
*ਇਲੈਕਟ੍ਰੌਣਕ ਮੀਡੀਏ ਦਾ ਜਾਦੂਈ ਅਸਰ ਦਿੱਲ੍ਹੀ ਵਿਖੇ ਗੁਰੂ ਦੋਖੀ ਡੇਰੇਦਾਰ ਦਾ ਸਮਾਗਮ ਰੱਦ*
*ਅਵਤਾਰ ਸਿੰਘ ਮਿਸ਼ਨਰੀ (5104325827)*
ਅੱਜ ਇਲੈਕਟ੍ਰੌਣਕ ਮੀਡੀਆ ਬਹੁਤ ਪ੍ਰਭਾਵਸ਼ਾਲੀ ਹੋ ਚੁੱਕਾ ਹੈ ਜਿਸ ਦੀ ਵਰਤੋਂ ਕਰਕੇ ਅਰਵਿੰਦ ਕੇਜਰੀਵਾਲ ਨੇ ਭਾਜਪਾ, ਕਾਂਗਰਸ ਜੋ 50-50 ਸਾਲ ਤੋਂ ਭਾਰਤੀ ਹਕੂਮਤ ਤੇ ਕਾਬਜ ਹੁੰਦੇ ਹੋਏ ਆਮ ਜਨਤਾ ਅਤੇ ਖਾਸ ਕਰ ਘੱਟ ਗਿਣਤੀ ਦਾ ਸ਼ੋਸ਼ਣ ਕਰਕੇ ਖੂਨ ਪੀ ਰਹੀਆਂ ਸਨ ਨੂੰ ਦਿੱਲੀ ਵਿੱਚ ਮੂਧੜੇ ਮੂੰਹ ਮਾਰ ਕੇ ਦਿੱਲ੍ਹੀ ਸਰਕਾਰ ਦੀ ਕਮਾਨ ਸੰਭਾਲ ਲਈ। ਹੁਣ ਪੰਜਾਬ ਜੋ ਗੁਰਾਂ ਦੇ ਨਾਂ ਤੇ ਖੁਸ਼ਹਾਲ ਵਸਦਾ ਸੀ ਨੂੰ ਬਾਦਲ-ਭਾਜਪਾ ਅਤੇ ਬੇਅੰਤੇ ਵਰਗੇ ਜਾਲਮਾਂ ਨੇ ਲੁੱਟ, ਪੁੱਟ, ਕੁੱਟ ਅਤੇ ਸਰਕਾਰੀ ਅਤਵਾਦ ਦੇ ਨਾਂ ਤੇ ਕਰਜਈ ਕਰਕੇ ਨਸ਼ਈ ਬਣਾ ਦਿੱਤਾ ਹੈ ਤੋਂ ਮੁਕਤ ਕਰਾਉਣ ਲਈ ਇਲੈਕਟ੍ਰੌਣਕ ਮੀਡੀਏ ਦੇ ਸਹਾਰੇ 2017 ਦੀਆਂ ਪੰਜਾਬ ਦੀਆਂ ਚੋਣਾਂ ਜਿੱਤਣ ਵੱਲ ਵੱਧ ਰਿਹਾ ਹੈ।
ਗੱਲ ਆਪਾਂ ਦਿੱਲ੍ਹੀ ਕਮੇਟੀ ਵੱਲੋਂ ਵਡਭਾਗ ਸਿੰਘ ਜੋ ਗੁਰੂ ਘਰ ਦਾ ਦੋਖੀ ਡੇਰੇਦਾਰ ਸੀ ਜਿਸ ਨੇ ਧੀਰਮੱਲ ਨਾਲ ਦੁਸ਼ਟ ਚੌਂਕੜੀ ਕਰਕੇ ਸ਼ੀਹੇਂ ਮਸੰਦ ਰਾਹੀਂ ਗੁਰੂ ਤੇਗ ਬਹਾਦਰ ਤੇ ਗੋਲੀ ਚਲਵਾ ਦਿੱਤੀ ਸੀ। ਬਾਬਾ ਬੰਦਾ ਸਿੰਘ ਦੀ ਚੜ੍ਹਤ ਦੇਖ ਕੇ ਹਿਮਾਚਲ ਦੀਆਂ ਪਹਾੜੀਆਂ ਤੇ ਭੂਤਾਂ ਕੱਢਣ ਦਾ ਢਕੌਂਚੀ ਡੇਰਾ ਬਣਾ ਛੁਪ ਕੇ ਸੋਢੀ ਗੁਰੂ ਬਣ ਝੂਠੀ ਗੱਦੀ ਚਲਾ ਲਈ। ਬਾਦਲ ਦਲ ਅਤੇ ਜੀ. ਕੇ. ਵਾਲੀ ਦਿੱਲ੍ਹੀ ਕਮੇਟੀ ਹਮੇਸ਼ਾਂ ਜਿੱਤਦੇ ਹੀ ਗੁਰੂ ਦੋਖੀ ਡੇਰੇਦਾਰਾਂ ਦੀ ਸਪੋਟ ਨਾਲ ਹਨ।
