ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਰਸਨਾ ਗੁਣ ਗੋਪਾਲ ਨਿਧਿ ਗਾਇਣ ॥ :-
-: ਰਸਨਾ ਗੁਣ ਗੋਪਾਲ ਨਿਧਿ ਗਾਇਣ ॥ :-
Page Visitors: 2654

-: ਰਸਨਾ ਗੁਣ ਗੋਪਾਲ ਨਿਧਿ ਗਾਇਣ ॥ :-
ਚਮਕੌਰ ਸਿੰਘ ਬਰਾੜ ਜੀ! ਸ਼ਬਦ ਦੀ ਤੁਕ ਹੈ-
ਰਸਨਾ ਗੁਣ ਗੋਪਾਲ ਨਿਧਿ ਗਾਇਣ ॥
ਸਾਂਤਿ ਸਹਜੁ ਰਹਸੁ ਮਨਿ ਉਪਜਿਓ ਸਗਲੇ ਦੂਖ ਪਲਾਇਣ
॥੧॥ ਰਹਾਉ ॥ 
ਤੁਹਾਡੇ ਅਰਥ:- 
ਹੇ ਮੇਰੀ ਰਸਨਾ ! ਪ੍ਰਭੂ ਦੀ ਬਖਸ਼ਸ਼ਾਂ( ਖਜਾਨਿਆ ਦੀ ਬਖਸ਼ਸ਼ਾਂ) ਦੇ ਗੁਣਾ ਨੂੰ ਗਾਉਣ ਨਾਲ ਸਾਰੇ ਦੁਖ ਕਲੇਸ਼ਾ ਤੌਂ ਛੁਟਕਾਰਾ ਹੋਣ ਕਰਕੇ ਮਨ ਵਿਚ ਸ਼ਾਂਤੀ, ਸਥਿਰਤਾ ਅਤੇ ਰਹਸ ਪੈਦਾ ਹੋ ਗਿਆ ਹੈ॥ 1॥ ਰਹਾਉ”
ਅੱਗੇ ਤੁਸੀਂ ਲਿਖਿਆ ਹੈ- “ ਰਸਾਇਣ, ਗਾਇਣ, ਪਲਾਇਣ, ਤਰਾਇਣ, ਪਰਾਇਣ ਇਕ ਹੀ ਕਾਰਕ ਹੋਣਾ ਚਾਹੀਦਾ ਹੈ। ਇਹ ਸਾਰੇ ਨਾਂਵ ਹਨ ਕਿਰਿਆਵਾਂ ਨਹੀਂ ਹਨ।” 
ਅਤੇ ਇਹਨਾਂ ਸਭ ਨੂੰ ਤੁਸੀਂ ‘ਕਰਣ ਕਾਰਕ’ ਲਿਖਿਆ ਹੈ।
ਵਿਚਾਰ:-
ਬੜੀ ਹੈਰਾਨੀ ਹੋਈ ਜਾਣਕੇ ਕਿ ‘ਗਾਇਣ-ਗਾਉਣ ਨਾਲ, ਪਲਾਇਣ- ਨੱਸ ਜਾਣ ਨਾਲ, ਤਰਾਇਣ- ਤਰ ਜਾਣ ਨਾਲ…. ਕਿਰਿਆਵਾਂ ਨਹੀਂ ਨਾਂਵ ਹਨ (????)
