ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਕਿਸਾਨ ਅੰਦੋਲਨ ਨੂੰ ਸਮਝਣ ਦੀ ਲੋੜ!
ਕਿਸਾਨ ਅੰਦੋਲਨ ਨੂੰ ਸਮਝਣ ਦੀ ਲੋੜ!
Page Visitors: 2389

ਕਿਸਾਨ ਅੰਦੋਲਨ ਨੂੰ ਸਮਝਣ ਦੀ ਲੋੜ!
  ਕਿਸਾਨ ਅੰਦੋਲਨ ਉਸ ਵੇਲੇ ਸ਼ੁਰੂ ਹੋਇਆ ਜਦ ਮੋਦੀ ਸਰਕਾਰ ਲਗ-ਭਗ ਭਾਰਤ ਦੀਆਂ ਸਾਰੀਆਂ ਸੰਸਥਾਵਾਂ ਨੂੰ ਨਿਗਲ ਚੁੱਕੀ ਸੀ, ਆਉ ਥੋੜਾ ਵਿਚਾਰ ਕਰਦੇ ਹਾਂ।
  ਸੱਤਾ ‘ਚ ਆਉਂਦਿਆਂ ਹੀ ਮੋਦੀ ਸਰਕਾਰ ਨੇ ਬੀ.ਜੇ.ਪੀ. ਦੇ ਉਨ੍ਹਾਂ ਨੇਤਿਆਂ ਨੂੰ ਖੂੰਜੇ ਲਾਇਆ, ਜੋ ਮੋਦੀ ਦੀ ਗੱਦੀ ਲਈ ਖਤਰਾ ਬਣ ਸਕਦੇ ਸਨ, ਨਤੀਜੇ ਵਜੋਂ ਬੀ.ਜੇ.ਪੀ. ਵਿਚ ਸੂਝਵਾਨ ਲੀਡਰਾਂ ਦੀ ਬਹੁਤ ਘਾਟ ਹੋ ਗਈ, ਉਸ ਵੇਲੇ ਮੋਦੀ ਸਰਕਾਰ ਨੇ ਉਹ ਕਦਮ ਚੁੱਕਣੇ ਸ਼ੁਰੂ ਕੀਤੇ ਜੋ ਭਾਰਤ ਦੀ ਬਰਬਾਦੀ ਦਾ ਕਾਰਨ ਬਣ ਸਕਦੇ ਸਨ। ਬੀਤੇ ਛੇ ਸਾਲ ਵਿਚ ਇਕ ਦਿਨ ਵੀ ਅਜਿਹਾ ਨਹੀਂ ਬੀਤਿਆ ਜਦ ਭਾਰਤਵਾਸੀਆਂ ਲਈ ਕੋਈ ਨਵੀਂ ਮੁਸੀਬਤ ਨਾ ਆਈ ਹੋਵੇ।  ਮੋਦੀ ਜੀ ਨੇ ਭਾਰਤ ਵਾਸੀਆਂ ਨੂੰ ਲਾਰਾ ਤਾਂ ਲਾਇਆ ਸੀ ਚੰਗੇ ਦਿਨਾਂ ਦਾ, ਕਾਲੇ ਧਨ ਨੂੰ ਖਤਮ ਕਰ ਕੇ ਹਰ ਭਾਰਤ ਵਾਸੀ ਦੇ ਬੈਂਕ ਖਾਤੇ ਵਿਚ 15 ਲੱਖ ਰੁਪਏ ਜਮ੍ਹਾ ਕਰਵਾਉਣ ਦਾ, ਪਰ ਛੇ ਸਾਲਾਂ ਵਿਚ ਨਾ ਤਾਂ ਚੰਗੇ ਦਿਨ ਹੀ ਆਏ, ਨਾ ਕਾਲਾ ਧਨ ਹੀ ਖਤਮ ਹੋਇਆ । ਉਲਟਾ ਨੋਟ-ਬੰਦੀ ਕਰ ਕੇ ਸਾਰਾ ਕਾਲਾ ਧਨ ਅਤੇ ਲੋਕਾਂ ਦੇ ਘਰਾਂ ਵਿਚ ਪਏ ਸਾਰੇ ਪੈਸੇ(ਜੋ ਉਨ੍ਹਾਂ ਬੈਂਕਾਂ ਵਿਚ ਜਮ੍ਹਾ ਕਰਵਾਏ ਸਨ) ਪਤਾ ਨਹੀਂ ਕਿੱਧਰ ਖੰਬ ਲਾ ਗਏ। ਸਾਰੇ ਬੈਂਕ, ਸਮੇਤ ਰਿਜ਼ਰਵ ਬੈਂਕ ਦੇ ਦਿਵਾਲੀਆ ਹੋ ਗਏ ਹਨ। ਜੰਤਾ ਦੇ ਕਾਰੋਬਾਰ ਤਬਾਹ ਹੋ ਚੁੱਕੇ ਹਨ, ਬੈਂਕਾਂ ਕੋਲ ਲੋਕਾਂ ਨੂੰ ਦੇਣ ਲਈ ਪੈਸੇ ਨਹੀਂ ਹਨ, ਕਈ ਬੈਂਕ ਆਪਣਾ ਦਿਵਾਲਾ ਕੱਢ ਕੇ ਲੋਕਾਂ ਦੇ ਪੈਸੇ ਮਾਰ ਚੁੱਕੇ ਹਨ। ਰਿਜ਼ਰਵ ਬੈਂਕ ਕੋਲ ਬੈਂਕਾਂ ਨੂੰ ਦੇਣ ਲਈ ਪੈਸੇ ਨਹੀਂ ਹਨ।
  ਪਿਛਲੇ ਦਿਨੀਂ ਮੋਦੀ ਸਰਕਾਰ ਮੀਡੀਏ ‘ਚ ਪਰਚਾਰ ਕਰ ਚੁੱਕੀ ਹੈ ਕਿ ਉਸ ਨੇ ਲੋਕਾਂ ਨੂੰ ਰਾਹਤ ਦੇਣ ਵਜੋਂ 20 ਲੱਖ ਕ੍ਰੋੜ ਰੁਪਏ ਦਿੱਤੇ ਹਨ, ਪਰ ਆਮ ਲੋਕਾਂ ਕੋਲ ਕਿੰਨੇ ਕੁ ਪੈਸੇ ਆਏ ਹਨ, ਇਹ ਲੋਕ ਭਲੀ ਭਾਂਤ ਜਾਣਦੇ ਹਨ। ਹਾਂ ਬੀ.ਜੇ.ਪੀ. ਦੇ ਨੇਤੇ ਜ਼ਰੂਰ ਪੈਸਿਆਂ ਨਾਲ ਰੱਜ ਗਏ ਹਨ । ਸਰਕਾਰਾਂ ਦੀ ਤੋੜ-ਭੰਨ ਲਈ ਇਕ-ਇਕ ਐਮ.ਐਲ.ਏ ਨੂੰ 10-20 ਕ੍ਰੋੜ ਤੋਂ ਵੱਧ ਵਿਚ ਖਰੀਦਿਆ ਗਿਆ ਹੈ। ਭਾਰਤ ਦੀ ਆਰਥਿਕਤਾ ਰਸਾਤਲ ਵਿਚ ਪਹੁੰਚ ਗਈ ਹੈ। ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਹਰ ਦਿਨ ਘਟ ਰਹੀ ਹੈ।
  ਮੋਦੀ ਸਰਕਾਰ ਨੇ ਭਾਰਤ ਦੀ ਹਰ ਚੀਜ਼ ਵੇਚਣ ਤੇ ਲਾਈ ਹੋਈ ਹੈ, ਬਹੁਤ ਸਾਰੀਆਂ ਚੀਜ਼ਾਂ (ਸ਼ਹਰ, ਹਵਾਈ ਅੱਡੇ, ਰੇਲਵੇ ਸਟੇਸ਼ਨ, ਰੇਲਵੇ ਲਾਈਨਾਂ, ਰੇਲਾਂ, ਲਾਲ ਕਿਲ੍ਹਾ, ਐਲ.ਆਈ.ਸੀ. ਬੈਂਕ, ਆਦਿ ) , ਉਹ ਵੇਚ ਚੁੱਕੀ ਹੈ, ਬਾਕੀਆਂ ਨੂੰ ਵੇਚਣ ਲਈ ਤਿਆਰ ਹੈ, ਉਹ ਪੈਸੇ ਕਿੱਥੇ ਗਏ ? ਪਿਛਲੇ ਦਿਨੀਂ ਜਦੋਂ ਮਜ਼ਦੂਰ ਲੋਕ ਬੇਰੋਜ਼ਗਾਰ ਹੋ ਕੇ ਆਪਣੇ ਘਰਾਂ ਨੂੰ ਪਰਤੇ ਤਾਂ ਸਰਕਾਰ ਕੋਲ ਉਨ੍ਹਾਂ ਨੂੰ ਘਰ ਤੱਕ ਪਹੁੰਚਾਉਣ ਦੇ ਪੈਸੇ ਵੀ ਨਹੀਂ ਸਨ. ਸਾਰੇ ਜਾਣਦੇ ਹਨ ਕਿ ਉਹ ਕਿੰਨੀਆਂ ਮੁਸੀਬਤਾਂ ਨਾਲ ਘਰ ਪਹੁੰਚੇ ਸਨ, ਅਤੇ ਉਨ੍ਹਾਂ ਵਿਚੋਂ ਕਿੱਨੇ ਰਸਤੇ ਵਿਚ ਹੀ ਮਰੇ ਸਨ?
