ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਕਦੋਂ ਤੱਕ ਏਦਾਂ ਚਲੇਗਾ ?
ਕਦੋਂ ਤੱਕ ਏਦਾਂ ਚਲੇਗਾ ?
Page Visitors: 1271

ਕਦੋਂ ਤੱਕ ਏਦਾਂ ਚਲੇਗਾ ?
     2014 ਵਿਚ ਕੁਰੱਪਟ ਸਿਆਸਤ ਦਾਨਾਂ ਦੀ ਹਨੇਰ-ਗਰਦੀ ਤੋਂ ਪ੍ਰੇਸ਼ਾਨ ਲੋਕਾਂ ਨੇ ਰਾਜ ਦਾ ਤਖਤਾ ਪਲਟ ਦਿੱਤਾ, ਭਾਰਤੀ ਜਨਤਾ ਪਾਰਟੀ ਦੇ ਹੱਥ ਵਿਚ ਹਕੂਮਤ  ਦੇ ਦਿੱਤੀ। ਸ੍ਰੀ ਨਰਿੰਦਰ ਮੋਦੀ, ਦੇਸ਼ ਦੇ ਪ੍ਰਧਾਨ-ਮੰਤ੍ਰੀ ਬਣ ਗਏ ਅਤੇ ਜਨਤਾ ਨੂੰ ਪਤਾ ਲੱਗਾ ਕਿ ਭਾਰਤ ਵਿਚ, ਬਹੁਤ ਕੁਝ ਹੋਣ ਵਾਲਾ ਸੀ, ਜੋ ਪਹਲੀਆਂ ਸਰਕਾਰਾਂ ਨੇ ਅੱਜ ਤੱਕ ਨਹੀਂ ਕੀਤਾ । ਆਉ ਅੱਜ ਵਿਚਾਰੀਏ ਕਿ ਐਸਾ ਕੀ ਸੀ, ਜੋ 67 ਸਾਲ ਪੁਰਾਣੀਆਂ ਸਰਕਾਰਾਂ ਨੇ ਨਹੀਂ ਕੀਤਾ , ਮੋਦੀ ਜੀ ਦੀ ਸਰਕਾਰ ਨੇ ਕਰ ਦਿੱਤਾ । ਐਸਾ ਕੀ ਸੀ ਜੋ ਮੋਦੀ ਜੀ ਨੇ ਪੁਰਾਣੀਆਂ ਸਰਕਾਰਾਂ ਦੇ ਬਰਾਬਰ ਹੀ ਕੀਤਾ ਅਤੇ ਕੀ ਐਸਾ ਸੀ, ਜੋ ਮੋਦੀ ਜੀ ਨੇ ਪੁਰਾਣੀਆਂ ਸਰਕਾਰਾਂ ਨਾਲੋਂ ਘਟ ਕੀਤਾ! 
ਐਸਾ ਕੀ ਹੈ, ਜੋ ਮੋਦੀ ਸਰਕਾਰ ਨੇ ਪੁਰਾਣੀਆਂ ਸਰਕਾਰਾਂ ਨਾਲੋਂ ਘੱਟ ਕੀਤਾ ?
  1, 1947 ਵੇਲੇ ਬਣੀ ਸਰਕਾਰ ਵਿਚ ਬਹੁਤ ਸਾਰੇ ਅਨਾੜੀ ਵਜ਼ੀਰ ਸਨ, ਇਸ ਕਰ ਕੇ ਸਰਕਾਰ ਦਾ ਕੰਮ ਅਫਸਰ-ਸ਼ਾਹੀ ਦੇ ਹੱਥ ਵਿਚ ਸੀ, ਉਨ੍ਹਾਂ ਨੇ ਸੰਵਿਧਾਨ ਅਨੁਸਾਰ ਅਤੇ ਕਾਨੂਨ ਅੁਸਾਰ ਹੀ ਕੰਮ ਚਲਾਇਆ। ਵਜ਼ਾਰਤ ਵਿਚਲੇ ਪਹਲੇ ਕੁਝ ਮੰਤ੍ਰੀ ਇਮਾਨਦਾਰ ਵੀ ਸਨ, ਜਿਨ੍ਹਾਂ ਨੇ ਦੇਸ਼ ਨੂੰ ਤਰੱਕੀ ਵੱਲ ਲਿਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ।  ਦੋ ਪ੍ਰਧਾਨ ਮੰਤਰੀਆਂ ਬਾਰੇ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ, ਜਿਨ੍ਹਾਂ ਦਾ ਪ੍ਰਭਾਵ ਭਾਰਤ ਦੀਆਂ ਨੀਤੀਆਂ ਤੇ ਪਿਆ। 
