ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ॥ (੧੨੪੫) …(ਭਾਗ ੧)……………………………..
ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ॥ (੧੨੪੫) …(ਭਾਗ ੧)……………………………..
Page Visitors: 2457

ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ॥
#KhalsaNews #LakhvinderSingh #GianiMohanSingh #Donation

ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ॥
ਸਾਰੀ ਜ਼ਿੰਦਗੀ ਹੈਡ ਗ੍ਰੰਥੀ ਰਹਿ ਕੇ ਵੀ ਅਕਲ ਕੋਈ ਨਹੀਂ ਆਈ। ਜਿਸ ਜਗ੍ਹਾ ਪਹਿਲਾਂ ਹੀ ਕੋਈ ਘਾਟ ਨਹੀਂ ਅਤੇ ਪ੍ਰਬੰਧਕ ਗੋਲਕਾਂ ਖਾਈ ਜਾ ਰਹੇ ਹਨ, ਸਿੱਖੀ ਦਾ ਘਾਣ ਕਰ ਰਹੇ ਹਨ ਓਥੇ ਦੇ ਕੇ ਕਿਹੜਾ ਵੱਡਾ ਤੀਰ ਮਾਰ ਲਿਆ? ਕਿਸੇ ਬੇਘਰ, ਬੇਆਸਰੇ, ਲੂਲ੍ਹੇ, ਲੰਗੜੇ, ਅਪਾਹਜ, ਗ਼ਰੀਬ ਨੂੰ ਦਿੰਦੇ ਤਾਂ ਇਨ੍ਹਾਂ ਦੇ ਅੰਦਰਲੀ ਅਸਲੀ ਮਨੁੱਖਤਾ ਅਤੇ ਸੱਚੀ ਸਿੱਖੀ ਦਾ ਪਤਾ ਵੀ ਚਲਦਾ, ਅਤੇ ਲੋਕਾਂ ਸਾਮ੍ਹਣੇ ਵੀ ਇੱਕ ਮਿਸਾਲ ਬਣ ਕੇ ਉਭਰਦੇ, ਪਰ ਨਹੀਂ ਸਾਰੀ ਜ਼ਿੰਦਗੀ ਗੁਰਦੁਆਰੇ ਦਾ ਖਾ ਕੇ ਮੱਤ ਮਾਰੀ ਗਈ, ਕੰਮ ਉਹੀ ਕੀਤਾ ਜੋ ਦਿਖਾਵੇ ਲਈ ਦੁਨੀਆ ਕਰਦੀ ਹੈ।
ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ॥       (੧੨੪੫)
       …(ਭਾਗ ੧)……………………………..
ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ॥       (੧੨੪੫)
