ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਬਾਣੀ ਦਾ ਅਸਰ ਕਿਉਂ ਨਹੀਂ ਹੋ ਰਿਹਾ ?
ਬਾਣੀ ਦਾ ਅਸਰ ਕਿਉਂ ਨਹੀਂ ਹੋ ਰਿਹਾ ?
Page Visitors: 2475

   ਬਾਣੀ ਦਾ ਅਸਰ ਕਿਉਂ ਨਹੀਂ ਹੋ ਰਿਹਾ ?
    ਇਸ ਨੂੰ ਜਾਨਣ ਲਈ ਮੁੱਢੋਂ ਹੀ ਵਿਚਾਰਨ ਦੀ ਲੋੜ ਹੈ ,
         ਬਾਣੀ ਕੀ ਹੈ ?
  ਗੁਰਬਾਣੀ ਦੁਨੀਆ ਦੇ ਸਾਰੇ ਲੋਕਾਂ ਨੂੰ(ਬਿਨਾ ਕਿਸੇ ਭਿੰਨ-ਭੇਤ ਦੇ) ਆਪਣੇ ਮੂਲ ਅਕਾਲ-ਪੁਰਖ ਨਾਲ ਜੁੜਨ ਦਾ ਢੰਗ ਦੱਸਦੀ ਹੈ, ਤਾਂ ਜੋ ਕਰਤਾਰ ਦੀ ਮਿਹਰ ਦਾ ਭਾਗੀ ਬਣ ਕੇ ਬੰਦਾ, ਆਪਣੇ ਮੂਲ ਨਾਲ ਇਕ-ਮਿਕ ਹੋ ਕੇ, ਆਵਾ-ਗਵਣ ਦੇ ਚੱਕਰ ਤੋਂ ਮੁਕਤ ਹੋ ਜਾਵੇ । ਇਸ ਆਧਾਰ ਤੇ ਹੀ ਇਸ ਨੂੰ ਗੁਰੂ ਦੀ ਪਦਵੀ ਦਿੱਤੀ ਗਈ ਹੈ, ਗੁਰਬਾਣੀ ਫੁਰਮਾਨ ਹੈ
           ਬਾਣੀ ਲਾਗੈ ਸੋ ਗਤਿ ਪਾਏ ਸਬਦੇ ਸਚਿ ਸਮਾਈ 21   (910)
  ਜਿਹੜਾ ਮਨੁੱਖ ਬਾਣੀ ਵਿਚ ਸੁਰਤ ਜੋੜਦਾ ਹੈ, ਉਹ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਸਦਾ ਥਿਰ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ।     ਅਤੇ
          ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥
         
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ 5      (982)
ਅਰਥ:- ਹੇ ਭਾਈ, ਬਾਣੀ, ਗੁਰੂ ਹੈ ਅਤੇ ਗੁਰੂ, ਬਾਣੀ ਹੀ ਹੈ।(ਇਸ ਨੂੰ ਵੀ ਥੋੜਾ ਸਮਝ ਲੈਣਾ ਲਾਹੇਵੰਦ ਹੋਵੇਗਾ) ਮਨੁੱਖ ਜੂਨੀ ਨੂੰ ਛੱਡ ਕੇ, ਸੰਸਾਰ ਦੀਆਂ ਸਭ ਜੂਨੀਆਂ, ਸਭ ਚੀਜਾਂ ਦਾ ਗੁਰੂ, ਕੇਵਲ ਤੇ ਕੇਵਲ ਰੱਬ ਹੀ ਹੈ। ਕਿਉਂਕਿ ਇਹ ਸਭ ਆਪਣੀ ਆਪਣੀ ਜੂਨ ਹੀ ਪੂਰੀ ਕਰ ਰਹੇ ਹਨ, ਇਕ ਬੰਦੇ ਦੀ ਜੂਨ ਹੀ ਅਜਿਹੀ ਹੈ ਜਿਸ ਵਿਚ ਬੰਦੇ ਨੇ ਪ੍ਰਭੂ ਨੂੰ ਮਿਲਣ ਦਾ ਕੰਮ ਪੂਰਾ ਕਰਨਾ ਹੈ, ਇਸ ਬਾਰੇ ਗੁਰਬਾਣੀ ਫੁਰਮਾਨ ਹੈ,
          ਜੋ ਕਿਛੁ ਕਰਹਿ ਸੋਈ ਅਬ ਸਾਰੁ ॥ ਫਿਰਿ ਪਛੁਤਾਹੁ ਨ ਪਾਵਹੁ ਪਾਰੁ 3॥ (1159)
    ਹੇ ਭਾਈ, ਤੂੰ ਜੋ ਕੁਝ ਵੀ ਕਰਨਾ ਹੈ, ਇਸ ਵਾਰ ਹੀ ਕਰ ਲੈ, ਏਸੇ ਜੂਨ ਵਿਚ ਹੀ ਕਰ ਲੈ , ਸਮਾ ਲੰਘ ਜਾਣ ਮਗਰੋਂ ਤਾਂ ਤੂੰ ਖਾਲੀ ਪਛਤਾਵਾ ਹੀ ਕਰ ਸਕੇਂਗਾ, ਇਸ ਪਛਤਾਵੇ ਤੋਂ ਤੇਰੀ ਖਲਾਸੀ ਨਹੀਂ ਹੋਣੀ ।
    ਇਹੀ ਤੇਰਾ ਅਉਸਰੁ ਇਹ ਤੇਰੀ ਬਾਰ ॥ ਘਟ ਭੀਤਰਿ ਤੂ ਦੇਖੁ ਬਿਚਾਰਿ ॥
   
ਕਹਤ ਕਬੀਰੁ ਜੀਤਿ ਕੈ ਹਾਰਿ ॥ ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ 519॥ (1159)
   ਕਬੀਰ ਆਖਦਾ ਹੈ, ਹੇ ਭਾਈ! ਮੈਂ ਤੈਨੂੰ ਕਈ ਢੰਗਾਂ ਨਾਲ ਪੁਕਾਰ-ਪੁਕਾਰ ਕੇ ਦੱਸ ਰਿਹਾ ਹਾਂ, ਇਹ ਤੇਰੀ ਮਰਜ਼ੀ ਹੈ ਕਿ ਤੂੰ ਇਹ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਕੇ ਜਾਣਾ ਹੈ ਜਾਂ ਹਾਰ ਕੇ ਜਾਣਾ ਹੈ ? ਤੂੰ ਆਪਣੇ ਹਿਰਦੇ ਵਿਚ ਵਿਚਾਰ ਕੇ ਵੇਖ ਲੈ , ਤੇਰੇ ਲਈ ਪਰਮਾਤਮਾ ਨੂੰ ਮਿਲਣ ਦਾ, ਇਹ ਮਨੁੱਖਾ ਜਨਮ ਹੀ ਇਕ ਮੌਕਾ ਹੈ, ਏਥੋਂ ਖੁੰਝ ਕੇ ਤੈਨੂੰ ਮੌਕਾ ਨਹੀਂ ਮਿਲਣਾ।              
   ਪੂਰੀ ਬਾਣੀ ਵਿਚ ਹੀ ਅੰਮ੍ਰਿਤੁ ਭਰਿਆ ਪਿਆ ਹੈ। ਪ੍ਰਭੂ ਨੂੰ ਮਿਲਣ ਦੀ ਸੋਝੀ ਦਿੱਤੀ ਹੋਈ ਹੈ।  
      ਅੰਮ੍ਰਿਤੁ ਬਾਰੇ ਬਾਣੀ ਇਵੇਂ ਸੇਧ ਦਿੰਦੀ ਹੈ,
          ਏਕੋ ਅੰਮ੍ਰਿਤ ਬਿਰਖੁ ਹੈ ਫਲੁ ਅੰਮ੍ਰਿਤੁ ਹੋਈ 6॥ (421)
     ਸੰਸਾਰ ਵਿਚ ਅੰਮ੍ਰਿਤ ਦਾ ਇਕੋ ਬਿਰਖ ਹੈ, ਜਿਸ ਦਾ ਫਲ ਵੀ ਅੰਮ੍ਰਿਤੁ ਹੀ ਹੁੰਦਾ ਹੈ, ਯਾਨੀ ਪਰਮਾਤਮਾ ਹੀ ਇਕੋ-ਇਕ ਅੰਮ੍ਰਿਤ ਦਾ ਪੇੜ ਹੈ, ਜਿਸ ਦਾ ਫਲ ਖਾਧਿਆਂ, ਜਿਸ ਨਾਲ ਜੁੜਿਆਂ ਬੰਦਾ ਅਮਰ ਹੋ ਜਾਂਦਾ ਹੈ, ਮੁੜ ਨਹੀਂ ਮਰਦਾ।                  
      ਸ਼ਬਦ ਗੁਰੂ ਬਾਣੀ ਦੀ ਸੋਝੀ ਦਿੰਦਾ ਹੈ, ਸੇਵਕ (ਸਿੱਖ) ਉਸ ਬਾਣੀ ਤੇ ਪੂਰਾ ਯਕੀਨ ਕਰ ਕੇ ਉਸ ਨੂੰ ਮੰਨਦਾ ਹੈ, ਉਸ ਅਨੁਸਾਰ ਜੀਵਨ ਢਾਲਦਾ ਹੈ। ਗੁਰੂ ਉਸ ਸਿੱਖ ਨੂੰ ਯਕੀਨੀ ਤੌਰ ਤੇ, ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ ।5      
   ਬਾਣੀ ਪੜ੍ਹਨ ਨਾਲ, ਸੁਣਨ ਨਾਲ ਕੀ ਹੁੰਦਾ ਹੈ ?
       ਬਾਣੀ ਨੂੰ ਖਾਲੀ ਪੜ੍ਹ ਲੈਣ ਨਾਲ ਜਾਂ ਸੁਣਨ ਨਾਲ, ਉਸ ਸੀਮਤ ਸਮੇ ਵਿਚ ਜਦੋਂ ਬੰਦਾ ਪੜ੍ਹ ਜਾਂ ਸੁਣ ਰਿਹਾ ਹੋਵੇ, ਬੰਦੇ ਦੇ ਮਨ ਵਿਚ ਸ਼ਰਧਾ ਵੱਸ ਬੁਰੇ ਵਿਚਾਰ ਨਹੀਂ ਆਉਂਦੇ। ਪਰ ਇਹ ਬਾਣੀ ਦੀ ਪੂਰੀ ਮਹੱਤਤਾ ਨਹੀਂ ਹੈ, ਇਸ ਬਾਰੇ ਗੁਰਬਾਣੀ ਫੁਰਮਾਨ ਇਵੇਂ ਹੈ,
        ਸੇਵਕ ਸਿਖ ਪੂਜਣ ਸਭ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ॥
       
ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ 1  (669)
