
*ਮੱਝ ਨੂੰ ਘੋੜਾ ਤੇ ਗਧੇ ਨੂੰ ਸ਼ੇਰ ਕਹਿਣ ਦੀ ਅੜੀ ਕਿਉਂ?*
*ਕੀ ਮੱਝ ਨੂੰ ਘੋੜਾ ਤੇ ਗਧੇ ਨੂੰ ਸ਼ੇਰ ਕਿਹਾ ਜਾ ਸਕਦਾ ਹੈ? ਕਦਾਚਿਤ ਵੀ ਨਹੀਂ ਫਿਰ ਅਖੌਤੀ ਦੁਰਗਾ-ਭਗਾਉਤੀ ਜਿਸ ਨੂੰ ਹਿੰਦੂ ਬ੍ਰਾਹਮਣ ਦੇਵੀ ਮੰਨ ਕੇ ਪੂਜਦੇ ਹਨ ਨੂੰ ਦਸਮ ਗ੍ਰੰਥੀਏ ਸਿੱਖ ਰੱਬ ਮਨ ਕੇ ਕਿਉਂ ਸਿਮਰ ਰਹੇ ਹਨ? ਕੀ ਇਹ ਮੱਝ ਨੂੰ ਘੋੜਾ ਤੇ ਗਧੇ ਨੂੰ ਸ਼ੇਰ ਕਹਿਣ ਵਾਲੀ ਅੜੀ ਨਹੀਂ? ਕੀ ਗੁਰਸਿੱਖ ਨੇ ਪ੍ਰਿਥਮ ਅਕਾਲ ਪੁਰਖ ਸਿਮਰਨਾਂ ਹੈ ਜਾਂ ਕੋਈ ਦੁਰਗਾ-ਭਗਾਉਤੀ ਦੇਵੀ? *ਹਰੇਕ ਗੁਰਸਿੱਖ ਦਾ ਉੱਤਰ ਇਹ ਹੀ ਹੋਣਾ ਚਾਹਿਦਾ ਹੈ ਕਿ *“ਅਕਾਲ ਪੁਰਖ”* ਕਿਉਂਕਿ*-
ਏਕੋ ਸਿਮਰ ਨ ਦੂਜਾ ਭਾਉ॥ (199) *
*ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮੁ ਨਹੀਂ ਜਾਨਾ॥ (332)
*ਬਾਕੀ ਅਰਦਾਸ ਕੋਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਕਿ ਉਸ ਵਿੱਚ ਕੁਝ ਬਦਲੀ ਨਹੀਂ ਹੋ ਸਕਦੀ। ਜੋ ਇਸ ਦੀ ਪਹਿਲੀ ਪਉੜੀ ਨੂੰ ਦਸਮ ਗ੍ਰੰਥ ਦੀ ਰਚਨਾ ਮੰਨਦੇ ਹਨ ਉਨ੍ਹਾਂ ਅਨੁਸਾਰ ਜੇ ਬਾਣੀ ਹੈ ਤਾਂ ਉਨ੍ਹਾਂ ਨੂੰ ਕਿਸ ਨੇ ਹੱਕ ਦਿੱਤਾ ਸੀ ਕਿ *"ਵਾਰ ਦੁਰਗਾ ਕੀ"* ਨੂੰ ਬਦਲ ਕੇ *"ਵਾਰ ਸ੍ਰੀ ਭਗਾਉਤੀ ਜੀ ਕੀ"* ਕਰ ਦੇਣ? ਨਾਲੇ ਬਹੁਤੇ ਡੇਰੇ, ਨਿਹੰਗ, ਸੰਪ੍ਰਦਾਈ, ਨਿਰਮਲੇ, ਉਦਾਸੀ ਅਤੇ ਨਾਮਧਾਰੀ ਸਭ ਅਲੱਗ ਅਲੱਗ ਅਰਦਾਸ ਕਰਦੇ ਹਨ ਅਤੇ ਆਪਣੇ ਡੇਰਿਆਂ, ਸੰਪ੍ਰਦਾਵਾਂ ਅਤੇ ਸੰਸਥਾਵਾਂ ਵਿੱਚ ਗੁਰਮਤਿ ਵਿਰੋਧੀ ਬ੍ਰਾਹਮਣੀ ਕਰਮਕਾਂਡ ਮੂਰਖਤਾ, ਧੱਕੇ, ਧੌਂਸ ਅਤੇ ਆਪਣੇ ਆਪ ਨੂੰ ਪੂਰਨ ਬ੍ਰਹਮਗਿਆਨੀ ਦਰਸਾ ਕੇ ਕਰੀ ਕਰਾਈ ਜਾ ਰਹੇ ਹਨ, ਓਥੇ ਮੱਕੜ, ਧੁੱਮੇ, ਮਾਨ ਅਤੇ ਉਨ੍ਹਾਂ ਧਿਰਾਂ ਦਾ ਖੂਨ ਕਿਉਂ ਨਹੀਂ ਖੌਲਦਾ ਜੋ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਨ ਗੁਰੂ ਮੰਨਣ ਵਾਲਿਆਂ ਵਿਰੁੱਧ ਖੌਲਦਾ ਹੈ?
