ਅਮਰਜੀਤ ਸਿੰਘ ਚੰਦੀ
ਗੁਰਬਾਣੀ ਦੀ ਸਰਲ ਵਿਆਖਿਆ ਪ੍ਰਭੂ ਦੇ ਗੁਣ, ਗਾਏ ਕਿਵੇਂ ਜਾਂਦੇ ਹਨ, ਵਿਚਾਰੇ ਕਿਵੇਂ ਜਾਂਦੇ ਹਨ ਤੇ ਉਚਾਰੇ ਕਿਵੇਂ ਜਾਂਦੇ ਹਨ ?
Page Visitors: 36
ਗੁਰਬਾਣੀ ਦੀ ਸਰਲ ਵਿਆਖਿਆ
ਪ੍ਰਭੂ ਦੇ ਗੁਣ, ਗਾਏ ਕਿਵੇਂ ਜਾਂਦੇ ਹਨ, ਵਿਚਾਰੇ ਕਿਵੇਂ ਜਾਂਦੇ ਹਨ ਤੇ ਉਚਾਰੇ ਕਿਵੇਂ ਜਾਂਦੇ ਹਨ ?
ਸਿਰੀਰਾਗੁ ਮਹਲਾ 4 ॥
ਗੁਣ ਗਾਵਾ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਇ ॥
ਗੁਰਮੁਖਿ ਸਜਣੁ ਗੁਣਕਾਰੀਆ ਮਿਲਿ ਸਜਣ ਹਰਿ ਗੁਣ ਗਾਇ ॥
ਹੀਰੈ ਹੀਰੁ ਮਿਲਿ ਬੇਧਿਆ ਰੰਗਿ ਚਲੂਲੈ ਨਾਇ ॥1॥
ਹੇ ਮੇਰੀ ਮਾਂ, ਮੇਰਾ ਮਨ ਕਰਦਾ ਹੈ ਕਿ, ਮੈਂ ਪ੍ਰਭੂ ਦੇ ਗੁਣ ਗਾਂਵਦਾ ਰਹਾਂ, ਗੁਣਾਂ ਦਾ ਵਿਸਥਾਰ ਕਰਦਾ ਰਹਾਂ, ਵਿਚਾਰਦਾ ਰਹਾਂ ਤੇ ਪ੍ਰਭੂ ਦੇ ਗੁਣ ਉਚਾਰਦਾ ਰਹਾਂ। (ਏਥੇ ਛੋਟੀ ਜਿਹੀ ਗੱਲ ਸਮਝਣ ਦੀ ਹੈ ਕਿ ਪ੍ਰਭੂ ਦੇ ਗੁਣ, ਮਨ ਦੀ ਰਾਹੀਂ ਗਾਏ ਜਾਂਦੇ ਹਨ, ਅਕਲ ਨਾਲ ਇਹ ਵਿਚਾਰੇ ਜਾਂਦੇ ਹਨ ਅਤੇ ਜ਼ਬਾਨ ਨਾਲ ਉਚਾਰੇ ਜਾਂਦੇ ਹਨ।) ਗੁਰੂ ਦੇ ਸਨਮੁੱਖ ਰਹਿਣ ਵਾਲਾ ਕੋਈ ਸੰਤ-ਜਨ (ਸੰਤ-ਜਨ ਬਹੁ-ਵਚਨ ਹੈ, ਪਰ ਪਰਮਾਤਮਾ ਨਾਲ ਜੁੜਨ ਦੀ ਕਿਰਿਆ ਹਰ ਸਤਸੰਗੀ ਆਪਣੇ ਹਿਸਾਬ ਨਾਲ ਕਰਦਾ ਹੈ) ਹੀ ਪ੍ਰਭੂ ਦੇ ਗੁਣ ਗਾਵਨ ਦੀ ਇਹ ਸਿਫਤ ਪੈਦਾ ਕਰ ਸਕਦਾ ਹੈ। ਕਿਸੇ ਗੁਰਮੁੱਖ ਨੂੰ ਮਿਲ ਕੇ ਹੀ ਕੋਈ ਪ੍ਰਭੂ ਦੇ ਗੁਣ ਗਾ ਸਕਦਾ ਹੈ।
ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ, ਉਸ ਦਾ ਮਨ-ਹੀਰਾ, ਗੁਰੂ-ਹੀਰੇ ਨੂੰ ਮਿਲ ਕੇ ਉਸ ਵਿਚ ਵਿੰੰਨ੍ਹਆ ਜਾਂਦਾ ਹੈ, ਪ੍ਰਭੂ ਦੇ ਨਾਮ ਵਿਚ ਲੀਨ ਹੋ ਕੇ, ਉਹ ਪ੍ਰਭੂ ਦੇ ਗੂੜ੍ਹੇ ਪਿਆਰ ਰੰਗ ਵਿਚ ਰੰਗਿਆ ਜਾਂਦਾ ਹੈ।1।
