ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਪਰਮਾਤਮਾ ਨੇ ਦੁਖਾਂ ਵਾਲੀ ਧਰਤੀ ਕਿਉਂ ਸਾਜੀ-ਭਾਗ 2 :-
-: ਪਰਮਾਤਮਾ ਨੇ ਦੁਖਾਂ ਵਾਲੀ ਧਰਤੀ ਕਿਉਂ ਸਾਜੀ-ਭਾਗ 2 :-
Page Visitors: 2504

-: ਪਰਮਾਤਮਾ ਨੇ ਦੁਖਾਂ ਵਾਲੀ ਧਰਤੀ ਕਿਉਂ ਸਾਜੀ-ਭਾਗ 2 :-
(ਲੇਖ ਦਾ ਇਹ ਦੂਜਾ ਭਾਗ, ‘ਪਰਮਾਤਮਾ ਨੇ ਦੁਖਾਂ ਵਾਲੀ ਧਰਤੀ ਕਿਉਂ ਸਾਜੀ’ ਲੇਖ ਸੰਬੰਧੀ ਫੇਸ ਬੁੱਕ ਤੇ ਚੱਲੀ ਵਿਚਾਰ ਚਰਚਾ ਹੈ)
ਨਵਦੀਪ ਸਿੰਘ:-  ਲੇਖ ਵਿੱਚੋਂ-  “ਬੰਦਾ ਦੁਖ ਤਾਂ ਆਪਣੇ ਲਈ ਖੁਦ ਸਹੇੜਦਾ ਹੈ, ਪਰ ਦੋਸ਼ ਦੂਜਿਆਂ ਦੇ ਸਿਰ ਮੜ੍ਹਨ ਲਈ ਤਿਆਰ ਰਹਿੰਦਾ ਹੈ।ਧਰਤੀ ਤੇ ਦੁਖਾਂ ਦੀ ਭਰਮਾਰ ਤਾਂ ਇਸ ਨੇ ਖੁਦ ਨੇ ਕੀਤੀ ਹੋਈ ਹੈ, ਪਰ ਦੋਸ਼ ਇਹ ਰੱਬ ਦੇ ਸਿਰ ਮੜ੍ਹਦਾ ਹੈ।”
ਜਸਬੀਰ ਸਿੰਘ ਜੀ!   ਚਲੋ ਤੁਸੀਂ ਮੰਨੇ ਤਾਂ ਸਹੀ ਕਿ ਰੱਬ ਹੈ ਨਹੀਂ।
ਜਸਬੀਰ ਸਿੰਘ ਵਿਰਦੀ:- ਮੇਰੇ ਲੇਖ ਵਿੱਚ ਸ਼ੁਰੂਆਤੀ ਲਾਇਨਾ ਦੇਖੋ-“ ਸੰਸਾਰ-ਰਚਨਾ *ਕਰਤੇ ਦੀ* ਖੇਡ ਹੈ। ਜਿਵੇਂ ਹਰ ਖੇਡ ਵਿੱਚ ਦੋ ਟੀਮਾਂ ਹੁੰਦੀਆਂ ਹਨ। ਉਸੇ ਤਰ੍ਹਾਂ ਸੰਸਾਰ-ਰਚਨਾ ਵਾਲੀ ਖੇਡ ਵਿੱਚ ਵੀ ਦੋ ਟੀਮਾਂ ਹਨ।ਇੱਕ ਪਾਸੇ ਕਾਮ, ਕਰੋਧ, ਲੋਭ, ਮੋਹ ਅਹੰਕਾਰ ਆਦਿ ਵਿਕਾਰਾਂ ਦੀ ਟੀਮ”
*ਸੰਸਾਰ ਰਚਨਾ ਕਰਤੇ ਦੀ ਰਚੀ ਖੇਡ ਹੈ*
 ਤੋਂ ਪਤਾ ਨਹੀਂ ਤੁਸੀਂ ਕਿਵੇਂ ਅੰਦਾਜਾ ਲਗਾ ਲਿਆ ਕਿ ਮੈਂ ਮੰਨਦਾ ਹਾਂ ਰੱਬ ਹੈ ਨਹੀਂ।
ਨਵਦੀਪ ਜੀ! ਤੁਸੀਂ ਕਰਤੇ ਅਰਥਾਤ ਰੱਬ, ਪਰਮਾਤਮਾ ਦੀ ਹੋਂਦ ਨੂੰ ਨਹੀਂ ਮੰਨਦੇ, ਤਾਂ-
1- ਦੱਸੋ ਕਾਮ, ਕਰੋਧ, ਲੋਭ, ਮੋਹ ਅਹੰਕਾਰ ਦੀ ਹੋਂਦ ਨੂੰ ਤੁਸੀਂ ਮੰਨਦੇ ਹੋ ਜਾਂ ਨਹੀਂ ?
