ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਫਾਂਧੀ ਲਗੀ ਜਾਤਿ ਫਹਾਇਨਿ !
ਫਾਂਧੀ ਲਗੀ ਜਾਤਿ ਫਹਾਇਨਿ !
Page Visitors: 2432

ਫਾਂਧੀ ਲਗੀ ਜਾਤਿ ਫਹਾਇਨਿ !     
            ਛੋਟੇ ਹੁੰਦੇ ਤੋਂ ਸੁਣਦਾ ਆ ਰਿਹਾ ਸੀ ਕਿ, ਸ਼ਿਕਾਰੀ ਲੋਕ ਬਟੇਰੇ ਅਤੇ ਹਿਰਨ ਪਾਲਦੇ ਹਨ, ਉਨ੍ਹਾਂ ਨੂੰ ਸਿਖਾਅ-ਪੜ੍ਹਾ ਕੇ ਅਜਿਹਾ ਮਾਨਸਿਕ ਗੁਲਾਮ ਬਣਾਉਂਦੇ ਹਨ ਕਿ ਬਟੇਰਾ ਕਣਕ ਵਿਚ, ਜਿੱਥੇ ਜਾਲ ਲਾਇਆ ਹੁੰਦਾ ਹੈ, ਓਥੇ ਬੈਠਾ ਟਿਰ-ਟਿਰ ਕਰਦਾ ਬਟੇਰਿਆਂ ਨੂੰ ਆਪਣੇ ਕੋਲ ਬੁਲਾਉਂਦਾ ਹੈ, ਜਦ ਬਟੇਰੇ ਜਾਲ ਦੀ ਮਾਰ ਵਿਚ ਆ ਜਾਂਦੇ ਹਨ ਤਾਂ ਸ਼ਿਕਾਰੀ ਜਾਲ ਖਿੱਚ ਕੇ ਬਟੇਰਿਆਂ ਨੂੰ ਫੜ ਲੈਂਦਾ ਹੈ। ਇਵੇਂ ਹੀ ਹਿਰਨ ਜੰਗਲ ਵਿਚ ਘੁੰਮਦਾ ਹੋਰ ਹਿਰਨਾਂ ਨੂੰ ਸ਼ਿਕਾਰੀ ਵਲੋਂ ਲਾਏ ਜਾਲ ਵਾਲੀ ਥਾਂ ਤੇ ਲੈ ਆਉਂਦਾ ਹੈ ਅਤੇ ਹਿਰਨ ਸ਼ਿਕਾਰੀ ਦੇ ਜਾਲ ਵਿਚ ਫਸ ਜਾਂਦੇ ਹਨ।
  
ਅੱਜ ਮੇਰੇ ਕੋਲ ਵੈਬਸਾਇਟ ਤੇ ਪਾਉਣ ਲਈ ਇਕ ਲੇਖ ਆਇਆ,ਜਿਸ ਨੂੰ ਪੜ੍ਹ ਕੇ ਮੈਨੂੰ ਉਹ ਗੱਲ ਯਾਦ ਆ ਗਈ, ਨਾਲ ਹੀ ਗੁਰੂ ਸਾਹਿਬ ਵਲੋਂ ਦਿੱਤੀ ਸੇਧ ਵੀ ਯਾਦ ਆ ਗਈ, ਜੋ ਇਵੇਂ ਹੈ,
               
ਹਰਣਾਂ ਬਾਜਾਂ ਤੈ ਸਿਕਦਾਰਾਂ ਏਨ੍‍ਾ ਪੜ੍‍ਆਿ ਨਾਉ ॥
               
ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ ॥
               
ਸੋ ਪੜਿਆ ਸੋ ਪੰਡਿਤੁ ਬੀਨਾ ਜਿਨ੍‍ੀ ਕਮਾਣਾ ਨਾਉ ॥
               
ਪਹਿਲੋ ਦੇ ਜੜ ਅੰਦਰਿ ਜੰਮੈ ਤਾ ਉਪਰਿ ਹੋਵੈ ਛਾਂਉ
   (1288)
  
