅਤੇ ਫਿਰ ਦਰਖ਼ਾਸਤਕਾਰ ਨੇ ਆਪਣੇ ਅੰਗਰਜ਼ੀ ਵਿਚ ਹੱਥ ਲਿਖ਼ਤ ਬਿਆਨ ਜੋ ਚਾਰ ਸਫ਼ਿਆਂ ਵਿਚ ਹਨ ਸਪੀਡ ਪੋਸਟ ਰਸੀਦ ਨੰ: EP255725353IN ਰਾਹੀਂ ਮਿਤੀ 07-02-2015 ਸਮਾਂ 12:31 ਨੂੰ ਭੇਜੀ ਅਤੇ ਨਾਲ ਹੀ ਇਹੀ ਬਿਆਨ ਈ.ਮੇਲ ਰਾਹੀਂ ਮਿਤੀ 07-02-2015 ਸਮਾਂ 01:40 PM ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਨੂੰ ਉਨ੍ਹਾਂ ਦੀ ਦਫ਼ਤਰੀ ਈ.ਮੇਲ ਤੇ ਭੇਜ ਦਿੱਤੇ ।
4. ਇਹ ਕਿ ਸ਼ਿਕਾਇਤਕਰਤਾ ਦੇ ਪਿਤਾ ਨੇ ਉੱਚਕੋਟੀ ਅਫ਼ਸਰਾਂ ਅਤੇ ਹੋਰਾਂ ਨੂੰ ਆਪਣੀ ਧੀ
ਸ਼ਿਕਾਇਤਕਰਤਾ ਦਾ ਦਰਦ ਭਰਿਆ ਉਪਰੋਕਤ ਬਿਆਨ ਮਿਤੀ 07-02-2015 ਨੂੰ ਭੇਜਿਆ ਤਾਂ ਪੁਲਿਸ ਹਰਕਤ ਵਿਚ ਆਈ ਅਤੇ ਫਿਰ ਏ.ਸੀ.ਪੀ ਟਰੈਫਿਕ ਰਿਚਾ ਅਗਨੀਹੋਤਰੀ ਨੇ  ਸ਼ਿਕਾਇਤਕਰਤਾ ਨੂੰ ਟੈਲੀਫੋਨ ਰਾਹੀਂ 11-02-2015  ਸਮਾਂ 11:27 AM ਨੂੰ ਉਸੇ ਦਿਨ ਸ਼ਾਮ ਦੇ ਦੋ ਵਜੇ ਆਪਣੀ ਸ਼ਿਕਾਇਤ ਦੇ ਸਬੰਧ ਵਿਚ ਆਉਣ ਲਈ ਹੁਕਮ ਕੀਤਾ ਅਤੇ ਹੁਕਮ ਦੀ ਆਗਿਆ ਦੀ ਪਾਲਣਾ ਕਰਦੇ ਹੋਏ , ਸ਼ਿਕਾਇਤਕਰਤਾ ਆਪਣੀ ਮਾਤਾ ਨੂੰ ਨਾਲ ਲੈ ਕੇ ਉਨ੍ਹਾਂ ਦੇ ਕਹਿਣ ਅਨੁਸਾਰ ਪੁਲਿਸ ਲਾਈਨ ਲੁਧਿਆਣਾ ਪਹੁੰਚੀ ਜਿੱਥੇ ਉਹ ਕਰਾਇਮ ਬਰਾਂਚ ਏ.ਡੀ.ਸੀ.ਪੀ ਮੁਖਵਿੰਦਰ ਸਿੰਘ ਭੁੱਲਰ ਸਮੇਤ ਹਾਜ਼ਰ ਸੀ ।