     ਪੂਰੇ ਭਾਰਤ ਵਿਚ ਮੁਸਲਮਾਨਾਂ ਵਿਰੁੱਧ ਹਿੰਦੂਆਂ ਨੂੰ ਭੜਕਾ ਕੇ ਦੰਗੇ ਕਰਵਾਏ ਗਏ ਅਤੇ ਉਨ੍ਹਾਂ ਨੂੰ ਮਾਰਿਆ ਗਿਆ, ਕਿਸੇ ਤੇ ਕੋਈ ਕੇਸ ਨਹੀਂ।  ਸਵਾ ਸਾਲ ਤੋਂ ਵੱਧ ਸਮਾ ਹੋ ਗਿਆ ਹੈ, ਪੂਰੇ ਕਸ਼ਮੀਰ ਨੂੰ ਜੇਲ੍ਹ ਬਣਾਇਆ ਹੋਇਆ ਹੈ, ਕਿਸੇ ਦੀ ਕੋਈ ਸੁਣਵਾਈ ਨਹੀਂ। ਉਨ੍ਹਾਂ ਦੇ ਚੁਣੇ ਹੋਏ ਨੇਤਾ ਵੀ ਨਜ਼ਰ-ਬੰਦ ਕੀਤੇ ਹੋਏ ਹਨ। ਕੋਈ ਖਬਰ ਨਹੀਂ ਨਿਕਲਣ ਦਿੱਤੀ ਜਾ ਰਹੀ ਕਿ ਓਥੋਂ ਦੀ ਜਨਤਾ ਨਾਲ ਕੀ ਬੀਤ ਰਹੀ ਹੈ ?
   ਮੀਡੀਏ ਨੂੰ ਪੂਰੀ ਤਰ੍ਹਾਂ ਕਬਜ਼ੇ ਵਿਚ ਕੀਤਾ ਹੋਇਆ ਹੈ, ਲੋਕ ਪਹਿਲਾਂ ਉਸ ਮੀਡੀਏ ਨੂੰ ਗੋਦੀ ਮੀਡੀਆ ਕਹਿੰਦੇ ਸੀ ਹੁਣ ਮੋਦੀ ਮੀਡੀਆ  
ਕਿਹਾ ਜਾਂਦਾ ਹੈ, ਇਹ ਮੀਡੀਆ ਹਰ ਵੇਲੇ ਮੋਦੀ ਦੀ ਜੀ-ਹਜ਼ੂਰੀ ਕਰਦਾ ਹੈ, ਉਹ ਤਾਂ ਭਲਾ ਹੋਵੇ ਸੋਸ਼ਲ ਮੀਡੀਏ ਦਾ ਜੋ ਪਲ-ਪਲ ਦੀ ਖਬਰ ਜੰਤਾ ਤੱਕ ਪਹੁੰਚਾਉਂਦੀ ਹੈ, ਨਹੀਂ ਤਾਂ ਪੂਰਾ ਭਾਰਤ ਇਕ ਜੇਲ੍ਹ ਬਣ ਚੁੱਕਾ ਹੁੰਦਾ। ਸੁਪ੍ਰੀਮ ਕੋਰਟ ਤੱਕ ਮੋਦੀ ਦੇ ਇਸ਼ਾਰਿਆਂ ਤੇ ਚੱਲ ਰਹੀ ਹੈ। 6 ਕ੍ਰੋੜ ਤੋਂ ਵੱਧ ਲੋਕ ਬੇਰੁਜ਼ਗਾਰ ਹੋ ਚੁੱਕੇ ਹਨ। ਅਡਾਨੀ, ਅੰਬਾਨੀ ਦੀ ਜਾਇਦਾਦ ਹਜ਼ਾਰਾਂ ਗੁਣਾਂ ਵੱਧ ਚੁੱਕੀ ਹੈ।
   ਅਜਿਹੀ ਹਾਲਤ ਵਿਚ ਮੋਦੀ ਅਤੇ ਸਾਥੀਆਂ ਨੇ ਕਿਸਾਨਾਂ ਦੀ ਜ਼ਮੀਨ ਵੀ ਅਡਾਨੀ, ਅੰਬਾਨੀ ਨੂੰ ਭੇਂਟ ਕਰਨ ਦੀ ਸਕੀਮ ਬਣਾ ਲਈ, ਅਤੇ ਤਿੰਨ ਬਿਲ ਬਣਾ ਲਏ, ਜੋ ਕਿਸਾਨਾਂ ਦੀ ਆਜ਼ਾਦੀ ਨੂੰ ਬਿਲਕੁਲ ਖਤਮ ਕਰਦੇ ਹਨ ਅਤੇ ਅਜਿਹਾ ਜਾਲ ਬੁਣ ਦਿੱਤਾ ਹੈ, ਜਿਸ ਆਸਰੇ ਸਾਰੀ  ਜ਼ਮੀਨ ਇਕ ਦਿਨ ਇਨ੍ਹਾਂ ਪੂੰਜੀ-ਪਤੀਆਂ ਦੀ ਜਗੀਰ ਬਣ ਜਾਵੇਗੀ ਅਤੇ ਕਿਸਾਨ ਉਨ੍ਹਾਂ ਦੇ ਮਜ਼ਾਰੇ ਬਣ ਜਾਣਗੇ। ਬਾਕੀ ਸੂਬਿਆਂ ਦੇ ਕਿਸਾਨ ਤਾਂ ਵਿਚਾਰੇ ਪਹਿਲਾਂ ਹੀ ਪਿਸ ਰਹੇ ਸਨ, ਉਨ੍ਹਾਂ ਨੂੰ ਅੰਬਾਨੀ-ਅਡਾਨੀ ਦੇ ਢਿੱਡ ‘ਚ ਪੈਂਦਿਆਂ ਦੇਰ ਨਹੀਂ ਲਗਣੀ, ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕਰਮ ਭੁਮੀ ਦੇ ਕਿਸਾਨਾਂ ਨੇ ਸ਼ੁਰੂ ਤੋਂ ਹੀ ਆਜ਼ਾਦੀ ਮਾਣੀ ਹੈ, ਉਹ ਮਜ਼ਾਰੇ ਨਹੀਂ ਬਣ ਸਕਦੇ, ਸੋ ਉਨ੍ਹਾਂ ਨੇ 2 ਮਹੀਨੇ ਦੇ ਕਰੀਬ ਤਾਂ ਪੰਜਾਬ ਵਿਚ ਹੀ ਆਵਾਜ਼ ਉਠਾਈ, ਜਦ ਕੋਈ ਸੁਣਵਾਈ ਨਾ ਹੋਈ ਤਾਂ ਉਹ ਆਪਣੀ ਆਵਾਜ਼ ਸੁਨਾਉਣ ਲਈ ਦਿੱਲੀ ਵੱਲ ਨੂੰ ਚਲ ਪਏ।
  ਖੱਟੜ ਨੂੰ ਮੋਦੀ ਨੇ ਪਤਾ ਨਹੀਂ ਕੀ ਪੜ੍ਹਾਇਆ, ਉਹ ਕਿਸਾਨ ਭਰਾਵਾਂ ਨੂੰ ਹੀ ਰੋਕਣ ਤੇ ਅੜ ਗਿਆ, ਭਲਾ ਹੋਵੇ ਹਰਿਆਣੇ ਦੇ ਕਿਸਾਨਾਂ ਦਾ, ਉਨ੍ਹਾਂ ਵਕਤ ਨੂੰ ਪਛਾਣਿਆ ਅਤੇ ਅਪਣੇ ਭਰਾਵਾਂ ਨਾਲ ਆ ਖੜੇ ਹੋਏ, ਇਕ ਅਤੇ ਇਕ ਗਿਆਰਾਂ ਹੋ ਗਏ, ਹੌਲੀ ਹੌਲੀ ਯੂ.ਪੀ.  ਉਤ੍ਰਾਖੰਡ ਅਤੇ ਹਿਮਾਚਲ ਦੇ ਕਿਸਾਨਾਂ ਨੂੰ ਵੀ ਹੋਸ਼ ਆਈ, ਫਿਰ ਤਾਂ ਭਾਰਤ ਦੇ ਪੂਰੇ ਕਿਸਾਨ ਜਾਗੇ। ਜਿਸ ਦੇ ਸਿੱਟੇ ਵਜੋਂ ਅੱਜ ਦਿੱਲੀ ਤੇ ਕਿਸਾਨਾਂ ਦਾ ਕਬਜਾ ਹੈ, ਪਰ ਅਗਾਂਹ ਕੀ ਹੋਵੇਗਾ ਇਹੀ ਵਿਚਾਰਨ ਦੀ ਗੱਲ ਹੈ ? ਅੱਜ ਨੌਂ ਦਿਨ ਹੋ ਗਏ, ਕਿਸਾਨਾਂ ਨੂੰ ਠੰਡ ਵਿਚ ਸੌਂਦਿਆਂ, ਪਹਿਲੇ ਪੰਜ ਦਿਨ ਤਾਂ ਖੱਟੜ ਦੇ ਆਗਿਆਕਾਰੀਆਂ ਨੇ ਕਿਸਾਨਾਂ ਦਾ, ਪਾਣੀ ਦੀਆਂ ਬੌਛਾਰਾਂ ਨਾਲ ਖੂਬ ਸਵਾਗਤ ਕੀਤਾ, ਹੁਣ ਉਹ ਵੀ ਸਮਝ ਗਏ ਹਨ, ਪਰ ਭਾਰਤ ਸਰਕਾਰ ਦੇ ਮੰਤ੍ਰੀਆਂ ਨੂੰ ਮੋਦੀ ਅਤੇ ਉਸ ਦੇ ਸੱਜੇ-ਖੱਬੇ ਹੱਥਾਂ ਨੇ ਆਪ ਪਰਦੇ ਵਿਚ ਰਹਿ ਕੇ ਪਤਾ ਨਹੀਂ ਕੀ ਸਮਝਾਇਆ ਹੈ ?  
  ਚਾਰ ਮੀਟਿੰਗਾਂ ਵਿਚ ਉਨ੍ਹਾਂ ਨੇ ਡੱਕਾ ਭੰਨ ਕੇ ਦੂਹਰਾ ਨਹੀਂ ਕੀਤਾ, ਕਿਸਾਨਾਂ ਨੂੰ ਉਹ ਪਤਾ ਨਹੀਂ ਕੀ ਸਮਝਾਉਣਾਂ ਚਾਹੁੰਦੇ ਹਨ ? ਅਜੇ ਤੱਕ ਤਾਂ ਏਨਾ ਹੀ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਕਿਸਾਨਾਂ ਵਲੋਂ ਬਣਿਆ ਲੰਗਰ ਹਜ਼ਮ ਨਹੀਂ ਹੁੰਦਾ, ਉਨ੍ਹਾਂ ਨੇ ਪੰਜ ਸਿਤਾਰਾ ਹੋਟਲ ਚੋਂ ਮੰਗਵਾ ਕੇ ਪਕਵਾਨ ਖਾਧੇ ਹਨ ਜਦ ਕਿ ਕਿਸਾਨ ਆਗੂਆਂ ਨੇ ਲੰਗਰ ਚੋਂ ਆਇਆ ਪਰਸ਼ਾਦਾ ਜਮੀਨ ਤੇ ਬੈਠ ਕੇ ਛਕਿਆ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਉਹ ਕਿਸਾਨਾਂ ਦੇ ਮੁਕਾਬਲੇ ਦੇ ਨਹੀਂ ਹਨ। ਚਲੋ ਛੱਡੋ ਕਿਸਾਨ ਭਰਾਵਾਂ ਨਾਲ ਕੁਝ ਗੱਲ ਕਰਦੇ ਹਾਂ।
   ਕਿਸਾਨ ਭਰਾਵੋ, ਤੁਹਾਨੂੰ ਗੁਰੂ ਸਾਹਿਬ ਦਾ ਇਹ ਸੰਦੇਸ਼ ਤਾਂ ਯਾਦ ਹੀ ਹੋਵੇਗਾ
ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ॥
 ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ
॥42॥    (1380) 
  ਫਰੀਦ ਜੀ, ਪਰਾਈ ਝਾਕ ਤੇ ਜੀਣ ਨਾਲੋਂ ਮਰ ਜਾਣਾ ਚੰਗਾ ਸਮਝਦੇ ਹਨ। ਕਹਾਵਤ ਵੀ ਹੈ ‘ਸੌ ਸਾਲ ਦੀ ਗੁਲਾਮੀ ਨਾਲੋਂ   ਕੁਝ ਪਲ ਦੀ ਆਜ਼ਾਦੀ ਚੰਗੀ।
