ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਕਿਸ ਕਿਸ ਦਾ ਲਿਹਾਜ਼ ਕੀਤਾ ਜਾ ਸਕਦਾ ਹੈ ? (ਭਾਗ 2)
ਕਿਸ ਕਿਸ ਦਾ ਲਿਹਾਜ਼ ਕੀਤਾ ਜਾ ਸਕਦਾ ਹੈ ? (ਭਾਗ 2)
Page Visitors: 1910

ਕਿਸ ਕਿਸ ਦਾ ਲਿਹਾਜ਼ ਕੀਤਾ ਜਾ ਸਕਦਾ ਹੈ ?   (ਭਾਗ 2)
  ਮਸਲ੍ਹਾ ਬਹੁਤ ਗੰਭੀਰ ਹੈ, ਪਰ ਮੋਦੀ ਸਰਕਾਰ ਭਾਰਤ ਨੂੰ ਬਰਬਾਦ ਕਰਨ ਤੇ ਤੁੱਲੀ ਹੋਈ ਹੈ।
ਆਉ ਵਿਚਾਰ ਕਰਦੇ ਹਾਂ ਕਿ ਭਾਰਤ ਨੂੰ ਬਚਾਉਣ ਦੀ ਜ਼ਿਮੇਵਾਰੀ ਕਿਸ ਕਿਸ ਦੀ ਹੈ ਅਤੇ ਉਹ ਲੋਕ ਕਰ ਕੀ ਰਹੇ ਹਨ ?
  ਫੌਜ, ਸਿਰਫ ਬਾਹਰਲੇ ਹਮਲਾ ਕਰਨ ਵਾਲਿਆਂ ਤੋਂ ਬਚਾਉਣ ਲਈ ਹੀ ਨਹੀਂ ਹੁੰਦੀ, ਦੇਸ਼ ਵਿਚਲੀਆਂ ਮੁਸੀਬਤਾਂ ਤੋਂ ਬਚਾਉਣ ਲਈ ਅਤੇ ਲੋੜ ਪੈਣ ਤੇ ਸੰਵਿਧਾਨ ਦੀ ਰਖਵਾਲੀ ਕਰਨ ਅਤੇ ਵੇਲਾ ਪੈਣ ਤੇ ਜੇ ਪੁਲਸ ਜਾਂ ਹੋਰ ਕੋਈ ਬਲ , ਗੜ-ਬੜ ਕਰੇ ਤਾਂ ਉਸ ਨੂੰ ਸੁਧਾਰਨ ਦਾ ਕੰਮ ਵੀ ਕਰਦੀ ਹੈ। ਜੇ ਚੁਣੀ ਹੋਈ ਸਰਕਾਰ ਵੀ ਦੇਸ਼ ਨੂੰ ਬਰਬਾਦ ਕਰਨ ਤੇ ਤੁੱਲੀ ਹੋਈ ਹੋਵੇ ਤਾਂ, ਰਾਸ਼ਟਰਪਤੀ ਦੇ ਹੁਕਮ ਨਾਲ, ਸਰਕਾਰ ਨੂੰ ਸਿੱਧੇ ਰਾਹੇ ਪਾਉਣਾ ਵੀ, ਫੌਜ ਦਾ ਹੀ ਕੰਮ ਹੁੰਦਾ ਹੈ। ਜਿਸ ਵਿਚ ਫੌਜ ਦੇ ਤਿਨੋਂ ਭਾਗ, ਆਪਣੇ ਵਿੱਤ ਅਨੁਸਾਰ ਹਿੱਸਾ ਪਾਉਂਦੇ ਹਨ। ਪਰ ਮੋਦੀ ਵਰਗੇ ਸ਼ਾਤ੍ਰ ਬੰਦੇ ਨੇ ਉਸ ਦਾ ਵੀ ਇੰਤਜ਼ਾਮ ਪਹਿਲਾਂ ਹੀ ਕਰ ਲਿਆ ਹੈ। ਪਹਿਲਾਂ ਫੌਜ ਦੇ ਤਿੰਨਾਂ ਭਾਗਾਂ ਦਾ ਰਾਸ਼ਟਰਪਤੀ  ਕਮਾਂਡਰ-ਇਨ-ਛੀਫ ਹੁੰਦਾ ਸੀ, ਅਤੇ ਸਰਕਾਰ ਨੂੰ, ਲੋੜ ਪਈ ਤੋਂ ਗਲਤ ਕੰਮ ਤੋਂ ਰੋਕਣ ਦਾ ਅਧਿਕਾਰ ਵੀ ਰਾਸ਼ਟਰਪਤੀ ਕੋਲ ਹੀ ਹੈ, ਪਰ ਮੋਦੀ ਨੇ ਲੋਕ-ਸਭਾ ਵਿਚ ਬਿਲ ਪਾਸ ਕਰਵਾ ਕੇ, ਫੌਜ ਦੇ ਤਿੰਨਾਂ ਅੰਗਾਂ ਦਾ ਇਕ ਹੋਰ ਕਮਾਂਡਰ ਬਣਾ ਦਿੱਤਾ ਹੈ, ਜਦ ਤੱਕ ਉਹ ਹੁਕਮ ਨਹੀਂ ਕਰੇਗਾ, ਤਦ ਤੱਕ ਕੋਈ ਫੌਜੀ ਵੀ ਰਾਸ਼ਟਰਪਤੀ ਦਾ ਹੁਕਮ ਨਹੀਂ ਮੰਨੇਗਾ, ਅਤੇ ਉਹ ਬੰਦਾ ਸਿਆਸੀ ਹੈ, ਬੀ ਜੇ ਪੀ ਦਾ ਮੈਂਬਰ ਹੈ, ਉਸ ਕੋਲ ਸਰਕਾਰ ਨੂੰ ਸਿੱਧੇ ਰਾਹ ਪਾਉਣ ਦਾ ਅਧਿਕਾਰ ਵੀ ਨਹੀਂ ਹੈ, ਇਸ ਤਰ੍ਹਾਂ ਫੌਜ ਨੂੰ ਅਲੱਗ-ਥਲੱਗ ਕਰ ਦਿੱਤਾ ਗਿਆ ਹੈ। ਹੁਣ ਤਾਂ ਇਹ ਹਾਲ ਹੈ ਕਿ ਲੋਕਲ ਪੁਲਸ ਵੀ ਫੌਜੀਆਂ ਨਾਲ ਵਧੀਕੀ ਕਰ ਜਾਂਦੀ ਹੈ, ਕੋਈ ਪੁੱਛਣ ਵਾਲਾ ਨਹੀਂ। ਫੌਜ ਕੋਲ ਹਥਿਆਰ ਵੀ ਪੂਰੇ ਨਹੀਂ, ਪਿੱਛੇ ਜਿਹੇ ਹੀ ਕੀਤੇ ਸਰਵੇ ਮੁਤਾਬਕ, ਜੇ ਜੰਗ ਲਗ ਜਾਵੇ ਤਾਂ ਫੌਜ ਕੋਲ ਮਸਾਂ ਹੀ 10 ਦਿਨ ਦਾ ਗੋਲਾ-ਬਾਰੂਦ ਹੈ। ਸਾਰੇ ਹਥਿਆਰ ਦੂਸਰੇ ਮੁਲਕਾਂ ਤੋਂ ਲਏ ਜਾਂਦੇ ਹਨ, ਦੇਸ਼ ਵਿਚ ਨਾਮ ਮਾਤ੍ਰ ਹੀ ਹਥਿਆਰ ਬਣਦੇ ਹਨ। ਵੈਸੇ ਤਾਂ ਹਵਾਈ ਜਹਾਜ਼ਾਂ ਨਾਲ ਸਬੰਧਤ ਇਕ ਸਰਕਾਰੀ ਸੰਸਥਾ ਸੀ, ਹਿੰਦੁਸਤਾਨ ਏਰੋਨਾਟਿਕਸ ਲਿਮਿਟਿਡ , ਪਰ ਜਦੋਂ ਮੋਦੀ ਨੇ ਫਰਾਂਸ ਨਾਲ ‘ਰਿਫੇਲ’ ਜਹਾਜ਼ਾਂ ਦਾ ਸੌਦਾ ਕੀਤਾ, ਤਾਂ ਉਸ ਵਿਚੋਂ ਮਿਲੀ ਹਜ਼ਾਰਾਂ ਕ੍ਰੋੜ ਦੀ ਦਲਾਲੀ ਤੇ ਪਰਦਾ ਪਾਉਣ ਲਈ, ਇਸ ਸੰਸਥਾ ਨੂੰ ਖੂਂਜੇ ਲਾ ਕੇ ਮੇਨਟੀਨੈਂਸ ਦਾ ਕੰਮ ਬਿਨਾ ਕਿਸੇ ਤਜਰਬੇ ਦੇ ‘ਅੰਬਾਨੀ’ ਨੂੰ ਦੇ ਦਿੱਤਾ। ਇਵੇਂ ਜੇ ਕਿਤੇ ਲੜਾਈ ਹੋ ਜਾਵੇ ਤਾਂ ਫੌਜ ਦੇ ਜਿੱਤਣ ਦੀ ਬਹੁਤੀ ਆਸ ਨਹੀਂ ਹੈ। ਏਸੇ ਘਾਟ ਕਰ ਕੇ ਭਾਰਤ ਦੇ ਬਹੁਤ ਹਿੱਸੇ ਤੇ ਚੀਨ ਕਬਜ਼ਾ ਕਰੀ ਬੈਠਾ ਹੈ।
  ਜਿਵੇਂ ਮੋਦੀ ਪਾਕਿਸਤਾਨ ਨਾਲ ਵਿਗਾੜੀ ਬੈਠਾ ਹੈ, ਜੇ ਕਿਤੇ ਜੰਗ ਹੋ ਗਈ ਤਾਂ ਮੋਦੀ ਕੋਲੋਂ ਇਹ ਆਸ ਵੀ ਕੀਤੀ ਜਾ ਸਕਦੀ ਹੈ ਕਿ ਉਹ ਡਰਦਿਆਂ ਐਟਮੀ ਹਥਿਾਰ ਵਰਤ ਲਵੇ ਅਤੇ ਕਿਉਂਕਿ ਪਾਕਿਸਤਾਨ ਕੋਲ ਵੀ ਐਟਮੀ ਹਥਿਾਰ ਹਨ, ਭਾਰਤ ਅਤੇ ਪਾਕਿਸਤਾਨ ਨੂੰ ਬਰਬਾਦ ਕਰਵਾ ਲਵੇ, ਇਹ ਵੀ ਮੁਮਕਿਨ ਹੈ ਕਿ ਤੀਜੀ ਸੰਸਾਰ ਜੰਗ ਨਾਲ ਏਸ਼ੀਆ ਹੀ ਤਬਾਹ ਹੋ ਜਾਵੇ, ਬੇ-ਅਕਲੇ ਲੋਕਾਂ ਕੋਲੋਂ ਸਭ ਕੁਝ ਸੰਭਵ ਹੈ। ਦੇਸ਼ ਵਾਸੀਆਂ ਨੂੰ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ।   
ਅਮਰ ਜੀਤ ਸਿੰਘ ਚੰਦੀ,               (ਚਲਦਾ)

 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.