ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਰੱਬ ਲਾਠੀ ਨਹੀਂ ਮਾਰਦਾ ਬਸ ਅਕਲ ਮਾਰਦਾ!
ਰੱਬ ਲਾਠੀ ਨਹੀਂ ਮਾਰਦਾ ਬਸ ਅਕਲ ਮਾਰਦਾ!
Page Visitors: 2376

ਰੱਬ ਲਾਠੀ ਨਹੀਂ ਮਾਰਦਾ  ਬਸ  ਅਕਲ ਮਾਰਦਾ!
ਇਸ ਨੂੰ ਸੰਸਕ੍ਰਿਤ ਵਿਚ ਇਵੇਂ ਕਿਹਾ ਗਿਆ ਹੈ,
   ‘ਵਿਨਾਸ਼ ਕਾਲੇ ਵਿਪ੍ਰੀਤ ਬੁੱਧੀ’
ਇਹੀ ਹਾਲ ਅੱਜ-ਕਲ ਭਾਰਤ ਸਰਕਾਰ ਦਾ ਹੈ, ਉਸ ਦੀ ਸਮਝ ਹੀ ਨਹੀਂ ਆਉਂਦਾ ਕਿ ਉਹ ਕੀ ਕਰੇ ?
ਸ਼ੁਰੂਆਤ ਹੁੰਦੀ ਹੈ ‘ਨੋਟ ਬੰਦੀ’ ਤੋਂ, ਇਤਿਹਾਸ ਵਿਚ ਇਕ ਬੰਦਾ ਹੋਇਆ ਹੈ, ਜਿਸ ਦਾ ਨਾਮ ‘ਬੱਚਾ ਸੱਕਾ’ ਆਇਆ ਹੈ। ਕਹਿੰਦੇ ਹਨ ਕਿ ਇਕ ਵਾਰੀ, ਉਸ ਦੇ ਕਿਸੇ ਕੰਮ ਤੋਂ ਖੁਸ਼ ਹੋ ਕੇ ਰਾਜਾ ਨੇ ਉਸ ਨੂੰ ਇਕ ਦਿਨ ਲਈ ਰਾਜਾ ਬਣਾ ਦਿੱਤਾ। ਬੱਚਾ ਸੱਕਾ ਕਿਉਂਕਿ  ਮਰੇ ਡੰਗਰਾਂ ਦੇ ਚਮੜੇ ਦਾ ਕੰਮ ਕਰਦਾ ਸੀ, ਸੋ ਉਸ ਨੇ ਇਕ ਦਿਨ ਲਈ ਚਮੜੇ ਦੇ ਸਿੱਕੇ ਚਲਾ ਦਿੱਤੇ, ਇਵੇਂ ਹੀ ਮੋਦੀ ਜੀ ਨੂੰ ਪਤਾ ਨਹੀਂ ਕੀ ਸੁੱਝੀ ? ਚਾਰ ਵੋਟਾਂ ਲੈਣ ਮਗਰੋਂ ਇਕ ਦਿਨ ਰਾਤ ਨੂੰ 8 ਵਜੇ ਕਰੀਬ ਉਨ੍ਹਾਂ ਟੀ.ਵੀ. ਤੇ ਘੋਸ਼ਨਾ ਕਰ ਦਿੱਤੀ ਕਿ 8 ਵਜੇ ਤੋਂ 500 ਅਤੇ 1,000 ਰੁਪਏ ਦੇ ਨੋਟ ਨਹੀਂ ਚੱਲਣਗੇ, ਆਪਣੇ ਇਹ ਨੋਟ ਬੈੰਕਾਂ ਵਿਚ ਜਮਾ ਕਰਵਾਉ। ਮੈਂ ਸਾਰਾ ਕਾਲਾ ਧਨ, ਭਾਵੇਂ ਉਹ ਦੇਸ਼ ਵਿਚ ਹੋਵੇ ਜਾਂ ਵਿਦੇਸ਼ ਵਿਚ, ਉਸ ਨੂੰ ਬਾਹਰ ਕੱਢਾਂ ਗਾ, ਤੁਸੀਂ ਸਾਰੇ ਜਣੇ ਆਪਣੇ ਖਾਤੇ ਬੈਂਕ ਵਿਚ ਖੁਲਵਾਉ, ਜਿਸ ਦਾ ਵੀ ਇਸ ਬੈਂਕ ਵਿਚ ਖਾਤਾ ਹੋਵੇਗਾ, ਉਸ ਦੇ ਖਾਤੇ ਵਿਚ ਇਸ ਕਾਲੇ ਧਨ ਵਿਚੋਂ 15 ਲੱਖ ਰੁਪਏ ਜਮਾ ਕਰਵਾਏ ਜਾਣਗੇ। ਲੋਕੀਂ ਬੜੇ ਖੁਸ਼ ਕਿ 15 ਲੱਖ ਰੁਪਏ ਮਿਲਣੇ ਹਨ, ਘਰ ਦੇ ਸਾਰੇ ਜੀਆਂ ਨੇ ਆਪਣੇ ਆਪਣੇ ਖਾਤੇ, ਅੱਧੀ ਅੱਧੀ ਦਿਹਾੜੀ ਲਾਈਨਾਂ ਵਿਚ ਖੜੇ ਹੋ ਕੇ ਖੁਲਵਾਏ।
  ਘਰਾਂ ਵਿਚ ਜਨਾਨੀਆਂ ਨੂੰ ਆਦਤ ਹੁੰਦੀ ਹੈ ਕਿ ਘਰ ਦੇ ਖਰਚੇ ਵਿਚੋਂ ਥੋੜੇ ਥੋੜੇ ਬਚਾਉਂਦੀਆਂ ਰਹਿੰਦੀਆਂ ਹਨ, ਇਵੇਂ ਉਨ੍ਹਾਂ ਕੋਲ ਕਾਫੀ ਪੈਸੇ ਜਮ੍ਹਾ ਹੋ ਜਾਂਦੇ ਹਨ, ਜੋ ਅੜੀ-ਥੁੜੀ ਵੇਲੇ ਘਰ ਦੇ ਕੰਮ ਆਉਂਦੇ ਹਨ, ਉਨ੍ਹਾਂ ਵਿਚਾਰੀਆਂ ਨੂੰ ਉਹ ਸਾਰੇ ਪੈਸੇ ਵੀ ਜਮ੍ਹਾ ਕਰਵਾਉਣੇ ਪਏ। ਜਿੱਨਾ ਸਮਾ ਜਮ੍ਹਾ ਕਰਵਾਉਣ ਤੇ ਲੱਗਾ, ਓਨਾ ਹੀ ਸਮਾ ਕਢਵਾਉਣ ਤੇ ਵੀ ਲੱਗਾ, ਇਸ ਚੱਕਰ ਵਿਚ ਹੀ ਦੇਸ਼ ਦੀਆਂ ਖਰਬਾਂ ਦਿਹਾੜੀਆਂ ਬਰਬਾਦ ਹੋਈਆਂ, ਜਿਨ੍ਹਾਂ ਦੀ ਵਰਤੋਂ ਨਾਲ ਆਰਥਿਕਤਾ ਨੂੰ ਕਾਫੀ ਹੁਲਾਰਾ ਮਿਲ ਸਕਦਾ ਸੀ, ਪਰ ਵਪਾਰੀਆਂ ਨੂੰ ਇਨ੍ਹਾਂ ਗਿਣਤੀਆਂ ਮਿਣਤੀਆਂ ਨਾਲ ਕੋਈ ਮਤਲਬ ਨਹੀਂ ਹੁੰਦਾ, ਉਨ੍ਹਾਂ ਨੂੰ ਸਿਰਫ ਚੀਜ਼ਾਂ ਵੇਚਣ ਨਾਲ ਹੀ ਮਤਲਬ ਹੁੰਦਾ ਹੈ, ਅਤੇ ਗੁਜਰਾਤੀ ਸਿਰਫ ਵਪਾਰੀ ਹਨ। ਲੋਕਾਂ ਨੇ ਆਪਣੇ ਜਮ੍ਹਾ ਪੈਸੇ ਨਾਲ ਆਪਣਾ ਵਪਾਰ ਚਲਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਬਹੁਤ ਸਾਰੇ ਛੋਟੇ ਕਾਰਖਾਨੇ ਡੁੱਬ ਗਏ ਅਤੇ ਬਾਕੀ ਅੱਜ ਵੀ ਸਾਹ ਵਰੋਲ ਰਹੇ ਹਨ। ਕ੍ਰੋੜਾਂ ਮਜ਼ਦੂਰਾਂ ਦੀ ਨੌਕਰੀ ਗਈ, ਦੇਸ਼ ਦੀ ਆਰਥਿਕਤਾ ਦਾ ਬੁਰਾ ਹਾਲ ਹੋ ਗਿਆ, ਪਰ ਸਰਕਾਰ ਦੇ ਕੰਨ ਤੇ ਜੂੰ ਵੀ ਨਾ ਸਰਕੀ। 80% ਬੈਂਕ ਡੁੱਬ ਗਏ ਹਨ। ਕੁਝ ਨੋਟ ਬੰਦੀ ਦੀ ਮਾਰ ਨਾਲ ਅਤੇ ਕੁਝ ਗੁਜਰਾਤੀਆਂ ਵਲੋਂ, ਬੈਂਕਾਂ ਦੇ ਲੱਖਾਂ ਕ੍ਰੋੜ ਰੁਪਏ ਲੈ ਕੇ ਵਿਦੇਸ਼ਾਂ ਵਿਚ ਜਾ ਵਸਣ ਨਾਲ।
  ਇਸ ਮਗਰੋਂ ਸ਼ੁਰੂ ਹੁੰਦਾ ਜੀ.ਐਸ.ਟੀ. ਦਾ ਚੱਕਰ। ਇਕ ਵਾਰ ਚੀਜ਼ ਵੇਚਣ ਤੇ 28% ਜੀ.ਐਸ.ਟੀ. ਨੇ ਛੋਟੇ ਵਪਾਰੀਆਂ ਦਾ ਲੱਕ ਹੀ ਤੋੜ ਦਿੱਤਾ। ਕਰੋਨਾ ਦੇ ਗੇੜ ਵਿਚੋਂ ਸਰਕਾਰ ਨੇ ਵਰਲਡ.ਬੈਂਕ. ਅਤੇ ਦੂਸਰੇ ਦੇਸ਼ਾਂ ਕੋਲੋਂ ਲੱਖਾਂ ਕ੍ਰੋੜ ਰੁਪਏ ਕਰਜ਼ਾ ਲੈ ਕੇ ਹਜ਼ਮ ਕਰ ਲਿਆ। ਰਿਜ਼ਰਵ ਬੈਂਕ ਨੂੰ ਨੰਗਿਆਂ ਕਰ ਦਿੱਤਾ। ਐਫ.ਸੀ.ਆਈ. ਵਰਗੀ ਦੇਸ਼ ਦੀ ਆਰਥਿਕਤਾ ਵਿਚਲੀ ਰੀੜ੍ਹ ਦੀ ਹੱਡੀ ਨੂੰ ਵੀ ਬੜੀ ਹੁਸ਼ਿਆਰੀ ਨਾਲ ਅਡਾਨੀ ਨੂੰ ਠੇਕੇ ਤੇ ਦੇ ਕੇ, ਉਸ ਦਾ ਦਿਵਾਲਾ ਕੱਢ ਕੇ, ਕਾਰਪੋਰੇਟ ਘਰਾਨਿਆਂ ਦੀਆਂ ਨਵੀਆਂ ਮੰਡੀਆਂ ਲਈ ਰਾਹ ਸਾਫ ਕਰ ਦਿੱਤਾ।  ਐਲ.ਆਈ.