ਮੇਰੇ ਗੋਵਿੰਦਾ ਗੁਣ ਗਾਵਾ ਤ੍ਰਿਪਤਿ ਮਨਿ ਹੋਇ ॥
ਅੰਤਰਿ ਪਿਆਸ ਹਰਿ ਨਾਮ ਕੀ ਗੁਰੁ ਤੁਸਿ ਮਿਲਾਵੈ ਸੋਇ ॥1॥ ਰਹਾਉ ॥
ਹੇ ਮੇਰੇ ਗੋਬਿੰਦ, ਕਿਰਪਾ ਕਰ ਕਿ, ਮੈਂ ਤੇਰੇ ਗੁਣ ਗਾਂਵਦਾ ਰਹਾਂ, ਤੇਰੇ ਗੁਣ ਗਾਇਆਂ ਹੀ ਮਨ ਵਿਚੋਂ ਮਾਇਆ ਦੀ ਤ੍ਰਿਸ਼ਨਾਂ ਤੋਂ ਖਲਾਸੀ ਹੁੰਦੀ ਹੈ। ਹੇ ਗੋਬਿੰਦ, ਮੇਰੇ ਅੰਦਰ ਤੇਰੇ ਨਾਮ ਦੀ ਪਿਆਸ ਹੈ, ਮੈਨੂੰ ਗੁਰੂ ਮਿਲਾ, ਗੁਰੂ ਪ੍ਰਸੰਨ ਹੋ ਕੇ ਉਸ ਨਾਮ ਨਾਲ ਮਿਲਾਪ ਕਰਾਂਦਾ ਹੈ ।1।ਰਹਾਉ।
ਮਨੁ ਰੰਗਹੁ ਵਡਭਾਗੀਹੋ ਗੁਰੁ ਤੁਠਾ ਕਰੇ ਪਸਾਉ ॥
ਗੁਰੁ ਨਾਮੁ ਦ੍ਰਿੜਾਏ ਰੰਗ ਸਿਉ ਹਉ ਸਤਿਗੁਰ ਕੈ ਬਲਿ ਜਾਉ ॥
ਬਿਨੁ ਸਤਿਗੁਰ ਹਰਿ ਨਾਮੁ ਨ ਲਭਈ ਲਖ ਕੋਟੀ ਕਰਮ ਕਮਾਉ ॥2॥
ਹੇ ਵੱਡੇ ਭਾਗਾਂ ਵਾਲਿਓ, ਗੁਰੂ ਦੀ ਸਰਨ ਪੈ ਕੇ, ਆਪਣਾ ਮਨ ਵੀ ਪ੍ਰਭੂ ਦੇ ਨਾਮ ਰੰਗ ਵਿਚ ਰੰਗ ਲਵੋ। ਗੁਰੂ ਖੁਸ਼ ਹੋ ਕੇ, ਇਹ ਨਾਮ ਦੀ ਬਖਸ਼ਿਸ਼ ਕਰਦਾ ਹੈ। ਗੁਰੂ, ਪਿਆਰ ਨਾਲ ਪਰਮਾਤਮਾ ਦਾ ਨਾਮ, ਸਰਨ ਆਏ ਸਿੱਖ ਦੇ ਹਿਰਦੇ ਵਿਚ ਪੱਕਾ ਕਰ ਦੇਂਦਾ ਹੈ। ਇਸ ਕਰ ਕੇ ਮੈਂ ਗੁਰੂ ਤੋਂ ਸਦਕੇ ਜਾਂਦਾ ਹਾਂ, ਜੇ ਮੈਂ ਲੱਖਾਂ-ਕ੍ਰੋੜਾਂ, ਹੋਰ ਹੋਰ ਧਾਰਮਿਕ ਕੰਮ ਕਰਾਂ, ਤਾਂ ਵੀ ਗੁਰੂ ਦੀ ਸਰਨ ਤੋਂ ਬਿਨਾ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਹੁੰਦਾ ।2।
ਬਿਨੁ ਭਾਗਾ ਸਤਿਗੁਰੁ ਨਾ ਮਿਲੈ ਘਰਿ ਬੈਠਿਆ ਨਿਕਟਿ ਨਿਤ ਪਾਸਿ ॥
ਅੰਤਰਿ ਅਗਿਆਨ ਦੁਖੁ ਭਰਮੁ ਹੈ ਵਿਚਿ ਪੜਦਾ ਦੂਰਿ ਪਈਆਸਿ ॥
ਬਿਨੁ ਸਤਿਗੁਰ ਭੇਟੇ ਕੰਚਨੁ ਨਾ ਥੀਐ ਮਨਮੁਖੁ ਲੋਹੁ ਬੂਡਾ ਬੇੜੀ ਪਾਸਿ ॥3॥
