
*ਫਿਰ ਕਿਉਂ ਭੱਜਦੇ ਹੋ ਚਾਰ ਚੁਫੇਰੇ?*
*ਅਵਤਾਰ ਸਿੰਘ ਮਿਸ਼ਨਰੀ (5104325827)*
ਸੁਹਿਰਦ ਸਿੱਖਾਂ ਦੇ ਹਿਰਦੇ ਜਰੂਰ ਵਲੂੰਦਰੇ ਜਾਂਦੇ ਹਨ ਪਰ ਰਾਜਨੀਤੀ ਅਤੇ ਪਾਖੰਡਵਾਦ ਦੀਆਂ ਰੋਟੀਆਂ ਸੇਕਣ ਵਾਲਿਆਂ ਦੇ ਕੇਵਲ ਮਗਰਮੱਛ ਦੇ ਹੰਝੂ ਹੁੰਦੇ ਹਨ। ਦੁਨੀਆਂ ਦੀ ਕਿਹੜੀ ਭਾਸ਼ਾ ਹੈ ਜਿਸ ਦਾ ਅੱਜ ਟ੍ਰਾਂਸ਼ਲੇਸ਼ਨ ਨਹੀਂ ਹੋ ਸਕਦਾ ਫਿਰ ਪੰਜਾਬੀ ਤਾਂ ਪਾਪੂਲਰ ਭਾਸ਼ਾ ਹੈ ਜਿਸ ਦੇ ਕਈ ਪੰਜਾਬੀ ਕੋਸ਼ ਹਨ। ਫਿਰ ਕੀ ਕਾਰਨ ਹੈ ਕਿ-
*ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ**॥*
ਦੀ ਬਹੁਤੇ ਸਿੱਖਾਂ ਨੂੰ ਸਮਝ ਨਹੀਂ ਆ ਰਹੀ ਜਾਂ ਹਰਰੋਜ ਅੱਖਾਂ ਮੀਟ ਕੇ ਹੀ ਇਸ ਨੂੰ ਪੜ੍ਹੀ ਜਾ ਰਹੇ ਹਨ? ਜੇ ਸਿੱਖਾਂ ਨੇ ਅਤੇ ਖਾਸ ਕਰ ਸਿੱਖ ਪ੍ਰਚਾਰਕ, ਭਾਵੇਂ ਉਹ ਕਿਸੇ ਵੀ ਸੰਸਥਾ ਦੇ ਹਨ, ਨੇ *"ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਨ ਗੁਰੂ"* ਮੰਨਿਆਂ ਤੇ ਪ੍ਰਚਾਰਿਆ ਹੁੰਦਾ ਤਾਂ ਕੋਈ*“**ਅਸ਼ਲੀਲ ਗ੍ਰੰਥ**”* *"ਗੁਰੂ ਗੁਰੂ ਗ੍ਰੰਥ ਸਾਹਿਬ"* ਦੇ ਬਰਾਬਰ ਖੜਾ ਕਰਨ ਅਤੇ ਗੁਰੂ ਦੀ ਬੇਅਦਬੀ ਕਰਨ ਦਾ ਕੋਈ ਹੀਆ ਨਾਂ ਕਰ ਸਕਦਾ।
ਅੱਜ ਸਿੱਖ ਗੁਰੂ ਦੀ ਸੋਚ ਨੂੰ ਛੱਡ ਕੇ ਬੰਦਿਆਂ (ਵਿਅਕਤੀਆਂ) ਦੀ ਸੋਚ ਤੇ ਪਹਿਰਾ ਦੇਣ ਲੱਗ ਪਏ ਹਨ। ਸ਼ਰੇਆਮ ਨਾਹਰੇ ਲਾਏ ਜਾਂਦੇ ਹਨ ਕਿ
“ਭਿੰਡਰਾਂਵਾਲਿਆ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ,
ਰਾਜੋਆਣਾ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ,
ਬਾਪੂ ਦੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਤੇ ਅੱਜ
ਢੱਡਰੀਆਂ ਵਾਲਿਆ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ"
ਇਹ ਨਾਹਰਾ ਕਿ-
*ਗੁਰੂ ਗ੍ਰੰਥ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ"*
ਕਹਿਣ ਵੇਲੇ ਕਿਉਂ ਮੂੰਹ ਸੀਤੇ ਜਾਂਦੇ ਅਤੇ ਬਹਵਾਂ ਥੱਲੇ ਲਟਕ ਜਾਂਦੀਆਂ ਹਨ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅਟੱਲ ਤੇ ਸੱਚੀ ਸੋਚ ਤਾਂ ਇਨ੍ਹਾਂ ਨੂੰ ਪ੍ਰਵਾਣ ਹੀ ਨਹੀਂ ਤੇ ਇਹ ਤਾਂ ਅਖੌਤੀ ਦਸਮ ਗ੍ਰੰਥ ਦੀ ਸੋਚ ਦੇ ਵੀ ਲੜ ਲੱਗੇ ਹੋਏ ਹਨ। ਦੋ ਬੇੜੀਆਂ ਵਿੱਚ ਸਵਾਰ ਤੇ ਇੱਕ ਮਿਆਨ ਵਿੱਚ ਦੋ ਤਲਵਾਰਾ ਪਾ ਰਹੇ ਹਨ ਜਿਸ ਕਰਕੇ ਪੰਥ ਰੂਪੀ ਮਿਆਨ ਟੁੱਟੀ ਜਾ ਰਿਹਾ ਹੈ।
ਸਿੱਖੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਸਿੱਖ ਦੀ ਪ੍ਰਭਾਸ਼ਾ ਦੱਸੀ ਗਈ ਹੈ ਨੂੰ ਅਪਣਾਓ ਤੇ ਖੁਲ੍ਹਦਿਲੀ ਨਾਲ ਪ੍ਰਚਾਰੋ, ਕਰਮਕਾਂਡੀ ਮਰਯਾਦਾ ਛੱਡੋ। ਫਿਰ ਦੇਖਣਾ ਦੁਨੀਆਂਭਰ ਦੇ ਲੋਕ ਸਿੱਖ ਬਣਨ ਲਈ ਉਤਾਵਲੇ ਹੋਏ ਕਿਵੇਂ ਫਖਰ ਮਹਿਸੂਸ ਕਰਨਗੇ। ਸੋ ਅੱਜ *
“**ਧੜੇਬੰਦੀਆਂ ਛੱਡੋ ਗੁਰੂ ਦੇ ਲੜ ਲੱਗੋ**”
* ਦੇ ਨਾਹਰਿਆਂ ਦੀ ਲੋੜ ਹੈ। ਇੱਕ ਦੇ ਹੋ ਜਾਓ-
*ਏਕੁ ਪਿਤਾ ਏਕਸ ਕੇ ਹਮ ਬਾਰਿਕ॥(611)
ਰੋਜ ਪੜ੍ਹਦੇ ਹਾਂ ਕਿ-
*ਤੁਮ ਮਾਤ ਪਿਤਾ ਹਮ ਬਾਰਿਕ ਤੇਰੇ॥ (268**)*
ਤੇ ਫਿਰ ਗੁਰੂ ਗ੍ਰੰਥ ਨੂੰ ਛੱਡ ਕੇ ਕਿਉਂ ਭੱਜਦੇ ਹੋ ਚਾਰ ਚੁਫੇਰੇ ?*