ਕੀ ਪੈਸੇ ਖਾਤਰ ਧਰਮ ਅਸਥਾਨਾਂ ਤੇ ਬਿਨਾਂ ਸੁਣੇ, ਸੋਚੇ, ਸਮਝੇ ਅਤੇ ਵਿਚਾਰੇ ਸੈਂਕੜਿਆਂ ਦੀ ਤਦਾਦ ਵਿੱਚ ਅਖੰਡ ਪਾਠ ਕਰਨੇ ਗੁਰਮਤਿ ਹਨ? ਕੀ ਗੁਰੂ ਗਾਹਿਬ ਗੁਰੂ ਗ੍ਰੰਥ ਸਾਿਹਬ ਜੀ ਸਾਨੂੰ ਪੈਸੇ ਕਮਾਉਣ ਲਈ ਲਿਖ ਕੇ ਦੇ ਗਏ ਸਨ? ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ, ਗੁਰੂ ਗੋਬਿੰਦ ਸਿੰਘ ਜੀ ਅਤੇ ਮਿਸਲਾਂ ਦੇ ਸਮੇਂ ਤੱਕ ਸਿੱਖ ਕਿਹੜੀ ਅਰਦਾਸ ਕਰਦੇ ਸਨ? ਜਦ ਕਿ ਇਹ ਅਖੌਤੀ ਦਸਮ ਗ੍ਰੰਥ ਇਧਰ ਓਧਰ ਦੇ ਕਵੀਆਂ ਦੀਆਂ ਰਚਨਾਵਾਂ ਜੋੜ ਕੇ ਹੋਂ ਵਿੱਚ ਵੀ ਨਹੀਂ ਆਇਆ ਸੀ? ਜੇ ਹੋਰ ਗ੍ਰੰਥ ਵੀ ਗੁਰੂ ਗ੍ਰੰਥ ਸਾਹਿਬ ਵਾਂਗ ਹੀ ਮੰਨਣੇ ਹਨ ਤਾਂ ਫਿਰ ਹਰ ਰੋਜ ਸੁਭਾ ਸ਼ਾਮ ਅਤੇ ਦਿਨ ਵਿੱਚ ਕਈ ਵਾਰ ਸਾਰੇ ਸੰਗਤ ਰੂਪ ਵਿੱਚ ਇਕੱਠੇ ਹੋ ਕੇ ਇਹ ਕਿਉਂ ਪੜ੍ਹਦੇ ਤੇ ਬਾਰ ਬਾਰ ਦੁਹਰ ਾਉਂਦੇ ਕਿ-
*ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ*
*ਕੀ ਇਹ ਤੋਤਾ ਰਟਨੀ ਸਿਰਫ ਦਿਖਾਵੇ ਜਾਂ ਦੁਹਰਾਉਣ ਮਾਤਰ ਹੀ ਹੈ? ਭਲਿਓ ਜੋ ਵੀ ਗੁਰੂਆਂ, ਭਗਤਾਂ, ਭੱਟਾਂ ਅਤੇ ਗੁਰਸਿੱਖਾਂ ਨੇ ਬਾਣੀ ਰਚੀ ਉਹ ਗੁਰੂ ਗ੍ਰੰਥ ਸਾਹਿਬ ਵਿਖੇ ਸੁਭਾਏ ਮਾਨ ਹੈ ਕਿਉਂਕਿ ਜੋਤਿ ਸਿਧਾਂਤ ਇੱਕ ਹੈ ਫਿਰ ਜੇ ਗੁਰੂ ਗੋਬਿੰਦ ਸਿੰਘ ਜੀ ਵੀ ਬਾਣੀ ਰਚਦੇ ਤਾਂ ਉਹ ਵੀ ਗੁਰੂ ਗ੍ਰੰਥ ਸਾਹਿਬ ਵਿਖੇ ਸੁਭਾਇਮਾਨ ਹੋਣੀ ਸੀ ਨਾਂ ਕਿ ਕਿਸੇ ਹੋਰ ਗ੍ਰੰਥ ਵਿੱਚ। ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨਾਲੋਂ ਤੋੜਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧੂਰਾ ਸਾਬਤ ਕਰਨ ਲਈ ਹੀ ਅਖੌਤੀ ਦਸਮ ਗ੍ਰੰਥ ਬਰਾਬਰ ਸੇਮ ਅਕਾਰ ਦਾ ਖੜਾ ਕਰ ਦਿੱਤਾ ਗਿਆ ਹੈ। ਗੁਰਸਿੱਖੋ ਜਰਾ ਠੰਡੇ ਦਿਲ ਦਿਮਾਗ ਨਾਲ ਸੋਚੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿੱਖ ਦਾ ਪਾਰਉਤਾਰਾ ਨਹੀਂ ਕਰ ਸਕਦੀ ਕਿ ਉਸ ਨੂੰ ਕਿਸੇ ਹੋਰ ਗ੍ਰੰਥ ਦੀ ਆਸਤਾ ਦੀ ਵੀ ਓਟ ਲੈਣੀ ਪੈਂਦੀ ਹੈ? ਸੋ ਸਿੱਖ ਨੂੰ *“ਪ੍ਰਿਥਮ ਅਕਾਲ ਪੁਰਖ ਸਿਮਰ ਕੈ”* ਹੀ ਅਰਦਾਸ ਅਰੰਭ ਕਰਨੀ ਚਾਹੀਦੀ ਹੈ ਨਾਂ ਕਿ* “ਪ੍ਰਿਥਮ ਭਗਾਉਤੀ (ਦੁਰਗਾ) ਸਿਮਰ ਕੈ”* ਦੇਖੋ ਸਾਫ ਲਿਖਿਆ ਪਿਆ ਹੈ ਕਿ-*ਦੁਰਗਾ ਪਾਠ ਬਣਾਇਆ ਸਭੇ ਪਾਉੜੀਆਂ। (ਦੁਰਗਾ ਕੀ ਵਾਰ ਦਸਮ ਗ੍ਰੰਥ) **ਫਿਰ ਧੱਕੇ ਨਾਲ ਮੱਝ ਨੂੰ ਘੋੜਾ ਤੇ ਗਧੇ ਨੂੰ ਸ਼ੇਰ ਕਹੀ ਜਾਣਾ ਕਿੱਧਰ ਦੀ ਸਿਆਣਪ ਹੈ? ਭਲਿਓ ਗਧੇ ਅੱਗੇ ਬੀਨ ਵਜੌਣ ਨਾਲ ਗਧਾ ਸ਼ੇਰ ਨਹੀਂ ਬਣ ਜਾਣਾ। **ਜਿਨਾਂ ਮੱਝ ਤੇ ਘੋੜੇ ਅਤੇ ਗਧੇ ਤੇ ਸ਼ੇਰ ਵਿੱਚ ਅੰਦਰ ਹੈ ਏਦੋਂ ਵੀ ਕਿਤੇ ਜਿਆਦਾ ਦੁਰਗਾ-ਭਗਾਉਤੀ ਦੇਵੀ ਨੂੰ ਰੱਬ ਸਮਝ ਕੇ ਸਿਮਰਨ ਵਿੱਚ ਹੈ। **ਦੁਰਗਾ-ਭਗਾਉਤੀ ਹਿੰਦੂ ਬ੍ਰਾਹਮਣ ਧਿਆਂਉਂਦੇ ਹਨ, ਅਸੀਂ ਨਾ ਬ੍ਰਾਹਮਣ, ਹਿੰਦੂ ਤੇ ਨਾਂ ਹੀ ਮੁਸਲਮਾਨ ਹਾਂ-*
*ਨਾ ਹਮ ਹਿੰਦੂ ਨ ਮੁਸਲਮਾਨ॥(1136)*
* ਦੁਰਗਾ-ਭਗਾਉਤੀ ਸਿਮਰ ਕੇ ਵੀ ਕਿਉਂ ਕਹੀ ਜਾਂਦੇ ਹੋ ਕਿ ਹਮ ਹਿੰਦੂ ਨਹੀਂ? **ਅਖੋਤੀ ਦਸਮ ਗ੍ਰੰਥ ਹੀ ਸਿੱਖ ਗੁਰੂਆਂ ਨੂੰ ਲਵ-ਕੁਛ ਦੀ ਉਲਾਦ ਦੱਸਦਾ ਹੈ ਤੇ ਕੁਝ ਸਾਲ ਪਹਿਲੇ ਗਿ. ਪੂਰਨ ਸਿੰਘ ਨੇ ਵੀ ਇਸੇ ਕਰਕੇ ਸਿੱਖਾਂ ਨੂੰ ਲਵ-ਕੁਛ ਦੀ ਉਲਾਦ ਕਿਹਾ ਸੀ। *ਕੀ ਅਸੀਂ ਇਸ ਬਾਰੇ ਠਰੰਮੇ ਨਾਲ ਸੋਚਾਂਗੇ ਜਾਂ ਬਿਨਾਂ ਸੋਚੇ ਸਮਝੇ ਆਪਸ ਵਿੱਚ ਦੁਰਗਾ-ਭਗਾਉਤੀ ਦੀ ਤਲਵਾਰ ਫੜ ਕੇ ਹੀ ਲੜੀ ਜਾਂਵਾਂਗੇ?