ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਭਾਰਤ ਦੇ ਵਾਸੀਓ, ਕਿਸਾਨ ਭਰਾਵੋ, ਤੁਹਾਡੇ ਸਮਝਣ ਦੀ ਗੱਲ ਹੈ ਕਿ ਸਾਰੇ ਪਵਾੜੇ ਦੀ ਜੜ੍ਹ ਸਰਕਾਰ ਹੈ!
ਭਾਰਤ ਦੇ ਵਾਸੀਓ, ਕਿਸਾਨ ਭਰਾਵੋ, ਤੁਹਾਡੇ ਸਮਝਣ ਦੀ ਗੱਲ ਹੈ ਕਿ ਸਾਰੇ ਪਵਾੜੇ ਦੀ ਜੜ੍ਹ ਸਰਕਾਰ ਹੈ!
Page Visitors: 2389

ਭਾਰਤ ਦੇ ਵਾਸੀਓ, ਕਿਸਾਨ ਭਰਾਵੋ, ਤੁਹਾਡੇ ਸਮਝਣ ਦੀ ਗੱਲ ਹੈ ਕਿ ਸਾਰੇ ਪਵਾੜੇ ਦੀ ਜੜ੍ਹ ਸਰਕਾਰ ਹੈ!
 ਤੁਹਾਨੂੰ ਇਨ੍ਹਾਂ ਬਿੱਲਾਂ ਵਿਚ ਹੀ ਉਲਝਾਇਆ ਜਾ ਰਿਹਾ ਹੈ, ਉਸ ਬਿੱਲੀ ਨੂੰ ਪਛਾਣੋ, ਜੋ ਤੁਹਾਡੇ ਦੁੱਧ ਦੀ ਰਖਵਾਲੀ ਲਈ ਨਰਿੰਦਰ ਮੋਦੀ ਨੇ ਬਿਠਾਈ ਹੈ। ਜੋ ਐਫ.ਸੀ.ਆਈ. ਸਾਰੇ ਭਾਰਤ ਦਾ  ਅਨਾਜ ਖ੍ਰੀਦਣ, ਇਕੱਠਾ ਕਰਨ, ਉਸ ਨੂੰ ਦੂਸਰੇ ਥਾਂ ਲਿਜਾਣ ਅਤੇ ਗਰੀਬਾਂ ਵਿਚ ਵੰਡਣ ਦਾ ਕੰਮ ਕਰਦੀ ਰਹੀ ਹੈ, ਉਸ ਦੇ ਫੇਲ੍ਹ ਹੋਣ ਦੀ ਦੁਹਾਈ ਸਰਕਾਰ ਦੇ ਰਹੀ ਹੈ, ਉਸ ਦੀ ਖਰੀਦ, ਭੰਡਾਰਨ ਅਤੇ ਸਪਲਾਈ ਦਾ ਠੇਕਾ ਸਰਕਾਰ ਨੇ 6 ਹਜ਼ਾਰ ਕ੍ਰੋੜ ਵਿਚ ਅਡਾਨੀ ਨੂੰ ਦਿੱਤਾ ਹੋਇਆ ਹੈ। ਉਹ ਕਿਉਂ ਨਹੀਂ ਚਾਹੇਗਾ ਕਿ ਐਫ.ਸੀ.ਆਈ. ਛੇਤੀ ਤੋਂ ਛੇਤੀ ਫੇਲ੍ਹ ਹੋਵੇ, ਉਸ ਦਾ ਸਾਰਾ ਢਾਂਚਾ ਸਰਕਾਰ ਛੇਤੀ ਤੋਂ ਛੇਤੀ ਵੇਚੇ ਅਤੇ ਇਹ ਸਾਰਾ ਕੰਮ ਪੱਕੇ ਤੌਰ ਤੇ ਅਡਾਨੀ  ਦੇ ਕਬਜ਼ੇ ਵਚ ਆਵੇ। ਇਵੇਂ ਹੀ ਸਰਕਾਰ ਗਰੀਬਾਂ ਨੂੰ ਸਾਰੇ ਪਾਸਿਆਂ ਤੋਂ ਘੇਰ ਰਹੀ ਹੈ।
