ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
ਗੁਰਬਾਣੀ ਸਮਝਣ ਵਿਚਾਰਨ ਅਤੇ ਉਸ ਤੇ ਅਮਲ ਕਰਨ ਲਈ ਹੈ
ਗੁਰਬਾਣੀ ਸਮਝਣ ਵਿਚਾਰਨ ਅਤੇ ਉਸ ਤੇ ਅਮਲ ਕਰਨ ਲਈ ਹੈ
Page Visitors: 2768

ਗੁਰਬਾਣੀ ਸਮਝਣ ਵਿਚਾਰਨ ਅਤੇ ਉਸ ਤੇ ਅਮਲ ਕਰਨ ਲਈ ਹੈ

 ਰਾਗੁ ਗਉੜੀ ਮਾਲਾ ਮਹਲਾ 5  ੴਸਤਿਗੁਰ ਪ੍ਰਸਾਦਿ॥
 
ਪਾਇਓ ਬਾਲ ਬੁਧਿ ਸੁਖੁ ਰੇ॥ -
ਹਰਖ ਸੋਗ ਹਾਨਿ ਮਿਰਤੁ ਦੂਖ ਸੁਖ ਚਿਤਿ ਸਮਸਰਿ ਗੁਰ ਮਿਲੇ1॥ਰਹਾਉ॥-
--
ਕਰਮਕਾਂਡੀ, ਸਿਆਣਪਾਂ ਵਾਲੇ ਪ੍ਰਤੀ ਗੁਰੂ ਜੀ ਕਹਿ ਰਹੇ ਹਨ ਕਿ ਹੇ ਭਾਈ! ਅਸੀਂ ਤਾਂ ਬਾਲ ਬੁਧੀ ਵਿੱਚ ਆਕੇ ਸੁਖ ਪਾਇਆ ਹੈ।
 ਗੁਰੂ ਮਿਲਣ ਤੇ ਇਹ ਪ੍ਰਾਪਤੀ ਹੋਈ ਹੈ ਕਿ ਅਸੀਂ ਹਾਨਿ (ਲਾਭ), (ਜਨਮ) ਮਰਨ, ਖ਼ੁਸ਼ੀ ਗ਼ਮੀ, ਦੁਖ ਸੁਖ ਚਿਤ ਵਿੱਚ ਇਕ ਤੁਲ ਜਾਣੇ ਹਨ। ।1।ਰਹਾਉ।
   ਜਉ ਲਉ ਹਉ ਕਿਛੁ ਸੋਚਉ ਚਿਤਵਉ ਤਉ ਲਉ ਦੁਖਨੁ ਭਰੇ॥
 
 
ਜਉ ਕ੍ਰਿਪਾਲੁ ਗੁਰੁ ਪੂਰਾ ਭੇਟਿਆ ਤਉ ਆਨਦ ਸਹਜੇ1॥--
---ਹੇ ਭਾਈ ਦੇਖ! ਜਦੋਂ ਤਕ ਮੈਂ ਆਪਣੇ ਆਪ ਵਿੱਚ, ਸੋਚਾਂ ਚਿਤਵਨੀਆਂ ਵਿੱਚ ਰਹਿੰਦਾ ਸਾਂ, ਪੀੜਾ ਸਹਿੰਦਾ ਰਹਿੰਦਾ ਸਾਂ।ਜਦੋਂ ਦਾ ਮੈਨੂੰ ਕ੍ਰਿਪਾਲੂ ਪੂਰਾ ਗੁਰੂ ਮਿਲ ਪਿਆ ਹੈ, ਸਹਜ ਆਨੰਦ ਵਿੱਚ ਰਹਿੰਦਾ ਹਾਂ।1
  ਜੇਤੀ ਸਿਆਨਪ ਕਰਮ ਹਉ ਕੀਏ ਤੇਤੇ ਬੰਧ ਪਰੇ ॥
 
ਜਉ ਸਾਧੂ ਕਰੁ ਮਸਤਕਿ ਧਰਿਓ ਤਬ ਹਮ ਮੁਕਤ ਭਏ2॥--
---ਹਾਂ ਭਾਈ! ਜਿੰਨੇ ਕੁ ਸਿਆਣਪਾਂ ਵਾਲੇ ਕੰਮ ਮੈਂ ਕੀਤੇ ਉਤਨੇ ਹੀ ਮੈਨੂੰ ਬੰਧਨ ਪੈਂਦੇ ਗਏ। ਜਦੋਂ ਗੁਰੂ ਨੇ ਮੇਰੇ ਮੱਥੇ ਤੇ ਹੱਥ ਧਰਿਆ, ਅਸੀਂ ਮੁਕਤ ਹੋ ਗਏ, ਬੰਧਨਾਂ ਤੋਂ ਛੁਟ ਗਏ।2
 