  ਇਹ ਲੇਖ ਸ, ਲਖਵਿੰਦਰ ਸਿੰਘ ਦਾ ਲਿਖਿਆ ਹੋਇਆ , ਖਾਲਸਾ ਨਿਊਜ਼ ਵਿਚ ਛਪਿਆ ਹੈ, ਜਿਸ ਵਿਚ ਗਿਆਨੀ ਮੋਹਣ ਸਿੰਘ ਜੀ ਵਲੋਂ ਆਪਣੀ ਕੋਠੀ, ਗੁਰੂ ਰਾਮਦਾਸ ਜੀ ਦੇ ਦਰਬਾਰ ਨੂੰ ਭੇਂਟ ਕਰਨ ਦੀ ਗੱਲ ਹੈ। ਜਿਸ ਬਾਰੇ ਲਖਵਿੰਦਰ ਸਿੰਘ ਜੀ ਆਪਣੇ ਵਿਚਾਰ ਪਰਗਟ ਕਰਦਿਆਂ ਲਿਖਦੇ ਹਨ ਕਿ ਗਿਆਨੀ ਮੋਹਣ ਸਿੰਘ ਜੀ ਨੂੰ ਸਾਰੀ ਜ਼ਿੰਦਗੀ ਹੈਡ ਗ੍ਰੰਥੀ ਰਹਿ ਕੇ ਵੀ ਅਕਲ ਕੋਈ ਨਹੀਂ ਆਈ। ਜਿਸ ਜਗ੍ਹਾ ਪਹਿਲਾਂ ਹੀ ਕੋਈ ਘਾਟ ਨਹੀਂ ਅਤੇ ਪ੍ਰਬੰਧਕ ਗੋਲਕਾਂ ਖਾਈ ਜਾ ਰਹੇ ਹਨ, ਸਿੱਖੀ ਦਾ ਘਾਣ ਕਰ ਰਹੇ ਹਨ ਓਥੇ ਦੇ ਕੇ ਕਿਹੜਾ ਵੱਡਾ ਤੀਰ ਮਾਰ ਲਿਆ? ਕਿਸੇ ਬੇਘਰ, ਬੇਆਸਰੇ,  ਲੂਲ੍ਹੇ, ਲੰਗੜੇ, ਅਪਾਹਜ, ਗ਼ਰੀਬ ਨੂੰ ਦਿੰਦੇ ਤਾਂ ਇਨ੍ਹਾਂ ਦੇ ਅੰਦਰਲੀ ਅਸਲੀ ਮਨੁੱਖਤਾ ਅਤੇ ਸੱਚੀ ਸਿੱਖੀ ਦਾ ਪਤਾ ਵੀ ਚਲਦਾ, ਅਤੇ ਲੋਕਾਂ ਸਾਮ੍ਹਣੇ ਵੀ ਇੱਕ ਮਿਸਾਲ ਬਣ ਕੇ ਉਭਰਦੇ, ਪਰ ਨਹੀਂ ਸਾਰੀ ਜ਼ਿੰਦਗੀ ਗੁਰਦੁਆਰੇ ਦਾ ਖਾ ਕੇ ਮੱਤ ਮਾਰੀ ਗਈ, ਕੰਮ ਉਹੀ ਕੀਤਾ ਜੋ ਦਿਖਾਵੇ ਲਈ ਦੁਨੀਆ ਕਰਦੀ ਹੈ।
   ਗੱਲ ਦੋਹਾਂ ਦੀ ਆਪਸੀ ਹੈ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਗਿਆਨੀ ਜੀ ਨੇ ਆਪਣੀ ਕੋਠੀ ਗੁਰੂ ਰਾਮਦਾਸ ਜੀ ਦੇ ਦਰਬਾਰ ਨੂੰ ਭੇਂਟ ਕਰ ਦਿੱਤੀ, ਜਾਂ ਕਿਸੇ ਲੋੜਵੰਦ ਨੂੰ ਦੇ ਦਿੰਦੇ, (ਹਰ ਕਿਸੇ ਬੰਦੇ ਨੇ ਆਪਣੇ ਕੰਮ ਆਪ ਕਰਨੇ ਹਨ ਅਤੇ ਉਨ੍ਹਾਂ ਕੰਮਾਂ ਦਾ ਫਲ ਉਸ ਬੰਦੇ ਨੂੰ ਹੀ ਮਿਲਣਾ ਹੈ, ਹੋਰ ਕਿਸੇ ਨੂੰ ਨਹੀਂ) ਦੂਸਰੇ ਪਾਸੇ ਸ, ਲਖਵਿੰਦਰ ਸਿੰਘ ਜੀ ਦੇ ਵਿਚਾਰਾਂ ਨਾਲ ਵੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਅਤੇ ਗਿਆਨੀ ਮੋਹਨ ਸਿੰਘ ਜੀ ਨੂੰ ਵੀ ਕੋਈ ਫਰਕ ਨਹੀਂ ਪਿਆ ਹੋਣਾ। ਇਹ ਵੀ ਕੋਈ ਨਹੀਂ ਵਿਚਾਰਨ ਲੱਗਾ ਕਿ ਗਿਆਨੀ ਮੋਹਨ ਸਿੰਘ ਜੀ ਵਲੋਂ ਕੀਤਾ ਕੰਮ ਚੰਗਾ ਹੈ ਜਾਂ ਲਖਵਿੰਦਰ ਸਿੰਘ ਜੀ ਦੇ ਵਿਚਾਰਾਂ ਮੁਤਾਬਕ ਕਰਦੇ ਤਾਂ ਚੰਗਾ ਹੁੰਦਾ ? (ਜੇ ਵਿਚਾਰ ਹੁੰਦਾ ਤਾਂ ਕੁਝ ਚੰਗਾ ਹੁੰਦਾ, ਉਹ ਵੀ ਤਦ, ਜੇ ਉਸ ਵਿਚਾਰੇ ਤੇ ਅਮਲ ਵੀ ਕੀਤਾ ਹੁੰਦਾ)
  ਜਦੋਂ ਕੋਈ ਬੰਦਾ ਗੁਰਬਾਣੀ ਦੀ ਕਿਸੇ ਤੁਕ ਦਾ ਆਸਰਾ ਲੈ ਕੇ ਆਪਣੀ ਗੱਲ ਦੀ ਪ੍ਰੋੜ੍ਹਤਾ ਕਰਦਾ ਹੈ, ਤਾਂ ਇਹ ਜ਼ਰੂਰੀ ਹੈ ਕਿ ਉਸ ਦੀ ਗੱਲ, ਗੁਰਬਾਣੀ ਸਿਧਾਂਤ ਅਨੁਸਾਰ ਹੋਵੇ।
  ਆਉ ਆਪਾਂ ਇਸ ਪੱਖ ਤੋਂ ਹੀ ਵਿਚਾਰ ਕਰਦੇ ਹਾਂ।  ਗੁਰਬਾਣੀ ਦੀ ਤੁਕ ਵਿਚ ਅਕਲ ਨਾਲ ਪੜ੍ਹ ਕੇ, ਉਸ ਨੂੰ ਬੁੱਝਣ, ਉਸ ਨੂੰ ਸਮਝਣ ਦੀ ਗੱਲ ਹੈ, ਅਤੇ ਉਸ ਸਮਝੇ ਅਨੁਸਾਰ ਦਾਨ ਕਰਨ ਦੀ ਲੋੜ ਹੈ ।   
   ਆਪਾਂ ਇਸ ਤੁਕ ਵਾਲੇ ਪੂਰੇ ਸ਼ਬਦ ਦੀ ਵਿਚਾਰ ਮਗਰੋਂ ਕਰਾਂਗੇ, ਪਹਿਲਾਂ ਦਾਨ ਵਾਲੀ ਗੱਲ ਦਾ ਨਬੇੜਾ ਕਰ ਲਈਏ। ਜਿਸ ਆਸਰੇ ਅੱਜ ਸਿੱਖਾਂ ਵਿਚ ਬੇਗਿਣਤ ਦਾਨੀ ਬਣ ਗਏ ਹਨ।
 ਦਾਨ ਕੀ ਹੈ ?
ਬ੍ਰਾਹਮਣ ਅਨੁਸਾਰ, ਜੋ ਚੀਜ਼ ਕਿਸੇ ਦੀ ਆਪਣੀ ਹੋਵੇ, ਉਸ ਚੀਜ਼ ਨੂੰ, ਉਸ ਚੀਜ਼ ਦਾ ਮਾਲਕ, ਕਿਸੇ ਨੂੰ ਦੇ ਦੇਵੇ ਤਾਂ ਇਹ ਕਿਹਾ ਜਾਂਦਾ ਹੈ ਕਿ ਉਸ ਚੀਜ਼ ਦੇ ਮਾਲਕ ਨੇ ਆਪਣੀ ਚੀਜ਼, ਦੂਸਰੇ ਨੂੰ ਦਾਨ ਕਰ ਦਿੱਤੀ। ਯਾਨੀ ਉਸ ਚੀਜ਼ ਦਾ ਮਾਲਕ, ਹੁਣ ਉਸ ਚੀਜ਼ ਨੂੰ ਵਾਪਸ ਨਹੀਂ ਲਵੇਗਾ। ਸੰਖੇਪ ਵਿਚ ਇਹ ਬ੍ਰਾਹਮਣੀ ਫਲਸਫਾ ਹੈ।
  ਗੁਰਮਤਿ ਸਿਧਾਂਤ ਅਨੁਸਾਰ ਦਾਨ ਦਾ ਕੀ ਅਰਥ ਹੈ ?
