ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਸਿੱਖੀ ਅਤੇ ਇਸ ਦੇ ਸਿਧਾਂਤ! (ਭਾਗ 7)
ਸਿੱਖੀ ਅਤੇ ਇਸ ਦੇ ਸਿਧਾਂਤ! (ਭਾਗ 7)
Page Visitors: 1262

ਸਿੱਖੀ  ਅਤੇ ਇਸ ਦੇ ਸਿਧਾਂਤ! (ਭਾਗ 7)             

               ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥
               ਸਗਲ ਕ੍ਰਿਆ ਮਹਿ ਉਤਮ ਕਿਰਿਆ ॥ ਸਾਧਸੰਗਿ ਦੁਰਮਤਿ ਮਲੁ ਹਿਰਿਆ ॥
               ਸਗਲ ਉਦਮ ਮਹਿ ਉਦਮੁ ਭਲਾ ॥ ਹਰਿ ਕਾ ਨਾਮੁ ਜਪਹੁ ਜੀਅ ਸਦਾ ॥
               ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ॥ ਹਰਿ ਕੋ ਜਸ ਸੁਨਿ ਰਸਨ ਬਖਾਨੀ ॥
               ਸਗਲ ਥਾਨ ਤੇ ਓਹੁ ਊਤਮ ਥਾਨੁ ॥ ਨਾਨਕ ਜਿਹ ਘਟਿ ਵਸੈ ਹਰਿ ਨਾਮੁ
॥8॥3॥
            ਅਰਥ;- ਹੇ ਮਨ ਪ੍ਰਭੂ ਦਾ ਨਾਮ ਜਪ, ਤੇ ਪਵਿੱਤਰ ਆਚਰਣ ਬਣਾ, ਇਹ ਧਰਮ, ਸਾਰੇ ਧਰਮਾਂ ਨਾਲੋਂ ਚੰਗਾ ਹੈ।     ਸਤਸੰਗ ਵਿਚ ਰਹਿ ਕੇ ਭੈੜੀ ਮੱਤ ਰੂਪ ਮੈਲ, ਦੂਰ ਕੀਤੀ ਜਾਵੇ, ਇਹ ਕੰਮ, ਹੋਰ ਸਾਰੀਆਂ ਧਾਰਮਿਕ ਰਸਮਾਂ ਨਾਲੋਂ ਉੱਤਮ ਹੈ।     ਹੇ ਮਨ , ਸਦਾ ਪ੍ਰਭੂ ਦਾ ਨਾਮ ਜਪ, ਇਹ ਉੱਦਮ, ਹੋਰ ਸਾਰੇ ਉੱਦਮਾਂ ਨਾਲੋਂ ਭਲਾ ਹੈ।     ਪ੍ਰਭੂ ਦਾ ਜੱਸ ਕੰਨਾਂ ਨਾਲ ਸੁਣ ਕੇ ਰਸਨਾ ਨਾਲ ਵਖਿਆਨ ਕਰ, ਪ੍ਰਭੂ ਦੇ ਜੱਸ ਦੀ ਇਹੀ ਆਤਮਕ ਜੀਵਨ ਦੇਣ ਵਾਲੀ ਬਾਣੀ, ਹੋਰ ਸਭ ਬਾਣੀਆਂ ਨਾਲੋਂ ਚੰਗੀ ਹੈ।    ਹੇ ਨਾਨਕ, ਜਿਸ ਹਿਰਦੇ ਵਿਚ ਪ੍ਰਭੂ ਦਾ ਨਾਮ ਵਸਦਾ ਹੈ, ਉਹ ਹਿਰਦਾ, ਹੋਰ ਸਾਰੇ ਤੀਰਥ ਅਸਥਾਨਾਂ ਨਾਲੋਂ ਪਵਿੱਤ੍ਰ ਹੈ। 8।3।     
     ਇਵੇਂ ਹੀ ਗੁਰਬਾਣੀ ਦੀ ਤੁਕ ਹੈ,
        ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥
        ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ ॥
        ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ॥
        ਹਰਿਹਾਂ ਨਾਨਕ ਕਸਮਲ ਜਾਹਿ ਨਾਇਐ ਰਾਮਦਾਸ ਸਰ
॥10॥           (1362)   
    ਇਹ ਪੂਰਾ ਸ਼ਬਦ ਇਵੇਂ ਹੈ,
           ੴਸਤਿ ਗੁਰ ਪ੍ਰਸਦਿ॥
           ਫੁਨਹੇ ਮਹਲਾ 5
        ਹਾਥਿ ਕਲੰਮ ਅਗੰਮ ਮਸਤਕਿ ਲੇਖਾਵਤੀ ॥
        ਉਰਝਿ ਰਹਿਓ ਸਭ ਸੰਗਿ ਅਨੂਪ ਰੂਪਾਵਤੀ ॥ 
       ਉਸਤਤਿ ਕਹਨੁ ਨ ਜਾਇ ਮੁਖਹੁ ਤੁਹਾਰੀਆ ॥
        ਮੋਹੀ ਦੇਖਿ ਦਰਸੁ ਨਾਨਕ ਬਲਿਹਾਰੀਆ
॥1॥  (1361)
     ਅਰਥ:-  ਹੇ ਨਾਨਕ ਆਖ, ਹੇ ਅਪਹੁੰਚ ਪ੍ਰਭੂ, ਤੇਰੇ ਹੱਥ ਵਿਚ ਕਲਮ ਹੈ, ਜੋ ਸਭ ਜੀਵਾਂ ਦੇ ਮੱਥੇ ਤੇ, ਲੇਖ ਲਿਖਦੀ ਜਾ ਰਹੀ ਹੈ। ਹੇ ਅੱਤ ਸੁੰਦਰ ਰੂਪ ਵਾਲੇ, ਤੂੰ ਸਭ ਜੀਵਾਂ ਦੇ ਨਾਲ ਮਿਲਿਆ ਹੋਇਆ ਹੈਂ । ਕਿਸੇ ਭੀ ਜੀਵ ਪਾਸੋਂ ਆਪਣੇ ਮੂੰਹ ਨਾਲ ਤੇਰੀ ਵਡਿਆਈ, ਬਿਆਨ ਨਹੀਂ ਕੀਤੀ ਜਾ ਸਕਦੀ ।     
ਮੈਂ ਤੈਥੋਂ ਸਦਕੇ ਹਾਂ, ਤੇਰਾ ਦਰਸ਼ਨ ਕਰ ਕੇ, ਤੇਰੇ ਸਿਧਾਂਤ ਨੂੰ ਸਮਝ ਕੇ ਮੇਰਾ ਮਨ ਮੋਹਿਆ ਗਿਆ ਹੈ।1। 
         ਸੰਤ ਸਭਾ ਮਹਿ ਬੈਸਿ ਕਿ ਕੀਰਤਿ ਮੈ ਕਹਾਂ ॥
        ਅਰਪੀ ਸਭੁ ਸੀਗਾਰੁ ਏਹੁ ਜੀਉ ਸਭੁ ਦਿਵਾ ॥
        ਆਸ ਪਿਆਸੀ ਸੇਜ ਸੁ ਕੰਤਿ ਵਿਛਾਈਐ ॥
        ਹਰਿਹਾਂ ਮਸਤਕਿ ਹੋਵੈ ਭਾਗੁ ਤ ਸਾਜਨੁ ਪਾਈਐ
॥2॥
      ਅਰਥ:-  ਹੇ ਸਹੇਲੀ, ਮੇਰੀ ਇਹ ਤਾਙ ਹੈ ਕਿ, ਸਾਧ ਸੰਗਤ ਵਿਚ ਮੇਰਾ ਬਹਣ-ਖਲੋਣ ਹੋ ਜਾਵੇ, ਤਾਂ ਜੋ ਮੈਂ, ਪਰਮਾਤਮਾ ਦੀ ਸਿਫਤ-ਸਾਲਾਹ ਕਰਦੀ ਰਹਾਂ, ਉਸ ਪ੍ਰਭੂ-ਪਤੀ ਦੇ ਮਿਲਾਪ ਦੇ ਵੱਟੇ ਵਿਚ ਮੈਂ ਆਪਣਾ ਸਾਰਾ ਸ਼ੰਗਾਰ ਭੇਂਟ ਕਰ ਸਕਾਂ, ਮੈਂ ਆਪਣੀ ਜਿੰਦ ਵੀ ਹਵਾਲੇ ਕਰ ਦਿਆਂ। ਦਰਸ਼ਨ ਦੀ ਆਸ, ਤੇਰੇ ਸਿਧਾਂਤ ਨੂੰ ਜਾਨਣ ਦੀ ਤਾਙ ਵਾਲੀ ਮੇਰੀ ਹਿਰਦਾ-ਸੇਜ, ਕੰਤ-ਪ੍ਰਭੂ ਨੇ ਆਪ ਵਿਛਾਈ ਹੈ। ਹੇ ਸਹੇਲੀਏ, ਜੇ ਮੱਥੇ ਉਤੇ ਭਾਗ ਜਾਗ ਪਏ, ਤਾਂ ਹੀ ਸੱਜਣ-ਪ੍ਰਭੂ ਮਿਲਦਾ ਹੈ।2।
        ਸਖੀ ਕਾਜਲ ਹਾਰ ਤੰਬੋਲ ਸਭੈ ਕਿਛੁ ਸਾਜਿਆ ॥
        ਸੋਲਹ ਕੀਏ ਸੀਗਾਰ ਕਿ ਅੰਜਨੁ ਪਾਜਿਆ ॥
        ਜੇ ਘਰਿ ਆਵੈ ਕੰਤੁ ਤ ਸਭ ਕਿਛੁ ਪਾਈਐ ॥
        ਹਰਿਹਾਂ ਕੰਤੈ ਬਾਝੁ ਸੀਗਾਰੁ ਸਭੁ ਬਿਰਥਾ ਜਾਈਐ
॥3॥
     ਅਰਥ:-  ਹੇ ਸਹੇਲੀਏ, ਜੇ ਕੱਜਲ, ਹਾਰ, ਪਾਨ, ਇਹ ਸਭ ਕੁਝ ਤਿਆਰ ਭੀ ਕਰ ਲਿਆ ਜਾਵੇ, ਜੇ ਸੋਲਾਂ ਸ਼ੰਗਾਰ ਭੀ ਕਰ ਲਏ ਜਾਣ , ਤੇ ਅੱਖਾਂ ਵਿਚ ਸੁਰਮਾ ਵੀ ਪਾ ਲਿਆ ਜਾਵੇ, ਤਾਂ ਵੀ ਜੇ ਖਸਮ ਹੀ ਘਰ ਵਿਚ ਆ ਪਹੁੰਚੇ, ਤਦੋਂ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ।  ਖਸਮ ਦੇ ਮਿਲਾਪ ਤੋਂ ਬਿਨਾ ਸਾਰਾ ਸ਼ੰਗਾਰ ਵਿਅਰਥ ਚਲਾ ਜਾਂਦਾ ਹੈ, ਇਹ ਹਾਲ ਹੈ, ਜੀਵ ਇਸਤ੍ਰੀ ਦਾ।3। 
                      ਅਮਰ ਜੀਤ ਸਿੰਘ ਚੰਦੀ               (ਚਲਦਾ)            

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.