ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਗੁਰਬਾਣੀ ਦੀ ਸਰਲ ਵਿਆਖਿਆ!
ਗੁਰਬਾਣੀ ਦੀ ਸਰਲ ਵਿਆਖਿਆ!
Page Visitors: 53

 

 

ਗੁਰਬਾਣੀ ਦੀ ਸਰਲ ਵਿਆਖਿਆ! 
ਗੂਜਰੀ ਮਹਲਾ 5 
ਖਿਨ ਮਹਿ ਥਾਪਿ ਉਥਾਪਨਹਾਰਾ ਕੀਮਤਿ ਜਾਇ ਨ ਕਰੀ ॥
           
ਰਾਜਾ ਰੰਕੁ ਕਰੈ ਖਿਨ ਭੀਤਰਿ ਨੀਚਹ ਜੋਤਿ ਧਰੀ1
ਧਿਆਈਐ ਅਪਨੋ ਸਦਾ ਹਰੀ ॥
                                              
ਸੋਚ ਅੰਦੇਸਾ ਤਾ ਕਾ ਕਹਾ ਕਰੀਐ ਜਾ ਮਹਿ ਏਕ ਘਰੀ1ਰਹਾਉ ॥  
ਤੁਮ੍‍ਰੀ ਟੇਕ ਪੂਰੇ ਮੇਰੇ ਸਤਿਗੁਰ ਮਨ ਸਰਨਿ ਤੁਮ੍ਹਾਰੈ ਪਰੀ ॥
ਅਚੇਤ ਇਆਨੇ ਬਾਰਿਕ ਨਾਨਕ ਹਮ ਤੁਮ ਰਾਖਹੁ ਧਾਰਿ ਕਰੀ2918     (499)
  ਹੇ ਭਾਈਆਪਣੇ ਸਦਾ ਕਾਇਮ ਰਹਣ ਵਾਲੇ ਪਰਮਾਤਮਾ ਦਾ ਹੀ ਧਿਆਨ ਧਰੀ ਰੱਖਣਾ ਚਾਹੀਦਾ ਹੈ। ਸੰਸਾਰ ਦੀ ਉਸ ਚੀਜ਼ ਦਾ ਕੀ icMqw-ਫਿਕਰ ਕਰਨਾ ਹੋਇਆਜਿਹੜੀ ਛੇਤੀ ਹੀ ਨਾਸ ਹੋ ਜਾਣ ਵਾਲੀ ਹੈ ? 1ਰਹਾਉ॥
  ਹੇ ਭਾਈਪਰਮਾਤਮਾ ਸੰਸਾਰਿਕ ਪਦਾਰਥਾਂ ਨੂੰ ਖਿਨ ਵਿਚ ਪੈਦਾ ਕਰ ਕੇਖਿਨ ਵਿਚ ਨਾਸ ਕਰਨ ਦੀ ਸਮਰੱਥਾ ਰੱਖਣ ਵਾਲਾ ਹੈਉਸ ਪਰਮਾਤਮਾ ਦੇ ਬਰਾਬਰ ਦੀ ਕਦਰ ਵਾਲਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ । ਪਰਮਾਤਮਾ, ਰਾਜੇ ਨੂੰ ਇਕ ਖਿਨ ਵਿਚ ਕੰਗਾਲ ਬਣਾ ਦੇਂਦਾ ਹੈਅਤੇ ਨੀਵਾਂ ਅਖਵਾਉਣ ਵਾਲੇ ਦੇ ਅੰਦਰ ਆਪਣੀ ਜੋਤ ਦਾ ਪ੍ਰਕਾਸ਼ ਕਰ ਦੇਂਦਾ ਹੈ ਜਿਸ ਕਰ ਕੇ ਉਹ ਰਾਜਿਆਂ ਵਾਲਾ ਆਦਰ-ਮਾਣ ਪ੍ਰਾਪਤ ਕਰ ਲੈਂਦਾ ਹੈ।1
   ਹੇ ਨਾਨਕ ਆਖਹੇ ਮੇਰੇ ਸਤਿਗੁਰਸ਼ਬਦ-ਗੁਰੂ ਮੈਨੂੰ ਤੇਰਾ ਹੀ ਆਸਰਾ ਹੈਮੇਰਾ ਮਨ ਤੇਰੀ ਸਰਨ ਆ ਪਿਆ ਹੈ। ਅਸੀਂ ਤੇਰੇ ਬੇ-ਸਮਝ ਅੰਞਾਣ ਬੱਚੇ ਹਾਂਆਪਣਾ ਹੱਥ ਸਾਡੇ ਸਿਰ ਤੇ ਰੱਖ ਕੇਸਾਨੂੰ ਸੰਸਾਰਕ ਪਦਾਰਥਾਂ ਦੇ ਮੋਹ ਤੋਂ ਬਚਾ ਲੈ।2919     
  ਗੁਰਬਾਣੀ ਵਿਚ ਸੋਚ ਲਫਜ਼ਸੋਚ-ਵਿਚਾਰ ਕਰਨ ਲਈ ਨਹੀਂ ਆਇਆਆਤਮਕ ਚੀਜ਼ਾਂ ਅਟੱਲ ਹਨਇਨ੍ਹਾਂ ਨੂੰ ਮੰਨਣ ਜਾਂ ਨਿਕਾਰਨ ਦੀ ਗੱਲ ਹੈ।  ਸੋਚ ਦੀ ਗੱਲਸੁੱਚਮ ਲਈ ਹੈ।        ਗੁਰ ਸ਼ਬਦ ਹੈ,
       ਮਨ ਕਾਮਨਾ ਤੀਰਥ ਦੇਹ ਛੁਟੈ ॥ ਗਰਬੁ ਗੁਮਾਨੁ ਨ ਮਨ ਤੇ ਹੁਟੈ ॥
      ਸੋਚ ਕਰੈ ਦਿਨਸੁ ਅਰੁ ਰਾਤਿ ॥ ਮਨ ਕੀ ਮੈਲੁ ਨ ਤਨ ਤੇ ਜਾਤਿ ॥
      ਇਸੁ ਦੇਹੀ ਕਉ ਬਹੁ ਸਾਧਨਾ ਕਰੈ ॥ ਮਨ ਤੇ ਕਬਹੂ ਨ ਬਿਖਿਆ ਟਰੈ ॥
      ਜਲਿ ਧੋਵੈ ਬਹੁ ਦੇਹ ਅਨੀਤਿ ॥ ਸੁਧ ਕਹਾ ਹੋਇ ਕਾਚੀ ਭੀਤਿ ॥
      
