ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਭਾਰਤ ਦੇ ਰਾਜਨੀਤਿਕਾਂ ਦੇ ਜਾਗਣ ਦਾ ਵੇਲੇ ਆ ਗਿਆ ਹੈ!
ਭਾਰਤ ਦੇ ਰਾਜਨੀਤਿਕਾਂ ਦੇ ਜਾਗਣ ਦਾ ਵੇਲੇ ਆ ਗਿਆ ਹੈ!
Page Visitors: 2397

ਭਾਰਤ ਦੇ ਰਾਜਨੀਤਿਕਾਂ ਦੇ ਜਾਗਣ ਦਾ ਵੇਲੇ ਆ ਗਿਆ ਹੈ!
  ਛੇ ਸਾਲ ਤੋਂ ਭਾਰਤ ਦੇ ਦਲਿਤਾਂ ਅਤੇ ਘੱਟ ਗਿਣਤੀਆਂ ਨਾਲ ਜੋ ਵਿਹਾਰ ਹੋ ਰਿਹਾ ਹੈ, ਉਸ ਬਾਰੇ ਸਭ ਜਾਣਦੇ ਹਨ, ਪਰ ਜ਼ਬਾਨ ਖੋਲਣ ਦੀ ਹਿੱਮਤ ਕੋਈ ਵੀ ਨਹੀਂ ਕਰ ਰਿਹਾ ਹੈ। ਦਲਿਤਾਂ ਦੀਆਂ ਲੜਕੀਆਂ ਦੇ ਸ਼ਰੇਆਮ ਰੇਪ ਹੁੰਦੇ ਹਨ, ਕਤਲ ਹੁੰਦੇ ਹਨ, ਕੋਈ ਇੰਸਾਫ ਨਹੀਂ ਮਿਲਦਾ। ਮੁਸਲਮਾਨਾਂ ਦੇ ਸਮੂਹਕ ਰੂਪ ਵਿਚ ਕਤਲ ਹੁੰਦੇ ਹਨ, ਕੋਈ ਇੰਸਾਫ ਨਹੀਂ ਮਿਲਦਾ। ਪੂਰਾ ਕਸ਼ਮੀਰ 15/16 ਮਹੀਨੇ ਤੋਂ ਖੁਲ੍ਹੀ ਜੇਲ ਬਣਿਆ ਪਿਆ ਹੈ, ਕੋਈ ਪੁਛਣ ਵਾਲਾ ਨਹੀਂ, ਵਿਦੇਸ਼ਾਂ ਵਿਚੋਂ ਵਫਦ, ਹਾਲਤ ਵੇਖਣ ਆਉਂਦੇ ਹਨ, ਸਰਕਾਰ ਉਨ੍ਹਾਂ ਨੂੰ ਆਪਣੀ ਮਰਜ਼ੀ ਨਾਲ ਕੁਝ ਥਾਵਾਂ ਤੇ ਸੈਰ ਕਰਾ ਦਿੰਦੀ ਹੈ ਅਤੇ ਵਫਦ ਦੇ ਮੈਂਬਰ, ਘਰ ਜਾ ਕੇ ਆਪਣੀ ਸਰਕਾਰ ਨੂੰ ਰਿਪੋਰਟ ਦੇ ਦਿੰਦੇ ਹਨ ਕਿ ‘ਸਭ ਠਕਿ ਹੈ”,ਜੇ ਸਭ ਠਕਿ ਹੈ ਤਾਂ ਫਿਰ ਭਾਰਤ ਦੇ ਲੋਕਾਂ ਨੂੰ ਆਪਣੇ ਹੀ ਮੁਲਕ ਵਿਚ ਜਾਣ ਦੀ ਮੰਨਜ਼ੂਰੀ ਕਿਉਂ ਨਹੀਂ ? ਟੀ.ਵੀ. ਅਤੇ ਅਖਬਾਰਾਂ ਵਿਚ ਕਸ਼ਮੀਰ ਦੀਆਂ ਖਬਰਾਂ ਕਿਉਂ ਨਹੀਂ ਆ ਰਹੀਆਂ ?  ਸਭ ਜਾਣਦੇ ਹਨ ਕਿ ਮੋਦੀ ਸਰਕਾਰ ਨੇ ਕਿੰਨੀ ਹਨੇਰ-ਗਰਦੀ ਮਚਾਈ ਹੋਈ ਹੈ। ਨਾ ਮੀਡੀਆ, ਨਾ ਵਿਰੋਧੀ ਪਾਰਟੀਆਂ ਇਸ ਬਾਰੇ ਕੋਈ ਆਵਾਜ਼ ਉਠਾਉਂਦੇ ਹਨ, ਕਿਉਂ ?