ਸੀ. ਵਰਗੀ ਸੋਨੇ ਦੇ ਆਂਡੇ ਦੇਣ ਵਾਲੀ ਕੁਕੜੀ ਦੇ ਵੀ ਖੰਭ ਖੋਹ ਛੱਡੇ। ਬੀ.ਐਸ.ਐਨ.ਐਲ, ਨੂੰ ਕਾਰਪੋਰੇਟ ਘਰਾਨਿਆਂ ਦੀਆਂ ਜੀਓ ਵਰਗੀਆਂ ਦਾ ਖਾਜਾ ਬਣਾ ਦਿੱਤਾ। ਦੇਸ਼ ਦੀਆਂ ਸਾਰੀਆਂ ਤੇਲ ਅਤੇ ਗੈਸ ਕੰਪਣੀਆਂ ਨੂੰ ਰਿਾਇੰਸ ਦੇ ਸਾਮ੍ਹਣੇ ਬੌਣਾ ਬਣਾ ਦਿੱਤਾ। ਰਫੇਲ ਦੇ ਸੌਦੇ ਵਿਚ ਭਾਰਤ ਦੀ ਹਿੰਦੁਸਤਾਨ, ਏਅਰੋਨਾਟਿਕਸ. ਲਿਮਿਟਿਡ ਨੂੰ ਮਰਨ ਕਿਨਾਰੇ ਕਰ ਦਿੱਤਾ। ਹਵਾਈ ਅੱਡੇ ਵੇਚ ਦਿੱਤੇ। ਸ਼ਹਿਰ ਵੇਚ ਦਿੱਤੇ। ਕੁਦਰਤੀ ਬੰਦਰ ਗਾਹਾਂ ਨੂੰ ਬੰਦ ਕਰਾਉਣ ਲਈ, ਉਨ੍ਹਾਂ ਦੇ ਸਿਰ ਤੇ ਕਾਰਪੋਰੇਟ ਘਰਾਨਿਆਂ ਦੀਆਂ ਬੰਦਰ ਗਾਹਾਂ ਬਣਾ ਦਿੱਤੀਆਂ। ਕਾਰਪੋਰੇਟ ਘਰਾਨਿਆਂ ਦਾ ਲੱਖਾਂ ਕ੍ਰੋੜ ਰੁਪਏ ਦਾ ਕਰਜ਼ਾ ਮੁਆਫ ਕਰ ਦਿੱਤਾ। ਪਟੜੀਆਂ ਸਮੇਤ ਰੇਲ ਗੱਡੀਆਂ ਅਤੇ ਉਨ੍ਹਾਂ ਦੇ ਰੂਟ ਵੀ ਵੇਚ ਦਿੱਤੈ। ਕਾਰਪੋਰੇਟ ਘਰਾਨਿਆਂ ਦੇ ਗੋਦਾਮ ਬਨਾਉਣ ਲਈ, ਇਕ ਇਕ ਥਾਂ 100/ 100 ਏਕੜ ਜ਼ਮੀਨ ਮੁਫਤ ਵਿਚ ਦੇ ਦਿੱਤੀ, ਉਨ੍ਹਾਂ ਦੇ ਉਹ ਗੋਦਾਮ ਵੀ ਰੇਲਵੇ ਲਾਈਨਾਂ ਨਾਲ ਜੋੜ ਦਿੱਤੇ। ਇਹ ਤਿਆਰੀ ਸੀ ਕਿਸਾਨਾਂ ਨੂੰ ਕਾਰਪੋਰੇਟ ਘਰਾਨਿਆਂ ਦਾ ਸੀਰੀ ਬਨਾਉਣ ਦੀਆਂ।