 ਤੁਹਾਡੇ ਇਸ ਸੰਘਰਸ਼ ਦੇ ਸਿਰ ਤੇ ਤੁਹਾਡੀਆਂ ਪੀੜ੍ਹੀਆਂ ਦੀ ਆਜ਼ਾਦੀ ਟਿਕੀ ਹੈ, ਤੁਸੀ ਆਪਣੇ ਹੱਕ ਦੀ ਰਖਵਾਲੀ ਕਰ ਰਹੇ ਹੋ, ਕਿਸੇ ਦਾ ਹੱਕ ਮਾਰਨ ਦੀ ਗੱਲ ਨਹੀਂ ਕਰ ਰਹੇ।  ਸਾਫ ਜਿਹੀ ਗੱਲ ਹੈ ਕਿ ਤੁਹਾਡੇ ਕੋਲ ਇਨ੍ਹਾਂ ਬਿੱਲਾਂ ਨੂੰ ਰੱਦ ਕਰਵਾਏ ਬਗੈਰ ਹੋਰ ਕੋਈ ਰਾਹ ਹੈ ਹੀ ਨਹੀਂ ।
   ਇਹ ਵੀ ਧਿਆਨ ਵਿਚ ਰੱਖੋ ਕਿ ਧਰਤੀ ਮਾਤਾ ਦੀ ਹਿੱਕ ਤੇ ਮੋਦੀ ਜਿੰਨੇ ਜੁਰਮ ਕਰ ਰਿਹਾ ਹੈ, ਉਨ੍ਹਾਂ ਨੂੰ ਸੁਧਾਰਨਾ ਵੀ ਤੁਹਾਡੇ ਹੀ ਜ਼ਿਮੇ ਹੈ, ਤੁਸੀਂ ਆਪਣੇ ਸੰਘਰਸ਼ ਦੇ ਫੇਸਲੇ ਆਵਦੇ ਹੱਥ ਵਿਚ ਹੀ ਰਖਦੇ ਹੋਏ, ਦੂਸਰੀਆਂ ਪਾਰਟੀਆਂ ਨੂੰ ਵੀ ਵਾਜ ਮਾਰੋ ਅਤੇ ਜੋ ਫੇਸਲੇ ਉਨ੍ਹਾਂ ਦੇ ਵੱਸ ਦੇ ਨਹੀਂ ਹਨ, ਉਨ੍ਹਾਂ ਨੂੰ ਹੱਲ ਕਰਨ ਵਿਚ ਉਨ੍ਹਾਂ ਦੀ ਮਦਦ ਕਰੋ। ਇਹ ਕੁਝ ਵੀ ਦਿੱਲੀ ਵਿਚ ਹੀ ਹੋਣਾ ਹੈ ਅਤੇ ਸਾਰਿਆਂ ਦੇ ਇਕੱਠ ਨਾਲ ਹੀ ਹੋਣਾ ਹੈ।  ਇਹ ਸਾਰਾ ਕੁਝ ਕਰਨ ਨਾਲ ਹੀ ਦਿੱਲੀ ਜਿੱਤ ਹੋਣੀ ਹੈ, ਜੇ ਤੁਸੀਂ ਇਹ ਨਾ ਕੀਤਾ ਤਾਂ ਇਹ ਗੰਦ ਪਿਆ ਹੀ ਰਹਿਣਾ ਹੈ। ਇਕ ਵਾਰ ਭਾਰਤ ਨੂੰ ਸਾਫ ਕਰ ਦੇਵੋ, ਫਿਰ ਸਭ ਠੀਕ ਹੀ ਚੱਲੇਗਾ। ਭਾਰਤ ਵਾਸੀ ਤੁਹਾਨੂੰ ਹਮੇਸ਼ਾ ਯਾਦ ਰੱਖਣਗੇ।
                                            ਤੁਹਾਡਾ ਆਪਣਾ
                                         ਅਮਰ ਜੀਤ ਸਿੰਘ ਚੰਦੀ
                                            4-12-2020            

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.