ਅਰਥ:- ਗੁਰੂ ਸਾਹਿਬ ਕਹਿੰਦੇ ਹਨ ਕਿ ਹਰਨ, ਬਾਜ ਅਤੇ (ਰਾਜਿਆਂ ਦੇ) ਅਹਿਲਕਾਰ, ਇਨ੍ਹਾਂ ਨੂੰ ਲੋਕ ਪੜ੍ਹੇ ਹੋਏ, (ਸਿੱਖੇ ਹੋਏ) ਕਹਿੰਦੇ ਹਨ, ਪਰ ਇਹ ਵਿਦਿਆ ਕਾਹਦੀ ਹੈ ? ਇਹ ਤਾਂ ਫਾਹੀ ਲੱਗੀ ਹੋਈ ਹੈ, ਜਿਸ ਵਿਚ ਇਹ ਲੋਕ ਆਪਣੇ ਹੀ ਜਾਤ-ਭਰਾਵਾਂ ਨੂੰ ਫਸਾਂਦੇ ਹਨ। ਐਸੇ ਪੜ੍ਹੇ ਹੋਏ ਖੁਦਾ ਦੀ ਦਰਗਾਹ ਵਿਚ ਕਬੂਲ ਨਹੀਂ ਹੁੰਦੇ।
  
ਜਿਸ-ਜਿਸ ਨੇ ਪੜ੍ਹਨ ਤੋਂ ਅੱਗੇ ਵੱਧ ਕੇ ਨਾਮ ਦੀ ਕਮਾਈ ਕੀਤੀ ਹੈ, ਉਹੀ ਵਿਦਵਾਨ ਹੈ, ਪੰਡਿਤ ਹੈ, ਸਿਆਣਾ ਹੈ।(ਉਹੀ ਪਰਮਾਤਮਾ ਦੀ ਦਰਗਾਹ ਵਿਚ ਕਬੂਲ ਹੋਵੇਗਾ, (ਹੁਣ ਮੇਰੇ ਵਰਗੇ ਨੂੰ, ਜਿਸ ਨੂੰ ਪਤਾ ਹੀ ਨਹੀਂ ਕਿ ਨਾਮ ਕੀ ਹੈ ? ਨਾ ਅੱਜ ਸਿੱਖੀ ਦੇ ਮਹਾਨ ਵਿਦਵਾਨ ਇਹ ਹੀ ਸਮਝਾ ਪਾਉਂਦੇ ਹਨ ਕਿ ਨਾਮ ਕੀ ਚੀਜ਼ ਹੈ ? ਉਸ ਦਾ ਸਿਮਰਨ ਕਿਵੇਂ ਕਰੀਦਾ ਹੈ ? ਫਿਰ ਉਸ ਨੇ ਨਾਮ ਨੂੰ ਕੀ ਕਮਾਉਣਾ ਹੈ ? ਰੱਬ ਦੀ ਦਰਗਾਹ ਵਿਚ ਕੀ ਕਬੂਲ ਹੋਣਾ ਹੈ ?)
  
ਜਿਵੇਂ ਰੁੱਖ ਦੀ ਜੜ੍ਹ ਜ਼ਮੀਨ ਦੇ ਅੰਦਰ ਜੰਮਦੀ ਹੈ, ਫਿਰ ਉਹ ਆਪਣੀ ਖੁਰਾਕ ਪੇੜ ਨਾਲ ਸਾਂਝੀ ਕਰ ਕੇ ਪੇੜ ਨੂੰ ਵੱਡਿਆਂ ਕਰਦੀ ਹੈ, ਫਿਰ ਹੀ ਪੇੜ ਛਾਂ ਲਾਇਕ ਹੁੰਦਾ ਹੈ। ਸਾਰੀ ਉਮਰ ਜੜ੍ਹ ਪੇੜ ਨੂੰ ਵੱਢਿਆਂ ਕਰਦੀ ਰਹਿੰਦੀ ਹੈ, ਨਾਲ ਦੀ ਨਾਲ ਰੁੱਖ ਨੂੰ ਕਾਇਮ-ਦਾਇਮ ਰੱਖਣ ਲਈ, ਆਪਣੇ-ਆਪ ਨੂੰ ਮਜ਼ਬੂਤ ਵੀ ਕਰਦੀ ਰਹਿੰਦੀ ਹੈ।(ਲੋਕਾਂ ਨੂੰ ਪੇੜ ਦੀ ਜੜ੍ਹ ਤਾਂ ਨਹੀਂ ਦਿਸਦੀ, ਪਰ ਹਰਾ-ਭਰਾ ਰੁੱਖ ਵੇਖ ਕੇ ਹੀ ਲੋਕ ਕਹਿ ਦਿੰਦੇ ਹਨ ਕਿ ਇਸ ਦੀਆਂ ਜੜ੍ਹਾਂ ਮਜ਼ਬੂਤ ਹਨ)
  