ਉਨ੍ਹਾਂ ਨੇ ਕਿਹਾ ਕਿ ਸ਼ਿਕਾਇਤਕਰਤਾ ਦੇ ਬਿਆਨ ਲਿਖਣੇ ਹਨ ਅਤੇ ਮੈਂ (ਸ਼ਿਕਾਇਤਕਰਤਾ) ਨੇ ਕਿਹਾ ਕਿ ਉਸਦੇ ਬਿਆਨ ਜੋ ਉਸਨੇ ਬਿਆਨ ਮਿਤੀ 07-02-2015 ਨੂੰ ਅੰਗਰੇਜ਼ੀ ਵਿਚ ਚਾਰ ਸਫ਼ਿਆਂ ਦੇ ਬਿਆਨ ਭੇਜੇ ਹਨ ਉਹੀ ਬਿਆਨ ਸ਼ਿਕਾਇਤਕਰਤਾ ਦੇ ਅੱਜ ਵੀ ਹਨ ਪਰ ਉਨ੍ਹਾਂ (ਏ.ਸੀ.ਪੀ ਟਰੈਫਿਕ ਰਿਚਾ ਅਗਨੀਹੋਤਰੀ ਏ.ਡੀ.ਸੀ.ਪੀ ਮੁਖਵਿੰਦਰ ਸਿੰਘ ਭੁੱਲਰ) ਨੇ ਇਹ ਸ਼ਿਕਾਇਤਕਰਤਾ ਦਾ ਇੱਕ ਲਾਈਨ ਦਾ ਬਿਆਨ ਲਿਖਣਾ ਮਨਜ਼ੂਰ ਨਾ ਕੀਤਾ ਅਤੇ ਇਤਨਾ ਕਹਿ ਦਿੱਤਾ ਕਿ ਤੁਹਾਨੂੰ ਫਿਰ ਬੁਲਾਵਾਂਗੇ ।
5. ਇਹ ਕਿ ਮੁੜ ਬੁਲਾਉਣ ਤੋਂ ਪਹਿਲਾਂ ਹੀ ਮਾਨਯੋਗ ਉੱਪ ਮੁੱਖ ਮੰਤਰੀ , ਪੰਜਾਬ ਦੀ ਸ਼ਿਕਾਇਤਕਰਤਾ ਦੇ ਪਿਤਾ ਨੂੰ ਈ.ਮੇਲ ਆ ਗਈ ਕਿ ਬਿਆਨ ਮਿਤੀ 07-02-2015 'ਤੇ ਗੌਰ ਕਰਦਿਆਂ ਜ਼ਰੂਰੀ ਕਾਰਵਾਈ ਲਈ ਸ਼ਿਕਾਇਤ ਮਾਨਯੋਗ ਏ.ਡੀ.ਜੀ.ਪੀ . ਲਾਅ ਅਤੇ ਆਡਰ, ਪਰਸਨਲ, ਪਾਸ ਭੇਜ ਦਿੱਤੀ ਗਈ ਹੈ।ਇਹ ਈ.ਮੇਲ ਮਿਤੀ 12 -02-2015  ਸਮਾਂ 2:33 PM ਨੂੰ ਸ਼ਿਕਾਇਤਕਰਤਾ ਦੇ ਪਿਤਾ ਜੀ ਨੂੰ ਮਿਲੀ ।ਪਰ ਇਸ 'ਤੇ ਵੀ ਕਈ ਦਿਨ ਬੀਤ ਜਾਣ ਬਾਅਦ ਕੋਈ  ਅਮਲ ਨਾ ਹੋਇਆ ਫਿਰ ਸ਼ਿਕਾਇਤਕਰਤਾ ਦੇ ਪਿਤਾ ਨੇ ਮਿਤੀ 19-02-2015 ਨੂੰ ਇਸ ਸ਼ਿਕਾਇਤ ਦੀ ਮੁੜ ਯਾਦ ਕਰਾਉਣ ਲਈ ਈ.ਮੇਲ ਭੇਜੀ ।ਇਸ ਉਤੇ ਮਾਨਯੋਗ ਏ.ਸੀ.ਪੀ ਟਰੈਫਿਕ ਰਿਚਾ ਅਗਨੀਹੋਤਰੀ ਕਿਸੇ ਦਬਾਅ ਜਾਂ ਮਜ਼ਬੂਰੀ ਅਧੀਨ ਖ਼ਫਾ ਹੋ ਗਈ ਅਤੇ ਸ਼ਿਕਾਇਤਕਰਤਾ ਨੂੰ ਮਿਤੀ 20-02-2015  ਸਮਾਂ 3:38 PM ਮਾਨਯੋਗ ਏ.ਸੀ.