ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਦਿੱਲੀ ਦੇ ਲੋਕ, ਸ਼ਾਹੀਨ ਬਾਗ, ਅਤੇ ਪੰਜਾਬ
ਦਿੱਲੀ ਦੇ ਲੋਕ, ਸ਼ਾਹੀਨ ਬਾਗ, ਅਤੇ ਪੰਜਾਬ
Page Visitors: 2403

ਦਿੱਲੀ ਦੇ ਲੋਕ, ਸ਼ਾਹੀਨ ਬਾਗ, ਅਤੇ ਪੰਜਾਬ
   ਦਿੱਲੀ ਦੇ ਲੋਕ
       ਦਿੱਲੀ ‘ਚ ਪ੍ਰਧਾਨ ਮੰਤ੍ਰੀ, ਘਰੇਲੂ ਮੰਤ੍ਰੀ, ਕਈ ਹੋਰ ਮੰਤ੍ਰੀ, ਲੋਕ ਸਭਾ ਅਤੇ ਰਾਜ-ਸਭਾ ਦੇ ਮੈਂਬਰ, ਬੀ.ਜੇ.ਪੀ. ਸ਼ਾਸਤ ਪਰਦੇਸ਼ਾਂ ਦੇ ਮੁੱਖ-ਮੰਤ੍ਰੀ ਅਤੇ ਵਿਧਾਨ ਸਭਾਵਾਂ ਦੇ ਮੈਂਬਰ, ਅਤੇ ਦਿੱਲੀ ਵਿਚਲੇ ਬੀ.ਜੇ.ਪੀ. ਦੇ ਨੇਤਾ, ਕੁੱਲ ਮਿਲਾ ਕੇ ਲਗ-ਭਗ ਪੰਜ ਸੌ ਤੋਂ ਵੱਧ ਲੋਕ ਦਿੱਲੀ ਦੀ ਚੋਣ ਵਿਚ 70 ਸੀਟਾਂ ਲਈ ਪਰਚਾਰ ਕਰਨ ਲਈ ਇਕੱਠੇ ਸਨ। ਉਨ੍ਹਾਂ ਦੀ ਬੋਲੀ ਵੀ ਸੁਲਝੇ ਹੋਏ ਨੇਤਿਆਂ ਵਾਲੀ ਨਾ ਹੋ ਕੇ ਮਵਾਲੀਆਂ ਵਾਲੀ ਸੀ। ਉਨ੍ਹਾਂ ਨੇ ਦਿੱਲੀ ਦਾ ਮਾਹੌਲ ਖਰਾਬ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਦਿੱਲੀ ਦੇ ਲੋਕਾਂ ਨੇ ਓਨ੍ਹਾਂ ਦੇ ਮਤਿਆਂ ਨੂੰ ਅਣਗੌਲਿਆਂ ਕਰ ਕੇ ਆਪਣੇ ਘਰ ਵਿਚ ਅੱਗ ਨਹੀਂ ਲੱਗਣ ਦਿੱਤੀ। ਮੋਦੀ ਅਤੇ ਉਸ ਦੇ ਸਾਥੀ ਭਲੀ-ਭਾਂਤ ਜਾਣਦੇ ਹਨ ਕਿ ਜੇ ਇਹ ਸਾਰਾ ਕੁਝ ਪੰਜਾਬ ਵਿਚ ਹੋਇਆ ਹੁੰਦਾ ਤਾਂ, ਤਾਂ ਕਦੋਂ ਦੇ ਭਾਂਬੜ ਮਚ ਪੈਣੇ ਸਨ।