 ਗੁਰਬਾਣੀ ਵਾਕ ਹੈ,
    ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ॥
    ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ॥
    ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ॥
    ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ॥
    ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥
    ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥
    ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ॥੪॥     (੨)

    ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ॥
    ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ॥
    ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ॥
    
ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ
 ਅਰਥ:- ਪਰਮਾਤਮਾ ਆਪ ਹੀ ਹਮੇਸ਼ਾ ਰਹਣ ਵਾਲਾ ਹੈ, ਉਸ ਦਾ ਨਾਮ, ਉਸ ਦੀ ਰਜ਼ਾ, ਉਸ ਦਾ ਹੁਕਮ ਵੀ ਅਟੱਲ ਹੈ, ਉਸ ਦੀ ਬੋਲੀ ਵੀ ਪਿਆਰ ਭਰਪੂਰ ਹੈ। ਅਸੀਂ ਜੀਵ, ਉਸ ਪਾਸੋਂ ਹੀ ਦਾਤਾਂ ਮੰਗਦੇ ਹਾਂ, ਉਸ ਨੂੰ ਹੀ ਆਖਦੇ ਹਾਂ, ਹੇ ਪ੍ਰਭੂ ਸਾਨੂੰ ਦਾਤਾਂ ਦੇਹ, ਅਤੇ ਉਹ ਦਾਤਾਂ ਦੇਣ ਵਾਲਾ, ਸਾਡੇ ਤੇ ਦਯਾ ਕਰਦਾ ਰਹਿੰਦਾ ਹੈ। ਜਦ ਸਾਰੀਆਂ ਚੀਜ਼ਾਂ ਉਸ ਦੀਆਂ ਹੀ ਦਿੱਤੀਆਂ ਹੋਈਆਂ ਹਨ, (ਸਾਡਾ ਆਪਣਾ ਕੁਝ ਵੀ ਨਹੀਂ)   
  ਫਿਰ, ਅਸੀਂ ਉਸ ਪ੍ਰਭੂ ਦੇ ਅੱਗੇ ਕੀ ਭੇਟਾ ਰਖੀਏ, ਜਿਸ ਸਦਕੇ ਸਾਨੂੰ ਉਸ ਦਾ ਦਰਬਾਰ ਦਿਸ ਪਏ। (ਜਦ ਉਸ ਦੀ ਆਪਣੀ ਬੋਲੀ ਹੀ, ਬਹੁਤ ਪਿਆਰ ਭਰਪੂਰ ਹੈ) ਫਿਰ ਅਸੀਂ ਮੂੰਹ ਨਾਲ ਕੈਸੀ ਬੋਲੀ ਬੋਲੀਏ, ਜਿਸ ਨੂੰ ਸੁਣ ਕੇ, ਉਹ ਸਾਨੂੰ ਪਿਆਰ ਕਰਨ ਲਗ ਪਵੇ।         
    ਗੁਰੂ ਜੀ ਨੇ ਏਥੇ ਤੱਕ ਸਵਾਲ ਖੜੇ ਕੀਤੇ ਹਨ, ਇਸ ਤੋਂ ਅੱਗੇ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਹਨ,
     ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥
     ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥
     
ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ॥੪॥      
 ਅਰਥ:- ਸਾਡੀ ਜ਼ਿੰਦਗੀ ਦਾ ਉਹ ਵੇਲਾ, ਜਦੋਂ ਅਸੀਂ ਸਦਾ ਕਾਇਮ ਰਹਣ ਵਾਲੇ ਪਰਮਾਤਮਾ ਅਤੇ ਉਸ ਦੇ ਅਟੱਲ ਨਾਮ, ਹੁਕਮ ਦੀ ਸਿਫਤ-ਸਲਾਹ ਨਾਲ ਜੁੜੇ ਹੋਈਏ, ਉਹ ਵੇਲਾ ਹੀ ਸਾਡੇ ਲਈ ਅੰਮ੍ਰਿਤ ਵੇਲਾ (ਅਮਰ ਕਰਨ ਵਾਲਾ) ਹੁੰਦਾ ਹੈ। ਉਸ ਵੇਲੇ ਨੂੰ ਹੀ ਪ੍ਰਭੂ ਨੂੰ ਭੇਂਟ ਕਰਨ ਨਾਲ ਸਾਨੂੰ, ਇਸ ਚੰਗੇ ਕਰਮ ਆਸਰੇ, ਕਪੜਾ (ਇੱਜ਼ਤ) ਮਿਲਦੀ ਹੈ। (ਜੋ ਬੰਦੇ ਇਸ ਕਪੜੇ ਨੂੰ ਸਰੀਰ ਕਰ ਕੇ ਵਿਆਖਿਆ ਕਰਦੇ ਹਨ, ਉਹ ਭੁੱਲ ਜਾਂਦੇ ਹਨ ਕਿ ਇਹ ਕਰਮ ਤਾਂ ਅਸੀਂ ਮਨੁੱਖਾ ਸਰੀਰ ਆਸਰੇ ਹੀ ਕਰ ਰਹੇ ਹਾਂ। ਜੇ ਅਸੀਂ ਸਰੀਰ ਵਿਚ ਕਰਮ ਕਰ ਕੇ, ਉਸ ਆਸਰੇ ਸਰੀਰ ਮਿਲਣ ਦੀ ਹੀ ਕਾਮਨਾ ਕਰਦੇ ਹਾਂ, ਤਾਂ ਇਸ ਵਿਚ ਸਾਡੀ ਕੀ ਅਕਲ-ਮੰਦੀ ਹੈ ?)