ਚਮਕੌਰ ਸਿੰਘ ਜੀ! ਵਿਆਕਰਣ ਦੀ ਥੋੜ੍ਹੀ ਜਿਹੀ ਵੀ ਜਾਣਕਾਰੀ ਰੱਖਣ ਵਾਲਾ ਕੋਈ ਵਿਅਕਤੀ ਨਹੀਂ ਕਹਿ ਸਕਦਾ ਕਿ ਇਹ ਕਿਰਿਆਵਾਂ ਨਹੀਂ ਹਨ।
ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਕਿ-
“ਪਲਾਇਣ पल् (pal) ਧਾਤੂ ਤੋਂ ਹੈ- to go 
ਗਾਇਣ ग (ga) ਧਾਤੂ ਤੋਂ ਹੈ - to sing, to relate; deri. gīta ਅਤੇ ga गा (ga, gā )-(a Vedic root) to praise, to be born; jagau, gāsyati 
ਤਰਾਇਣ तृ (tri, tṛ) ਧਾਤੂ ਤੋਂ ਹੈ - to swim, to cross over, to float, to surmount; to master completely, to fulfil, to escape from; deri. tīrn.a, taritavya, uttīrya”
ਹੁਣ ਤੁਹਾਡੇ ਕੀਤੇ ਅਰਥਾਂ ਬਾਰੇ- “..ਗੁਣਾਂ ਨੂੰ ਗਾਉਣ ਨਾਲ.. ਦੁਖਾਂ ਕਲੇਸ਼ਾਂ ਤੋਂ ਛੁਟਕਾਰਾ ਹੋਣ ਨਾਲ.. ਮਨ ਵਿੱਚ ਸ਼ਾਤੀ, ਸਥਿਰਤਾ ਪੈਦਾ ਹੋ ਗਈ ਹੈ।”
ਵਿਚਾਰ:- ਪਹਿਲੀ ਗੱਲ, ਤੁਹਾਡੇ ਇਹ ਅਰਥ ਹੀ ਬੜੇ ਅਜੀਬ ਜਿਹੇ ਲੱਗ ਰਹੇ ਹਨ।ਦੂਸਰਾ, ਸਵਾਲ ਪੈਦਾ ਹੁੰਦਾ ਹੈ ਕਿ- ‘ਦੁਖਾਂ ਕਲੇਸ਼ਾਂ ਤੋਂ ਛੁਟਕਾਰਾ ਕਾਹਦੇ ਨਾਲ ਹੋ ਗਿਆ? ਗੁਣ ਗਾਉਣ ਨਾਲ ਹੋਇਆ ਜਾਂ ਆਪਣੇ ਆਪ ਹੀ ਹਰ ਬੰਦਾ ਦੁਖਾਂ ਕਲੇਸ਼ਾਂ ਤੋਂ ਛੁੱਟਿਆ ਹੋਇਆ ਹੈ? ਜੇ ਗੁਣ ਗਾਉਣ ਨਾਲ ਛੁਟਕਾਰਾ ਹੋਇਆ ਹੈ ਤਾਂ ਇਹ ਕਿਰਿਆ ਹੋਈ ਜਾਂ ਨਹੀਂ?
ਅਗੇ ਤੁਸੀਂ ਲਿਖਿਆ ਹੈ- “..ਉਹ ਜੀਵ, ਇਸ ਸੰਸਾਰ ਨੂੰ, ਜਿਹੜਾ ਇੱਕ ਸਮੁੰਦਰ ਦੀ ਤਰਾਂ ਹੈ, ਪਾਰ ਕਰ ਜਾਂਦੇ ਹਨ ਜਾਂ ਇਸ ਦੁਨੀਆਂਦਾਰੀ ਵਿੱਚ ਇੱਕ ਕਾਮਯਾਬ ਜਾਂ ਸੁਖਦਾਈ ਜੀਵਨ ਜਿਉਂ ਜਾਂਦੇ ਹਨ। ਇਸ ਦੇ ਨਾਲ ਉਨਾਂ ਦਾ ਜਨਮ ਮਰਨ ਦਾ ਡਰ ਦੂਰ ਹੋ ਜਾਂਦਾ ਹੈ”
ਚਮਕੌਰ ਸਿੰਘ ਜੀ! ਕਾਮਯਾਬ ਜਾਂ ਸੁਖਦਾਈ ਜੀਵਨ **ਜਿਉਂ ਜਾਣ** ਤੋਂ ਬਾਅਦ ਕਿਹੜਾ ਜਨਮ ਮਰਨ ਦਾ ਡਰ ਅਤੇ ਕਦੋਂ ਦੂਰ ਹੋ ਜਾਂਦਾ ਹੈ? {ਜੀਵਨ ਜਿਉਂ ਜਾਂਦੇ ਹਨ।ਇਸ ਦੇ ਨਾਲ… ਵੱਲ ਖਾਸ ਧਿਆਨ ਦੇਵੋ ਜੀ}
“ ਜਨਮ ਮਰਣ ਦੁਹਹੂ ਤੇ ਛੂਟਹਿ” ਵਿੱਚ *ਡਰ* ਕਿਹੜੀ ਵਿਆਕਰਣ ਅਨੁਸਾਰ ਅਰਥ ਬਣੇ ਹਨ? 
ਚਮਕੌਰ ਸਿੰਘ ਜੀ! ਹੁਣ ਤੱਕ ਦੀਆਂ ‘ਜਨਮ ਮਰਨ’ ਵਾਲੇ ਸ਼ਬਦਾਂ ਦੀਆਂ ਜਿੰਨੀਆਂ ਵੀ ਤੁਸੀਂ ਵਿਆਖਿਆਵਾਂ ਕੀਤੀਆਂ ਹਨ, ਸਭ ਵਿੱਚ *ਡਰ* ਲਫਜ਼ ਤੁਸੀਂ ਆਪਣੇ ਕੋਲੋਂ ਹੀ ਵਾੜਿਆ ਹੈ।ਇਸ ਤੋਂ ਇਹ ਗੱਲ ਪੁਖਤਾ ਹੋ ਜਾਂਦੀ ਹੈ ਕਿ ਗੁਰਬਾਣੀ ਜਨਮ ਮਰਨ ਨੂੰ ਮੰਨਦੀ ਹੈ ਅਤੇ ਜਨਮ ਮਰਨ ਦੀ ਗੱਲ ਕਰਦੀ ਹੈ ਪਰ ਕਿਉਂਕਿ ਤੁਸੀਂ ਗੁਰਮਤਿ ਦਾ ਇਹ ਸੰਕਲਪ ਮੰਨਣ ਤੋਂ ਇਨਕਾਰੀ ਹੋ, ਇਸ ਲਈ ਆਪਣੇ ਕੋਲੋਂ ਹੀ ਨਾਲ *ਡਰ* ਲਫਜ਼ ਜੋੜਕੇ ਗੁਰਬਾਣੀ ਅਰਥਾਂ ਦੇ ਨਾਂ ਤੇ ਆਪਣੀ ਸੋਚ ਪਾਠਕਾਂ ਦੇ ਜ਼ਹਨ ਵਿੱਚ ਵਾੜਨ ਦੀ ਕੋਸ਼ਿਸ਼ ਕਰ ਰਹੇ ਹੋ।
ਜਸਬੀਰ ਸਿੰਘ ਵਿਰਦੀ
                                            - - - - -
ਚਮਕੌਰ ਸਿੰਘ ਬਰਾੜ:- ਕਿਰਦੰਤ ਦੀ ਪ੍ਰੀਭਾਸ਼ਾ ਪੜਲਵੋ ਪਹਿਲਾਂ। ਫੇਰ ਦੇਖ ਲਇਓ ਕਿਰਿਆ ਹੈ ਕਿ ਭਾਵ ਵਾਚਕ ਕਿਰਦੰਤ ਹੈ। ਤੁਹਾਡੀ ਸੁਖਿਆਈ ਲਈ ਪੰਨਾ 615 ਗਿਆਨੀ ਜੋਗਿੰਦਰ ਸਿੰਘ ਜੀ ਦੀ ਲਿਖਿ ਵਿਆਕਰਨ। ਵਿਰੋਧ ਕਰਨਾ ਹੈ ਜੀ ਸਦਕੇ ਕਰੋ ਪਰ ਪਹਿਲਾਂ ਦੇਖ ਲਵੋ ਧਾਤੂ ਅਤੇ ਕਿਰਦੰਤ ਕੀ ਸੰਬੰਦ ਹੁੰਦਾ ਹੈ। ਕਿਤੇ ਕਹਿਿੰਦੇ ਹੋ ਵਿਆਕਰਨ ਦੀ ਸੇਧ ਮਿਲਦੀ ਹੈ ਪਰ ਉਦੋਂ ਮਿਰਚਾਂ ਲਗ ਜਾਂਦੀਆ ਜਦੋਂ ਕਹਿ ਦਿਤਾ ਜਾਵੇ ਕਿ ਜਨਮ ਮਰਨ ਦਾ ਡਰ ਹੀ ਪਾਇਆ ਗਇਆ ਹੈ ਪੁਜਾਰੀ ਵਲੋਂ ਤਾਂ ਕਿ ਉਨਾਂ ਦਾ ਤੋਰੀ ਫੂਲਕਾ ਚਲਦਾ ਰਹੇ। ਪਰ ਚਲੋ ਬੜੂ ਸਾਹਿਬ ਵਾਲੇ ਇਕਬਾਲ ਸਿੰਘ ਜੀ ਦੀ ਯਬਲੀਆ ਵਾਲੀ ਵੀਡੀਓ ਦੇਖ ਲਵੋ ਉਹ ਤੁਹਾਡੇ ਮਤਲਬ ਦੀ ਗਲ ਕਰਦੇ ਹਨ।
ਜਸਬੀਰ ਸਿੰਘ ਵਿਰਦੀ:- ਚਮਕੌਰ ਸਿੰਘ ਬਰਾੜ ਜੀ! ਜੋਗਿੰਦਰ ਸਿੰਘ ਜੀ ਦੀ ਵਿਆਕਰਣ ਪੰਨਾ 630-631 ਦੇਖੋ:- “ਪੂਰਵ-ਪੂਰਣ ਕਿਰਦੰਤ, ਜਿਵੇਂ ਕਿ ਇਸ ਦੇ ਨਾਮ ਤੋਂ ਹੀ ਪ੍ਰਗਟ ਹੈ ਕਿਰਦੰਤ ਦੀ ਅਜਿਹੀ ਕਿਸਮ ਹੈ, ਜਿਸ ਤੋਂ ਇਹ ਵਿਦਤ ਹੁੰਦਾ ਹੈ ਕਿ ਇਸ ਕਿਰਦੰਤ ਨਾਲ ਸੰਬੰਧਤ **ਕੰਮ ਪਹਿਲਾਂ ਸੰਪੂਰਣ ਕਰਕੇ** ਹੀ **ਹੋਰ ਕੰਮ ਕੀਤਾ ਗਿਆ** ਹੈ, ਕੀਤਾ ਜਾ ਰਿਹਾ ਹੈ ਜਾਂ ਕੀਤਾ ਜਾਣਾ ਹੈ।
ਉਦਾਹਰਣ-
“ਨਾਮ ਜਪਕੇ ਕਬੀਰ ਜਗਤ ਪ੍ਰਸਿੱਧ ਹੋ ਗਿਆ” ‘ਜਪਕੇ’- ‘ਹੋ ਗਿਆ’
ਹੁਣ ਤੁਸੀਂ ਆਪਣੇ ਅਰਥ ਦੇਖੋ, ਤੁਸੀਂ ਲਿਖ ਰਹੇ ਹੋ।
“..ਗੁਣਾਂ ਨੂੰ ਗਾਉਣ ਨਾਲ.. ਦੁਖਾਂ ਕਲੇਸ਼ਾਂ ਤੋਂ ਛੁਟਕਾਰਾ ਹੋਣ ਕਰਕੇ..”