ਇਹ ਜੋ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵਡਭਾਗੀ (ਦੁਰਭਾਗੀ) ਦਾ ਸਮਾਗਮ ਡੇਰੇਦਾਰ ਨਾਲ ਮਿਲ ਕੇ ਦਿੱਲ੍ਹੀ ਕਮੇਟੀ ਨੇ ਰੱਖਿਆ ਸੀ ਜਿਸ ਵਿੱਚ ਅਕਾਲ ਤਖਤ ਦਾ ਕਮਜੋਰ ਨੌਕਰ ਜਥੇਦਾਰ ਗੁਰਬਚਨ ਸਿੰਘ ਅਤੇ ਮਿਸ਼ਨਰੀ ਤੋਂ ਡੇਰੇਦਾਰਾਂ ਦਾ ਹਮਾਇਤੀ ਬਣਿਆਂ ਗਿ. ਰਣਜੀਤ ਸਿੰਘ ਤੇ ਹੋਰ ਸਿਰਕੱਢ ਰਾਗੀ ਵੀ ਸ਼ਿਕਰਤ ਕਰ ਰਹੇ ਸਨ। ਐਡੇ ਵੱਡੇ ਵੱਡੇ ਇਸਤਿਹਾਰਾਂ ਤੇ ਸੰਗਤ ਦਾ ਲੱਖਾਂ ਰੁਪੀਆ ਡੇਰੇਦਾਰਾਂ ਦੀ ਖੁਸ਼ਾਮਦ ਅਤੇ ਮਸ਼ਹੂਰੀ ਵਾਸਤੇ ਅੰਨ੍ਹੇਵਾਹ ਰੋੜਿਆ। ਪਰ ਜਦ ਇਹ ਖਬਰ ਫੇਸ ਬੁੱਕ, ਖਾਲਸਾ ਨਿਊਜ, ਡੇਲੀ ਸਿੱਖ ਨਿਊਜ, ਯੂ ਨਿਊਜ, ਗੁਰੂ ਪੰਥ, ਸਿੰਘ ਸਭਾ USA, ਸਿੱਖ ਵੀ ਨਿਗਲਿਆ ਗਿਆ, ਸਿੰਘ ਸਭਾ ਕਨੇਡਾ, ਸਿੱਖ ਸਪੋਕਸ ਮੈਨ, ਸਿੱਖ ਮਾਰਗ ਵਰਗੀਆਂ ਨਿਧੜਕ ਵੈਬਸਾਈਟਾਂ ਅਤੇ ਖਾਸ ਕਰ ਇੰਟ੍ਰਨੈਸ਼ਨਲ ਪ੍ਰਸਿੱਧੀ ਪ੍ਰਾਪਤ ਕਰ ਚੁੱਕੇ ਰੋਜਾਨਾਂ ਸਪੋਕਸਮੈਨ ਸ਼ਾਨੇ ਪੰਜਾਬ, ਪ੍ਰਦੇਸ਼ ਟਾਈਮਜ ਯੂ ਕੇ, ਸਾਝੀ ਸੋਚ ਅਖਬਾਰ, ਅਤੇ ਪ੍ਰਸਿੱਧ ਪ੍ਰਚਾਰਕ ਗਿ. ਜਗਤਾਰ ਸਿੰਘ ਜਾਚਕ ਦੀ ਖਬਰ ਛਪੀ ਤਾਂ ਬਾਦਲੀ ਦਿੱਲ੍ਹੀ ਕਮੇਟੀ ਅਤੇ ਡੇਰੇਦਾਰਾਂ ਨੂੰ ਇਹ
ਕੂੜ-ਵਡਭਾਗੀ ਸਮਾਗਮ ਰੱਦ ਕਰਨਾ ਪਿਆ। ਕਾਸ਼ ਜਿਹੜਾ ਕੰਮ ਸ੍ਰੋਮਣੀ ਕਮੇਟੀ, ਅਕਾਲੀ ਦਲ, ਹੋਰ ਗੁਰਦੁਆਰੇ ਅਤੇ ਪੰਥਕ ਜਥਿਬੰਦੀਆਂ ਨੇ ਮਿਲ ਕੇ ਕਰਨਾ ਸੀ ਉਹ ਅੱਜ ਫੇਸ ਬੁੱਕ ਵਰਗਾ ਮੀਡੀਆ ਕਰ ਰਿਹਾ ਹੈ। ਮੀਡੀਏ ਰਾਹੀਂ ਦਿਨ ਬਦਿਨ ਲੋਕ ਜਾਗ ਰਹੇ ਹਨ। ਦਾਸ ਤਾਂ ਗਾਹੇ ਬਗਾਹੇ ਪਹਿਲਾਂ ਵੀ ਡੇਰਦਾਰਾਂ ਅਤੇ ਉਨ੍ਹਾਂ ਦੇ ਪਿਛਲੱਗ ਪ੍ਰਬੰਧਕਾਂ ਸੰਪ੍ਰਾਦਾਈਆਂ ਬਾਰੇ ਲਿਖਦਾ ਰਹਿੰਦਾ ਹੈ।
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ USA ਦੇ ਸਮੂੰਹ ਸਾਥੀ ਅਤੇ ਸਹਿਯੋਗੀਆਂ ਵੱਲੋਂ ਸਮੂੰਹ ਇਲੈਕਟ੍ਰੋਣਿਕ ਮੀਡੀਏ ਦਾ ਬਹੁਤ ਬਹੁਤ ਧੰਨਵਾਦ।