  ਸਰਕਾਰ ਦੇਸ਼ ਦੀ ਅੱਧੀ ਕਰੀਬ ਜਾਇਦਾਦ ਵੇਚ ਚੁੱਕੀ ਹੈ, ਕਿਸੇ ਨੂੰ ਕੋਈ ਦਰਦ ਨਹੀਂ, ਬੈਂਕਾਂ ਦਾ ਰਿਜ਼ਰਵ ਬੈਂਕ ਸਮੇਤ ਦਿਵਾਲਾ ਨਿਕਲ ਚੁੱਕਾ ਹੈ। ਇਸ ਤੋਂ ਤਾਂ ਇਹੀ ਸਾਬਤ ਹੁੰਦਾ ਹੈ ਦੂਸਰੀਆਂ ਪਾਰਟੀਆਂ ਵੀ ਦੁੱਧ ਧੋਤੀਆਂ ਨਹੀਂ, ਸਰਕਾਰ ਦੀ ਮਾੜੀ ਜਿਹੀ ਘੁਰਕੀ ਨਾਲ ਸੁਸਰੀ ਵਾਙ ਸੌਂ ਜਾਂਦੇ ਹਨ।
  ਕਿਸਾਨਾਂ ਦੀ ਜ਼ਮੀਨ ਹੜਪਣ ਦੇ ਇਰਾਦੇ ਨਾਲ ਸਰਕਾਰ ਨੇ ਤਿੰਨ ਬਿਲ ਬਣਾਏ ਹਨ, ਜਿਨ੍ਹਾਂ ਆਸਰੇ ਕੁਝ ਸਾਲਾਂ ਵਿਚ ਭਾਰਤ ਦੀ ਸਾਰੀ ਜ਼ਮੀਨ ਕਾਰਪੋਰੇਟ ਘਰਾਨਿਆਂ ਦੇ ਹੱਥਾਂ ਵਿਚ ਪਹੁੰਚ ਜਾਣੀ ਹੈ, ਅਤੇ ਕਿਸਾਨ ਸਮੇਤ ਆੜ੍ਹਤੀਆਂ ਪੱਲੇਦਾਰਾਂ ਦy ਮਜ਼ਦੂਰਾਂ ਦੀ ਕਤਾਰ ਵਿਚ ਪਹੁੰਚ ਜਾਣੇ ਹਨ। ਕਿਸਾਨਾਂ ਨੇ ਉਨ੍ਹਾਂ ਬਿੱਲਾਂ ਦਾ ਵਿਰੋਧ ਕੀਤਾ, ਬਹੁਤ ਸਾਰੀਆਂ ਸੰਸਥਾਵਾਂ ਨੇ, ਉਨ੍ਹਾਂ ਦਾ ਸਮੱਰਥਨ ਕੀਤਾ, ਬਹੁਤ ਸਾਰੇ ਕਾਰੋਬਾਰੀਆਂ ਨੇ ਵੀ ਉਨ੍ਹਾਂ ਦਾ ਸਮੱਰਥਨ ਕੀਤਾ, ਜਿਨ੍ਹਾਂ ਦੀ ਗਿਣਤੀ ਲੱਖਾਂ ਵਿਚ ਨਹੀਂ ਕ੍ਰੋੜਾਂ ਵਿਚ ਹੈ। ਪਰ ਰਾਜਨੀਤਕ ਪਾਰਟੀਆਂ ਨੇ ਉਨ੍ਹਾਂ ਦਾ ਖੁਲ੍ਹ ਕੇ ਸਮੱਰਥਨ ਨਹੀਂ ਕੀਤਾ, ਜਿਸ ਦੇ ਸਿੱਟੇ ਵਜੋਂ ਸਰਕਾਰ ਉਨ੍ਹਾਂ ਤੇ ਭਾਰੀ ਹੋ ਰਹੀ ਹੈ, ਅਤੇ ਉਨ੍ਹਾਂ ਦੀ ਮੂਵਮੈਂਟ ਫੇਲ੍ਹ ਹੁੰਦੀ ਜਾਪਦੀ ਹੈ।
  ਮੈਂ ਤਾਂ ਇਹ ਸੋਚਦਾ ਸੀ ਕਿ ਕਿਸਾਨ ਜਿੱਤ ਜਾਣ ਤਾਂ ਉਹ ਰਾਜਨੀਤਕ ਪਾਰਟੀਆਂ ਨੂੰ ਨਾਲ ਲੈ ਕੇ ਭਾਰਤ ਵਿਚ ਆਰ.ਐਸ.ਐਸ. ਅਤੇ ਬੀ.ਜੇ.ਪੀ, ਵਲੋਂ ਪਾਇਆ ਗੰਦ ਵੀ ਦੂਰ ਕਰ ਦੇਣਗੇ, ਪਰ ਫਿਲਹਾਲ ਤਾਂ ਇਹ ਜਾਪਦਾ ਹੈ ਕਿ ਰਾਜਨੀਤਕ ਪਾਰਟੀਆਂ ਦੀ ਮਦਦ ਤੋਂ ਬਗੈਰ ਕਿਸਾਨ ਵੀ ਨਹੀਂ ਜਿੱਤ ਪਾਉਣਗੇ। ਇਸ ਲਈ ਹੀ ਰਾਜਨੀਤਕ ਪਾਰਟੀਆਂ ਨੂੰ ਅਪੀਲ ਕਰ ਰਿਹਾ ਹਾਂ, ਕਿਸਾਨਾਂ ਦਾ ਬਿਨਾ ਸ਼ਰਤ ਸਮੱਰਥਣ ਕਰੋ, ਤਾਂ ਜੋ ਕਿਸਾਨ ਜਿੱਤ ਕੇ ਤੇਹਾਡੀਆਂ ਉਲਝਣਾਂ ਨੂੰ ਖਤਮ ਕਰਨ ਵਿਚ ਤੁਹਾਡੀ ਮਦਦ ਕਰ ਸਕਣ। ਜੇ ਤੁਸੀਂ ਇਹ ਨਾ ਕੀਤਾ ਤਾਂ ਬਹੁਤ ਛੇਤੀ ਤੁਹਾਡੇ ਵੀ ਬੁਰੇ ਦਿਨ ਆਉਣ ਵਾਲੇ ਹਨ। ਜ਼ਰਾ ਸੋਚੋ ਵਿਚਾਰੋ ਅਤੇ ਭਾਰਤ ਨੂੰ ਬਚਾਉਣ ਵਿਚ ਕਿਸਾਨਾਂ ਦੇ ਹੱਥ ਮਜ਼ਬੂਤ ਕਰੋ।     
                                                    ਅਮਰ ਜੀਤ ਸਿੰਘ ਚੰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.