 ਹਰ ਤਬਕੇ ਨੂੰ ਭਾਰਤ ਅਤੇ ਉਸ ਦਾ ਸੰਵਿਧਾਨ ਬਚਾਉਣ ਲਈ ਖੜੇ ਹੋਣਾ ਪਵੇਗਾ, ਨਹੀਂ ਤਾਂ ਆਉਣ ਵਾਲੇ ਸਮੇ ਵਿਚ ਜਦ ਖਾਣ ਵਾਲੀਆਂ ਜ਼ਰੂਰੀ ਵਸਤਾਂ ਦੀ ਕੀਮਤ ਡੀਜ਼ਲ ਵਾਙ ਵਧ ਜਾਵੇਗੀ, ਫਿਰ ਕੀ ਰੋਟੀ ਖਾਣੀ ਛੱਡ ਦੇਵੋਗੇ।
 ਰੇਲਾਂ, ਸਮੇਤ ਰੇਲਵੇ ਸਟੇਸ਼ਨਾਂ ਦੇ ਉਹ ਪਹਿਲਾਂ ਹੀ ਕੁਝ ਵੇਚ ਚੁੱਕੀ ਹੈ ਅਤੇ ਬਾਕੀ ਵਿਕਰੀ ਤੇ ਲਾਏ ਹੋਏ ਹਨ। ਹਵਾਈ ਜਹਾਜ਼ ਸਮੇਤ ਹਵਾਈ ਅੱਡਿਆਂ ਦੇ ਅਤੇ ਲਾਲ ਕਿਲ੍ਹੇ ਦਾ ਵੀ ਇਹੀ ਹਾਲ ਹੈ। ਐਲ.ਆਈ.ਸੀ. / ਬੈਂਕ (ਛੋਟੇ ਤੋਂ ਲੈ ਕੇ ਰਿਜ਼ਰਵ ਬੈਂਕ ਤੱਕ) ਸਾਰੇ ਨੰਗੇ ਕਰ ਦਿੱਤੇ ਹਨ। ਸ਼ਹਿਰਾਂ, ਕਸਬਿਆਂ ਨੂੰ ਵੀ ਵੇਚਿਆ ਜਾ ਰਿਹਾ ਹੈ। ਜ਼ਮੀਨਾਂ, ਸਮੁੰਦਰੀ ਪਲਾਟ ਅੰਬਾਨੀ ਅਤੇ ਅਡਾਨੀ ਵਰਗਿਆਂ ਨੂੰ ਸੌਗਾਤ ਵਿਚ ਦਿੱਤੇ ਜਾ ਰਹੇ ਹਨ, ਡੀਜ਼ਲ, ਪਟਰੋਲ ਅਤੇ ਰਸੋਈ ਗੈਸ ਤੇ ਵੀ ਅਡਾਨੀ ਅੰਬਾਨੀ ਦੀ ਮਾਲਕੀ ਹੈ। ਪੁਰਾਣੀ ਭਾਰਤ ਦੀ ਤਜਰਬੇਕਾਰ ਕੰਪਣੀ ਐਚ,ਏ,ਐਲ਼, ਨੂੰ ਰੱਦ ਕਰ ਕੇ, ਮੋਦੀ ਜੀ ਨੇ ਰਾਫੇਲ ਜਹਾਜ਼ ‘ਚ ਬਿਨਾ ਇਕ ਦਿਨ ਦੇ ਤਜਰਬੇ ਵਾਲੇ ਅੰਬਾਨੀ ਨੂੰ ਭਾਈਵਾਲ ਬਣਾ ਦਿੱਤਾ। ਅੰਦਰ ਦੀ ਗੱਲ ਕੀ ਹੈ? ਰੱਬ ਜਾਣੇ ।  