 1, ਪੰਡਿਤ ਜਵਾਹਰ ਲਾਲ ਨੈਹਰੂ।  ਕਸ਼ਮੀਰ ਦੇ ਮਾਮਲੇ ਵਿਚ ਨੈਹਰੂ, ਸ਼ੇਖ ਅਬਦੁੱਲਾ ਦੀਆਂ ਨੀਤੀਆਂ ਮੁਤਾਬਕ ਹੀ ਚਲਿਆ, ਕਸ਼ਮੀਰੀ ਲੋਕਾਂ ਨਾਲ ਤਾਂ ਗੁਲਾਮਾਂ ਵਾਲਾ ਹੀ ਵਿਹਾਰ ਕੀਤਾ ਗਿਆ, ਜਿਸ ਕਾਰਨ ਧਾਰਾ 370 ਲਗਣ ਤੇ ਵੀ, ਆਮ ਲੋਕਾਂ ਵਿਚ ਨਿਰਾਸਤਾ ਸੀ, ਅਤੇ ਪਾਕਿਸਤਾਨ ਨੂੰ ਕਸ਼ਮੀਰ ਵਿਚ ਦਖਲ ਦੇਣ ਦਾ ਮੌਕਾ ਮਿਲਿਆ, ਕਸ਼ਮੀਰ ਵਿਚੋਂ ਬ੍ਰਾਹਮਣਾਂ ਦਾ ਦੇਸ਼ ਨਿਕਾਲਾ ਹੋਇਆ। ਅਤੇ ਇਹ ਅੱਜ ਤੱਕ ਵੀ ਦੋਵਾਂ ਵਿਚਾਲੇ ਲੜਾਈ ਦਾ ਸਬੱਬ ਬਣਿਆ ਹੋਇਆ ਹੈ।
  ਕਸ਼ਮੀਰ ਦਾ ਮਸਲ੍ਹਾ ਹੱਲ ਕਰਨ ਲਈ ਯੂ,ਐਨ, ਓ, ਵਿਚ ਵੀ ਕੋਸ਼ਿਸ਼ ਹੋਈ, ਪਰ ਰੂਸ ਨੇ ਵੀਟੋ ਕਰ ਕੇ ਇਸ ਨੂੰ ਠੱਪ ਕਰ ਦਿੱਤਾ, ਜਿਸ ਨਾਲ ਰੂਸ-ਭਾਰਤ ਦੀ ਦੋਸਤੀ ਪੱਕੀ ਹੋ ਗਈ , ਇਸ ਦੋਸਤੀ ਦਾ ਹੀ ਇਕ ਹਿੱਸਾ ਸੀ "ਦਰਬਾਰ ਸਾਹਿਬ" ਤੇ ਫੌਜੀ ਹਮਲਾ। ਰੂਸ ਨੇ ਭਾਰਤ ਵਿਚ ਸੇਹ ਦੇ ਦੋ ਤੱਕਲੇ ਗੱਡ ਦਿੱਤੇ,
1, ਭਾਰਤ ਵਿਚ ਹਿੰਦੂ-ਸਿੱਖਾਂ ਦਾ ਪਾੜਾ. ਅਤੇ 
2, ਕਸ਼ਮੀਰ ਦੀ ਪੱਕੀ ਸਿਰ-ਦਰਦੀ।  (ਕਹਿੰਦੇ ਨੇ ਵੇਹੜੇ ਵਿਚ ਤਾਂ 'ਸੇਹ ਦਾ ਇਕ ਹੀ ਤੱਕਲਾ ਕਾਫੀ ਹੁੰਦਾ, ਫਿਰ ਜਿਸ ਵੇਹੜੇ ਵਿਚ ਦੋ ਤੱਕਲੇ ਹੋਣ, ਉਸ ਦਾ ਤਾਂ ਰੱਬ ਹੀ ਰਾਖਾ।         ਨਤੀਜੇ ਵਜੋਂ ਭਾਰਤ ਦਿਨ ਦੁਗਣੀ, ਰਾਤ ਚੌਗਣੀ ਤਰੱਕੀ ਕਰ ਰਿਹਾ ਹੈ। 
