ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਮੋਦੀ ਸਰਕਾਰ ਅਕਲ, ਆਪਸੀ ਸੋਚ-ਵਿਚਾਰ, ਚੰਗੀ ਪਲਾਨਿੰਗ ਨੂੰ ਛੱਡ ਕੇ, ਜੋਤਿਸ਼ ਸ਼ਾਸਤਰ ਅਨੁਸਾਰ ਕੰਮ ਕਰ ਰਹੀ ਹੈ।
ਮੋਦੀ ਸਰਕਾਰ ਅਕਲ, ਆਪਸੀ ਸੋਚ-ਵਿਚਾਰ, ਚੰਗੀ ਪਲਾਨਿੰਗ ਨੂੰ ਛੱਡ ਕੇ, ਜੋਤਿਸ਼ ਸ਼ਾਸਤਰ ਅਨੁਸਾਰ ਕੰਮ ਕਰ ਰਹੀ ਹੈ।
Page Visitors: 2449

 ਮੋਦੀ ਸਰਕਾਰ ਅਕਲ, ਆਪਸੀ ਸੋਚ-ਵਿਚਾਰ, ਚੰਗੀ ਪਲਾਨਿੰਗ ਨੂੰ ਛੱਡ ਕੇ, ਜੋਤਿਸ਼ ਸ਼ਾਸਤਰ ਅਨੁਸਾਰ ਕੰਮ ਕਰ ਰਹੀ ਹੈ।
  ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਜੋਤਿਸ਼ ਸ਼ਾਸਤ੍ਰੀ ਇਸ ਗੱਲ ਦਾ ਖੁਲਾਸਾ ਕਰ ਰਹੇ ਹਨ ਕਿ ਕੋਰੋਨਾ ਵਾਇਰਸ ਚੰਦਰ-ਗਰਹਣ ਦਾ ਨਤੀਜਾ ਹੈ। ਅਤੇ ਉਹ ਆਪਣੇ ਸਮੇ ਨਾਲ ਆਪ ਹੀ ਖਤਮ ਵੀ ਹੋ ਜਾਵੇਗੀ। ਪਿਛਲੇ ਦਿਨਾਂ ਵਿਚ ਬ੍ਰਹਸਪਤੀ ਦੇ ਸਹਿਯੋਗ ਨਾਲ ਰਾਹੂ ਦਾ ਬਲ ਵਧਣ ਕਾਰਨ ਕੋਰੋਨਾ ਨੇ ਜ਼ੋਰ ਫੜਿਆ ਹੈ ਅਤੇ 14 ਅਪਰੈਲ ਨੂੰ ਬ੍ਰਹਸਪਤੀ ਦੇ ਦੂਸਰੀ ਰਾਸ਼ੀ ਵਿਚ ਚਲੇ ਜਾਣ ਨਾਲ ਰਾਹੂ ਦਾ ਬਲ ਆਪਣੇ ਆਪ ਘਟ ਜਾਵੇਗਾ ਅਤੇ 22 ਅਪਰੈਲ ਤੱਕ ਉਹ ਆਪਣੇ-ਆਪ ਹੀ ਖਤਮ ਹੋ ਜਾਵੇਗਾ।
  ਮੋਦੀ ਜੀ ਨੇ ਐਸੀ ਸਲਾਹ ਅਨੁਸਾਰ, ਬਿਨਾ ਕਿਸੇ ਪਲਾਨਿੰਗ, ਪਹਿਲਾਂ ਇਕ ਦਿਨ ਦਾ ਅਤੇ ਫਿਰ 21 ਦਿਨ ਦਾ ਲਾਕ-ਡਾਊਨ ਕਰ ਕੇ ਤਾਰੀਖ ਨੂੰ 14 ਅਪਰੈਲ ਤੱਕ ਵਧਾ ਦਿੱਤਾ, ਜਦ ਕਿ ਕੋਰੋਨਾ ਵਾਇਰਸ ਦੇ ਮਾਮਲੇ ਵਿਚ 14 ਦਿਨ ਦਾ ਸਮਾ ਦੁਨੀਆ ਦੇ ਸਾਰੇ ਮੁਲਕਾਂ ਨੇ ਨਿਰਧਾਰਤ ਕੀਤਾ ਹੋਇਆ ਹੈ। ਬਿਨਾ ਕਿਸੇ ਪਲਾਨਿੰਗ ਦੇ, ਗਰੀਬ ਅਤੇ ਬੇਘਰ ਲੋਕਾਂ ਬਾਰੇ ਕੋਈ ਇੰਤਜ਼ਾਮ ਕੀਤੇ ਬਿਨਾ, ਰਾਤ ਦੇ ਚਾਰ ਘੰਟੇ ਦੇ ਵਕਫੇ ਨਾਲ ਲਾਕ ਡਾਊਨ ਕਰ ਦੇਣ ਦਾ ਖਮਿਆਜ਼ਾ ਗਰੀਬਾਂ ਅਤੇ ਬੇਘਰਾਂ ਨੂੰ ਬਹੁਤ ਵਾਧੂ ਭੁਗਤਣਾ ਪੈ ਰਿਹਾ ਹੈ। 