ਚੰਗੀ ਕਿਸਮਤ ਤੋਂ ਬਿਨਾ ਗੁਰੂ ਨਹੀਂ ਮਿਲਦਾ, ਤੇ ਗੁਰੂ ਤੋਂ ਬਿਨਾ ਪਰਮਾਤਮਾ ਦਾ ਮਿਲਾਪ ਨਹੀਂ ਹੁੰਦਾ, ਭਾਵੇਂ ਸਾਡੇ ਹਿਰਦੇ ਵਿਚ ਬੈਠਾ, ਹਰ ਵੇਲੇ ਸਾਡੇ ਨੇੜੇ ਹੈ, ਸਾਡੇ ਕੋਲ ਹੈ। ਜਿਸ ਜੀਵ ਦੇ ਅੰਦਰ ਅਗਿਆਨਤਾ ਦੇ ਹਨੇਰੇ ਦਾ ਦੁੱਖ ਟਿਕਿਆ ਰਹੇ, ਜਿਸ ਨੂੰ ਮਾਇਆ ਦੀ ਭਟਕਣੀ ਲੱਗੀ ਰਹੇ, ਉਸ ਦੇ ਅੰਦਰ ਪਰਮਾਤਮਾ ਨਾਲੋਂ ਮਾਇਆ ਦੇ ਮੋਹ ਦਾ ਤੇ ਭਟਕਣਾ ਦਾ ਪਰਦਾ ਬਣਿਆ ਰਹਿੰਦਾ ਹੈ। ਉਸ ਦੀ ਜਿੰਦ ਦੀ ਅੰਦਰ-ਵਸਦੇ ਪ੍ਰਭੂ ਨਾਲੋਂ ਦੂਰੀ ਬਣੀ ਰਹਿੰਦੀ ਹੈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਨੋ ਲੋਹਾ ਹੈ, ਜੋ ਗੁਰੂ-ਪਾਰਸ ਨੂੰ ਮਿਲਣ ਤੋਂ ਬਿਨਾ ਸੋਨਾ ਨਹੀਂ ਬਣ ਸਕਦਾ, ਗੁਰੂ ਬੇੜੀ ਉਸ ਮਨਮੁੱਖ-ਲੋਹੇ ਦੇ ਪਾਸ ਹੀ ਹੈ, ਪਰ ਉਹ ਵਿਕਾਰਾਂ ਦੀ ਨਦੀ ਵਿਚ ਡੁੱਬਦਾ ਹੈ ।3।
ਸਤਿਗੁਰੁ ਬੋਹਿਥੁ ਹਰਿ ਨਾਵ ਹੈ ਕਿਤੁ ਬਿਧਿ ਚੜਿਆ ਜਾਇ ॥
ਸਤਿਗੁਰ ਕੈ ਭਾਣੈ ਜੋ ਚਲੈ ਵਿਚਿ ਬੋਹਿਥ ਬੈਠਾ ਆਇ ॥
ਧੰਨੁ ਧੰਨੁ ਵਡਭਾਗੀ ਨਾਨਕਾ ਜਿਨਾ ਸਤਿਗੁਰੁ ਲਏ ਮਿਲਾਇ ॥4॥3॥67॥
ਹਰੀ-ਪਰਮਾਤਮਾ ਦੇ ਨਾਮ ਦਾ ਜਹਾਜ਼ ਹੈ, ਪਰ ਉਸ ਜਹਾਜ਼ ਵਿਚ ਚੜ੍ਹਨ ਦੀ ਵੀ ਜਾਚ ਹੋਣੀ ਚਾਹੀਦੀ ਹੈ, ਫਿਰ ਕਿਸ ਤਰ੍ਹਾਂ ਉਸ ਜਹਾਜ਼ ਵਿਚ ਚੜ੍ਹਿਆ ਜਾਵੇ ? ਜਿਹੜਾ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ, ਉਹ ਉਸ ਜਹਾਜ਼ ਵਿਚ ਚੜ੍ਹ ਗਿਆ ਸਮਝੋ। ਹੇ ਨਾਨਕ, ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ, ਧੰਨ ਹਨ, ਜਿਨ੍ਹਾਂ ਨੂੰ ਗੁਰੂ, ਪ੍ਰਭੂ ਚਰਨਾਂ ਵਿਚ ਮਿਲਾ ਦੇਂਦਾ ਹੈ ।4।3।67।
ਅਮਰ ਜੀਤ ਸਿੰਘ ਚੰਦੀ