  ਜਉ ਲਉ ਮੇਰੋ ਮੇਰੋ ਕਰਤੋ ਤਉ ਲਉ ਬਿਖੁ ਘੇਰੇ ॥
 
 
ਮਨੁ ਤਨੁ ਬੁਧਿ ਅਰਪੀ ਠਾਕੁਰ ਕਉ ਤਬ ਹਮ ਸਹਜਿ ਸੋਏ3॥--
---ਜਦ ਤਕ ਮੈਂ ਮੇਰੀ ਮੇਰੀ ਕਰਦਾ ਰਿਹਾ, ਹਉਂ ਦੇ ਜ਼ਹਿਰ ਨੇ ਮੈਨੂੰ ਘੇਰੀ ਰੱਖਿਆ। ਜਦ ਅਸਾਂ ਆਪਾ ਤਿਆਗ ਕੇ ਮਨੁ ਤਨੁ ਤੇ ਬੁਧੀ ਠਾਕੁਰ (ਪ੍ਰਭੂ ਸਆਮੀ) ਨੂੰ ਅਰਪਣ ਕਰ ਦਿੱਤੀ ਤਾਂ ਅਸੀਂ ਆਰਾਮ ਨਾਲ ਸੌਂ ਗਏ,ਸਹਜ ਅਵਸਥਾ ਵਿੱਚ ਟਿਕ ਗਏ।3 
   ਜਉ ਲਉ ਪੋਟ ਉਠਾਈ ਚਲਿਉ ਤਉ ਲਉ ਡਾਨ ਪਰੇ ॥
   
ਪੋਟ ਡਾਰਿ ਗੁਰੁ ਪੂਰਾ ਮਿਲਿਆ ਤਉ ਨਾਨਕ ਨਿਰਭਏ41159॥ ਪੰਨਾ 214॥--
---ਜਦੋਂ ਤਕ ਮੈਂ ਹਉਮੈ, ਕਰਮ ਜਾਲ, ਮਾਇਆ ਤੇ ਵਿਕਾਰਾਂ ਦੀ ਪੰਡ ਚੁਕੀ ਤੁਰਿਆ ਰਿਹਾ, ਡੰਨ ਭਰਦਾ ਰਿਹਾ। ਜਦ ਪੂਰਾ ਗੁਰੂ ਮਿਲ ਪਿਆ ਤਾਂ ਪੰਡ ਸੁੱਟ ਦਿੱਤੀ ਤੇ ਨਾਲ ਹੀ ਭਉ ਤੋਂ ਰਹਿਤ ਹੋ ਗਿਆ, ਕਹਿੰਦੇ ਹਨ ਸ੍ਰੀ ਗੁਰੂ ਅਰਜਨ ਸਾਹਿਬ ਜੀ।41159। ਪੰਨਾ 214
ਵਿਆਖਿਆ:- ਪਹਿਲੀ ਤੁਕ ਵਿੱਚ ਗੁਰੂ ਸਾਹਿਬ ਨੈ ਆਪਣੀ ਬੁੱਧੀ ਨੂੰ ਬਾਲ ਬੁੱਧੀ ਨਾਲ ਤੁਲਨਾ ਦੇਕੇ ਸੁਖ ਦੀ ਅਵਸਥਾ ਦੱਸੀ ਹੈ। ਬਾਲ ਬੁੱਧੀ ਨੂੰ ਅਗਿਆਨਤਾ ਨਾਂ ਸਮਝ ਲਿਆ ਜਾਏ ਇਸ ਲਈ ਅਗਲੀਆਂ ਤੁਕਾਂ ਵਿੱਚ ਇਸ ਦਾ ਵੇਰਵਾ ਦਿੱਤਾ ਹੈ। ਬਾਲ ਬੁੱਧੀ ਤੋਂ ਮੁਰਾਦ ਹੈ ਨਿਸ਼ਕਪਟਤਾ ਤੇ ਸਰਲਤਾ ਦੀ। ਇਸ ਤਰ੍ਹਾਂ ਜੋ ਅਵਸਥਾ ਪ੍ਰਾਪਤ ਹੋਈ ਹੈ ਉਹ ਹੈ ਸਹਜ ਮਾਰਗ ਦੀ। ਇਹ ਅਵਸਥਾ ਪੂਰੇ ਗੁਰੂ ਦੀ ਕਿਰਪਾ ਨਾਲ ਪਰਾਪਤ ਹੁੰਦੀ ਦੱਸੀ ਹੈ।
   ਜੋ ਅਵਸਥਾ ਦੁਖਦਾਈ ਦੱਸੀ ਹੈ, ਉਹ ਸੀ ਸੋਚਾਂ ਸਿਆਣਪਾਂ, ਮੇਰੀ-ਮੇਰੀ, ਹਉਮੈ , ਕਰਮ ਜਾਲ, ਮਾਇਆ ਤੇ ਵਿਕਾਰਾਂ ਦੀ। ਗੁਰੂ ਨੇ ਮੇਹਰ ਕੀਤੀ, ਫੋਕਿਆਂ ਸਿਆਣਪਾਂ ਦੀ ਥਾਂ ਸਿਦਕ ਬਖ਼ਸ਼ਿਆ ਅਤੇ ਮੇਰੀ-ਮੇਰੀ, ਹਉਂ ਦੀ ਥਾਂ ਵਾਹਿਗੁਰੂ ਦੀ ਲਖਤਾ। ਇਸ ਤਰ੍ਹਾਂ ਮਨ, ਤਨ, ਬੁੱਧੀ ਵਾਹਿਗੁਰੂ ਨੂੰ ਅਰਪਨ ਹੋ ਗਏ । ਇਸ ਅਵਸਥਾ ਚ ਅਪੜ ਕੇ ਕਰਮ ਕਰਦਿਆਂ ਕਰਮ ਦੀ ਫਾਹੀ ਟੁਟ ਗਈ, ਦੁਖ ਸੁਖ, ਹਰਖ ਸੋਗ, ਜਨਮ ਮਰਨ, ਸਭ ਸਮ ਹੋ ਗਏ, ਮਨ ਹਰ ਛਿਨ ਸਹਜ ਚ ਵਿਚਰਨ ਲਗ ਗਿਆ। ਜਦ ਤਕ ਇਕੱਲਿਆਂ, ਆਪਣੀ ਜ਼ਿੰਮੇਵਾਰੀ ਤੇ ਕਰਮ ਜਾਲ ਦੀ ਪੰਡ ਚੁਕੀ ਹੋਈ ਸੀ, ਸ਼ੁਭ ਅਸ਼ੁਭ ਕਰਮਾਂ ਦੇ ਵੇਰਵੇ ਸਜ਼ਾਵਾਂ ਹੀ ਭੁਗਤਾੳਂਦੇ ਸਨ। ਜਦੋਂ ਦਾ ਪੂਰਾ ਗੁਰੂ ਮਿਲਿਆ, ਸਹਜ ਗਿਆਨ ਦੀ ਪ੍ਰਾਪਤੀ ਹੋ ਗਈ, ਵਾਹਿਗੁਰੂ ਪ੍ਰਾਇਣਤਾ ਹੋ ਗਈ, ਸਭ ਕੁਝ ਸਮਰਪਣ ਹੋ ਗਿਆ, ਆਪਣਾ ਕੁਝ ਆਪੇ ਨੂੰ ਚੰਬੜਨ ਵਾਲਾ ਰਹਿਆ ਹੀ ਨਾਂ, ਨਿਰਭੈ ਹੋ ਗਏ, ਹੁਣ ਡੰਨ ਕਿਸ ਗੱਲ ਦਾ?