 ਤੁਸੀਂ ਇਸ ਮਸਲ੍ਹੇ ਵਿਚ ਹੀ ਉਲਝੇ ਰਹਿਣਾ ਹੈ ਅਤੇ ਸਰਕਾਰ ਨੇ ਤੁਹਾਡੀ ਨਾਗਰਿਕਤਾ ਨੂੰ ਵੀ ਹੱਥ ਪਾ ਲੈਣਾ ਹੈ।
 ਫਿਰ ਵਾਰੀ ਆ ਜਾਣੀ ਹੈ ਸੰਵਿਧਾਨ ਦੀ, ਉਹ ਪਹਿਲਾਂ ਹੀ ਤਿਆਰ ਹੈ, ਬਸ ਤੁਹਾਡੇ ਸਾਹ-ਸਤ ਹੀਣ ਹੋਣ ਦੀ ਉਡੀਕ ਹੈ, ਜਦ ਤੁਸੀਂ ਸਾਹ-ਸਤ ਹੀਣ ਹੋ ਜਾਵੋਗੇ, ਉਸ ਨੂੰ ਵੀ ਲਾਗੂ ਕਰ ਦਿੱਤਾ ਜਾਵੇਗਾ।
 ਕਿਸਾਨ ਵੀਰਾਂ ਦਾ ਮੋਰਚਾ ਲੱਗਾ ਹੋਇਆ ਹੈ, ਲੱਖਾਂ ਦੀ ਗਿਣਤੀ ਵਿਚ ਇਸ ਕਹਰ ਦੀ ਠੰਡ ‘ਚ ਧਰਨਿਆਂ ਤੇ ਹਨ, ਸਮਝਣ ਵਾਲੀ ਗੱਲ ਹੈ, ਕੀ ਕਿਸੇ ਨੂੰ ਕੋਈ ਪਰਵਾਹ ਹੈ ? ਜਿਨ੍ਹਾਂ ਦੇ ਹੱਥ ਵਿਚ ਫੈਸਲਾ ਲੈਣ ਦੀ ਤਾਕਤ ਹੈ, ਉਹ ਦੂਸਰੇ ਸੂਬਿਆਂ ਵਿਚ ਜਾ ਕੇ ਕਿਸਾਨਾਂ ਨਾਲ ਗੱਲ ਕਰਨ ਦਾ ਵਿਖਾਵਾ ਕਰ ਰਹੇ ਹਨ, ਦੀਵੇ ਬਾਲ ਰਹੇ ਹਨ, ਨਵੀਆਂ-ਨਵੀਆਂ ਬੇਲੋੜੀਆਂ ਇਮਾਰਤਾਂ ਦੇ ਉਦਘਾਟਨ ਕਰ ਰਹੇ ਹਨ, ਨਿਆਣੇ ਜੰਮਿਆਂ ਦੀ ਵਧਾਈ ਦੇਣ ਜਾ ਰਹੇ ਹਨ ਪਰ ਤੁਹਾਡੇ ਨਾਲ ਗੱਲ ਕਰਨ ਦੀ ਵੇਹਲ ਨਹੀਂ।  ਤੁਹਾਡੇ ਨਾਲ ਗੱਲ ਕਰਨ ਲਈ ਉਨ੍ਹਾਂ ਚਵਲਾਂ ਨੂੰ ਭੇਜ ਰਹੇ ਹਨ ਜਿਨ੍ਹਾਂ ਦੇ ਹੱਥ ਵਿਚ ਕੁਝ ਵੀ ਨਹੀਂ। ਕਿਉਂ ?