ਅੱਜ-ਕਲ ਸਿੱਖੀ ਨੂੰ ਹਰਿਆ-ਭਰਿਆ ਰੱਖਣ ਲਈ ਜ਼ਿੱਮੇਵਾਰ ਵਿਦਵਾਨਾਂ ਬਾਰੇ ਵੀ ਲੋਕਾਂ ਨੂੰ ਪਤਾ ਨਹੀਂ, ਉਹ ਦਿਸਦੇ ਨਹੀਂ, ਪਰ ਪੰਥ ਵੱਲ ਵੇਖ ਕੇ ਹੀ ਹਰ ਕੋਈ ਕਹਿ ਦਿੰਦਾ ਹੈ ਕਿ ਇਸ ਦੀਆਂ ਜੜ੍ਹਾਂ ਖੋਖਲੀਆਂ ਹੋ ਗਈਆਂ ਹਨ, ਵਿਦਵਾਨਾਂ ਨੂੰ ਦੂਸਰਿਆਂ ਨੂੰ ਸਿਖਿਆ ਦੇਣ ਤੋਂ ਪਹਿਲਾਂ ਆਪਣੀਆਂ ਜੜ੍ਹਾਂ ਮਜ਼ਬੂਤ ਕਰਨੀਆਂ ਚਾਹੀਦੀਆਂ ਹਨ, ਆਪ ਗੁਰਬਾਣੀ ਨੂੰ ਸਮਝਣ ਦੀ ਲੋੜ ਹੈ, ਤਾਂ ਹੀ ਉਹ ਪੰਥਿਕ ਰੁੱਖ ਨੂੰ ਹਰਿਆ-ਭਰਿਆ ਰੱਖ ਸਕਣਗੇ ।  ਇਕ ਵਿਦਵਾਨ ਵੀਰ ਦਾ ਲਿਖਿਆ ਲੇਖ ਸਿੱਖੌ ਤੋਤੇ ਵਾਙ ਗੁਲਾਮ ਬਣਨਾ ਹੈ ਜਾਂ ਬਾਜ਼ ਵਾਙ ਆਜ਼ਾਦ ਰਹਿਣਾ ਹੈ ਉਸ ਵਿਚ ਤੋਤੇ ਨੂੰ ਪਿੰਜਰੇ ਵਿਚ ਵਿਖਾਇਆ ਗਿਆ ਸੀ ਅਤੇ ਬਾਜ ਆਕਾਸ਼ ਵਿਚ ਉਡਾਰੀਆਂ ਲਾ ਰਿਹਾ ਸੀ। ਸੋਚਦਾ ਹਾਂ ਕਿ ਤੋਤਾ ਤਾਂ ਪਿੰਜਰੇ ਵਿਚ ਪਿਆ ਹੋਇਆ ਹੈ, ਇਸ ਲਈ ਗੁਲਾਮ ਹੈ। ਹੋ ਸਕਦਾ ਹੈ ਉਸ ਦੇ ਅੰਦਰ ਆਜ਼ਾਦੀ ਦੀ ਚਿਣਗ ਹੋਵੇ ਤਾਂ ਉਸ ਪਿੰਜਰੇ ਦਾ ਬੂਹਾ ਖੁਲ੍ਹਦਿਆਂ ਹੀ ਆਜ਼ਾਦ ਹੋ ਜਾਵੇਗਾ । (ਹੋ ਸਕਦਾ ਹੈ ਨਾ ਵੀ ਹੋਵੇ) ਪਰ ਆਕਾਸ਼ ਵਿਚ ਉਡਦੇ ਉਪਰੋਕਤ ਦੱਸੇ ਬਾਜ਼ ਤਾਂ ਮਾਨਸਿਕ ਤੌਰ ਤੇ ਗੁਲਾਮ ਹਨ, ਆਕਾਸ਼ ਵਿਚ ਉਡਦਿਆਂ ਵੀ ਉਹ, ਆਪਣੇ ਨਾਲਦੇ ਆਪਣੇ ਜਾਤ-ਭਰਾਵਾਂ ਨੂੰ ਵੀ ਗੁਲਾਮ ਬਨਾਉਣ ਦਾ ਕਾਰਨ ਬਣਨਗੇ। ਇਵੇਂ ਹੀ ਆਕਾਸ਼ ਵਿਚ ਉਡਦੇ, ਰਾਜ-ਗੱਦੀਆਂ ਮਾਣਦੇ ਸਿੱਖ ਵੀ ਮਾਣਸਿਕ ਗੁਲਾਮ ਹਨ, ਉਹ ਮਾਇਆ ਪੱਖੋਂ ਆਜ਼ਾਦ ਨਹੀਂ ਹੋ ਸਕਦੇ । ਜਦ ਕਿ ਜੇਲ੍ਹਾਂ ਵਿਚ ਬੰਦ ਸਿੱਖ ਸਰੀਰਕ ਤੌਰ ਤੇ ਤਾ ਗੁਲਾਮ ਹਨ ਪਰ ਮਾਨਿਸਿਕ ਤੌਰ ਤੇ ਤਾਂ ਉਹ ਆਜ਼ਾਦ ਹਨ, ਜੇਲ੍ਹਾਂ ਦੇ ਬੂਹੇ ਖੁਲ੍ਹਦੇ ਹੀ ਉਹ ਆਜ਼ਾਦ ਹੋ ਜਾਣਗੇ।
   