  2,  ਸ੍ਰੀ ਨਰਿੰਦਰ ਮੋਦੀ।  ਕਿਸੇ ਵੇਲੇ ਆਰਥਿਕਤਾ ਦੇ ਖੇਤਰ ਵਿਚ ਭਾਰਤ ਦਸਵੇਂ ਨੰਬਰ ਤੇ ਸੀ, ਅੱਜ 148 ਵੇਂ ਸਥਾਨ ਤੇ ਹੈ। ਭਾਰਤ ਦੇ ਲੋਕਾਂ ਦੇ ਟੈਕਸ ਨਾਲ ਬਣੀ ਹਰ ਚੀਜ਼ ਭਾਰਤ ਦੀ ਆਪਣੀ ਸੀ, ਅੱਜ ਸਰਕਾਰ ਨੇ ਹਰ ਚੀਜ਼ ਵੇਚ ਕੇ, ਭਾਰਤ ਦੀ ਆਪਣੀ ਕੋਈ ਚੀਜ਼ ਨਹੀਂ ਛੱਡੀ, ਸਭ ਪੂੰਜੀ-ਪਤੀਆਂ ਦੇ ਹੱਥ ਵਿਚ ਪਹੁੰਚ ਚੁੱਕਾ ਹੈ। ਭਾਰਤ ਨੂੰ ਆਪਣੀ ਰੱਖਿਆ ਲਈ ਹਰ ਹਥਿਆਰ , ਰੂਸ ਵਰਗੇ ਮੁਲਕਾਂ ਤੋਂ ਲੈਣੇ ਪੈਂਦੇ ਹਨ। ਭਾਰਤ ਨੇ ਰੂਸ ਤੋਂ 'ਮਿੱਗ' ਹਵਾਈ ਜਹਾਜ਼ ਲਏ ਸਨ, ਜਿਨ੍ਹਾਂ ਵਿਚੋਂ ਬਹੁਤੇ ਹਾਦਸਿਆਂ ਦੇ ਸ਼ਕਾਰ ਹੋਏ,  ਸਵਿਸ ਦੀਆਂ ਬੋਫੋਰਸ ਤੋਪਾਂ ਵਿਚੋਂ ਰੱਜ ਕੇ ਦਲਾਲੀ ਖਾਧੀ ਗਈ। ਅੱਜ ਦੇ ਦੌਰ ਵਿਚ 'ਹੈਲੀ-ਕਾਪਟਰਾਂ' ਅਤੇ ਫਰਾਂਸ ਦੇ  ਜਹਾਜ਼ਾਂ ਵਿਚੋਂ ਵੀ ਕਈ ਹਜ਼ਾਰ ਕ੍ਰੋੜ ਦੀ ਰਿਸ਼ਵਤ ਖਾਧੀ ਗਈ। ਇਨ੍ਹਾਂ ਦੋਵਾਂ ਸਮਿਆਂ ਵਿਚਾਲੇ ਫੌਜੀਆਂ ਦੇ ਮਿਰਤਕ ਸਰੀਰ ਘਰ ਘੱਲਣ ਵਾਲੇ 'ਤਬੂਤਾਂ', ਤੇ ਫੌਜੀਆਂ ਦੀ ਰਕਸ਼ਾ ਲਈ 'ਬੁਲਟ-ਪਰੂਫ, ਜੈਕਟਾਂ ਤੱਕ ਨੂੰ ਵੀ ਨਹੀਂ ਬਖਸ਼ਿਆ ਗਿਆ।  ਕਿਸੇ ਮਾਮਲੇ ਵਿਚ ਵੀ ਤਫਤੀਸ਼ ਨਹੀਂ ਹੋਈ, "ਸਰਕਾਰ ਜ਼ਿੰਦਾਬਾਦ" ਸੁਪ੍ਰੀਮ-ਕੋਰਟ ਦੇ ਜੱਜਾਂ ਨੂੰ ਕੁਰਪਟ ਕਰ ਕੇ ਸਾਰਾ ਮਾਮਲਾ ਠੱਪ ਕਰ ਦਿੱਤਾ ਜਾਂਦਾ ਹੈ । 
 ਹੁਣ ਤਾਂ ਗੱਲ ਏਨੇ ਨਿਚਲੇ ਪੱਧਰ ਤੇ ਪਹੁੰਚ ਗਈ ਹੈ ਕਿ 'ਪੰਜਾਬ' ਸਰਕਾਰ ਨੇ 'ਸੁਮੇਧ-ਸੈਣੀ' ਨੂੰ ਕਤਲਾਂ ਆਦਿ ਦੇ ਇਲਜ਼ਾਮਾਂ ਤੋਂ ਬਚਾਉਣ ਲਈ, ਪੰਜਾਬ-ਹਰਿਆਣਾ ਹਾਈ ਕੋਰਟ ਦੇ ਇਕ ਜੱਜ ਤੋਂ ਅਜਿਹਾ ਫੈਸਲਾ ਕਰਵਾ ਲਿਆ ਹੈ, ਜਿਸ ਦੇ ਅਧੀਨ ਸੁਮੇਧ ਸੈਣੀ ਸਬੰਧੀ ਕਿਸੇ, ਭਾਵੇਂ ਉਹ ਕੋਰਟ ਵਿਚ ਚੱਲ ਰਿਹਾ ਹੋਵੇ, ਜਾਂ ਭਿਵਿੱਖ ਵਿਚ ਕੋਈ ਕੇਸ ਦਰਜ ਹੋਣ ਵਾਲਾ ਹੋਵੇ, ਸੁਪ੍ਰੀਮ ਕੋਰਟ ਵਿਚ ਚੱਲ ਰਹੇ ਇਕ ਕਤਲ ਦੇ ਕੇਸ ਸਮੇਤ, ਕਿਸੇ ਕੇਸ ਵਿਚ ਵੀ ਮੁਕੱਦਮਾ ਨਹੀਂ ਚੱਲ ਸਕਦਾ। ਹੈ ਨਾ ਮੌਜ ?
  ਯੂਕ੍ਰੇਨ ਵਿਚੋਂ ਭਾਰਤੀ ਪਾੜ੍ਹਿਆਂ ਨੂੰ ਵਾਪਸ ਲਿਆਉਣ ਦੇ ਮਾਮਲੇ ਵਿਚ ਸਰਕਾਰੀ ਬਿਆਨ ਅਤੇ ਪਾੜ੍ਹਿਆਂ ਵਲੋਂ ਪਾਈਆਂ ਜਾਂਦੀਆਂ ਵੀਡੀਓ ਵਿਚਲੇ ਖੱਪੇ ਨੂੰ ਪੂਰਨਾ ਅਸੰਭਵ ਜਿਹਾ ਹੀ ਹੈ। ਕੀ ਸਮਝਿਆ ਜਾਵੇ ਕਿ ਪਾੜ੍ਹੇ ਸੱਚ ਕਹਿੰਦੇ ਹਨ ਜਾਂ ਸਰਕਾਰ ?
  ਝਗੜਾ ਤਾਂ ਏਨਾ ਹੈ ਕਿ, ਜਦ  USSR ਵਿਚਲੇ ਦੇਸ਼ ਅਲੱਗ ਅਲੱਗ ਹੋਏ ਤਾਂ ਯੂਕ੍ਰੇਨ ਕੋਲ ਸੈਂਕੜੇ ਐਟਮ ਬੰਬ ਸਨ, ਉਸ ਨੇ ਇਹ ਮਹਿਸੂਸ ਕਰਦਿਆਂ ਕਿ ਇਹ ਮਾਰੂ ਹਥਿਆਰ ਬੇਕਾਰ ਹਨ, ਹਰ ਕਿਸੇ ਨੂੰ ਆਪਣੇ ਢੰਗ ਨਾਲ ਜਿਊਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਉਹ ਸਾਰੇ ਐਟਮ ਬੰਬ ਰੂਸ ਨੂੰ ਦੇ ਦਿੱਤੇ ਸੀ। ਅੱਜ ਉਹੀ ਯੂਕ੍ਰੇਨ ਆਵਦੀ ਆਜ਼ਾਦੀ ਲਈ ਲੜ ਰਿਹਾ ਹੈ ਅਤੇ ਉਹੀ ਰੂਸ, ਉਨ੍ਹਾਂ ਹੀ ਐਟਮ ਬੰਬਾਂ ਆਸਰੇ ਯੂਕ੍ਰੇਨ ਨੂੰ ਖੰਡਰ ਬਣਾ ਰਿਹਾ ਹੈ ਅਤੇ ਨਿਰ-ਪੱਖ ਭਾਰਤ ਦੀ ਸਰਕਾਰ, ਰੂਸ ਵਲੋਂ ਦਿੱਤੀ ਤੇਲ ਵਿਚਲੀ ਛੂਟ ਦੇ ਲਾਲਚ ਵਿਚ, ਦੁਨੀਆ ਨੂੰ ਧੋਖਾ ਦੇ ਕੇ, ਆਪਣੀ ਪਾਲਿਸੀ ਛੱਡ ਕੇ, ਰੂਸ ਦੀ ਹਮਾਇਤ ਕਰ ਰਹੀ ਹੈ।     
  ਇਹ ਸਾਰਾ ਕੁਝ ਸੋਸ਼ਲ ਮੀਡੀਏ ਵਿਚੋਂ ਜਾਣਿਆ ਜਾ ਸਕਦਾ ਹੈ, ਪਰ ਸਰਕਾਰ ਅੰਨ੍ਹੀ ਅਤੇ ਬੋਲੀ ਬਣੀ ਹੋਈ ਹੈ।   
             ਰੱਬ ਹੀ ਖੈਰ ਕਰੇ।
                                                               ਅਮ ਜੀਤ ਸਿੰਘ ਚੰਦੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.