 ਸਾਨੂੰ ਫ਼ਖ਼ਰ ਹੈ ਕਿ ਸਾਡੇ ਕੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਪੂਰੇ ਗੁਰੂ ਹਨ। 
ਪਰ ਕੀ ਅਸੀਂ ਇਸ ਫ਼ਖ਼ਰ ਨੂੰ ਅਮਲੀ ਜਾਮਾਂ ਪਹਿਨਾਇਆ ਹੈ
ਕੀ ਅਸਾਡੇ ਮੂਲ਼ ਅਦਾਰਿਆਂ (Basic Institutions) ਤੇ ਕਾਬਜ਼ ਬੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਤ ਹਨ ?
 ਇਹ ਬੰਦੇ ਪੰਥ ਦੀ ਦੁਹਾਈ ਤਾਂ ਜ਼ਰੂਰ ਦੇਂਦੇ ਹਨ, ਪਰ ਕੀ ਇਹ ਇਸ ਪੰਥ ਦੇ ਪਾਂਧੀ ਹਨ ?
 ਜਿੰਨਾ ਨੁਕਸਾਨ ਇਨ੍ਹਾਂ ਬੰਦਿਆਂ ਸਿੱਖ ਕੌਮ ਦਾ ਕੀਤਾ ਹੈ ਉਤਨਾ ਸਾਡੇ ਦੁਸ਼ਮਨਾਂ ਵੀ ਨਹੀਂ ਕੀਤਾ।ਸਾਡੇ ਵਿੱਚ ਇੱਕ ਹੋਰ ਤਬਕਾ ਪਣਪ ਪਿਆ ਹੈ। ਉਹ ਹੈ ਆਪਣੇ ਆਪ ਨੂੰ ਜਾਗਰੂਕ, ਮਾਡਰਨ ਕਹਿਣ ਵਾਲਾ। ਮੈਂ ਮੇਰੀ, ਮਾਇਆ ਅਤੇ ਵਿਕਾਰਾਂ ਦੇ ਪ੍ਰਭਾਵ ਥੱਲੇ ਹੋਣ ਕਰਕੇ, ਇਸ ਤਬਕੇ ਨੂੰ ਗੁਰੂ ਸਾਹਿਬਾਨ ਵਲੋਂ ਦਰਸਾਇਆ ਮਾਰਗ ਅਪਣਾਉਣਾ ਕਠਿਨ ਲਗਦਾ ਹੈ। ਇਸ ਲਈ ਇਹ ਤਬਕਾ, ਗੂਰੂ ਦੀ ਹੋਂਦ, ਸਿੱਖ ਇਤਿਹਾਸ, ਅਤੇ ਜਿਹੜਾ ਵੀ ਕੋਡ ਸਿੱਖ ਨੂੰ ਸਿੱਖੀ ਅਨੁਸ਼ਾਸਨ ਵਿੱਚ ਬੰਨਦਾ ਹੈ, ਸਭ ਨੂੰ ਨਕਾਰਨ ਦੇ ਯਤਨ ਵਿੱਚ ਹੈ । ਇਸ ਤਬਕੇ ਦੇ ਬੰਦਿਆਂ ਦੀਆਂ ਲਿਖਤਾਂ, ਭਾਸ਼ਨਾਂ ਚੋਂ ਮੈਂ-ਮੈਂ ਦੀ ਬੂ ਆਉਂਦੀ ਹੈ। ਕਈ ਵਾਰੀ ਤਾਂ ਇਸ ਤਰ੍ਹਾਂ ਲਗਦਾ ਹੈ ਕਿ ਇਹ ਬੰਦੇ ਆਪਣੀ ਫੋਕੀ ਸਿਆਣਪ ਨੂੰ ਗੁਰੂ ਦੀ ਸਿਆਣਪ ਨਾਲੋਂ ਉੱਚੀ ਸਮਝਦੇ ਹਨ। ਇਹ ਲੋਕ ਭਾਵੇਂ ਹਨ ਸਿੱਖੀ ਬਾਣੇ ਵਿੱਚ, ਪਰ ਸਿੱਖ ਕੌਮ ਦਾ ਨੁਕਸਾਨ ਕਰ ਰਹੇ ਹਨ।
 ਇਹ ਲੋਕ ਸਿੱਖੀ ਨੂੰ ਨੁਕਸਾਨ ਨਾਂ ਪਹੁੰਚਾ ਸਕਣ, ਇਸ ਲਈ ਸਿੱਖ ਕੌਮ ਨੂੰ ਸੁਹਿਰਦ, ਮੈਂ ਮੇਰੀ ਤੋਂ ਰਹਿਤ ਅਤੇ ਸ੍ਰੀ ਗੁਰੂੁ ਗ੍ਰੰਥ ਸਾਹਿਬ ਨੂੰ ਸਮਰਪਤ ਸਿੱਖਾਂ ਦੀ ਅਗਵਾਈ ਦੀ ਲੋੜ ਹੈ।

ਸੁਰਜਨ ਸਿੰਘ--
-+
919041409041

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.