ਪੀ ਟਰੈਫਿਕ ਰਿਚਾ ਅਗਨੀਹੋਤਰੀ ਨੇ  ਸ਼ਿਕਾਇਤਕਰਤਾ ਨੂੰ ਟੈਲੀਫੋਨ ਰਾਹੀਂ ਚਿਤਾਵਨੀ ਦਿੱਤੀ ਕਿ ਆਪਣੇ ਪਿਤਾ ਨੂੰ ਕਹੋ ਕਿ ਉਹ ਈ.ਮੇਲ ਵਗੈਰਾ ਕਰਨੀ ਬੰਦ ਕਰਨ ਨਹੀਂ ਤਾਂ ਸਿੱਟੇ ਮਾੜੇ ਨਿਕਲਣਗੇ।
ਇਸ ਤੋਂ ਸਾਫ਼ ਨਜ਼ਰ ਆ ਰਿਹਾ ਸੀ ਕਿ ਗੁਰਦੀਪ ਸਿੰਘ ਦੇ ਦਬਾਅ ਅਤੇ ਸਿਆਸੀ ਅਸਰ ਕਾਰਣ ਹੁਣ ਲੁਧਿਆਣਾ ਪੁਲਿਸ ਸ਼ਿਕਾਇਤਕਰਤਾ ਦੇ ਪਿਤਾ ਨੂੰ ਬਲੀ ਦਾ ਬੱਕਰਾ ਬਣਾਕੇ ਉਕਤ ਸ਼ਿਕਾਇਤਕਰਤਾ ਦੀ ਕੀਤੀ ਸ਼ਿਕਾਇਤ ਨੂੰ ਖੁਰਦ ਬੁਰਦ ਕਰ ਦੇਣਾ ਚਾਹੁੰਦੀ ਸੀ ਅਤੇ ਅਜੇ ਵੀ ਪਤਾ ਨਹੀਂ ਕਿ ਜਿਵੇਂ ਪਿਛੋਕੜ 'ਚ ਸ਼ਿਕਾਇਤਕਰਤਾ ਅਤੇ ਉਸਦੇ ਬਿਮਾਰ ਮਾਤਾ ਪਿਤਾ ਨੂੰ ਪਰੇਸ਼ਾਨ ਕਰਦੇ ਹੋਏ ਅਤੇ ਸੁਣਵਾਈ ਤੋਂ ਕੰਨੀ ਕਤਰਾਉਂਦੇ ਆ ਰਹੇ ਹਨ ਕਿ ਇਨਸਾਫ਼ ਮਿਲੂ ਜਾਂ ਨਹੀਂ ਮਿਲੂ ।
6. ਇਹ ਕਿ ਇਸ ਤਰ੍ਹਾਂ ਦੇ ਬਣੇ ਹਾਲਾਤ ਕਾਰਨ ਸ਼ਿਕਾਇਤਕਰਤਾ ਅਤੇ ਉਸਦੇ ਪਰਿਵਾਰ ਨੂੰ ਲੁਕਛੁਪ ਕੇ ਆਪਣਾ ਬਚਾ ਕਰਦਿਆਂ 20-02-2015 ਤੋਂ ਹੀ ਮਾਨਯੋਗ ਹਾਈਕੋਰਟ ਪੰਜਾਬ ਅਤੇ ਹਰਿਆਣਾ ,ਚੰਡੀਗੜ੍ਹ ਆਸਰਾ ਲੈਣਾ ਪਿਆ ਅਤੇ ਹਾਈਕੋਰਟ ਸਾਹਮਣੇ ਬੀਤ ਰਹੇ ਦੁਖਾਂਤ ਦੀ ਕਹਾਣੀ ਆਪਣੇ ਵਕੀਲ ਸਾਹਿਬ ਸ੍ਰੀ ਰਾਜਵਿੰਦਰ ਸਿੰਘ ਬੈਂਸ ਰਾਹੀਂ ਜਾ ਲਿਖ ਪੇਸ਼ ਕੀਤੀ ।ਇਹ ਸਾਰੇ ਦਸਤਾਵੇਜਾਂ ਅਤੇ ਪਟੀਸ਼ਨ ਦੀ ਖ਼ੁਦ-ਆਪ ਤਸਦੀਕਸ਼ੁਦਾ ਫੋਟੋਸਟੇਟ ਕਾਪੀਆਂ ਨਾਲ ਵੇਰਵੇ ਸਹਿਤ ਨਾਲ ਨੱਥੀ ਹਨ ।