  ਜਦ ਕਰੋਨਾ ਦੀ ਆੜ ਵਿਚ, ਕਿਸਾਨਾਂ ਨੂੰ ਕਾਰਪੋਰੇਟ ਘਰਾਨਿਆਂ ਦਾ ਦਬੇਲ ਬਨਾਉਣ ਲਈ ਬਣਾਏ 3 ਬਿਲ, ਬੇਈਮਾਨੀ ਦਾ ਹਰ ਹਰਬਾ ਵਰਤ ਕੇ ਲਾਗੂ ਕਰਨ ਦੀ ਕਵਾਇਦ ਸ਼ੁਰੂ ਹੋਈ ਤਾਂ ਕਿਸਾਨਾਂ ਨੂੰ ਜਾਗ ਆਈ, ਉਨ੍ਹਾਂ ਨੇ ਬਿਲਾਂ ਵਿਰੁੱਧ ਸੰਘਰਸ਼ ਸੁਰੂ ਕੀਤਾ। 3 ਮਹੀਨੇ ਕਰੀਬ ਜਦ ਤੱਕ ਉਹ ਆਪਣੇ ਸੂਬਿਆਂ ਵਿਚ ਰਹੇ, ਉਨ੍ਹਾਂ ਦੀ ਕਿਸੇ ਨੇ ਗੱਲ ਨਹੀਂ ਸੁਣੀ। ਕਿਸਾਨਾਂ ਨੇ ਆਪਣੀ ਗਲ ਸਰਕਾਰ ਨੂੰ ਸੁਨਾਉਣ ਲਈ, ਦਿੱਲ਼ੀ ਵਲ ਚਾਲੇ ਪਾ ਦਿੱਤੇ। ਬਜਾਏ ਇਸ ਦੇ ਕਿ ਸਰਕਾਰ ਕੋਈ ਕੰਮ ਦੀ ਗੱਲ ਸੋਚਦੀ, ਖੱਟੜ ਨੇ ਮੋਦੀ ਦੇ ਕੰਨ ਵਿਚ ਫੂਕ ਮਾਰ ਦਿੱਤੀ ਕਿ ਮੈਂ ਇਨ੍ਹਾਂ ਨੂੰ ਦਿੱਲੀ ਅਪੜਨ ਹੀ ਨਹੀਂ ਦੇਣਾ, ਅਤੇ ਕਿਸਾਨਾਂ ਨੂੰ ਦਿੱਲੀ ਜਾਣੋ ਰੋਕਣ ਲਈ, ਰਸਤੇ ‘ਚ ਬੈਰੀਕੇਡ ਲਗਾ ਕੇ ਪੁਲਸ ਲਗਾ ਦਿੱਤੀ, ਉਨ੍ਹਾਂ ਦੀ ਮਦਦ ਲਈ ਲਾਠੀਆਂ, ਪਨ-ਤੋਪਾਂ ਅਤੇ ਅੱਥਰੂ-ਗੋਲੇ ਜਮ੍ਹਾਂ ਕਰ ਦਿੱਤੇ, ਪਰ ਸਰਕਾਰ ਨੂੰ ਏਨੀ ਅਕਲ ਨਹੀਂ ਆਈ ਕਿਸਾਨ, ਭਾਰਤ ਦਾ ਸਭ ਤੋਂ ਵੱਧ ਮਿਹਨਤੀ ਬੰਦਾ ਹੈ। ਸਭ ਤੋਂ ਵੱਧ ਜਗਾੜੂ ਹੈ,  ਉਸ ਨੂੰ ਹਰ ਰੋਜ਼ ਹੀ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਉਹ ਏ.ਸੀ. ਵਿਚ ਬੈਠ ਕੇ ‘ਦੋ ਤੇ ਦੋ ਚਾਰ ਕਰਨ ਵਾਲਾ ਨਹੀਂ, ਬਲਕਿ ਦੋ ਤੇ ਦੋ ਚਾਰ ਨੂੰ ਸਭ ਤੋਂ ਵੱਧ ਸਮਝਣ ਵਾਲਾ ਹੈ, ਕਿਉਂਕਿ ਉਹ ਕੁਦਰਤ ਦੇ ਨਾਲ ਇਕ-ਸੁਰ ਹੈ। ਸੋ ਕਿਸਾਨਾਂ ਨੂੰ ਲਾਠੀਆਂ, ਪਨ-ਤੋਪਾਂ ਅਤੇ ਹੰਝੂ-ਗੋਲੇ ਆਪਣੇ ਪਿੰਡੇ ਤੇ ਝੱਲ ਕੇ ਬੈਰੀਕੇਡ ਤੋੜ ਕੇ, ਰਾਹ ਵਿਚ ਬਣਾਈਆਂ ਖਾਈਆਂ ਪੂਰ ਕੇ ਦਿੱਲੀ ਅਪੜਨ ਤੋਂ ਕੋਈ ਵੀ ਨਾ ਰੋਕ ਸਕਿਆ। (ਵੈਸੇ ਦੁਨੀਆ ਦੀ ਸਭ ਤੋਂ ਵੱਧ ਨਿਕੱਮੀ ਨਸਲ ਨੂੰ ਜੇ ਕਿਸੇ ਦਿਨ ਇਹ ਸਾਰਾ ਕੁਝ ਝੱਲਣਾ ਪਿਆ ਤਾਂ ਯਕੀਨਨ ਉਹ ਸਾਰੇ ਰੱਬ ਨੂੰ ਪਿਆਰੇ ਹੋ ਜਾਣਗੇ)
 ਸਰਕਾਰ ਨੇ ਕਿਸਾਨਾਂ ਬਾਰੇ ਇਹੀ ਸੋਚਿਆ ਸੀ ਕਿ ਕਿਸਾਨ ਤਾਂ ਅਨਪੜ੍ਹ ਹਨ ਉਨ੍ਹਾਂ ਨੂੰ ਅੰਗਰੇਜ਼ੀ ਵਿਚ ਲਿਖੇ ਇਹ ਬਿਲ, ਸਮਝ ਹੀ ਨਹੀਂ ਆਉਣੇ, ਉਨ੍ਹਾਂ ਨੂੰ ਜੋ-ਕੁਝ ਵੀ ਅਸੀਂ ਪੜ੍ਹਾ ਦਿਆਂਗੇ, ਉਨ੍ਹਾਂ ਨੇ ਮੰਨ ਲੈਣਾ ਹੈ, ਇਸ ਲਈ ਹੀ ਉਹ ਆਪਣੇ ਕੰਮ ਛੱਡ ਕੇ, ਤਿੰਨ ਮਹੀਨੇ ਦੇ ਕਿਸਾਨਾਂ ਨੂੰ ਅਤੇ ਦੁਨੀਆ ਨੂੰ ਇਹੀ ਸਮਝਾਉਣ ਵਿਚ ਲੱਗੇ ਹੋਏ ਹਨ, ਕਿ ਇਹ ਬਿੱਲ ਕਿਸਾਨਾਂ ਦੇ ਬੜੇ ਫਾਇਦੇ ਦੇ ਹਨ। ਇਹ ਸਮਝਾਉਂਦੇ ਸਮਝਾਉਂਦੇ ਹੁਣ ਉਹ ਇਹ ਸਮਝਣ ਲੱਗ ਪਏ ਹਨ ਕਿ ਕੁਝ ਵੀ ਹੋ ਜਾਵੇ, ਭਾਵੇਂ ਭਾਰਤ ਵਿਚ ਭਾਂਬੜ ਬਲ ਪੈਣ, ਅਸੀਂ ਨੀਚ ਤੋਂ ਨੀਚ ਕੰਮ ਕਰ ਕੇ ਵੀ ਇਹ ਬਿਲ ਵਾਪਸ ਨਹੀਂ ਲੈਣੇ। ਸਰਕਾਰ ਦੇ ਪੈਸੇ, ਪੁਲਸ, ਨੀਮ ਫੋਜੀ ਬਲ ਅਤੇ ਸੈਨਾ ਦੀ ਮਦਦ ਨਾਲ ਅਸੀਂ ਕਿਸਾਨਾਂ ਨੂੰ ਨਾਨੀ ਚੇਤੇ ਕਰਾ ਕੇ ਹੀ ਰੁਕਣਾ ਹੈ।