ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਗੁਰਬਾਣੀ ਦੀ ਲੜੀ ਵਾਰ ਸਰਲ ਵਿਆਖਿਆ (ਭਾਗ ੨) ਬਿਨੁ ਸਤਗੁਰ ਸੁਖੁ ਨ ਪਾਵਈ ਫਿਰਿ ਫਿਰਿ ਜੋਨੀ ਪਾਹਿ
ਗੁਰਬਾਣੀ ਦੀ ਲੜੀ ਵਾਰ ਸਰਲ ਵਿਆਖਿਆ (ਭਾਗ ੨) ਬਿਨੁ ਸਤਗੁਰ ਸੁਖੁ ਨ ਪਾਵਈ ਫਿਰਿ ਫਿਰਿ ਜੋਨੀ ਪਾਹਿ
Page Visitors: 2616

   ਗੁਰਬਾਣੀ ਦੀ ਲੜੀ ਵਾਰ ਸਰਲ ਵਿਆਖਿਆ   (ਭਾਗ ੨)
   ਬਿਨੁ ਸਤਗੁਰ ਸੁਖੁ ਨ ਪਾਵਈ ਫਿਰਿ ਫਿਰਿ ਜੋਨੀ ਪਾਹਿ

     ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ ॥
     ਹਰਿ ਕਾ ਮਹਲੁ ਨਾ ਪਾਵਈ ਮਰਿ ਵਿਸਟਾ ਮਾਹਿ ਸਮਾਇ
॥ 1॥
     ਮਨ ਰੇ ਗ੍ਰਿਹ ਹੀ ਮਾਹਿ ਉਦਾਸੁ ॥
     ਸਚੁ ਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ ਪਰਗਾਸੁ
॥1॥ਰਹਾਉ॥
     ਗੁਰ ਕੈ ਸਬਦਿ ਮਨੁ ਜੀਤਿਆ ਗਤਿ ਮੁਕਤਿ ਘਰੈ ਮਹਿ ਪਾਇ ॥
     ਹਰਿ ਕਾ ਨਾਮੁ ਧਿਆਈਐ ਸਤਸੰਗਤਿ ਮੇਲਿ ਮਿਲਾਇ
॥2॥
     ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜੁ ਕਮਾਹਿ ॥
     ਬਿਨੁ ਸਤਗੁਰ ਸੁਖੁ ਨ ਪਾਵਈ ਫਿਰਿ ਫਿਰਿ ਜੋਨੀ ਪਾਹਿ
॥3॥
     ਹਰਿ ਹਾਰੁ ਕੰਠਿ ਜਿਨੀ ਪਹਿਰਿਆ ਗੁਰ ਚਰਣੀ ਚਿਤੁ ਲਾਇ ॥
     ਤਿਨਾ ਪਿਛੈ ਰਿਧਿ ਸਿਧਿ ਫਿਰੈ ਓਨਾ ਤਿਲੁ ਨ ਤਮਾਇ
॥4॥
     ਜੋ ਪ੍ਰਭ ਭਾਵੈ ਸੋ ਥੀਐ ਅਵਰੁ ਨ ਕਰਣਾ ਜਾਇ ॥
     ਜਨ ਨਾਨਕੁ ਜੀਵੈ ਨਾਮੁ ਲੈ ਹਰਿ ਦੇਵਹੁ ਸਹਜਿ ਸੁਭਾਇ
॥5॥2॥35॥
  ॥ਰਹਾਉ॥  ਹੇ ਮੇਰੇ ਮਨ, ਤੂੰ ਗ੍ਰਿਹਸਤੀ ਦਾ ਫਰਜ਼ ਪੂਰਾ ਕਰਦਾ ਹੋਇਆ ਵੀ ਮੋਹ-ਮਾਇਆ ਵਲੋਂ ਨਿਰਲੇਪ ਰਹੁ।
    ਪਰ ਸ਼ਬਦ ਗੁਰੂ ਦੀ ਸਰਨ ਪੈ ਕੇ, ਜਿਸ ਮਨੁੱਖ ਦੇ ਮਨ ਨੂੰ, ਇਹ ਸੋਝੀ ਆਉਂਦੀ ਹੈ, ਉਹ ਮਨੁੱਖ ਹੀ ਪਰਮਾਤਮਾ ਦਾ ਸਦੀਵੀ ਹੁਕਮ , ਮੰਨਣ ਦੀ ਕਮਾਈ ਕਰਦਾ ਹੈ, ਤੇ ਵਿਕਾਰਾਂ ਵਲੋਂ ਬਚਦਾ ਹੈ। (ਤੂੰ ਵੀ ਸ਼ਬਦ ਵਿਚਾਰ ਆਸਰੇ, ਇਹ ਕੰਮ ਕਰਨ ਦੀ ਜਾਚ ਸਿੱਖ)