2- ਜੇ ਮੰਨਦੇ ਹੋ ਤਾਂ ਦੱਸੋ, ਇਹ ਫਿਜ਼ੀਕਲ (ਭੌਤਿਕ) ਚੀਜਾਂ ਹਨ ਜਾਂ ਨੌਨ-ਫਿਜ਼ੀਕਲ (ਪਰਾਭੌਤਿਕ) ?
2 ਏ- ਜੇ ਫਿਜ਼ੀਕਲ ਹਨ ਤਾਂ ਕਿਹੜੇ ਕਿਹੜੇ ਫਿਜ਼ੀਕਲ ਤੱਤ ਮਿਲਕੇ ਕਾਮ, ਕਰੋਧ ਲੋਭ, ਮੋਹ ਅਹੰਕਾਰ ਆਦਿ ਵਿਕਾਰ ਬਣੇ ਹਨ ?
2 ਬੀ- ਜੇ ਨੌਨ-ਫਿਜ਼ੀਕਲ ਹਨ ਤਾਂ, ਕੀ ਤੁਸੀਂ ਮੰਨਦੇ ਹੋ ਕਿ ਸੰਸਾਰ ਤੇ ਨੌਨ-ਫਿਜ਼ੀਕਲ ਵੀ ਬਹੁਤ ਕੁਝ ਹੈ ?
3- ਇਹ ਵਿਸ਼ਾਲ ਬ੍ਰਹਮੰਡ ਜੋ ਕਿ ਆਪਾਂ ਪ੍ਰਤੱਖ ਦੇਖਦੇ ਹਾਂ, ਇਹ ਕਿਸੇ ਫਿਜ਼ੀਕਲ ਤਰੀਕੇ ਨਾਲ ਹੋਂਦ ਵਿੱਚ ਆਇਆ ਜਾਂ ਨੌਨ-ਫਿਜ਼ੀਕਲ ਤਰੀਕੇ ਨਾਲ ?
3 ਏ- ਜੇ ਫਿਜ਼ੀਕਲ ਤਰੀਕੇ ਨਾਲ ਹੋਂਦ ਵਿੱਚ ਆਇਆ ਹੈ ਤਾਂ ਦੱਸੋਗੇ ਕਿ ਕਿਸ ਫਿਜ਼ੀਕਲ ਤਰੀਕੇ ਨਾਲ ਹੋਂਦ ਵਿੱਚ ਆਇਆ ਹੈ  ?
(ਇਸ ਸੰਬੰਧੀ ਨਾਸਤਕ ਸਟੀਫਨ ਹਾਕਿੰਗ ਵਰਗੇ ਅੱਜ ਦੇ ਸਮੇਂ ਦੇ ਮਹਾਨ ਵਿਗਿਆਨਕ ਦੀ ਕਿਸੇ ਲਿਖਤ ਦਾ ਹਵਾਲਾ ਦੇ ਸਕੋ ਤਾਂ ਮਿਹਰਬਾਨੀ ਹੋਵੇਗੀ। ਯਾਦ ਰਹੇ ਕਿ ਪਿਛਲੇ ਦਿਨੀਂ ਉਸਨੇ ਜਿਹੜੀ ਗਰੈਵਟੀ ਤੋਂ ਸੰਸਾਰ ਦੇ ਹੋਂਦ ਵਿੱਚ ਆਉਣ ਦੀ ਗੱਲ ਕੀਤੀ ਸੀ ਮੈਂ ਉਹ ਪੜ੍ਹ ਚੁਕਾ ਹਾਂ)
3 ਬੀ- ਜੇ ਏਨਾ ਅੰਤ-ਹੀਣ ਵਿਸ਼ਾਲ ਬ੍ਰਹਮੰਡ ਨੌਨ-ਫਿਜ਼ੀਕਲ ਤਰੀਕੇ ਨਾਲ ਹੋਂਦ ਵਿੱਚ ਆਇਆ ਹੈ ਤਾਂ ਮਤਲਬ ਸਾਫ ਹੈ ਕਿ ਨੌਨ-ਫਿਜ਼ੀਕਲ ਤਰੀਕੇ ਨਾਲ ਸੰਸਾਰ ਤੇ ਬਹੁਤ ਕੁਝ ਵਾਪਰ ਰਿਹਾ ਹੈ।
