ਕਨਿੰਘਮ ਦੀ ਇਤਹਾਸਕਾਰੀ ਜਾਂ ਕਲੰਕ
ਕਨਿੰਘਮ ਦੀ ਕਿਤਾਬ ਸਿੱਖ ਇਤਹਾਸ ਜਿਸ ਬਾਰੇ ਮੈਂ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਸ੍ਰੋਮਣੀ ਕਮੇਟੀ ਨੰਿ ਅੱਜ ਜੋ ਚਿੱਠੀ ਲਿਖੀ ਹੈ | ਆਪ ਸਭ ਦੀ ਨਜ਼ਰ ਕਰ ਰਿਹਾ ਹਾਂ|ਸਤਿਕਾਰ ਯੋਗ, ਜਥੇਦਾਰ ਅਵਤਾਰ ਸਿੰਘ ਜੀ ਪ੍ਰਧਾਨ ਸ੍ਰੋਮਣੀ ਕਮੇਟੀ ||
ਮੈਨੂੰ ਇਹ ਉਮੀਦ ਤਾਂ ਨਹੀ ਕਿ ਤੁਸੀਂ ਮੇਰੀ ਇਸ ਬਿਜਲੀ ਵਾਲੀ ਚਿੱਠੀ ਦਾ ਜੁਆਬ ਦੇਵੋਗੇ, ਜਾਂ ਤੁਸੀਂ ਇਸ ਨੂੰ ਪੜਣ ਦੀ ਖੇਚਲ ਵੀ ਕਰੋਗੇ | ਪਰ ਫਿਰ ਵੀ ਗੁਰੂ ਨਾਨਕ ਦੇ ਘਰ ਦਾ ਕੂਕਰ ਹੋਣ ਨਾਤੇ ਮੈਂ ਆਪਣਾ ਫਰਜ ਸਮਝਿਆ, ਕਿ ਆਪ ਜੀ ਨੂੰ ਤੇ ਸ੍ਰੋਮਣੀ ਕਮੇਟੀ ਨੂੰ ਇਸ ਵਿਸ਼ੇ ਤੋ ਜਾਣੂੰ ਕਰਵਾਂਵਾ | ਦਾਸ ਨੂੰ ਸਿੱਖ ਇਤਹਾਸ ਨਾਲ ਬਹੁਤ ਪਿਆਰ ਹੈ, ਦਾਸ ਸਿੱਖ ਇਤਹਾਸ ਨਾਲ ਸੰਬਧਤ ਹੁਣ ਤੱਕ ਤਕਰੀਬਨ ੧੦੦੦ ਦੇ ਕਰੀਬ ਕਿਤਾਬ ਪੜ੍ਹ ਚੁਕਾ ਹੈ | ਜੋ ਕੇ ਦਾਸ ਦੇ ਨਿੱਜੀ ਪੁਸਤਕਾਲੇ { ਲਾਇਬ੍ਰੇਰੀ} ਵਿੱਚ ਹਨ | ਪਿਛਲੇ ਕੁਝ ਦਿਨਾਂ ਤੋ ਮੈਂ ਅੰਗਰੇਜ ਲਿਖਰੀ ਕਨਿੰਘਮ ਦੀ ਪੰਜਾਬੀ ਵਿੱਚ ਉਲਥਾ ਕੀਤੀ ਪੁਸਤਕ ਸਿੱਖ ਇਤਹਾਸ ਜੋ ਕਿ ਲਾਹੋਰ ਬੁਕ ਸ਼ਾਪ ਵਲੋ ਪ੍ਰਕਾਸ਼ਤ ਕੀਤੀ ਹੈ | ਜਿਸ ਦਾ ਅਨੁਵਾਦਕ ਗੁਰਮੁਖ ਸਿੰਘ ਗੁਰਮੁਖ ਹੈ | ਜੋ ਮੇਰੇ ਕੋਲ ਐਡੀਸ਼ਨ ਹੈ, ਇਹ ੧੯੯੭ ਵਾਲਾ ਹੈ | ਮੈਂ ਇਸ ਕਿਤਾਬ ਦੇ ਸੰਬਧ ਵਿੱਚ ਜਾਣੂ ਕਰਵਾਉਣਾ ਚਾਹੁੰਦਾ ਹਾਂ | ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀ ਇਹ ਕਿਤਾਬ ਹੁਣ ਛਪਦੀ ਹੈ, ਜਾਂ ਨਹੀ | ਜੇ ਇਹ ਕਿਤਾਬ ਹਾਲੇ ਵੀ ਛਪਦੀ ਹੈ ਤਾਂ ਇਸ ਤੇ ਤੁਰੰਤ ਪਾਬੰਦੀ ਲਾਉਣ ਦੀ ਖੇਚਲ ਕਰੋ ਜੀ | ਇਸ ਕਿਤਾਬ ਵਿੱਚ ਬਿਲਕੁਲ ਗੁਰੂ ਸਾਹਿਬਾਨਾ ਦਾ ਅਪਮਾਨ ਉਸੇ ਤਰ੍ਹਾਂ ਹੀ ਕੀਤਾ ਗਿਆ | ਜਿਵੇ ਸ੍ਰੋਮਣੀ ਕਮੇਟੀ ਨੇ ਹਿੰਦੀ ਵਿੱਚ ਸਿੱਖ ਇਤਹਾਸ ਕਿਤਾਬ ਛਾਪ ਕੇ ਕੀਤਾ ਸੀ, ਤੇ ਜਿਸ ਤੇ ਬਹੁਤ ਵਿਵਾਦ ਹੋਇਆ ਸੀ |
ਮੈਂ ਨਮੂਨੇ ਲਈ ਕੁਝ ਕੋ ਸਤਰਾਂ ਲਿਖ ਰਿਹਾ ਹਾਂ ਜੋ ਕੀ ਤੁਹਾਨੂੰ ਯਕੀਨ ਦੁਆ ਸਕਣ, ਜਾਂ ਆਪ ਜੀ ਇਸ ਕਿਤਾਬ ਨੂੰ ਬਜਾਰੋ ਖਰੀਦ ਕੇ ਇਸ ਦੇ ਪੰਨਾ ੩੬ ਤੋ ਸ਼ੁਰੂ ਕਰਕੇ ਪੰਨਾ ੭੫ ਤੱਕ ਪੜ੍ਹ ਲੈਣਾ | ਮੇਰੇ ਗੁਰੂ ਸਾਹਿਬ ਦੀ ਇਸ ਵਿੱਚ ਕਿੰਨੀ ਨਿਰਾਦਰੀ ਕੀਤੀ ਗਈ ਹੈ, ਮੈਂ ਇਸ ਕਿਤਾਬ ਨੂੰ ਸਾਰੀ ਪੜਣ ਤੋ ਅਸਮਰਥ ਹਾਂ | ਜੋ ਪੰਨੇ ਮੈਂ ਆਪ ਜੀ ਨੂੰ ਦੱਸੇ ਹਨ, ਹੁਣ ਮੇਰੇ ਵੱਸ ਦੀ ਗੱਲ ਨਹੀ ਕਿ ਮੈਂ ਇਸ ਨੂੰ ਇਸ ਤੋ ਅੱਗੇ ਪੜ੍ਹ ਸਕਾਂ , ਹੋ ਸਕਿਆ ਤਾਂ ਕੋਸ਼ਿਸ ਜਰੂਰ ਕਰਾਂਗਾ ਇਸ ਨੂੰ ਪੜਣ ਦੀ, ਜੋ ਵੇਰਵੇ ਮੈਂ ਦੇ ਰਹਿਆ ਇਸ ਨੂੰ ਜੇ ਤੁਸੀਂ ਪੜ੍ਹ ਲਿਆ ਤਾਂ ਤੁਹਾਡਾ ਇੱਕ ਸਿੱਖ ਵਾਲਾ ਪ੍ਰਤੀ ਕਰਮ ਹੋਵੇਗਾ ਜਾਂ ਨਹੀ ਮੈਨੂੰ ਕੁਝ ਨਹੀ ਪਤਾ ||
ਇਸ ਕਿਤਾਬ ਵਿੱਚ ਜੋ ਜੋ ਲਿਖਿਆ ...