  ਸੋਚਣ ਵਾਲੀ ਗੱਲ ਹੈ ਕਿ ਪੰਜਾਬ ਵਿਚ ਕਦੇ ਵੀ ਹਿੰਦੂ-ਸਿੱਖ ਜਾਂ ਮੁਸਲਮਾਨ-ਸਿੱਖ ਫਸਾਦ ਨਹੀਂ ਹੋਇਆ ਅਤੇ ਸਿੱਖ ਭਾਈਚਾਰਾ ਵੀ ਆਪਸ ਵਿਚ ਰਿਸ਼ਤਿਆਂ ‘ਚ ਬੱਝਾ ਹੋਇਆ ਹੈ, ਫਿਰ ਵੀ ਏਡੀ ਛੇਤੀ ਭਾਂਬੜ ਕਿਉਂ ਮਚ ਪੈਂਦੇ ਹਨ? ਬੀ.ਜੇ.ਪੀ. ਵਾਲੇ ਅਤੇ ਕਾਂਗਰਸ ਵਾਲੇ ਚੰਗੀ ਤਰ੍ਹਾਂ ਜਾਣਦੇ ਹਨ ਕਿ ਗੁਰੂ ਨਾਨਕ ਜੀ ਦੀ ਸਿਖਿਆ ਅਨੁਸਾਰ ਚਲਦੇ ਹੋਏ ਸਿੱਖ, ਸੰਸਾਰ ਦੇ ਸਾਰੇ ਲੋਕਾਂ ਨੂੰ ਆਪਣਾ ਹੀ ਸਮਝਦੇ ਹਨ ਅਤੇ ਕਿਸੇ ਨਾਲ ਵੀ ਲੜਾਈ ਕਰਨ ਦੇ ਹੱਕ ਵਿਚ ਨਹੀਂ ਹਨ, ਇਹੀ ਕਾਰਨ ਸੀ ਕਿ ਮੁਗਲਾਂ ਵੇਲੇ ਗੁਰੂ ਸਾਹਿਬਾਂ ਅਤੇ ਸਿੱਖਾਂ ਨੇ ਆਪਣਾ ਬਹੁਤ ਵਡਾ ਨੁਕਸਾਨ ਕਰਵਾ ਕੇ ਵੀ ਹਿੰਦੂਆਂ ਦੀ ਰੱਖਿਆ ਕੀਤੀ ਅਤੇ ਬੇਕਸੂਰ ਮੁਸਲਮਾਨਾਂ ਨਾਲ ਵੀ ਸਿੱਖਾਂ ਦੀ ਗੂੜ੍ਹੀ ਭਾਈ ਵਾਲੀ ਰਹੀ, ਇਹ ਹਾਲਤ ਹੁੰਦੇ ਹੋਏ ਵੀ ਪੰਜਾਬ ਵਿਚ ਭਾਂਬੜ ਕਿਉਂ ਮਚਦੇ ਹਨ? ਇਸ ਨੂੰ ਸਮਝਣ ਲਈ ਥੋੜੀ ਝਾਤ ਇਤਿਹਾਸ ਤੇ ਪਾਉਣ ਦੀ ਲੋੜ ਹੈ।
  ਕੋਹ-ਹਿੰਦੂ-ਕੁਸ਼ ਪਹਾੜ ਦੇ ਪਾਰਲੇ ਇਲਾਕੇ ਵਿਚੋਂ ਆਉਣ ਵਾਲੇ ਲੋਕ, ਜਿਨ੍ਹਾਂ ਨੂੰ ਮੁਸਲਮਾਨ ‘ਹਿੰਦੂ’ ਕਹਿੰਦੇ ਸਨ ਅਤੇ ਉਹ ਆਪਣੇ ਆਪ ਨੂੰ ‘ਆਰੀਆ’ਕਹਿੰਦੇ ਸਨ, ਉਹ ਮੁਸਲਮਾਨਾਂ ਦੀ ਨੌਕਰੀ ਵੀ ਕਰਦੇ ਸਨ ਅਤੇ ਆਪਣੇ ਏਜੈਂਡੇ ‘ਮਨੂ-ਸਿਮਰਤੀ’ ਦੇ ਸਿਧਾਂਤ ਦੀ ਪਾਲਣਾ ਵੀ ਕਰਦੇ ਹਨ, ਜਿਸ ਦੀ ਦੂਸਰੇ ਕਹੇ ਜਾਂਦੇ ਹਿੰਦੂਆਂ ਤੋਂ ਪਾਲਣਾ ਕਰਾਉਣ ਲਈ ਬ੍ਰਾਹਮਣ ਨੇ ਸਮਾਜ ਨੂੰ ਚਾਰ ਹਿੱਸਿਆਂ ਵਿਚ ਵੰਡਿਆ ਹੋਇਆ ਹੈ, ‘ਬ੍ਰਾਹਮਣ’  ਦੁਨੀਆ ਦੀਆਂ ਸਾਰੀਆਂ ਚੀਜ਼ਾਂ ਬ੍ਰਾਹਮਣ ਦੀਆਂ ਹਨ, ਸਿਰਫ ਬ੍ਰਾਹਮਣ ਨੂੰ ਹੀ ਵਿਦਿਆ ਪੜ੍ਹਨ ਅਤੇ ਪੜ੍ਹਾਉਣ ਦਾ ਹੱਕ ਹੈ, ਉਸ ਨੂੰ ਹੀ ਦਾਨ ਲੈਣ ਅਤੇ ਦੇਣ ਦਾ ਹੱਕ ਆਦਿ ਹੈ।
   ‘ਕਸ਼ੱਤਰੀ’ ਸ਼ਸਤਰ ਰੱਖਣ ਦਾ ਹੱਕ ਸਿਰਫ ਕਸ਼ੱਤਰੀ ਨੂੰ ਹੀ ਹੈ, ਉਸ ਨੇ ਹੀ ਰਾਜ ਕਰਨਾ ਹੈ, ਉਸ ਨੇ ਹੀ ਦੇਸ਼ ਦੀ ਰੱਖਿਆ ਕਰਨੀ ਹੈ। ‘ਵੈਸ਼’  ਵੈਸ਼ ਨੇ ਵਪਾਰ ਕਰਨਾ ਹੈ ਅਤੇ ਬ੍ਰਾਹਮਣ ਅਤੇ ਕਸ਼ੱਤਰੀ ਦੀਆਂ ਆਰਥਿਕ ਲੋੜਾਂ ਪੂਰੀਆਂ ਕਰਨੀਆਂ ਹਨ। ‘ਸ਼ੂਦਰ’  ਸ਼ੂਦਰ ਨੇ ਇਨ੍ਹਾਂ ਤਿੰਨਾ ਦੀ ਸੇਵਾ ਕਰਨੀ ਹੈ, ਸ਼ੂਦਰ ਆਪਣੇ ਕੋਲ ਜਾਇਦਾਦ ਜਾਂ ਧਨ ਨਹੀਂ ਰੱਖ ਸਕਦਾ, ਉਸ ਨੂੰ ਇਹ ਤਿੰਨੇ ਜੋ ਵੀ ਦਾਨ ਦੇ ਦੇਣ, ਉਸ ਨਾਲ ਹੀ ਸ਼ੂਦਰ ਨੇ ਗੁਜ਼ਾਰਾ ਕਰਨਾ ਹੈ। ਇਸ ਵਲਗਣ ਵਿਚਲੇ ਸਾਰੇ ਲੋਕਾਂ ਨੂੰ ਅੱਜ ਬ੍ਰਾਹਮਣ, ਹਿੰਦੂ ਕਹਿੰਦਾ ਹੈ। ਇਸ ਸਾਰੇ ਇਕੱਠ ਦੇ, ਜਨਮ ਤੋਂ ਲੈ ਕੇ ਮਰਨ ਤੱਕ ਦੇ ਸਾਰੇ ਧਾਰਮਿਕ ਕਰਮ ‘ਬ੍ਰਾਹਮਣ’ ਨੇ ਕਰਨੇ ਹਨ, ਇਸ ਲਈ ਇਸ ਧਰਮ ਨੂੰ ਬ੍ਰਾਹਮਣ ਦਾ ਹਰ ਹੁਕਿਮ ਮੰਨਣਾ ਜ਼ਰੂਰੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.