ਨਵਦੀਪ ਸਿੰਘ:-   ਕਾਮ, ਕਰੋਧ, ਲਾਲਚ ਜੋ ਵੀ ਹੈ ਇਹ ਬ੍ਰੇਨ ਵਿੱਚ ਪੈਦਾ ਹੁੰਦਾ ਹੈ, ਜੋ ਕਿ ਕਈ ਤਰ੍ਹਾਂ ਦੇ ਕੈਮੀਕਲ ਵਧਣ ਘਟਣ ਕਰਕੇ ਹੁੰਦਾ ਹੈ। ਜਿੱਦਾਂ ਇਨਸਾਨ ਨੂੰ ਭੁੱਖ ਲੱਗਦੀ ਹੈ,… ਕਿਉਂ ਲੱਗਦੀ ਹੈ.. ਸਰੀਰ ਨੂੰ ਜਰੂਰਤ ਹੈ… ਏਦਾਂ ਹੀ ਸਭ ਫੀਲਿੰਗਜ਼ ਨੇ। ਕਿਸੇ’ਚ ਕੋਈ ਵੱਧ ਕਿਸੇ’ਚ ਕੋਈ ਵੱਧ ।
ਜਸਬੀਰ ਸਿੰਘ ਵਿਰਦੀ:- ਨਵਦੀਪ ਜੀ! ਦੱਸੋਗੇ ਕਿ ਕਿਸੇ ਦੇ ਬਰੇਨ ਵਿੱਚ ਕਰੋਧ, ਲਾਲਚ, ਅਹੰਕਾਰ, ਝੂਠ ਬੋਲਣ ਦੀ ਆਦਤ, ਚੋਰੀ ਕਰਨ ਦੀ ਆਦਤ, ਠੱਗੀ ਮਾਰਨ ਦੀ ਆਦਤ, ਗਰੀਬ ਮਾਰ ਕਰਨ ਦੀ ਆਦਤ ਪੈ ਜਾਵੇ ਤਾਂ ਕਿਹੜੀਆਂ ਦਵਾਈਆਂ ਖਾਣੀਆਂ ਚਾਹੀਦੀਆਂ ਹਨ। ਜਾਂ ਆਮ ਤੌਰ ਤੇ ਦਿਮਾਗ਼ ਵਿੱਚ ਇਹੋ ਜਿਹੇ ਵਿਕਾਰ ਪੈਦਾ ਹੋਣ ਦੇ ਡਾਕਟਰ ਕਿਹੜੀ, ਗੋਲੀ, ਜਾਂ ਕਿਹੜਾ ਇੰਜੈਕਸ਼ਨ ਦਿੰਦਾ ਹੈ ? ਅਤੇ ਕੀ ਡਾਕਟਰ ਦੇ ਦਵਾਈ ਦੇਣ ਜਾਂ ਇੰਜੈਕਸ਼ਨ ਦੇਣ ਨਾਲ ਕਦੇ ਕਿਸੇ ਦੇ ਵਿਕਾਰ ਦੂਰ ਹੋਏ ਹਨ ?
ਲੋਭ, ਲਾਲਚ ਕਰਕੇ ਵਡੇ ਵਡੇ ਮਨਿਸਟਰ ਕਰੋੜਾਂ ਦੇ ਘਪਲੇ ਕਰਦੇ ਹਨ, ਉਹਨਾਂ ਨੂੰ ਅਹੁਦੇ ਦੀ ਸੌਂਹ ਚੁੱਕਣ ਵੇਲੇ ਕਿਹੜੀ ਦਵਾਈ ਦਿੱਤੀ ਜਾਵੇ ਕਿ ਉਹਨਾਂ ਦਾ ਲੋਭ, ਲਾਲਚ ਖਤਮ ਹੋ ਜਾਵੇ ਅਤੇ ਕਰੋੜਾਂ ਦੇ ਘਪਲੇ ਨਾ ਕਰਕੇ ਇਮਾਨਦਾਰੀ ਨਾਲ ਦੇਸ਼ ਦੀ ਸੇਵਾ ਕਰਨ ?