  ਅੰਨ੍ਹੇ ਦੇ ਹੱਥ ਬਟੇਰ ਆਈ ਹੋਈ ਹੈ, ਇਕ ਦਿਨ ਉਹ ਆ ਜਾਣਾ ਹੈ, ਜਦ ਤੁਹਾਡੇ ਕੋਲ ਇਕ ਥਾਂ ਤੋਂ ਦੂਸਰੇ ਥਾਂ ਜਾਣ ਦੀ ਸਮਰਥਾ ਵੀ ਨਹੀਂ ਹੋਣੀ, ਤੁਸੀ ਕਿਸੇ ਗਲਤ ਫੈਸਲੇ ਦਾ ਵਿਰੋਧ ਕਰਨ ਜੋਗੇ ਵੀ ਨਹੀਂ ਹੋਣਾ,ਫਿਰ ਕੀ ਹੋਵੇਗਾ? ਅੱਜ ਹੀ ਪੁਰਾਣੀਆਂ ਗੱਲਾਂ ਭੁੱਲ ਕੇ ਇਕੱਠੇ ਹੋਵੇ, ਨਹੀਂ ਤਾਂ ਫਿਰ ਦੇਰ ਹੋ ਜਾਵੇਗੀ।
  ਫੌਜੀ ਵੀਰਾਂ ਅਤੇ ਪੁਲਸ ਵਾਲ਼ਿਆਂ ਦੇ ਵੀ ਸੋਚਣ ਦੀ ਗੱਲ ਹੈ ਕਿ, ਤੁਸੀਂ ਵੀ ਏਸੇ ਗਰੀਬ  ਤਬਕੇ ਵਿਚੋਂ ਹੋ, ਅੰਬਾਨੀ, ਅਡਾਨੀ ਦੀ ਔਲਾਦ ਨਹੀਂ ਹੋ, ਕੱਲ ਨੂੰ ਇਨ੍ਹਾਂ ਕਿਸਾਨਾਂ ਦੇ ਘਰਾਂ ਵਿਚ ਹੀ ਰਹਿਣਾ ਹੈ, ਜਿਨ੍ਹਾਂ ਤੇ ਤੁਸੀਂ ਅੱਜ ਲਾਠੀਆਂ, ਅੱਥਰੂ ਗੈਸ ਦੇ ਗੋਲੇ, ਪਾਣੀ ਦੀਆਂ ਤੋਪਾਂ ਅਤੇ ਗੋਲੀਆਂ ਚਲਾਉਂਦੇ ਹੋ। ਇਕੱਠੇ ਹੋਵੋ ਅਤੇ ਭਾਰਤ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਇਸ ਸਰਕਾਰ ਨੂੰ ਨੱਥ ਪਾਈ ਜਾ ਸਕੇ।
  ਜਿਹੜੀਆਂ ਸਿਆਸੀ ਪਾਰਟੀਆਂ ਭਾਰਤ ਨੂੰ ਬਚਾਉਣ ਦੇ ਹੱਕ ਵਿਚ ਹਨ, ਉਨ੍ਹਾਂ ਦੇ ਵੀ ਸੋਚਣ ਦਾ ਵੇਲਾ ਹੈ, ਅੱਜ ਉਹ ਕਿਸਾਨਾਂ ਨੂਂ ਸਪੋਰਟ ਦੇਣਗੇ, ਤਾਂ ਕੱਲ ਨੂੰ ਓਹੀ ਕਿਸਾਨ ਭਾਰਤ ਦੀ ਸਿਆਸਤ ਵਿਚ ਸੁਧਾਰ ਕਰਨ ਵੇਲੇ, ਸੰਵਿਧਾਨ ਨੂੰ ਬਚਾਉਣ ਵਿਚ ਇਨ੍ਹਾਂ ਪਾਰਟੀਆਂ ਦਾ ਸਾਥ ਦੇਣਗੇ, ਬਹੁਤ ਸਾਫ ਜਿਹੀ ਗੱਲ ਹੈ ਕਿ ਕੋਈ ਵੀ ਲੜਾਈ ਜਿੱਤਣ ਲਈ ਆਪਸੀ ਸੰਪਰਕ ਦੀ ਲੋੜ ਹੈ, ਕਿਉਂਕਿ ਸਰਕਾਰ ਕੋਲ ਲੋਕ ਸਭਾ ਵਿਚ ਭਾਰੀ ਬਹੁਮੱਤ ਹੈ, ਫੌਜ ਵੀ ਹੈ, ਪੁਲਸ ਵੀ ਹੈ, ਅਤੇ ਪੈਸੇ ਵੀ ਹਨ ਜਿਨ੍ਹਾਂ ਆਸਰੇ ਉਹ ਦੂਸਰੀਆਂ ਪਾਰਟੀਆਂ ਵਿਚੋਂ ਵਿਧਾਇਕ ਖਰੀਦ ਕੇ ਉਨ੍ਹਾਂ ਦੀਆਂ ਸਰਕਾਰਾਂ ਤੋੜਦੇ ਰਹਿੰਦੇ ਹਨ, ਇਕ ਗੱਲ ਹੋਰ ਵੀ ਹੈ ਕਿ ਸਰਕਾਰ ਕੋਲ ਕੋਈ ਚੰਗੀਆਂ ਕਦਰਾਂ-ਕੀਮਤਾਂ ਨਹੀਂ ਹਨ, ਬਸ ਵਿਰੋਧੀਆਂ ਨੂੰ ਗਰੀਬ ਬਨਾਉਣ ਦਾ,  ਭਾਰਤ ਦੇ ਗਰੀਬਾਂ ਨੂੰ ਬਰਬਾਦ ਕਰਨ ਦਾ ਵਸੀਲਾ ਹੈ, ਜਿਸ ਨਾਲ ਉਹ ਭਾਰਤ ਨੂੰ ਹਿੰਦੂ ਰਾਸ਼ਟਰ ਬਣਾ ਕੇ ਉਸ ਤੇ ਇਕ-ਛਤਰ ਰਾਜ ਕਰਨਾ ਚਾਹੁੰਦੇ ਹਨ। ਵਿਰੋਧੀਆਂ ਦੇ ਕਰਨ ਦੀ ਇਕੋ ਗੱਲ ਹੈ ਕਿ ਇਕ ਦੂਸਰੇ ਦੀ ਮਦਦ ਕਰੋ, ਦੂਸਰੇ ਦੇ ਅਧਿਕਾਰ ਵਿਚ ਦਖਲ ਨਾ ਦੇਵੋ। ਭਾਰਤ ਨੂੰ ਜਾਤੀ ਵਾਦ ਵਿਚ ਵੰਡ ਹੋਣੋਂ ਬਚਾਵੋ, ਕਿਉਂਕਿ ਆਰ.ਐਸ.ਐਸ. ਅਤੇ ਬੀ.ਜੇ.ਪੀ. ਕੋਲ ਇਹੀ ਵੱਡਾ ਹਥਿਆਰ ਹੈ।
 ਅੱਜ ਸਰਕਾਰ ਕਿਸਾਨਾਂ ਨੂੰ ਬਦਨਾਮ ਕਰਨ ਲਈ, ਕਦੀ ਨਕਸਲੀ, ਕਦੇ ਭਟਕੇ ਹੋਏ, ਕਦੀ ਅਰਬਨ ਨਕਸਲੀ,ਕਦੇ ਖਾਲਿਸਤਾਨੀ, ਕਦੇ ਟੁਕੜੇ ਟੁਕੜੇ ਆਦਿ ਕਈ ਲਕਬ ਦੇ ਰਹੀ ਹੈ। ਮੈਂ ਉਸ ਨੂੰ ਵੀ ਇਕ ਗੱਲ ਸਾਫ ਕਰ ਦੇਣਾ ਚਾਹੁੰਦਾ ਹਾਂ ਕਿ, ਸਿੱਖੀ ਵਿਚ ਹਿੰਦੁਸਤਾਨ, ਪਾਕਿਸਤਾਨ, ਅਫਗਾਨਿਸਤਾਨ ਵਰਗੇ ਕਿਸੇ ਖਾਲਿਸਤਾਨ ਦੀ ਕੋਈ ਥਾਂ ਨਹੀਂ ਹੈ, ਗੁਰੂ ਸਾਹਿਬ ਨੇ ਸਿੱਖਾਂ ਦੀ ਸਮਾਜਿਕ ਵਿਵਸਥਾ ਨੂੰ ਸਾਕਾਰ ਕਰਦਾ ਕਸਬਾ ਬਣਾਇਆ ਸੀ “ਕਰਤਾਰ ਪੁਰ” ਉਸ ਦਾ ਹੀ ਵਿਸਤ੍ਰਤ ਰੂਪ ਗੁਰੂ ਗ੍ਰੰਥ ਸਾਹਿਬ ਵਿਚ ਹੈ “ਬੇਗਮ ਪੁਰਾ” ਜੋ ਸਿੱਖਾਂ ਦਾ ਟੀਚਾ ਹੈ। ਉਸ ਦਾ ਹੀ ਸਾਕਸ਼ਾਤ ਰੂਪ ਹਨ ਅੱਜ ਬਾਰਡਰ ਤੇ ਵਸੇ ਨਵੇਂ ਪਿੰਡ, ਜੇ ਕੋਈ ਓਥੇ ਜਾ ਕੇ ਵੇਖ ਲਵੇਗਾ ਤਾਂ ਉਸ ਨੂੰ ਸਮਝ ਆ ਜਾਵੇਗੀ ਕਿ ਬੇਗਮ-ਪੁਰਾ ਕੀ ਚੀਜ਼ ਹੈ ? ਜਿਸ ਥਾਂ ਦੇ ਵਸਨੀਕਾਂ ਨੂੰ ਕੋਈ ਗੱਮ ਨਾ ਹੋਵੇ, ਜਿੱਥੇ ਸਭ ਬਰਾਬਰ ਹੋਣ, ਜਿੱਥੇ ਧਰਮਾਂ ਦੇ ਆਧਾਰ ਤੇ ਜਾਂ ਹੋਰ ਕਿਸੇ ਕਾਰਨ ਦੀਆਂ ਕੋਈ ਵੰਡੀਆਂ ਨਾ ਹੋਣ, ਸਾਰੇ ਇਕ-ਦੂਸਰੇ ਦੇ ਦੁੱਖ-ਸੁੱਖ ਵਿਚ ਸ਼੍ਰੀਕ ਹੋਣ। ਸਿੱਖ ਇਕ ਦਿਨ ਪੂਰੇ ਭਾਰਤ ਨੂੰ ਅਜਿਹਾ ਬੇਗਮ ਪੁਰਾ ਹੀ ਬਨਾਉਣ ਗੇ, ਜਿੱਥੇ ਸਰਬੱਤ ਦੇ ਭਲੇ ਦੀ ਗੱਲ ਹੋਵੇਗੀ। ਅਜਿਹਾ ਕਰਨ ਤੋਂ ਕੋਈ ਵੀ ਨਹੀਂ ਰੋਕ ਸਕੇਗਾ।
  ਇਕ ਗੱਲ ਹੋਰ ਵੀ ਕਰਨ ਵਾਲੀ ਹੈ ਕਿ  ਅੱਜ ਤੱਕ ਹਰ ਸਰਕਾਰ ਕਾਲੇ ਧਨ ਦਾ ਹੀ ਰੌਲਾ ਪਾਉਂਦੀ ਰਹਿੰਦੀ ਹੈ, ਪਰ ਕਾਲੇ ਧਨ ਦੇ ਕਿਤੇ ਦਰਸ਼ਨ ਨਹੀਂ ਹੋਏ। ਮੋਦੀ ਜੀ ਨੇ ਬਹੁਤ ਹਿਸਾਬ-ਕਿਤਾਬ ਲਾ ਕੇ ਐਲਾਨ ਕੀਤਾ ਸੀ ਕਿ ਹਰ ਨਾਗਰਿਕ ਦੇ ਖਾਤੇ ਵਿਚ 15 ਲੱਖ ਰੁਪਏ ਪਾਵਾਂਗਾ, ਕਿਉਂਕਿ ਵਿਕੀਲੀਕਸ ਦੀ ਹਾਲ ਵਿਚ ਛਪੀ ਰਿਪੋਰਟ ਅਨੁਸਾਰ, ਨੇਤਿਆਂ ਦੇ ਸਵਿੱਸ ਖਾਤਿਆਂ ਵਿਚ ਹੇਠ ਲਿਖੇ ਅਨੁਸਾਰ ਪੈਸੇ ਹਨ, ਇਕ ਗੱਲ ਬੜੀ ਹੈਰਾਨ ਕਰਨ ਵਾਲੀ ਹੈ ਕਿ ਬੀਬੀ ਸੁਸ਼ਮਾ ਸਵਰਾਜ ਦੇ ਖਾਤੇ ਵਿਚ ਅੰਬਾਨੀ ਨਾਲੋਂ ਵੀ ਵੱਧ ਪੈਸੇ ਹਨ,ਆਉ ਵੇਖਦੇ ਹਾਂ,

WIKI LEAKS Published 1st List of black money holders in SWISS
bank...... The Top Most 30 members are.....(money is in CRORES)
1 - *Ambani (568000)*
2 - *Adani(7800)*
3 - *Amit Shah (158000)*
4 - Rajnath Singh(82000)
5 - *Arun Jaitley (15040)*
6 - Smriti Irani(28900)
7 -  Yadiyurappa  (9000)
8 - *Ravi Shankar Guruji (15000)*
9 - Baba Ramdev(75000)
10 - Janard jana Reddy(50000)
11 - Nalin Kohli(5900)