(ਰੱਬ ਖੇਰ ਕਰੇ)  ਹੁਣ ਦੇਸ਼ ਦਾ ਪੈਸਾ ਰੋੜ੍ਹਦੇ ਹੋਏ, ਕਿਸੇ ਵੇਲੇ ਦੇ ਦਿਮਾਗ ਵਿਚ ਬੈਠੇ ਡਿਟੈਂਸ਼ਨ ਸੈਂਟਰਾਂ (ਧੲਟੲਨਟੋਿਨ ਛੲਨਟੲਰਸ) ਨੂੰ ਮੂਰਤੀ-ਮਾਨ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਸਰਕਾਰ ਇਹ ਨਾ ਸਮਝੇ ਕਿ ਸਿੰਘੂ-ਬਾਰਦਰ, ਟਿਕਰੀ-ਬਾਰਡਰ ਆਦਿ ਥਾਂਵਾਂ ਤੇ ਬਣਏ ਜਾਂਦੇ ਬੈਰੀਕੇਡਾਂ ਨੂੰ ਕਿਸਾਨ ਰਾਹ ਰੋਕਣਾ ਹੀ ਮੰਨ ਰਹੇ ਹਨ, ਉਹ ਚੰਗੀ ਤਰ੍ਹਾਂ ਇਹ ਜਾਣਦੇ ਹਨ ਕਿ ਇਨ੍ਹਾਂ ਥਾਵਾਂ ਨੂੰ ਹੀ ਡਿਟੈਂਸ਼ਨ-ਸੈਂਟਰਾਂ ਦੀ ਸ਼ਕਲ ਦਿੱਤੀ ਜਾ ਰਹੀ ਹੈ।
  ਸਰਕਾਰ ਨੂੰ ਚੰਗੀ ਤਰ੍ਹਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਕਿਸਾਨ ਬੜੇ ਠਰਮੇ ਨਾਲ ਤੁਹਾਡੀਆਂ ਵਧੀਕੀਆਂ ਨੂੰ ਸਹਾਰ ਰਹੇ ਹਨ। ਇਤਿਹਾਸ ਗਵਾਹ ਹੈ ਕਿ ਜਦ ਜੰਤਾ ਦੇ ਸਬਰ ਦਾ ਪੈਮਾਨਾ ਭਰ ਜਾਂਦਾ ਹੈ ਤਾਂ ਉਹ ਵੱਡੇ ਤੋਂ ਵੱਡੇ ਤਾਨਾ-ਸ਼ਾਹਾਂ ਦੇ ਪੂਰੇ ਪਰਿਵਾਰਾਂ ਦਾ ਖੁਰਾ-ਖੋਜ ਮਿਟਾ ਦਿੰਦੇ ਹਨ। ਅਜਿਹਾ ਸਮਾ ਆਉਣ ਤੋਂ ਪਹਿਲਾਂ ਹੀ ਸਰਕਾਰ ਨੂੰ ਆਪਣੇ ਫਰਜ਼ ਪਛਾਣਦੇ ਹੋਏ, ਇਹ ਸਾਰਾ ਰੇੜਕਾ ਖਤਮ ਕਰ ਦੇਣਾ ਚਾਹੀਦਾ ਹੈ।
  ਜੇ ਸਰਕਾਰ ਆਪਣੀ ਅਕਲ ਨੂੰ ਟਿਕਾਣੇ ਰੱਖ ਕੇ ਅਜਿਹਾ ਕਰੇ ਤਾਂ ਅਸੀਂ ਉਸ ਦੇ ਬੜੇ ਧੰਨਵਾਦੀ ਹੋਵਾਂਗੇ।
                              ਅਮਰ ਜੀਤ ਸਿੰਘ ਚੰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.