ਤੁਸੀਂ ਜ਼ਬਰਦਸਤੀ ‘ਛੁਟਕਾਰਾ ਹੋਣ ਕਰਕੇ *ਕਰਣ ਕਾਰਕ* ਬਨਾਉਣ ਦੀ ਕੋਸ਼ਿਸ਼ ਕਰੀ ਜਾ ਰਹੇ ਹੋ।
ਦੱਸ ਸਕਦੇ ਹੋ ਕਿ- ਦੁਖਾਂ ਕਲੇਸ਼ਾਂ ਤੋਂ ਛੁਟਕਾਰਾ (ਸਭ ਦਾ) ਆਪਣੇ ਆਪ ਹੋਇਆ ਹੀ ਪਿਆ ਹੈ ਜਾਂ ਗੁਣ ਗਾਉਣ ਨਾਲ ਹੋਇਆ ਹੈ?
ਜੇ ਗੁਣ ਗਾਉਣ ਨਾਲ ਹੋਇਆ ਹੈ ਤਾਂ (ਪਲਾਇਣ) ਛੁਟਕਾਰਾ ਕਿਰਿਆ ਹੋਈ ਜਾਂ ਨਹੀਂ?
ਪਹਿਲਾਂ ਗੁਣ ਗਾਉਣ ਦੀ ਕਿਰਿਆ ਹੋ ਕੇ ਛੁਟਕਾਰਾ ਹੋਣ ਦੀ ਕਿਰਿਆ ਹੋਈ ਕਿ ਨਹੀਂ ਹੋਈ?
“ਇਸ ਕਿਰਦੰਤ ਨਾਲ ਸੰਬੰਧਤ **ਕੰਮ ਪਹਿਲਾਂ ਸੰਪੂਰਣ ਕਰਕੇ** ਹੀ **ਹੋਰ ਕੰਮ ਕੀਤਾ ਗਿਆ** ਹੈ,” ਹੋਇਆ ਕਿ ਨਹੀਂ ਹੋਇਆ?
ਇਸ ਤਰ੍ਹਾਂ 'ਪਲਾਇਣ' ਕਿਰਿਆ ਹੋਈ ਕਿ ਨਹੀਂ ਹੋਈ (ਜਿਸ ਨੂੰ ਤੁਸੀਂ ਕਰਣ ਕਾਰਕ ਦੱਸ ਰਹੇ ਹੋ)?
ਚਮਕੌਰ ਸਿੰਘ ਬਰਾੜ ਜੀ! ਕਿਹੜੀ ਵਿਆਕਰਣ ਅਨੁਸਾਰ 'ਜਨਮ ਮਰਨ' ਦਾ ਅਰਥ 'ਜਨਮ ਮਰਨ ਦਾ ਡਰ' ਹੁੰਦਾ ਹੈ?
ਅਜਮੇਰ ਸਿੰਘ:-  ਕੇਂਦਰੀ ਭਾਵ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਹੁੰਦਾ । ਵਿਆਖਿਆ ,ਸ਼ਬਦਾਵਲੀ ਵਖਰੇਵਿਆਂ ਕਾਰਨ ,ਵਿਵਾਦਤ ਬਣ ਜਾਂਦੀ ਹੈ।ਆਉ ਅੰਬ ਖਾਈਏ ਦਰਖ਼ਤ ਗਿਣਨੇ ਛੱਡੀਏ।
ਸੰਸਾਰ ਫਿਲਾਸਫੀ ਦੇ ਪੁਰਾਤਨ ਸੰਕਲਪ ਅਨੁਸਾਰ ਜਨਮ ਮਰਮ ਦਾ ਚੱਕਰ ਸੀ। ਇਵੇਂ ਪੁਰਸ਼ਾ ਹੁਣ ਜਿਵੇਂ ਸਮਝਦੇ ਹਾਂ ਪੁਰਖ ਨਹੀਂ ਸੀ।
ਸ਼ਬਦੀ ਅਰਥ ਕਦੇ ਵੀ ਇੱਕ ਮੱਤ ਨਹੀਂ ਹੋਏ ,ਨ ਹੋਣਗੇ।ਸ਼ਬਦਾਂ ਦੀ ਰੂਹ ਇੱਕੋ ਹੈ ਇੱਕੋ ਰਹੇਗੀ ਜੀ। ਧੰਨਵਾਦ।