12 - Devendra Fadnavis(220000)
13 - Lalit Modi (76888)
14- Sushma Swaraj (582114)
15- *Narendra Modi(19800)*
16- Harshad Mehta(135800)
17- Ketan Parekh(8200)
18-Katta Subramanya Naidu(14500)
19- Lalu Prasad Yadav(28900)
20 - J M Scindia(9000)
21- *Kalanidi Maran(15000)*
22- *Vaiyapuri Gopalaswamy(35000)*
23- Vasundhara Raje(5900)
24- Raj foundation(189008
25- N Chandrbabu(168009)
26- J.Jayalalitha (257500)
27- Soniya Gandhi (300089)
28-  Subramaniya swamy(220060)
29- Sasi Kala ( 154700)
30- T.T.V.Thenakaran(12870)
pls fwd this msg by post on your wall.....pls support the movement against Corruption
Undigestible news:  Indians black money in Swiss bank is Rs.358,679,863,300,000 (estimated to be 1.3 trillion dollars) this money belongs to 2000 indians who have kept there to evade from tax, This money is enough for our india to become 10 america and become one of the most powerful developed country in the world for next 100yrs..
Fwdd msg please

 
ਅਜੇ ਸੈਂਕੜੇ ਨਾਮ ਹੋਰ ਹੋਣਗੇ, ਜਿਨ੍ਹਾਂ ਦੇ ਪੈਸੇ ਇਕੱਠੇ ਹੋਣ ਨਾਲ ਯਕੀਨਨ ਭਾਰਤ ਦੇ ਹਰ ਵਾਸੀ ਦੇ ਖਾਤੇ ਵਿਚ  ਪੰਦਰਾਂ ਲੱਖ ਪਾਉਣ ਮਗਰੋਂ ਵੀ ਏਨੇ ਪੈਸੇ ਬਚ ਜਾਣਗੇ, ਜਿਸ ਨਾਲ ਭਾਰਤ ਦੇ ਸਾਰੇ ਪ੍ਰੋਗ੍ਰਾਮ ਨਿਰ ਵਿਘਨ ਪੂਰੇ ਹੋ ਜਾਣਗੇ। ਪਰ ਪੈਸੇ ਵਾਲਿਆਂ ਨੇ ਚਾਹ ਵੇਚਣ ਵਾਲੇ ਨੂੰ ਖਰੀਦ ਲਿਆ ਅਤੇ ਉਸ ਦੇ ਸਵਿੱਸ ਬੈਂਕ ਵਿਚ 19 ਹਜ਼ਾਰ ਅੱਠ ਸੌ ਕ੍ਰੋੜ ਰੁਪਏ ਕਾਲੇ ਧਨ ਦੇ ਜਮ੍ਹਾ ਹੋ ਗਏ ਅਤੇ ਉਸ ਦੀ ਕਾਲੇ ਧਨ ਦੀ ਤਲਾਸ਼ ਖਤਮ ਹੀ ਨਹੀਂ ਹੋ ਗਈ, ਬਲਕਿ ਉਸ ਦੀ ਭੁੱਖ ਏਨੀ ਵਧ ਗਈ ਕਿ ਇਕ ਪੀ ਐਮ ਕੇਅਰ ਫੰਡਦੇ ਹੁੰਦਿਆਂ, ਇਕ ਹੋਰ ਪੀ.ਐਮ.ਕੇਅਰ.ਫੰਡਬਣਾ ਦਿੱਤਾ ਜਿਸ ਵਿਚ ਪਤਾ ਨਹੀਂ ਕਿਸ ਨੇ ਕਿੰਨੇ ਪੈਸੇ ਪਾਏ, ਇਸ ਦਾ ਕੋਈ ਵੇਰਵਾ ਨਹੀਂ ਹੈ, ਅਤੇ ਨਾ ਹੀ ਕਿਸੇ ਨੂੰ ਪੁੱਛਣ ਦੀ ਇਜਾਜ਼ਤ ਹੈ।  ਇਹ ਹੈ ਪੈਸੇ ਦੀ ਭੁੱਖ, ਜੋ ਕਦੀ ਪੂਰੀ ਨਹੀਂ ਹੁੰਦੀ। ਮੋਦੀ ਜੀ ਨੇ ਆਪਣੀ ਨਿੱਜੀ ਵਰਤੋਂ ਲਈ, ਅਮਰੀਕੀ ਪ੍ਰੈਜ਼ੀਡੈਂਟ ਦੀ ਤਰਜ਼ ਦਾ ਆਪਣਾ ਨਿੱਜੀ ਜਹਾਜ਼ ਵੀ ਲੈ ਲਿਆ ਹੈ। ਰੱਬ ਉਸ ਦੀ ਭੁੱਖ ਦੂਰ ਕਰੇ। ਇਹ ਹੈ ਚਾਹ ਵੇਚਣ ਵਾਲੇ ਦੀ ਭੁੱਖ। ਚਲੋ ਕੋਈ ਗੱਲ ਨਹੀਂ, ਉਪਰ ਦਿੱਤੀ ਲਿਸਟ ਵਿਚੋਂ ਕਈ ਰੱਬ ਨੂੰ ਪਿਆਰੇ ਹੋ ਗੲੈ ਹਨ, ਪਰ ਉਹ ਆਪਣੇ ਪੈਸੇ ਨਾਲ ਨਹੀਂ ਲੈ ਗਏ ਤੇ ਨਾ ਹੀ ਮੋਦੀ ਜੀ ਨੇ ਲੈ ਜਾਣੇ ਹਨ। ਮੋਦੀ ਜੀ ਹਲੀਮੀ ਤੋਂ ਕੰਮ ਲੈਣ ਅਤੇ ਅੰਬਾਨੀ, ਅਡਾਨੀ ਲਈ ਬਣਾਏ ਹੋਏ ਬਿੱਲ ਕਿਸਾਨਾਂ ਦੇ ਗਲੋਂ ਲਾਹ ਦੇਣ, ਨਹੀਂ ਤਾਂ ਭਾਰਤ ਦਾ ਏਨਾ ਨੁਕਸਾਨ ਹੋ ਜਾਵੇਗਾ, ਜਿਸ ਨੂੰ ਪੂਰਾ ਕਰਨ ਲਈ ਸਦੀਆਂ ਲੱਗ ਜਾਣਗੀਆਂ।           ਗੁਰੂ ਮਿਹਰ ਕਰੇ।      ਅਮਰ ਜੀਤ ਸਿੰਘ ਚੰਦੀ


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.