  ਕੀ ਐਸਾ ਨਹੀਂ ਹੋ ਸਕਦਾ ਸੀ ਕਿ ਘਰੋਂ ਬਾਹਰਲੇ ਲੋਕਾਂ ਨੂੰ ਘਰ ਅਪੜਨ ਦਾ ਸਮਾ ਦੇ ਕੇ, ਗਰੀਬ ਲੋਕਾਂ ਨੂੰ ਘਰ ਦਾ ਰਾਸਨ ਇਕੱਠਾ ਕਰ ਲੈਣ ਦਾ ਸਮਾ ਦੇ ਕੇ, ਅਤੇ ਕੋਰੋਨਾ ਨਾਲ ਲੜਨ ਵਾਲੀ ਫੌਜ ਦਾ ਲੋੜੀਂਦਾ ਸਾਮਾਨ ਇਕੱਠਾ ਕਰ ਕੇ, ਇਸ ਲਾਕ-ਡਾਊਨ ਨੂੰ ਦੋ ਜਾਂ ਤਿੰਨ ਜਾਂ ਚਾਰ ਦਿਨ ਅੱਗੇ ਪਾਇਆ ਜਾਂਦਾ।  ਜਦ ਕਿ ਸਿਆਸੀ ਉੱਠਾ-ਪਟਕ ਕਰ ਕੇ ਆਪਣੀ ਸਰਕਾਰ ਸਥਾਪਤ ਕਰਨ ਲਈ ਬਹੁਤ ਵੱਧ ਸਮਾ ਬਰਬਾਦ ਕੀਤਾ ਗਿਆ। ਜਿਸ ਦਾ ਫੱਲ ਅੱਜ ਗਰੀਬ ਲੋਕ ਭੁਗਤ ਰਹੇ ਹਨ।
  ਮੋਦੀ ਜੀ ਨੂੰ ਆਪਣੀ ਸੋਚ ਬਦਲ ਕੇ ਦੂਸਰੇ ਲੀਡਰਾਂ ਦੀ ਸਲਾਹ ਨਾਲ ਦੇਸ਼ ਬਾਰੇ ਪਲਾਨਿੰਗ ਕਰਨੀ ਚਾਹੀਦੀ ਹੈ। ਉਹ ਲੋਕਾਂ ਦੇ ਚੁਣੇ ਹੋਏ, ਲੋਕ-ਤੰਤਰ ਦੇ ਨੇਤਾ ਹਨ, ਕੋਈ ਤਾਨਾ-ਸ਼ਾਹ ਨਹੀਂ। ਐਸੀ ਤਾਨਾ ਸ਼ਾਹੀ ਸੋਚ ਨੇ, ਪਹਿਲਾਂ ਨੋਟ-ਬੰਦੀ, ਫਿਰ ਰਾਫਿਲ ਦੇ ਮਾਮਲੇ ਵਿਚ, ਦਿੱਲੀ ਦੇ ਦੰਗਿਆਂ ਦੇ ਮਾਮਲੇ ਵਿਚ ਅਤੇ ਹੁਣ ਕੋਰੋਨਾ ਵਾਇਰਸ ਦੇ ਮਾਮਲੇ ਵਿਚ ਦੇਸ਼ ਦੀ ਸੁਹਿਰਦਤਾ ਦਾ ਬਹੁਤ ਨੁਕਸਾਨ ਕੀਤਾ ਹੈ।  ਮੋਦੀ ਜੀ ਨੂੰ ਇਕ ਗੱਲ ਦਾ ਹੋਰ ਧਿਆਨ ਰੱਖਣਾ ਚਾਹੀਦਾ ਹੈ ਕਿ ਭਾਰਤ ਇਕ ਬਹੁ-ਧਰਮੀ ਦੇਸ਼ ਹੈ, ਇਸ ਦੇ ਸੰਵਿਧਾਨ ਵਿਚ ਐਸੀ ਕੋਈ ਸੋਧ ਨਹੀਂ ਕੀਤੀ ਜਾ ਸਕਦੀ, ਜਿਸ ਦੇ ਆਧਾਰ ਤੇ ਭਾਰਤ ਨੂੰ ਇਕ ਹਿੰਦੂ ਰਾਸ਼ਟਰ ਬਣਾਇਆ ਜਾ ਸਕੇ, ਪਲੀਜ਼ ਜਿਸ ਸੰਵਿਧਾਨ ਅਨੁਸਾਰ ਤੁਸੀਂ ਚੁਣ ਕੇ ਆਏ ਹੋ, ਜਿਸ ਸੰਵਿਧਾਨ ਦੀ ਸੌਂਹ ਨਾਲ ਤੁਸੀਂ ਪਰਧਾਨ-ਮੰਤ੍ਰੀ ਬਣੇ ਹੋ, ਉਸ ਦੇ ਦਾਇਰੇ ਵਿਚ ਚੱਲਣ ਦੀ ਆਦਤ ਬਣਾਉ। ਤਾਂ ਜੌ ਭਾਰਤ ਦੇ ਲੋਕ ਸੁੱਖ ਪੂਰਵਕ ਮਿਲ-ਜੁਲ ਕੇ ਜ਼ਿੰਦਗੀ ਬਸਰ ਕਰ ਸਕਣ। ਆਪ ਦੇ ਅਤੀ ਧੰਨਵਾਦੀ ਹੋਵਾਂਗੇ।
                           ਅਮਰ ਜੀਤ ਸਿੰਘ ਚੰਦੀ 
   
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.