(ਬ੍ਰਾਹਮਣ ਮੱਤ ਅਨੁਸਾਰ ਕੁਛ ਚੰਗੇ ਕਰਮ ਕਰਨ ਦੇ ਚੰਗੇ ਫਲ ਮਿਥੇ ਹੋਏ ਹਨ)
 ਪਰ ਇਹ ਗੁਰਮਤਿ ਦਾ ਸਿਧਾਂਤ ਹੈ, ਇਸ ਅਨੁਸਾਰ ਚੰਗੇ ਕੰਮ ਕੀਤਿਆਂ ਇੱਜ਼ਤ ਤਾਂ ਮਿਲ ਸਕਦੀ ਹੈ ਪਰ ਮੁਕਤੀ ਦਾ ਦਵਾਰ ਨਹੀਂ । ਮੁਕਤੀ ਤਾਂ ਪਰਮਾਤਮਾ ਦੀ ਸਵੱਲੀ ਨਜਰ ਆਸਰੇ, ਮਿਹਰ ਆਸਰੇ ਹੀ ਮਿਲਣੀ ਹੈ।
  {ਗੁਰੂ ਸਾਹਿਬ ਸਮਝਾਉਂਦੇ ਹਨ,
    ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ ॥
    
ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ ॥੧॥     (੨੬੧)
 ਅਰਥ:- ਹੇ ਨਾਨਕ ਆਖ, ਅਸੀਂ ਜੀਵ, ਪਲ ਪਲ ਪਿਛੋਂ ਭੁੱਲਾਂ ਕਰਨ ਵਾਲੇ ਹਾਂ, ਜੇ ਸਾਡੇ ਕਰਮਾਂ ਦਾ ਲੇਖਾ ਹੋਵੇ ਤਾਂ ਅਸੀਂ ਕਿਸੇ ਤਰ੍ਹਾਂ ਵੀ ਮੁਕਤ ਨਹੀਂ ਹੋ ਸਕਦੇ। ਹੇ ਬਖਸ਼ੰਦ ਪ੍ਰਭੂ, ਤੂੰ ਆਪ ਹੀ ਸਾਡੀਆਂ ਭੁੱਲਾਂ ਬਖਸ਼ ਕੇ ਸਾਨੂੰ ਸੰਸਾਰ ਰੂਪੀ ਭਵਜਲ ਸਾਗਰ ਤੋਂ ਪਾਰ ਲੰਘਾ ਦੇ।}
 ਹੇ ਨਾਨਕ ਇਸ ਤਰ੍ਹਾਂ ਸਮਝ ਆ ਜਾਂਦੀ ਹੈ ਕਿ, ਉਹ ਹਮੇਸ਼ਾ ਹੋਂਦ ਵਾਲਾ ਪ੍ਰਭੂ, ਆਪ ਹੀ ਸਭ ਥਾਂਈਂ ਭਰਪੂਰ ਰੂਪ ਵਿਚ ਹੈ।੪।
    ਇਸ ਤਰ੍ਹਾਂ ਆਪਾਂ ਸਮਝਿਆ ਹੈ ਕਿ ਸੰਸਾਰ ਵਿਚ, ਪਰਮਾਤਮਾ ਦਾ ਨਾਮ ਜਪਣ ਤੋਂ ਬਗੈਰ, ਬੰਦੇ ਦਾ ਆਪਣਾ ਕੁਝ ਵੀ ਨਹੀਂ ਹੈ, ਜੋ ਉਸ ਦੇ ਕੰਮ ਆ ਸਕੇ, ਧਨ-ਦੌਲਤ ਤਾਂ ਬੰਦੇ ਦਾ ਸਾਹ ਨਿਕਲਦਿਆਂ ਹੀ ਪਰਾਏ ਹੋ ਜਾਂਦੇ ਹਨ। ਫਿਰ ਉਸ ਨੇ ਇਨ੍ਹਾਂ ਮਾਯਾਵੀ ਚੀਜ਼ਾਂ ਵਿਚੋਂ ਕਿਸੇ ਨੂੰ ਕੀ ਦਾਨ ਕਰਨਾ ਹੈ ?