   ਹੇ ਭਾਈ, ਸੇਵਕ  ਅਤੇ ਸਿੱਖ ਸਾਰੇ ਹੀ, ਗੁਰੂ ਦੇ ਦਰ ਤੇ ਪ੍ਰਭੂ ਦੀ ਪੂਜਾ-ਭਗਤੀ ਕਰਨ ਆਉਂਦੇ ਹਨ, ਅਤੇ ਕਰਾਤਰ ਦੀ ਸਿਫਤ-ਸਾਲਾਹ ਨਾਲ ਭਰਪੂਰ ਸ੍ਰੇਸ਼ਟ ਬਾਣੀ ਗਾਉਂਦੇ ਹਨ। ਪਰ ਅਕਾਲ-ਪੁਰਖ ਉਨ੍ਹਾਂ ਹੀ ਮਨੁੱਖਾਂ ਦਾ ਬਾਣੀ ਗਾਉਣਾ ਅਤੇ ਸੁਣਨਾ ਕਬੂਲ ਕਰਦਾ ਹੈ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਬਿਲਕੁਲ ਸਹੀ ਜਾਣ ਕੇ, ਉਸ ਤੇ ਅਮਲ ਕੀਤਾ ਹੈ । 
   ਫਿਰ ਜੋ ਪੜ੍ਹਦੇ ਵੀ ਨਹੀਂ, ਸੁਣਦੇ ਵੀ ਨਹੀਂ, ਪੈਸੇ ਦੇ ਕੇ ਦੂਸਰਿਆਂ ਕੋਲੋਂ ਅਖੰਡ-ਪਾਠ, ਸਧਾਰਨ-ਪਾਠ, ਸੰਪਟ-ਪਾਠ ਜਾਂ ਹੋਰ ਪਾਠ ਕਰਵਾ ਲੈਂਦੇ ਹਨ, ਪਰਮਾਤਮਾ ਦੀ ਦਰਗਾਹ ਵਿਚ ਉਨ੍ਹਾਂ ਦਾ ਕੀ ਭਲਾ ਹੋ ਸਕਦਾ ਹੈ ?      ਗੁਰੂ ਤਾਂ ਕਹਿੰਦਾ ਹੈ,
       ਗੁਰ ਕੀ ਸੇਵਾ ਸਬਦੁ ਬੀਚਾਰੁ ॥ ਹਉਮੈ ਮਾਰੇ ਕਰਣੀ ਸਾਰੁ 7
   ਸ਼ਬਦ ਗੁਰੂ ਦੀ ਸੇਵਾ ਤਾਂ ਉਸ ਦੇ ਸ਼ਬਦ ਦੀ ਵਿਚਾਰ ਕਰਨਾ ਹੀ ਹੈ, ਜਿਸ ਦਾ ਉਸ ਨੂੰ ਸ੍ਰੇਸ਼ਟ ਫੱਲ ਇਹ ਮਿਲਦਾ ਹੈ ਕਿ ਉਸ ਦੇ ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ। ਮਨ ਦੇ ਵਿਚ ਹਉਮੈ ਹੁੰਦਿਆਂ ਗੁਰੂ ਦਾ ਹੁਕਮ ਨਹੀਂ ਮੰਨ ਹੁੰਦਾ।  ਜਦ ਪੜ੍ਹਿਆ ਹੀ ਨਹੀਂ, ਸੁਣਿਆ ਹੀ ਨਹੀਂ, ਫਿਰ ਵਿਚਾਰ ਕਰਨਾ ਤਾਂ ਉਸ ਤੋਂ ਅਗਲੀ ਪਉੜੀ ਹੈ, ਅਤੇ ਵਿਚਾਰ ਕੀਤੇ ਤੇ ਅਮਲ ਕਰਨਾ ਉਸ ਤੋਂ ਵੀ ਅਗਾਂਹ ਦੀ ਗੱਲ ਹੈ। ਸਿੱਖਾਂ ਵਿਚ ਤਾਂ ਅਜਿਹੀ ਭੇਡ-ਚਾਲ ਚੱਲ ਪਈ ਹੈ ਕਿ ਦੁੱਖ-ਭੰਜਣੀ ਬੇਰੀ (ਦਰਬਾਰ ਸਾਹਿਬ) ਵਾਲੀ ਥਾਂ ਤੇ ਹੋ ਰਹੇ ਅਖੰਡ-ਪਾਠ, ਸਭ ਤੋਂ ਵੱਧ ਫੱਲਦਾਈ ਹਨ, ਇਸ ਲਈ ਉਸ ਥਾਂ ਹੋਣ ਵਾਲਾ ਪਾਠ ਹੀ ਬੁਕ ਕਰਾਉ, ਭਾਵੇਂ ਉਸ ਪਾਠ ਲਈ ਦਸ ਸਾਲ ਤੋਂ ਵੱਧ ਉਡੀਕ ਕਰਨੀ ਪਵੇ।   