ਮਨ ਹਰਿ ਕੇ ਨਾਮ ਕੀ ਮਹਿਮਾ ਊਚ ॥ ਨਾਨਕ ਨਾਮਿ ਉਧਰੇ ਪਤਿਤ ਬਹੁ ਮੂਚ3
      ਕਈ ਮਨੁੱਖਾਂ ਦੀ ਮਨ ਦੀ ਇੱਛਾ ਹੁੰਦੀ ਹੈ ਕਿ ਤੀਰਥਾਂ ਤੇ ਜਾ ਕੇ ਸਰੀਰਕ ਚੋਲਾ ਛੱਡਿਆ ਜਾਵੇਪਰ ਇਸ ਹਾਲਤ ਵਿਚ ਵੀ ਮਨ ਚੋਂ ਹਉਮੈ ਅਹੰਕਾਰ ਘਟਦਾ ਨਹੀਂ।   
 ਮਨੁੱਖ ਹਮੇਸ਼ਾ ਤੀਰਥ ਇਸ਼ਨਾਨ ਕਰਦਾ ਰਹੇਪਰ ਮਨ ਦੀ ਮੈਲਸਰੀਰ ਧੋਤਿਆਂ ਨਹੀਂ ਜਾਂਦੀ।    
 ਸਰੀਰ ਨੂੰ ਸਵਾਰਨ ਦੇ ਬਹੁਤ ਸਾਧਨ ਵੀ ਕੀਤੇ ਜਾਣਤਾਂ ਵੀ ਕਦੇ ਮਨ ਤੋਂ ਮਾਇਆ ਦਾ ਪ੍ਰਭਾਵ ਖਤਮ ਨਹੀਂ ਹੁੰਦਾ। ਇਸ ਨਾਸਵੰਤ ਸਰੀਰ ਨੂੰਪਾਣੀ ਨਾਲ ਜਿੰਨੀ ਵਾਰੀ ਮਰਜ਼ੀ ਧੋਵੋਤਾਂ ਵੀ ਇਹ ਕੱਚੀ-ਮਿੱਟੀ ਦੀ ਕੰਧ ਕਿਤੇ ਪਵਿੱਤਰ ਹੋ ਸਕਦੀ ਹੈ ?   
 ਹੇ ਮਨਪ੍ਰਭੂ ਦੇ ਨਾਮ ਦੀ ਵਡਿਆਈ ਬੜੀ ਵੱਡੀ ਹੈ,  ਹੇ ਨਾਨਕਨਾਮ ਦੀ ਬਰਕਤ ਨਾਲਅਣਗਿਣਤ ਮੰਦ-ਕਰਮੀ ਜੀਵਵਿਕਾਰਾਂ ਤੋਂ ਬਚ ਜਾਂਦੇ ਹਨ।3    (265)
                                                  ਅਮਰ ਜੀਤ ਸਿੰਘ ਚੰਦੀ   

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.