ਕਵਿਤਾਵਾਂ
ਆਓ ਜੀI ਆਪ ਪੜੀਏ ਗੁਰਬਾਣੀ
Page Visitors: 2750
ਆਓ ਜੀI ਆਪ ਪੜੀਏ ਗੁਰਬਾਣੀ
ਆਓ ਜੀI
ਆਪ ਪੜੀਏ ਗੁਰਬਾਣੀ
ਤੇ ਸਹਿਜੇ ਕਰੀਏ ਵੀਚਾਰ ,
ਆਪਣੀ ਜ਼ਿੰਦੜੀ ਤੇ
ਕੌਮ ਦੀ ਬਿਗੜੀ
ਦੋਵੇਂ ਲਈਏ ਸੰਵਾਰ I
ਵਿਚਾਰ ਲਈਏ ਗੁਰਬਾਣੀ
ਤੇ ਖੋਜ ਲਈਏ ਇਤਿਹਾਸ,
ਸਾਧਨ ਦੋਵੇਂ ਸਚੇ
ਸਿਰਫ ਸਿਖਾਂ ਪਾਸ I
ਗੁਰੂਆਂ ਦੀ
ਨਕਲੀ ਫੋਟੋ ਨ ਲਾਈਏ ਜੀ ,
ਅਸਲੀ ਗੁਰੂ " ਗੁਰੂਬਾਣੀ "
ਨਾਲ ਜੁੜੀਏ ਜੀ ।
☆........ਡਿਠੈ ਮੁਕਤਿ ਨ ਹੋਵਈ
ਜਿਚਰੁ ਸਬਦਿ ਨ ਕਰੇ ਵੀਚਾਰੁ ।
ਆਓ ਜੀ ।
ਗਿਆਨ ਦੀ ਖੜਗ ਰਖੀਏ ।
ਗਿਆਨ ਦੀ ਖੜਗ ਰਖੀਏ ।
ਖੜਗ ਦਾ ਗਿਆਨ ਰਖੀਏ ।
ਊੜਾ, ਜੂੜਾ ਸਿਖਾਉਣਾ ਜੁੰਮੇਵਾਰੀ ਪਰਿਵਾਰ ਦੀ,
ਨੌਜਵਾਨ ਵੀ ਸਮਝਣ, ਕਿੰਨੀ ਲੋੜ ਦਸਤਾਰ ਦੀ ।
'ਸੁਕਿਰਤ' ਕਰੀਏ ਕੋਈ ਵੀ
ਪਰ "ਧਰਮ ਨੂੰ ਧੰਦਾ" ਨ ਬਣਾਈਏ ਜੀ,
"ਦਸਤਵੰਧ" ਕਰਕੇ ਜੀ
'ਲੋੜਵੰਦ' ਦਾ ਹੌਂਸਲਾ ਵਧਾਈਏ ਜੀ।
ਮੈਂ ਬਲਿਹਾਰ ਜਾਵਾਂ
ਜੋ ਗੁਰੂ ਦੀਆਂ ਮੰਨੇ I
ਮੈਂ ਸਦਕੇ ਜਾਵਾਂ
ਜੋ ਗੁਰੂ ਦੀਆਂ ਮੰਨੇ l
ਜਸਬੀਰ ਸਿੰਘ ਫੁੱਲ