ਜਸਬੀਰ ਸਿੰਘ ਵਿਰਦੀ:- ਅਜਮੇਰ ਸਿੰਘ ਜੀ! ਇਹ ਕੋਈ ਕਸਵੱਟੀ ਜਾਂ ਦਲੀਲ ਨਹੀਂ ਕਿ ‘ਜਨਮ ਮਰਨ’ ਸੰਸਾਰ ਫਲੌਸਫੀ ਦਾ ਪੁਰਾਤਨ ਸੰਕਲਪ ਸੀ *ਇਸ ਲਈ* ਇਸ ਨੂੰ ਰਿਜੈਕਟ ਕਰ ਦਿਉ।ਇਸ ਤਰ੍ਹਾਂ ਤਾਂ ਕਈ ਪੁਰਾਤਨ ਸੰਕਲਪਾਂ ਅਨੁਸਾਰ ਰੱਬ ਹੈ ਅਤੇ ਕਈਆਂ ਮੁਤਾਬਕ ਨਹੀਂ ਹੈ, ਤਾਂ ਇਸ ਪੁਰਾਤਨ ਫਲੌਸਫੀ ਵਾਲੀ ਕਸਵੱਟੀ ਮੁਤਾਬਕ ਗੁਰਮਤਿ ਅਨੁਸਾਰ ਰੱਬ ਹੈ ਜਾਂ ਨਹੀਂ?
ਕੀ ਇਹ ਨਹੀਂ ਹੋ ਸਕਦਾ ਕਿ ਗੁਰਮਤਿ ਅਨੁਸਾਰ ਵੀ ਰੱਬ ਤਾਂ ਹੈ ਪਰ, ਜਿਹਨਾਂ ਅਰਥਾਂ ਵਿੱਚ ਪੁਰਾਤਨ ਸੰਕਲਪਾਂ ਅਨੁਸਾਰ ਮੰਨਿਆ ਜਾਂਦਾ ਹੈ, ਗੁਰਮਤਿ ਵਿੱਚ ਉਹਨਾਂ ਸੰਕਲਪਾਂ ਤੋਂ ਵੱਖਰੇ ਰੂਪ ਵਿੱਚ ਮੰਨਿਆ ਜਾਂਦਾ ਹੋਵੇ?
ਕੀ ਉਸੇ ਤਰ੍ਹਾਂ ਇਹ ਨਹੀਂ ਹੋ ਸਕਦਾ ਕਿ ਗੁਰਮਤਿ ਵੀ ਜਨਮ ਮਰਨ ਨੂੰ ਤਾਂ ਮੰਨਦੀ ਹੈ, ਪਰ ਜਿਸ ਤਰ੍ਹਾਂ ਹੋਰ ਮਤਾਂ ਵਿੱਚ ਮੰਨਿਆ ਜਾਂਦਾ ਹੈ ਉਹਨਾਂ ਤੋਂ ਵੱਖਰੇ ਅਰਥਾਂ ਵਿੱਚ?
(ਨੋਟ- ਜਨਮ ਮਰਨ ਦਾ ਸੰਕਲਪ ਵੱਖਰਾ ਵਿਸ਼ਾ ਹੈ ਆਤਮਕ ਮੌਤ ਵੱਖਰਾ)।ਕੀ ਜਨਮ ਮਰਨ ਦਾ ਸੰਕਲਪ ਪੁਰਾਤਨ ਸੰਕਲਪ ਕਹਿ ਕੇ ‘ਜਨਮ ਮਰਨ’ ਦੇ ਅਰਥ ‘ਜਨਮ ਮਰਨ ਦਾ ਡਰ’ ਕਰ ਦਿਆਂਗੇ?
            ------- -
ਜਸਬੀਰ ਸਿੰਘ ਵਿਰਦੀ                                  27-07-2016
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.