੧, ਗੁਰੂ ਨਾਨਕ ਸਾਹਿਬ ਜੀ ਦਾ ਉਸਤਾਦ ਇੱਕ ਮੁਸਲਮਾਨ ਸੀ | ਪੰਨਾ ੩੯ ||
੨, ਗੁਰੂ ਜੀ ਨੇ ਅਫਗਾਨਾ ਨਾਲ ਨਿਰਾਸ਼ ਹੋ ਕੇ ਮੁਗਲਾਂ ਨੂੰ ਹਿੰਦੁਸਤਾਨ ਸੱਦਿਆ ਸੀ | ਪੰਨਾ ੪੧ ||
੩, ਜਿਤ ਦਰ ਲਖ ਮੁਹੰਮਦਾ , ਨੂੰ ਗੁਰੂ ਗਰੰਥ ਸਾਹਿਬ ਦੀ ਬਾਣੀ ਦਰਸਾਇਆ ਗਿਆ ਹੈ | ਪੰਨਾ ੪੩ ||
੪, ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਨੂੰ ਤਕਰੀਬਨ ਆਤਮ ਹਤਿਆ ਦੱਸਿਆ ਗਿਆ | ਸਿਰਲੇਖ ਕੈਦ ਤੇ ਸ਼ਹੀਦੀ ਵਿੱਚ | ਪੰਨਾ ੫੫||
੫, ਭਾਈ ਗੁਰਦਾਸ ਨੂੰ ਆਪਣੀ ਬਾਣੀ ਦਾ ਹੰਕਾਰ ਹੋ ਗਿਆ ਤਾਂ ਗੁਰੂ ਸਾਹਿਬ ਨੇ ਦਰਜ ਨਾ ਕੀਤੀ ਤੇ ਮਗਰੋ ਦਰਜ ਕਰਨ ਨੂੰ ਰਾਜੀ ਹੋਏ ਤੇ ਭਾਈ ਗੁਰਦਾਸ ਨੇ ਇਨਕਾਰ ਕਰ ਦਿੱਤਾ | ਪੰਨਾ ੫੬ ||
੬, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਦਲਾ ਲੈਣ ਲਈ ਚੰਦੂ ਮਾਰਿਆ || ਪੰਨਾ ੫੭ ||
੭, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੰਦਰ ਪਿਤਾ ਦੀ ਸ਼ਹੀਦੀ ਨੇ ਜੋਸ਼ ਪੈਦਾ ਕਰ ਦਿੱਤਾ | ਆਪ ਨੇ ਪਿਤਾ ਦੀ ਮਿਸਾਲ ਦੀ ਉਲੰਘਣਾ ਕੀਤੀ || ਪੰਨਾ ੫੭||
੮, ਗੁਰੂ ਜੀ ਨੂੰ ਰਾਮ ਚੰਦਰ ਦਾ ਵਾਰਿਸ ਦੱਸਣਾ ਤੇ ਅਮ੍ਰਿਤਸਰ ਦੇ ਸਰੋਵਰ ਵਾਲੀ ਥਾਂ ਤੋ ਪੁਰਾਣਾ ਸਰੋਵਰ ਨਿਕਲਣ ਦਾ ਜਿਕਰ ਕਰਨਾ || ਪੰਨਾ ੫੨||
੯, ਗੁਰੂ ਰਾਮਦਾਸ ਜੀ ਦੇ ਦੋ ਪੁਤ ਜਾਂ ਤਿੰਨਾ ਪੁਤ ਸਨ, ਨਹੀ ਇਹ ਕਹਿਆ ਜਾ ਸਕਦਾ ਗੁਰੂ ਅਰਜਨ ਦੇਵ ਜੀ ਪਿਰਥੀ ਚੰਦ ਤੋ ਛੋਟੇ ਸਨ |ਪੰਨਾ ੫੩||
੧੦, ਜਦੋ ਚੰਦੂ ਦੀ ਲੜਕੀ ਦਾ ਰਿਸਤਾ ਆਇਆ ਤਾਂ ਚੰਦੂ ਨੇ ਇਹ ਕਹਿ ਦਿੱਤਾ ਬੇਸ਼ਕ ਨਾਮੀ ਆਦਮੀ ਹਨ, ਪਰ ਪਲਦੇ ਤਾਂ ਸਿੱਖਾਂ ਦੇ ਦਾਂਨ ਤੇ ਹੀ ਹਨ , ਇਸ ਕਰਕੇ ਗੁਰੂ ਸਾਹਿਬ ਨੇ ਚੰਦੂ ਦੀ ਲੜਕੀ ਦਾ ਰਿਸ਼ਤਾ ਲੈਣ ਤੋ ਇਨਕਾਰ ਕਰ ਦਿੱਤਾ | ਪੰਨਾ ੫੪ ||
੧੧, ਸ਼ਹਿਨਸ਼ਾਹ ਦੀ ਨਾਰਾਜਿਗੀ ਸਿਰਲੇਖ ਵਿੱਚ ਲਿਖਿਆ ਇਹ ਵੀ ਕਹਿਆ ਜਾਂਦਾ ਇੱਕ ਵਾਰ ਆਪ ਦੇ ਫੋਜੀਆਂ ਦੀਆਂ ਤਨਖਾਹ ਰੋਕ ਲੈਣ ਤੇ ਸ਼ਹਿਨਸ਼ਾਹ ਨਾਲ ਝਗੜਾ ਹੋਇਆ | ਭਾਵ ਗੁਰੂ ਸਾਹਿਬ ਨੂੰ ਤੇ ਸਿੱਖਾਂ ਨੂੰ ਸਰਕਾਰੀ ਨੌਕਰ ਦੱਸਣਾ | ਪੰਨਾ ੫੯||
੧੨, ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋ ਕਾਜ਼ੀ ਦੀ ਲੜਕੀ ਨੂੰ ਉਧਾਲ ਕੇ ਲੈ ਜਾਣਾ , ਜੋ ਕਿ ਕਾਜ਼ੀ ਦੀ ਰਖੇਲ ਸੀ | ਉਹ ਗੁਰੂ ਜੀ ਦੀ ਪਿਆਰੀ ਹੋ ਗਈ || ਪੰਨਾ ੬੦||
੧੩, ਰਾਮ ਰਾਇ ਗੁਰੂ ਸਾਹਿਬ ਦੇ ਅਸਲ ਮਹਿਲਾਂ ਵਿਚੋ ਨਹੀ ਸਨ | ਭਾਵ ਤੁਸੀਂ ਖੁਦ ਸਮਝ ਲੈਣਾ || ਪੰਨਾ ੬੫||
੧੪, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਪਿਤਾ ਜੀ ਦੀਆਂ ਤਲਵਾਰਾਂ ਪਹਿਨਣ ਤੋ ਇਨਕਾਰ ਕਰ ਦਿੱਤਾ , ਆਪ ਨੂੰ ਇੱਕ ਵਪਾਰੀ ਨੇ ਗੁਰੂ ਬਣਵਾਇਆ || ਪੰਨਾ ੬੫|| ਫੁਟ ਨੋਟ ਤੋ ||
੧੫, ਗੁਰੂ ਤੇਗ ਬਹਾਦਰ ਸਾਹਿਬ ਜੰਗਲਾਂ ਵਿੱਚ ਰਹਿੰਦੇ ਤੇ ਸਿੱਖ ਤਰੀਕੇ ਨਾਲ ਮਾਰ ਧਾੜ ਕਰਦੇ | ਗੁਰੂ ਸਾਹਿਬ ਨੇ ਅਮੀਰ ਹਿੰਦੁਆਂ ਉਪਰ ਕਰ { ਟੈਕਸ} ਲਾਇਆ ਹੋਇਆ ਸੀ | ਪੰਨਾ ੬੭ ||
੧੬, ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹੀਦੀ ਦਾ ਬਦਲਾ ਲੈਣ ਤੇ ਉਹਨਾਂ ਦੇ ਮਿਰਤਕ ਸਰੀਰ ਨੂੰ ਕੁਤਿਆਂ ਤੇ ਚੀਲਾਂ ਯੋਗਾ ਨਾ ਛੱਡੇ ਇਸ ਦੀ ਲੋੜ ਬਾਲੇ ਸਤਿਗੁਰੁ ਅੱਗੇ ਜਤਾਈ || ਪੰਨਾ ੬੭||
੧੭, ਗੁਰੂ ਤੇਗਬਹਾਦਰ ਸਾਹਿਬ ਜੀ ਨੇ ਆਪਣੀ ਗਰਦਨ ਨਾਲ ਤਵੀਤ ਬੰਨ ਲਿਆ ਤੇ ਕਹਿਆ ਤੁਹਾਡੀ ਤਲਵਾਰ ਮੇਰੀ ਗਰਦਨ ਨਹੀ ਕੱਟ ਸਕੇਗੀ || ਪੰਨਾ ੬੭ ||
੧੮, ਗੁਰੂ ਤੇਗ ਬਹਾਦਰ ਸਾਹਿਬ ਅੰਦਰ ਨਾ ਹੀ ਆਪਣੇ ਪਿਤਾ ਵਾਂਗ ਕੋਈ ਜੋਸ਼ ਸੀ ਤੇ ਨਾ ਹੀ ਆਪਣੇ ਪੁਤਰ ਵਾਂਗ ਜੰਗਜੂਈ | ਪੰਨਾ ੬੮||
੧੯, ਗੁਰੂ ਤੇਗ ਬਹਾਦਰ ਜੀ ਦਾ ਬਦਸ਼ਾਹ ਨੂੰ ਕਹਿਣਾ, ਮੈਂ ਦੇਖ ਰਹਿਆ ਪਛਮ ਵਲੋ ਇੱਕ ਕੌਮ ਆਵੇਗੀ ਜੋ ਤੁਹਾਨੂੰ ਬਰਬਾਦ ਕਰਕੇ ਰਖ ਦੇਵਗੀ | ਸਿੱਖ ਆਪ ਦੇ ਇਸ ਪੇਸ਼ਨਗੋਈ ਨੂੰ ਭੁਲ ਨਾ ਸਕੇ ਤੇ ਅੰਗਰੇਜ ਦੇ ਵਫ਼ਾਦਾਰ ਬਣੇ ਰਹੇ |ਪੰਨਾ ੬੮ ਫੁਟ ਨੋਟ ||
੨੦, ਭੰਗੀ ਜਾਤ ਦੇ ਕੁਝ ਲੋਕਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਅੰਗ ਇਕਠੇ ਕਰਕੇ ਲਿਆਉਣ ਲਈ ਕਹਿਆ || ਪੰਨਾ ੬੯ ਫੁਟ ਨੋਟ ||
੨੧, ਗੁਰੂ ਗੋਬਿੰਦ ਸਿੰਘ ਜੀ ਨੇ ੨੦ ਸਾਲ ਗੁਲਾਮਾਂ ਵਾਲਾ ਜੀਵਨ ਬਤੀਤ ਕੀਤਾ |ਪੰਨਾ ੭੦||