ਅਜਿਹੇ ਇਕ ਆਕਾਸ਼ ਵਿਚ ਉਡਦੇ, ਆਰਥਿਕ ਪੱਖੋਂ ਆਜ਼ਾਦ, ਪਰ ਮਾਨਸਿਕ ਪੱਖੋਂ ਗੁਲਾਮ, ਵਿਦਵਾਨ ਸਿੱਖ ਦਾ ਲੇਖ, ਮੈਨੂੰ ਵੈਬਸਾਇਟ ਤੇ ਪਾਉਣ ਲਈ ਮਿਲਿਆ, ਆਉ ਉਸ ਆਜ਼ਾਦ, ਸਿੱਖ ਵਿਦਵਾਨ ਜੀ ਦੇ ਦਰਸ਼ਨ ਕਰੋ, (ਦਰਸ਼ਨ ਕਰਨਾ ਕੋਈ ਸੂਰਤ ਵੇਖਣਾ ਨਹੀਂ ਹੁੰਦਾ, ਦਰਸ਼ਨ ਇਕ ਫਲਸਫਾ ਹੈ ਜਿਸ ਦੀ ਸੋਝੀ, ਬੰਦੇ ਵਲੋਂ ਬੋਲੇ ਜਾਂ ਲਿਖੇ ਸ਼ਬਦਾਂ ਵਿਚੋਂ ਹੁੰਦੀ ਹੈ। ਇਵੇਂ ਹੀ ਗੁਰੂ ਸਾਹਿਬਾਂ ਦੇ ਦਰਸ਼ਨ ਵੀ ਕਲਪਿਤ ਜਾਂ ਅਸਲੀ ਫੋਟੋਆਂ ਵਿਚੋਂ ਨਹੀਂ ਹੋ ਸਕਦੇ, ਬਲਕਿ ਗੁਰਮਤਿ ਸਿਧਾਂਤ ਵਿਚੋਂ ਹੀ ਕੀਤੇ ਜਾ ਸਕਦੇ ਹਨ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਵਿਚੋਂ ਜਾਣਿਆ ਜਾ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਵੀ, ਦੂਰੋਂ ਹੀ ਪੈਸੇ ਰੱਖ ਕੇ ਮੱਥਾ ਟੇਕਿਆਂ ਨਹੀਂ ਹੁੰਦੇ, ਨਾ ਹੀ ਰੁਮਾਲਾ ਚੱਕ ਕੇ ਵੇਖਿਆਂ ਹੋ ਸਕਦੇ ਹਨ, ਪੜ੍ਹਿਆਂ ਵੀ ਨਹੀਂ ਹੋ ਸਕਦੇ, ਜਦ ਤਕ ਉਸ ਵਿਚਲੇ ਸ਼ਬਦਾਂ ਦੀ ਵਿਚਾਰ ਨਾ ਕੀਤੀ ਜਾਵੇ, ਨਾਮ ਨੂੰ ਕਮਾਉਣਾ ਤਾਂ ਉਸ ਤੋਂ ਅਗਲਾ ਡੰਡਾ ਹੈ) ਇਹ ਵੀ ਵੇਖੋ ਕਿ ਉਹ ਵਿਦਵਾਨ ਸੱਜਣ ਬਿਰਾਜਦੇ ਕਿੱਥੇ ਹਨ ? ਗੁਲਾਮ ਕਿਸ ਦੇ ਹਨ ? ਅਤੇ ਤੁਹਾਨੂੰ ਕਿਸ ਫਾਹੀ ਵਿਚ ਫਸਾਉਣਾ ਚਾਹੁੰਦੇ ਹਨ ?
..................................
Aam Aadmi Party ( AAP ) is misleading the people by hollow slogans : BJP
"Sukhminderpal Singh Grewal" bjpspsgrewal@gmail.com
Ludhiana ( Shri Bhaini Sahib ) , 24 January 2015 -
Aam Aadmi Party ( AAP ) is misleading the people by hollow slogans, today on the auspicious occasion of  Basant Panchami after addressing the Religious function in the 200th memory of Namdhari Satguru Shri Ram Singh Ji's Parkash Utsav by Satgur Shri Udhey Singh ji and Namdhari Sangat at Shri Bhaini Sahib Ludhiana today after this religious function, talking with the media persons on the issue of Delhi Vidhan Sabha Elections, National BJP Leader from Punjab Sukhminderpal Singh Grewal urged the people of the state to elect only true public servants in Delhi rather than entertainers of AAP. He said that it's a well known fact that the elected MPs of AAP have miserably failed to deliver anything to the people and anyone can entertain the people by catchy slogans but only Bharatiya Janata Party (BJP) is committed to serve the people and safeguard the interests of Delhi. Grewal said that he request voters from getting swayed away by the "hollow slogans" of the opposition parties in Delhi.
Grewal said that the Congress party instead of formulating policies for the development of the weaker sections of society, has always deceived them by depriving their legitimate rights. Grewal stated that it was age long policy of the Congress party to deny basic facilities to weaker sections of the society and hoodwinked them through false slogans. He said that the net result of all these anti-poor policies of the Congress party is that this strata of society was today confronting a number of problems in the country and states. He said that Hon'ble Prime Minister of India Shri Narendra Modi and Hon'ble Home Minister Shri Amit Shah has given top priority to the welfare of weaker sections of the society. Further lashing out at the Congress, Grewal said that state Congress leaders were unnecessarily creating a hue and cry over the good governance in the country. Grewal said that our party BJP led NDA Government now governance as it virtually brought the government at the doorsteps of people thereby bridging the communication gap between the masses and administration of the country.
Facebook & timeline lin

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.