  ਗੁਰੂ ਸਾਹਿਬ ਨੇ ਸਿੱਖਾਂ ਨੂੰ ਇਸ ਖਲਜਗਣ ਚੋਂ ਕੱਢਣ ਦਾ ਬੜਾ ਠੋਸ ਪ੍ਰਬੰਧ ਕੀਤਾ ਹੋਇਆ ਹੈ,
ਹਰ ਸਿੱਖ ਨੇ ਆਪਣੀ ਕਿਰਤ-ਕਮਾਈ ਵਿਚੋਂ, ਸਮਾਜ ਦੀ ਭਲਾਈ ਲਈ ਦਸਵੰਧ ਦੇਣਾ ਹੈ, ਉਹ ਵੀ ਸਿਰਫ ਗੁਰੂ ਦੇ ਖਾਤੇ ਵਿਚ। 
 ਤਾਂ ਜੋ ਬੰਦੇ ਨੂੰ ਦਾਨ ਕਰਨ ਦੀ ਹਉਮੇ ਲੱਗੇ ਹੀ ਨਾ, ਅਤੇ ਇਕੱਠਾ ਹੋਇਆ ਧਨ ਸਾਰਿਆਂ ਦਾ ਕੰਮ ਸਵਾਰ ਸਕੇ।
 ਦੂਸਰੇ ਪਾਸੇ ਵਰਤਣ ਵਾਲੇ ਬੰਦੇ ਗੁਰੂ ਦੀ ਬਖਸ਼ਿਸ਼ ਸਮਝ ਕੇ, ਬਿਨਾ ਕਿਸੇ ਦੇ ਅੱਝੇ ਹੋਣ ਦੇ, ਇਸ ਪੈਸੇ ਨੂੰ, ਲੋੜ ਅਨੁਸਾਰ ਵਰਤ ਸਕਣ। (ਇਸ ਵਿਚ ਅਸੀਂ ਦਾਨ ਨੂੰ ਫਿਟ ਕਰ ਕੇ, ਗੁਰੂ ਸਾਹਿਬ ਦੇ ਹੁਕਮ ਦੀ ਅਵੱਗਿਆ ਤਾਂ ਕੀਤੀ ਹੀ ਹੈ, ਆਪਣੀ ਹਉਮੈ ਦਾ ਸਾਧਨ ਵੀ ਬਣਾ ਲਿਆ ਹੈ । ਜਿਸ ਤੋਂ ਸਾਨੂੰ ਕੋਈ ਨਹੀਂ ਬਚਾ ਸਕਦਾ। ਮਾਇਆ ਤੋਂ ਸਾਨੂੰ ਗੁਰੂ ਨੇ ਬਚਾ ਕੇ ਰੱਬ ਨਾਲ ਜੋੜਨਾ ਸੀ, ਗੁਰੂ ਨੂੰ ਤਾਂ ਅਸੀਂ ਪਹਿਲਾਂ ਹੀ ਬੇਦਾਵਾ ਦੇ ਦਿੱਤਾ ਹੈ, ਫਿਰ ਬਚਾਵੇਗਾ ਕੌਣ?  

                         ਅਮਰ ਜੀਤ ਸਿੰਘ ਚੰਦੀ                                                                 (ਚਲਦਾ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.