ਨਵਦੀਪ ਸਿੰਘ:- - ਜਿੱਦਾਂ ਭੁੱਖ ਦਿਨੋਂ ਦਿਨ ਵਧਦੀ ਹੈ ਰੋਜ਼ ਰੋਟੀ ਖਾਣੀ ਪੈਂਦੀ ਹੈ, ਇਹਦੀ ਪੂਰਤੀ ਨਹੀਂ ਹੁੰਦੀ, ਇਸੇ ਤਰ੍ਹਾਂ ਵਿਕਾਰਾਂ ਦੀ ਵੀ ਪੂਰਤੀ ਨਹੀਂ ਹੁੰਦੀ।
ਜਸਬੀਰ ਸਿੰਘ ਵਿਰਦੀ:- ਭੁੱਖ ਲੱਗੀ ਤੋਂ ਰੋਟੀ ਖਾ ਲਵੋ ਭੁੱਖ ਦੀ ਪੂਰਤੀ ਹੋ ਜਾਂਦੀ ਹੈ। ਦੁਬਾਰਾ ਭੁੱਖ ਲੱਗਦੀ ਹੈ ਦੁਬਾਰਾ ਰੋਟੀ ਖਾ ਲਈਦੀ ਹੈ।
ਇਸੇ ਤਰ੍ਹਾਂ ਲੋਭ, ਲਾਲਚ, ਠੱਗੀ, ਆਦਿ ਉਪਰ ਦੱਸੇ ਵਿਕਾਰਾਂ ਲਈ ਕੀ ਖਾਣਾ ਚਾਹੀਦਾ ਹੈ ਕਿ ਇਹਨਾਂ ਦੀ ਪੂਰਤੀ ਹੋ ਕੇ ਵਿਕਾਰ ਖਤਮ ਹੋ ਜਾਣ, ਦੁਬਾਰਾ ਵਿਕਾਰ ਪੈਦਾ ਹੋਣ ਤੇ ਫੇਰ ਦੁਬਾਰਾ ਉਹੀ ਚੀਜ਼ (ਦਵਾਈ/ ਕੈਮੀਕਲ) ਖਾਧੇ ਜਾਣ ਤਾਂ ਕਿ ਵਿਕਾਰਾਂ ਤੋਂ ਛੁਟਕਾਰਾ ਪਾਇਆ ਜਾ ਸਕੇ ?
ਭੁੱਖ ਲੱਗੀ ਤੋਂ ਰੋਟੀ ਖਾ ਲਵੋ, ਅੰਦਰ ਫਿਜ਼ੀਕਲ-ਕੈਮੀਕਲ ਕਿਰਿਆਵਾਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਭੁਖ ਦੀ ਪੂਰਤੀ ਹੋ ਜਾਂਦੀ ਹੈ।
ਕਰੋਧ, ਲੋਭ, ਲਾਲਚ, ਝੂਠ ਬੋਲਣ ਦੀ ਆਦਤ, ਧੋਖਾ ਦੇਣ ਦੀ ਆਦਤ, ਠੱਗੀ ਮਾਰਨ ਦੀ ਆਦਤ, ਗਰੀਬ ਦਾ ਦਿਲ ਦੁਖਾਉਣ ਦੀ ਆਦਤ ਪੈ ਜਾਣ ਤੇ ਕੀ ਖਾਧਾ ਜਾਵੇ ਕਿ ਕੈਮੀਕਲ-ਫਿਜ਼ੀਕਲ ਰਿਐਕਸ਼ਨ ਦੇ ਜਰੀਏ ਸਰੀਰਕ ਫਿਜ਼ੀਕਲ ਅਤੇ ਕੈਮੀਕਲ ਬੈਲੈਂਸ ਠੀਕ ਹੋ ਕੇ ਸਰੀਰ ਵਿੱਚੋਂ ਇਹ ਵਿਕਾਰ ਦੂਰ ਹੋ ਜਾਣ ? ਵਡੇ ਵਡੇ ਮਨਿਸਟਰ ਲੋਭ-ਲਾਲਚ ਵੱਸ ਕਰੋੜਾਂ ਦੇ ਘਪਲੇ ਕਰਦੇ ਹਨ, ਉਹਨਾਂ ਨੂੰ ਖਾਣ ਲਈ ਕੀ ਦਿੱਤਾ ਜਾਵੇ ਕਿ ਫਿਜ਼ੀਕਲ-ਕੈਮੀਕਲ ਰਿਐਕਸ਼ਨ ਦੁਆਰਾ ਉਹਨਾਂ ਦਾ ਲੋਭ ਲਾਲਚ ਖਤਮ ਹੋ ਜਾਵੇ ਅਤੇ ਉਹ ਘਪਲੇ ਕਰਨ ਦੀ ਬਜਾਏ ਇਮਾਨਦਾਰੀ ਨਾਲ ਦੇਸ਼ ਦੀ ਸੇਵਾ ਕਰਨ। ਜਾਂ ਜਿਸ ਨੇ ਕਰੋੜਾਂ ਦਾ ਘਪਲਾ ਕੀਤਾ ਹੈ ਉਸ ਨੂੰ ਕੀ ਖਵਾਇਆ ਜਾਵੇ ਕਿ ਉਸਦਾ ਝੂਠ ਬੋਲਣ ਵਾਲਾ ਵਿਕਾਰ ਦੂਰ ਹੋ ਕੇ, ਉਹ ਆਪਣੇ ਆਪ ਸੱਚ ਉਗਲ ਦੇਵੇ ? ਸਨ 84 ਦੇ ਸਿਖ ਕਤਲੇਆਮ ਦੇ ਦੋਸ਼ੀਆਂ ਨੂੰ ਕੀ ਖਵਾਇਆ ਜਾਵੇ ਕਿ ਕੈਮੀਕਲ-ਫਿਜ਼ੀਕਲ ਰਿਐਕਸ਼ਨ ਦੇ ਜਰੀਏ ਉਹਨਾਂ ਦੇ ਅੰਦਰਲਾ ਵਿਗੜਿਆ ਕੈਮੀਕਲ-ਫਿਜ਼ੀਕਲ ਬੈਲੈਂਸ ਠੀਕ ਹੋ ਕੇ ਉਹ ਸੱਚ ਉਗਲ ਦੇਣ ?
ਨਵਦੀਪ ਸਿੰਘ:-  ਕੁਝ ਬਿਮਾਰੀਆਂ ਲਾ-ਇਲਾਜ ਹੁੰਦੀਆਂ ਨੇ ਜਿਹਨਾਂ ਦਾ ਕੋਈ ਇਲਾਜ ਨਹੀਂ ਹੁੰਦਾ। ਲੋਭ, ਲਾਲਚ ਕਿਵੇਂ ਬਣਦਾ, ਕਿਹੜੇ ਕੈਮੀਕਲ ਨਾਲ ਬਣਦਾ ਹੈ, ਸਭ ਗੂਗਲ ਤੇ ਮਿਲ ਜੂ।
ਜਸਬੀਰ ਸਿੰਘ ਵਿਰਦੀ:- ਗੁਰੂ ਨਾਨਕ ਜੀ ਨੇ ਸੱਜਣ ਠੱਗ ਨੂੰ ਕਿਹੜਾ ਕੈਮੀਕਲ ਦਿੱਤਾ ਸੀ ਜਿਸ ਨਾਲ ਉਸ ਦਾ ਕੈਮੀਕਲ ਬੈਲੈਂਸ ਠੀਕ ਹੋ ਕੇ ਉਹ ਸੱਜਣ-ਠੱਗ ਤੋਂ ਸੱਜਣ-ਪੁਰੁਸ਼ ਬਣ ਗਿਆ ?
(ਨੋਟ:- ਮੇਰਾ ਅਖੀਰਲਾ ਕਮੈਂਟ ਪੋਸਟ ਹੋਣ ਤੋਂ ਪਹਿਲਾਂ ਹੀ ਇਹ ਪੋਸਟ ਹਟਾ ਲਈ ਗਈ, ਅਤੇ ਮੇਰਾ ਕਮੈਂਟ ਪੋਸਟ ਨਹੀਂ ਹੋ ਸਕਿਆ)
ਜਸਬੀਰ ਸਿੰਘ ਵਿਰਦੀ   
  23-05-2016
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.