7. ਇਹ ਕਿ ਸ਼ਿਕਾਇਤਕਰਤਾ ਦੀ ਸਰੀਰਕ ਤੇ ਮਾਨਸਿਕ ਪਰੇਸ਼ਾਨੀ ਪਿਛਲੇ ਕਾਫ਼ੀ ਸਮੇਂ ਤੋਂ ਉਸ ਦੇ ਬਰਖਿਲਾਫ਼ ਬਣਾਏ ਹਾਲਾਤ ਕਾਰਨ ਵੱਧਦੀ ਜਾ ਰਹੀ ਹੈ ਅਤੇ ਸ਼ਿਕਾਇਤਕਰਤਾ ਦੇ ਪਹਿਲਾਂ ਤੋਂ ਹੀ ਚੱਲੇ ਆ ਰਹੇ ਬਿਮਾਰ ਮਾਤਾ -ਪਿਤਾ ਦੀ ਦਾਸਤਾਂ ਹੋਰ ਵੀ ਤਰਸਯੋਗ ਹੈ ਜਿਸ ਸਬੰਧੀ ਡਾਕਟਰੀ ਰਿਪੋਰਟਾ ਨਾਲ ਨੱਥੀ ਹਨ ਜੋ ਉਨ੍ਹਾਂ ਦੇ ਝੱਲ ਰਹੇ ਕਸਟ ਦੀ ਮੂੰਹ ਬੋਲਦੀ ਤਸਵੀਰ ਹਨ । ਸ਼ਿਕਾਇਤਕਰਤਾ ਦੇ ਮਾਤਾ-ਪਿਤਾ ਨੂੰ ਹਮੇਸ਼ਾਂ ਗੁਰਦੀਪ ਸਿੰਘ ਇਹ ਕਹਿ ਕੇ ਚੁਪ ਕਰਵਾ ਦਿੰਦਾ ਸੀ ਕਿ ਤੁਸੀਂ ਸਾਡੇ ਰਿਸ਼ਤੇ ਵਿਚ ਦਖ਼ਲ ਨਹੀਂ ਦੇਣਾ ਅਤੇ ਮੈਂ ਬੱਚਾ ਨਹੀਂ ਹੋਣ ਦੇਣਾ ,ਮੈਨੂੰ ਲੋੜ ਨਹੀਂ ਹੈ ਅਤੇ ਕਮਲ (ਸ਼ਿਕਾਇਤਕਰਤਾ) ਨੂੰ ਇਸੇ ਪ੍ਰਕਾਰ ਹੀ ਮੇਰੇ (ਗੁਰਦੀਪ ਸਿੰਘ )ਨਾਲ ਮਾੜੇ ਚੰਗੇ ਦਿਨ ਹਮੇਸ਼ਾਂ ਹੀ ਗੁਜ਼ਾਰਨੇ ਪੈਣਗੇ ਅਤੇ ਮੈਂ ਇਸ ਨਾਲ ਬਤੌਰ ਪਤੀ-ਪਤਨੀ ਸਮਾਜ ਵਿਚ ਨਹੀਂ ਚਲ ਸਕਦਾ ।
8. ਇਹ ਕਿ ਜਿਵੇਂ ਮਿਤੀ 02-02-2015  ਦੇ ਬਿਆਨਾਂ ਵਿਚ ਸ਼ਿਕਾਇਤਕਰਤਾ ਨੇ ਉਸ ਨਾਲ  ਉਪਰੋਕਤ ਗੁਰਦੀਪ ਸਿੰਘ ਵੱਲੋਂ ਧੱਕਾ ਵਰਤਦੇ ਹੋਏ ,ਉਸਦੇ ਗਰਭਪਾਤ ਵਾਰ-ਵਾਰ ਕਰਵਾਏ ਜੋ ਲਗਭੱਗ ਜੁਲਾਈ –ਅਗਸਤ 2009,ਅਕਤੂਬਰ 2009, 9 ਦਸੰਬਰ 2009 , ਅਕਤੂਬਰ2010, 4 ਨਵੰਬਰ 2011, ਇਹ ਲੋਕਲ ਹਸਪਤਾਲਾਂ ਲੁਧਿਆਣਾ ਵਿਚ ਹੋਏ ਜਿੰਨ੍ਹਾਂ ਦਾ ਵੇਰਵਾ ਮੇਰੇ ਉਪਰੋਕਤ ਬਿਆਨਾਂ ਮਿਤੀ 07-02-2015 ਵਿਚ ਦਰਜ ਹਨ ਅਤੇ ਇਹ ਬਿਆਨ ਮੇਰੇ ਖ਼ੁਦ-ਆਪ (ਸ਼ਿਕਾਇਤਕਰਤਾ) ਤਸਦੀਕਸ਼ੁਦਾ ਨਾਲ ਨੱਥੀ ਹਨ ।