  ॥1॥   ਦੂਸਰਿਆਂ ਨੂੰ ਠੱਗਣ ਲਈ, ਮਨ ਵਿਚ, ਹਿਰਦੇ ਵਿਚ ਕਪਟ ਰੱਖ ਕੇ, ਬਹੁੱਤੇ ਧਾਰਮਿਕ ਭੇਖ ਕਰਨ ਨਾਲ, ਆਪ ਹੀ ਭਟਕਣਾ ਵਿਚ ਪੈ ਜਾਈਦਾ ਹੈ। ਅਜਿਹਾ ਵਿਖਾਵਾ ਕਰ ਕੇ ਠੱਗੀ ਕਰਨ ਨਾਲ ਬੰਦਾ ਕਰਤਾਰ ਦੀ ਹਜ਼ੂਰੀ ਵਿਚ ਨਹੀਂ ਪਹੁੰਚ ਸਕਦਾ, ਬਲਕਿ ਗੰਦ ਵਿਚ ਫਸੇ ਰਹਿ ਕੇ ਆਤਮਕ ਮੌਤ ਸਹੇੜ ਲੈਂਦਾ ਹੈ।
  ॥2॥   ਜਿਸ ਮਨੁੱਖ ਨੇ ਗੁਰ-ਸ਼ਬਦ ਦੀ ਵਿਚਾਰ ਆਸਰੇ, ਆਪਣੇ ਮਨ ਨੂੰ ਵੱਸ ਵਿਚ ਕਰ ਲਿਆ ਹੈ, ਉਹ ਗ੍ਰਿਹਸਤ ਕਮਾਉਂਦਿਆਂ ਹੀ ਉੱਚੀ ਆਤਕਿ ਅਵਸਥਾ ਹਾਸਲ ਕਰ ਲੈਂਦਾ ਹੈ, ਵਿਕਾਰਾਂ ਤੋਂ ਖਲਾਸੀ ਪਾ ਲੈਂਦਾ ਹੈ। ਇਸ ਲਈ ਸਤ-ਸੰਗਤ ਵਿਚ ਜੁੜ ਕੇ ਪਰਮਾਤਮਾ ਦੇ ਨਾਮ, ਉਸ ਦੇ ਹੁਕਮ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ।
  ॥3॥   ਹੇ ਭਾਈ, ਜੇ ਤੂੰ ਆਪਣੀ ਕਾਮ ਵਾਸਨਾ ਦੀ ਪੂਰਤੀ ਲਈ, ਲੱਖਾਂ ਇਸਤ੍ਰੀਆਂ ਨਾਲ ਵੀ ਭੋਗ ਕਰੇਂ, ਜੇ ਤੂੰ ਸਾਰੀ ਧਰਤੀ ਤੇ ਵੀ ਰਾਜ ਕਰੇ, ਤਾਂ ਵੀ ਸਤਿਗੁਰ, ਸ਼ਬਦ ਗੁਰੂ ਦੀ ਸਿਖਿਆ ਤੇ ਚੱਲੇ ਬਗੈਰ, ਸੁਖ ਨਹੀਂ ਪਾ ਸਕੇਂਗਾ, ਬਲਕਿ ਮੁੜ-ਮੁੜ ਜੂਨਾਂ ਵਿਚ ਪਿਆ ਰਹੇਂਗਾ।
  ॥4॥   ਜਿਨ੍ਹਾਂ ਬੰਦਿਆਂ ਨੇ ਗੁਰ, ਸ਼ਬਦ-ਗੁਰੂ ਦੀ ਸਿਖਿਆ ਵਿਚ ਮਨ ਜੋੜ ਕੇ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਅ ਲਿਆ ਹੈ, ਰਿਧਿ-ਸਿਧਿ, ਕਹੀ ਜਾਂਦੀ ਕਰਾਮਾਤੀ ਤਾਕਤ, ਉਨ੍ਹਾਂ ਦੇ ਪਿੱਛੇ ਤੁਰੀ ਫਿਰਦੀ ਹੈ, ਪਰ ਉਨ੍ਹਾਂ ਨੂੰ, ਉਸ ਨਾਲ ਜ਼ਰਾ ਜਿੰਨਾ ਵੀ ਮੋਹ ਨਹੀਂ ਹੁੰਦਾ।       
  ॥5॥   ਹੇ ਪ੍ਰਭੂ ਤੈਨੂੰ ਜੋ ਚੰਗਾ ਲਗਦਾ ਹੈ, ਓਹੀ ਕੁਝ ਹੁੰਦਾ ਹੈ, ਤੇਰੀ ਰਜ਼ਾ ਤੋਂ ਬਗੈਰ ਕੁਝ ਵੀ ਨਹੀਂ ਕੀਤਾ ਜਾ ਸਕਦਾ। ਹੇ ਹਰੀ, ਮੈਨੂੰ ਆਪਣਾ ਨਾਮ ਬਖਸ਼, ਮੈਨੂੰ ਆਪਣੀ ਰਜ਼ਾ ਦੀ ਸੋਝੀ ਬਖਸ਼, ਮੈਨੂੰ ਆਪਣੇ ਹੁਕਮ ਵਿਚ ਚੱਲਣ ਦੀ ਤੌਫੀਕ ਬਖਸ਼,  ਤਾਂ ਜੋ ਤੇਰਾ ਜਨ, ਤੇਰਾ ਦਾਸ ਨਾਨਕ, ਤੇਰੇ ਹੁਕਮ ਦੀ ਪਾਲਣਾ ਕਰਦਿਆਂ, ਆਤਮਕ ਜੀਵਨ ਪਰਾਪਤ ਕਰ ਸਕੇ।
                            ਅਮਰ ਜੀਤ ਸਿੰਘ ਚੰਦੀ
                                27-2-16           
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.