੨੨, ਖਾਲਸਾ ਪ੍ਰਗਟ ਕਰਣ ਲਈ ਗੁਰੂ ਸਾਹਿਬ ਨੇ ਉਸ ਪੰਡਿਤ ਨੂੰ ਬੁਲਾਵਾ ਭੇਜਿਆ ਜੋ ਦੇਵੀ ਪ੍ਰਗਟ ਕਰ ਸਕਦਾ ਸੀ | ਉਸ ਨੇ ਕਹਿਆ ਜਦੋ ਦੇਵੀ ਪ੍ਰਗਟ ਹੋਵੇ ਤਾਂ ਉਸ ਵਰ ਲੈ ਲੈਣਾ, ਜਦੋ ਦੇਵੀ ਪ੍ਰਗਟ ਹੋਈ ਤਾਂ ਗੁਰੂ ਜੀ ਨੇ ਅਚੰਭੇ ਵਿੱਚ ਦੇਵੀ ਟੀ ਆਪਣੀ ਤਲਵਾਰ ਹੀ ਛੂਹ ਦਿੱਤਾ | ਪੰਡਿਤ ਕਹਿਣ ਲੱਗਾ ਹੁਣ ਤੁਹਾਨੂੰ ਆਪਣਾ ਮਿਸ਼ਨ ਪੂਰਾ ਕਰਨ ਲਈ ਆਪਣੀ ਜਾਂ ਕਿਸੇ ਦੀ ਬਲੀ ਦੇਣੀ ਪਵੇਗੀ |ਪਹਿਲਾਂ ਆਪ ਨੇ ਆਪਣੇ ਬੱਚਿਆਂ ਵੱਲ ਤੱਕਿਆ ਪਰ ਦਿਲ ਨਾ ਛਾਦੀ ਨਾ ਭਰੀ| ਫਿਰ ਇਸ ਤਰ੍ਹਾਂ ੨੫ ਸਿੱਖ ਬਲੀ ਦੇਣ ਲਈ ਹਾਜਰ ਹੋ ਗਏ,ਜਾਨਾਂ ਵਾਰਨ ਦੀ ਆਗਿਆ ਮੰਗੀ ਇਹਨਾਂ ਵਿਚੋ ਇੱਕ ਸਿੱਖ ਨੂੰ ਚੁਣ ਲਿਆ ਤੇ ਇਸ ਤਰ੍ਹਾਂ ਹੋਣੀ ਨੂੰ ਪ੍ਰਸੰਨ ਕੀਤਾ |ਪੰਨਾ ੭੨||
ਇਸ ਤਰ੍ਹਾਂ ਇਸ ਕਿਤਾਬ ਅੰਦਰ ਹੋਰ ਵੀ ਬਹੁਤ ਕੁਝ ਲਿਖਿਆ ਮਿਲ ਜਾਵੇਗਾ | ਮੈਨੂੰ ਨਹੀ ਪਤਾ ਕਿ ਮੈਂ ਤੁਹਾਡੇ ਤੋ ਇਹ ਉਮੀਦ ਕਰ ਸਕਦਾ ਜਾਂ ਨਹੀ ਕਿ ਤੁਸੀਂ ਇਸ ਕਿਤਾਬ ਤੇ ਕੋਈ ਕਾਰਵਾਈ ਕਰੋਗੇ ਜਾਂ ਨਹੀ | ਮੈਂ ਆਪਣਾ ਸਿੱਖ ਹੋਣ ਦਾ ਫਰਜ ਪੂਰਾ ਕਰ ਦਿੱਤਾ ਬਾਕੀ ਤੁਹਾਡੀ ਮਰਜੀ || ਬਿਜਲੀ ਵਾਲੀ ਚਿੱਠੀ ਲਿਖਦੇ ਅਗਰ ਕੋਈ ਸ਼ਬਦ ਆਪ ਜੀ ਦੀ ਸ਼ਾਨ ਦੇ ਖਿਲਾਫ਼ ਬੋਲਿਆ ਗਿਆ ਹੋਇਆ ਤਾਂ ਮੁਆਫ ਕਰ ਦੇਣਾ || ਤੁਹਾਡੀ ਬਿਜਲੀ ਵਾਲੀ ਚਿੱਠੀ ਦੀ ਉਡੀਕ ਵਿੱਚ ||
ਗੁਆਚੇ ਹੋਏ ਪੰਥ ਦਾ ਦਾਸ :: ਜਗਪਾਲ ਸਿੰਘ
ਜਗਪਾਲ ਸਿੰਘ ਸਰੀ
ਕਨਿੰਘਮ ਦੀ ਇਤਹਾਸਕਾਰੀ ਜਾਂ ਕਲੰਕ
Page Visitors: 2866