ਗਰਭਪਾਤ ਸਬੰਧੀ ਹੋਏ ਇਲਾਜ ਤੇ ਕਾਰਵਾਈ ਵਾਰੇ ਡਾਕਟਰੀ ਰਸੀਦਾਂ ਮਿਤੀ 11.10.2011, 04.11.2011 ਅਤੇ  17.11.2011  ਦੀਆਂ ਖ਼ੁਦ-ਆਪ ਕੀਤੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਨੱਥੀ ਹਨ ਅਤੇ ਬਾਕੀ ਦੱਸੇ ਹਸਪਤਾਲਾਂ ਤੋਂ ਹੋਰ ਵੇਰਵੇ ਆਪ ਜੀ ਵੱਲੋਂ ਇੱਕਠੇ ਕਰਨੇ ਮੁਸ਼ਕਿਲ ਨਹੀਂ ਹਨ ਕਿਉਂਕਿ ਇਹ ਹਸਪਤਾਲਾਂ ਦੇ ਬਣੇ ਰਿਕਾਰਡ ਅਨੁਸਾਰ ਹਨ ਜਿਸਨੂੰ ਪੜਤਾਲ ਦਾ ਹਿੱਸਾ ਬਣਾਇਆ ਜਾਣਾ ਜ਼ਰੂਰੀ ਹੈ। ਇੱਥੇ ਇਹ ਵਰਣਨਯੋਗ ਹੈ ਕਿ ਜਦੋਂ ਸ਼ਿਕਾਇਤਕਰਤਾ ਨੇ ਫਾਸਟਵੇਅ ਟਰਾਂਸਮਿਸ਼ਨ ਲਿਮਟਿਡ ਵਿਚ ਬਤੌਰ ਮੈਨੇਜ਼ਰ HR & legal ਨੌਕਰੀ ਜੂਨ 2009 ਤੋਂ ਅਗਸਤ 2010 ਤੱਕ ਕੀਤੀ ਤਾਂ ਉਸ ਵੇਲੇ ਸ਼ਿਕਾਇਤਕਰਤਾ ਦੇ ਛੁੱਟੀ ਜਾਣ ਦਾ ਕਾਰਨ ਵੀ ਉਸਦੇ ਗਰਭਪਾਤ ਦੀ ਪੀੜਾ ਦਾ ਕਾਰਨ ਸੀ ਜੋ ਰਿਕਾਰਡ ਦੇਖਿਆ ਜਾ ਸਕਦਾ ਹੈ ।
9. ਇਹ ਕਿ ਗੁਰਦੀਪ ਸਿੰਘ ਨੇ ਸ਼ਿਕਾਇਤਕਰਤਾ ਦਾ ਬਤੌਰ ਪਤੀ- ਪਤਨੀ ਹੋਰ ਭਰੋਸਾ ਜਿੱਤਣ ਲਈ ਉਸ ਨਾਲ ਇਕ ਸਿਹਤ ਸੁਧਾਰ ਕੈਂਪ ਵੀ ਲਾਇਆ ਜੋ ਜਿੰਦਲ ਨੇਚਰ ਕੇਅਰ ਇੰਨਸੀਚਿਊਟ ਜੋ ਬੰਗਲੋਰ ਵਿਚ ਹੈ ਜਿੱਥੇ ਸਾਡੇ ਨਾਲ ਯੁਗੇਸ਼ ਦੱਤਾ ਵੀ ਰਿਹਾ ਅਤੇ ਅਸੀਂ ਉੱਥੇ ਕੈਂਪ ਵਿਚ ਜਾਣ ਤੋਂ ਪਹਿਲਾਂ 23.04.2011 ਤੋਂ 