ਇਸ ਸੋਚ ਅਧੀਨ ਕਿ ਕਿਤੇ ਦਸ ਸਾਲ ਤੋਂ ਪਹਿਲਾਂ ਹੀ ਮੈਂ ਮਰ ਗਿਆ ਤਾਂ ਫਿਰ ਕੀ ਹੋਵੇਗਾ ? (ਪਾਠ ਤਾਂ ਮੇਰੇ ਜੀਉਂਦੇ ਜੀ ਹੀ ਹੋਣਾ ਚਾਹੀਦਾ ਹੈ) ਅਜਿਹੀਆਂ ਤਿਕੜਮਾਂ ਲਾਈਆਂ ਜਾਂਦੀਆਂ ਹਨ, ਜਿਨ੍ਹਾਂ ਆਸਰੇ ਦੂਜਿਆਂ ਦਾ ਨੰਬਰ ਕੱਟ ਕੇ, ਪਾਠ ਕੁਝ ਪਹਿਲਾਂ ਹੀ ਹੋ ਜਾਵੇ। ਦਰਬਾਰ ਸਾਹਿਬ, ਪਾਠਾਂ ਦਾ ਪ੍ਰਬੰਧ ਕਰਨ ਵਾਲਿਆਂ ਕੋਲ ਸਫਾਰਸ਼ਾਂ ਪਾਈਆਂ ਜਾਂਦੀਆਂ ਹਨ।
    ਏਥੋਂ ਸ਼ੁਰੂ ਹੁੰਦਾ ਹੈ ਕੁਝ ਲੈ-ਦੇ ਕੇ, ਗੁਰੂ ਘਰ ਦੇ ਵਜ਼ੀਰਾਂ ਦਾ ਖੇਲ।ਪਾਠ ਕਰ ਕੇ ਸਟੋਰ ਵਿਚ ਜਮ੍ਹਾ ਕੀਤੇ ਉਨ੍ਹਾਂ ਦੇ ਫਲਾਂ ਵਿਚੋਂ ਕਿਸੇ ਇਕ ਦਾ ਫਲ, ਹੁਕਮ-ਨਾਮੇ ਦੇ ਰੂਪ ਵਿਚ, ਡਾਕ ਰਾਹੀਂ ਜਾਂ ਈ-ਮੇਲ ਰਾਹੀਂ, ਪਾਠ ਬੁਕ ਕਰਾਉਣ ਵਾਲੇ ਨੂੰ ਟ੍ਰਾਂਸਫਰ ਕਰ ਦਿੱਤਾ ਜਾਂਦਾ ਹੈ। ਅੱਗੇ ਉਹ ਬੰਦਾ ਉਸ ਫਲ ਦੀ ਕਾਪੀ ਨੂੰ ਸ਼ੀਸ਼ੇ ਵਿਚ ਮੜ੍ਹਾ ਕੇ ਕੰਧ ਤੇ ਲਾ ਦਿੰਦਾ ਹੈ, ਤਾਂ ਜੋ ਬੰਦੇ ਨੂੰ ਲੈਣ ਆਏ ਰੱਬ ਦੇ ਦੂਤ, ਜਮ  ਨੂੰ ਤਸਦੀਕ ਹੋ ਜਾਵੇ ਕਿ ਇਸ ਬੰਦੇ ਨੇ ਦੁਖ-ਭੰਜਣੀ ਬੇਰੀ ਵਾਲੀ ਥਾਂ ਤੇ ਅਖੰਡ-ਪਾਠ ਕਰਵਾਇਆ ਹੋਇਆ ਹੈ। ਜਿਸ ਚੀਜ਼ ਦੀ ਜੜ੍ਹ ਵਿਚ ਹੀ ਬੇਈਮਾਨੀ ਹੋਵੇ, ਉਸ ਚੀਜ਼ ਨਾਲ ਕਿਸੇ ਦਾ ਕੀ ਭਲਾ ਹੋ ਸਕਦਾ ਹੈ ? ਕੌਣ ਵਿਚਾਰੇ ?
    80 % ਸਿੱਖ ਤਾਂ ਗੁਰਬਾਣੀ ਦੇ ਇਸ ਖਾਤੇ ਵਿਚ ਹੀ ਹਨ, ਜਿਨ੍ਹਾਂ ਤੇ ਗੁਰਬਾਣੀ ਦਾ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.