24.04.2011 ਵਿਚ ਰਹੇ ਸ਼ਿਕਾਇਤਕਰਤਾ ਤੇ ਗੁਰਦੀਪ ਸਿੰਘ ਇੱਕਠੇ ਹੋਟਲ ਮੋਨਾਰਕ ਬੰਗਲੋਰ ਕਮਰਾ ਨੰ:318 ਵਿਚ ਬਤੌਰ ਪਤੀ-ਪਤਨੀ ਰਹੇ ਅਤੇ ਮਿਸਟਰ ਯੁਗੇਸ਼ ਦੱਤਾ ਇਸੇ ਸਮੇਂ ਕਮਰਾ ਨੰ: 317 ਵਿਚ ਠਹਰਿਆ ਹੋਇਆ ਸੀ ਜਿਸਨੂੰ ਕਿ ਗੁਰਦੀਪ ਸਿੰਘ ਆਪਣਾ ਨਜ਼ਦੀਕੀ ਦੋਸਤ ਦੱਸਦਾ ਹੈ । ਅਸੀਂ ਇਸ ਜਿੰਦਲ ਨੇਚਰ ਕੇਅਰ ਇੰਨਸੀਚਿਊਟ ਵਿਚ ਰਹਿ ਕੇ 24 ਅਪ੍ਰੈਲ 2011 ਤੋਂ 1 ਮਈ 2011 ਤੱਕ ਡਾਕਟਰ ਪ੍ਰਕਾਸ਼ ਦੀ ਦੇਖਰੇਖ ਵਿਚ ਰਹੇ ਜਿਸ ਸਬੰਧੀ ਸਭ ਸਬੂਤ ਨਾਲ ਨੱਥੀ ਹੈ ।ਇਸ ਸਬੰਧੀ ਸ਼ਿਕਾਇਤਕਰਤਾ ਤੇ ਗੁਰਦੀਪ ਸਿੰਘ ਦੀਆਂ ਇੱਕਠੀਆਂ ਫੋਟੋਆਂ ਵੀ ਨਾਲ ਨੱਥੀ ਹਨ ।
10. ਇਹ ਕਿ ਗੁਰਦੀਪ ਸਿੰਘ ਨੇ ਸ਼ਿਕਾਇਤਕਰਤਾ ਨੂੰ ਹੋਰ ਭਰੋਸਾ ਦੇਣ ਲਈ 16 ਦਸੰਬਰ 2009  ਨੂੰ ਚੰਡੀਗੜ੍ਹ ਵਿਖੇ ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ, ਸਬ ਆਫਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੈਕਟਰ 27,ਉਸ ਨਾਲ ਵਿਆਹ ਵੀ "ਸ੍ਰੀ ਗੁਰੂ ਗ੍ਰੰਥ ਸਾਹਿਬ" ਜੀ ਦੀ ਹਾਜ਼ਰੀ ਵਿਚ ਕੀਤਾ ਜਿਵੇਂ ਕਿ ਉਪਰੋਕਤ ਦੱਸੇ ਪਹਿਲੇ ਬਿਆਨਾਂ ਮਿਤੀ 07-02-2015 ਨੂੰ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਸਿਆਸੀ ਸਕੱਤਰ ,ਪਰਮਜੀਤ ਸਿੱਧਵਾਂ ਜਿਸਦਾ ਇਸੇ ਉਕਤ ਕਲਗੀਧਰ ਨਿਵਾਸ ਵਿਚ ਦਫ਼ਤਰ ਵੀ ਸੀ ਦੀ ਹਾਜ਼ਰੀ ਵਿਚ ਜਿਸਨੇ ਵੱਧਚੜ੍ਹ ਕੇ ਤੇ ਹੋਰਾਂ ਨਾਲ ਮਿਲ ਕੇ ,ਸ਼ਿਕਾਇਤਕਰਤਾ ਦਾ ਵਿਆਹ ਗੁਰਦੀਪ ਸਿੰਘ ਨਾਲ ਕੀਤਾ ।
11. ਇਹ ਕਿ ਆਪ ਜੀ ਨੂੰ ਪੇਸ਼ ਕੀਤੀ ਜਾ ਰਹੀ ਇਹ ਬਿਆਨਾਂ ਸਹਿਤ ਦਰਖ਼ਾਸਤ ,ਸ਼ਿਕਾਇਤਕਰਤਾ ਦੇ ਉਪਰੋਕਤ ਪਹਿਲੇ ਬਿਆਨ ਜੋ ਮਿਤੀ 07-02-2015 ਨੂੰ ਭੇਜੇ ਜਾ ਚੁੱਕੇ ਹਨ ਉਸਦੇ ਹਿੱਸੇ ਵਜੋਂ ਪੜ੍ਹੇ ਜਾਣ ਤੇ ਪੇਸ਼ ਕੀਤੇ ਤੱਥਾਂ ਦੇ ਆਧਾਰ ਤੇ ਉਪਰੋਕਤ ਗੁਰਦੀਪ ਸਿੰਘ ਬਰਖ਼ਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਦਿਆਂ ਸ਼ਿਕਾਇਤਕਰਤਾ ਅਤੇ ਉਸਦੇ ਪਰਿਵਾਰ ਦੀ ਗੁਰਦੀਪ ਸਿੰਘ ਅਤੇ ਉਸਦੇ ਪਰਿਵਾਰ ਤੋਂ ਸੁਰੱਖਿਆ ਯਕੀਨੀ ਬਣਾਉਦਿਆਂ ਇਨਸਾਫ਼ ਕੀਤਾ ਜਾਵੇ ।
ਮਿਤੀ  10.03.2015
ਬਿਆਨਕਰਤਾ / ਦਰਖ਼ਾਸਤਕਾਰ
"Sikh Vichar Manch" svmanch@gmail.com
……………………………………………………….
ਟਿੱਪਣੀ :- ਪ੍ਰਧਾਨ ਮੰਤ੍ਰੀ ਦਫਤਰ ਨੂੰ ਥੋੜਾ ਸਮਾ ਕੱਢ ਕੇ ਏਧਰ ਵੀ ਧਿਆਨ ਦੇਣ ਦੀ ਲੋੜ ਹੈ, ਸਮਾਜ ਵਿਚ ਲਗਾਤਾਰ ਜਨਾਨੀਆਂ ਨਾਲ ਵਧੀਕੀਆਂ ਹੋ ਰਹੀਆਂ ਹਨ, ਹਰ ਰੋਜ਼ ਹੀ ਕਿਤੇ ਨਾ ਕਿਤੇ ਸਮੂਹਕ ਬਲਾਤਕਾਰ ਮਗਰੋਂ ਬਰਬਰਤਾ ਨਾਲ ਜਨਾਨੀਆਂ ਦੇ ਕਤਲ ਹੁੰਦੇ ਹਨ, ਸਮਾਜ ਦੀ ਸੋਚ ਬਦਲਣ ਲਈ ਕੁਝ ਨਿੱਗਰ ਫੈਸਲੇ ਲੈਣ ਦੀ ਲੋੜ ਹੈ।
  ਅਮਰ ਜੀਤ ਸਿੰਘ ਚੰਦੀ  
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.