ਗੁਰਬਾਣੀ-ਅਰਥਾਂ ਨੂੰ ਲੈ ਕੇ ਕੁੱਝ ਅਜੋਕੇ ਵਿਦਵਾਨਾਂ ਵੱਲੋਂ ਸਿਖ ਜਗਤ ਵਿੱਚ ਪਾਏ ਜਾਂਦੇ ਭੁਲੇਖੇ
ਹਰਚਰਨ ਸਿੰਘ ਪਰਹਾਰ ਜੀ! ਇਸ ਲੇਖ ਦਾ ਵਿਸ਼ਾ ਅਤੇ ਇਹ ਲੇਖ ਪਾਉਣ ਦਾ ਮੇਰਾ ਮਕਸਦ ਕੁਝ ਹੋਰ ਸੀ। ਪਰ ਤੁਸੀਂ ਇਸ ਨੂੰ ਕੁਝ ਹੋਰ ਹੀ ਰੰਗਤ ਦੇ ਦਿੱਤੀ ਹੈ। ਤੁਸੀਂ ਜੋ ਵਿਚਾਰ ਦਿੱਤੇ ਹਨ, ਉਹਨਾਂ ਦਾ ਇਸ ਪ੍ਰਸਤੁਤ ਲੇਖ ਨਾਲ ਕੁਝ ਵੀ ਸੰਬੰਧ ਨਹੀਂ ਹੈ।
ਅੱਜ ਕਲ੍ਹ ਗੁਰਬਾਣੀ-ਅਰਥਾਂ ਨੂੰ ਲੈ ਕੇ ਕੁੱਝ ਅਜੋਕੇ ਵਿਦਵਾਨਾਂ ਵੱਲੋਂ ਸਿਖ ਜਗਤ ਵਿੱਚ ਬਹੁਤ ਭੁਲੇਖੇ ਪਾਏ ਜਾ ਰਹੇ ਹਨ। ਮੇਰੀ ਸਮਝ ਮੁਤਾਬਕ ‘ਗੁਰਮਤਿ ਗਿਆਨ ਮਿਸ਼ਨਰੀ ਕੌਲੇਜ ਜਵੱਦੀ, ਲੁਧਿਆਣਾ’ ਵਾਲੇ ਇਹ ਭੁਲੇਖੇ ਪਾਉਣ ਵਿੱਚ ਅਹਮ ਅਤੇ ਮੁਖ ਰੋਲ ਅਦਾ ਕਰ ਰਹੇ ਹਨ।ਗੁਰਬਚਨ ਸਿੰਘ ਥਾਈਲੈਂਡ ਵਾਲੇ ਜਿਹੜੇ ਕਿ ਇਸ ਕੌਲੇਜ ਦੇ ਪ੍ਰਿੰਸੀਪਲ ਹਨ ਦੇ ਸਮਰਥਕਾਂ ਅਤੇ ਪ੍ਰਸ਼ੰਸਕਾਂ ਨੂੰ ਇਤਰਾਜ ਹੋ ਸਕਦਾ ਹੈ ਕਿ ਮੈਂ ਕੌਲੇਜ ਅਤੇ ਕੌਲੇਜ ਨਾਲ ਜੁੜੇ ਪ੍ਰਿੰਸੀਪਲ ਅਤੇ ਪ੍ਰੋਫੈਸਰਾਂ ਦੇ ਖਿਲਾਫ ਭੰਡੀ ਪ੍ਰਚਾਰ ਕਰ ਰਿਹਾ ਹਾਂ। ਇਸ ਲਈ ਮੈਂ ਉਹਨਾਂ ਦੀ ਲਿਖਤ ਸਮੇਤ ਵਿਚਾਰ ਪੇਸ਼ ਕੀਤੇ ਹਨ।
ਤੁਹਾਨੂੰ ਮੇਰੇ ਲੇਖ ਸੰਬੰਧੀ ਆਪਣੇ ਵਿਚਾਰ ਦੇਣੇ ਚਾਹੀਦੇ ਸਨ, ਤਾਂ ਕਿ ਨਿਰਣਾ ਹੋ ਸਕਦਾ ਕਿ ਕੌਲੇਜ ਅਤੇ ਪ੍ਰਿੰ: ਗੁਰਬਚਨ ਸਿੰਘ ਥਾਈਲੈਂਡ ਦੇ ਲੇਖ ਬਾਰੇ ਮੈਂ ਜੋ ਵਿਚਾਰ ਦਿੱਤੇ ਹਨ ਜਾਂ ਕਹਿ ਲਵੋ ਕਿ ਮੈਂ ਉਹਨਾਂ ਦੇ ਖਿਲਾਫ ਗੁਰਬਾਣੀ ਨੂੰ ਗਲਤ ਅਰਥਾਂ ਵਿੱਚ ਪ੍ਰਚਾਰਨ ਦਾ ਜੋ ਦੋਸ਼ ਲਗਾਇਆ ਹੈ, ਉਹ ਦੋਸ਼ ਸਹੀ ਹੈ ਜਾਂ ਉਹਨਾਂ ਦੇ ਖਿਲਾਫ ਮੇਰਾ ਭੰਡੀ ਪ੍ਰਚਾਰ ਹੈ। ਬਿਹਤਰ ਹੁੰਦਾ ਕਿ ‘ਦਾੜੀ ਹੋਈ ਭੂਰ’ ਦੀ ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਦੀ ਕੀਤੀ ਵਿਆਖਿਆ ਬਾਰੇ ਆਪਣੇ ਵਿਚਾਰ ਦਿੰਦੇ ਕਿ ਉਹ ਸਹੀ ਹੈ ਜਾਂ ਸਿਖ ਜਗਤ ਨੂੰ ਗੁਮਰਾਹ ਕਰਨ ਵਾਲੀ ਹੈ।
ਮੇਰੇ ਲੇਖ ਵਿੱਚ ਤਾਂ ਧਰਮ ਅਤੇ ਵਿਗਿਆਨ ਦੇ ਆਪਸੀ ਸੰਬੰਧ ਜਾਂ ਵਿਰੋਧ ਵਰਗੀ ਕੋਈ ਗੱਲ ਹੀ ਨਹੀਂ ਲਿਖੀ ਹੋਈ, ਪਰ ਤੁਸੀਂ ਪਤਾ ਨਹੀਂ ਇਹ ਨੁਕਤਾ ਕਿਉਂ ਇਥੇ ਛੇੜ ਦਿੱਤਾ ਹੈ। ਧਰਮ ਅਤੇ ਵਿਗਿਆਨ ਬਾਰੇ ਵੀ ਤੁਸੀਂ ਜੋ ਲਿਖ ਰਹੇ ਹੋ, ਉਹ ਵੀ ਤੁਸੀਂ ਆਪਣੀ ਖੁਦ ਦੀ ਗੱਲ ਨੂੰ ਖੁਦ ਹੀ ਕੱਟ ਰਹੇ ਹੋ। ਇਕ ਪਾਸੇ ਤੁਸੀਂ ਕਹਿੰਦੇ ਹੋ ਕਿ ‘ਧਰਮ ਨੂੰ ਵਿਗਿਆਨ ਦੇ ਢੰਗ ਨਾਲ ਕਦੇ ਵੀ ਨਹੀਂ ਜਾਣਿਆ ਜਾ ਸਕਦਾ, ਵਿਗਿਆਨ ਬਾਹਰੀ ਦਿਸਦੇ ਮਾਦੇ ਦੀ ਖੋਜ ਹੈ’।
ਪਰ ਦੂਜੇ ਪਾਸੇ ਖੁਦ ਹੀ ਤੁਸੀਂ ਆਤਮਾ ਨੂੰ ਵਿਗਿਆਨਕ ਸਿਧਾਂਤ ਨਾਲ ਮਿਲਾ ਕੇ ਰੀਸਾਈਕਲ ਵਰਗੀਆਂ ਗੱਲਾਂ ਕਰ ਰਹੇ ਹੋ। ਓਪਰੀ ਨਜ਼ਰੇ ਤਾਂ ਬੇਸ਼ੱਕ ਲੱਗਦਾ ਹੈ ਕਿ ਤੁਸੀਂ ਵਿਗਿਆਨ ਅਤੇ ਧਰਮ ਨੂੰ ਦੋ ਵੱਖ ਵੱਖ ਵਿਸ਼ੇ ਦੱਸ ਰਹੇ ਹੋ। ਪਰ ਤੁਹਾਡੇ ਵਿਖਿਆਨ ਤੋਂ ਪ੍ਰਭਾਵ ਇਹੀ ਪੈਂਦਾ ਹੈ ਕਿ, ਵਿਗਿਆਨ, ਜੋ ਕਿ ਸਿਰਫ ਦਿਸਦੇ ਮਾਦੇ/ਪਦਾਰਥ ਦੀ ਖੋਜ ਕਰਦੀ ਹੈ, ਧਰਮ ਦੁਆਰਾ ਬਿਆਨੇ ਜਾਂਦੇ ਆਤਮਾ ਵਰਗੇ **ਪਰਾ-ਭੌਤਿਕ** ਸੰਕਲਪਾਂ ਨੂੰ ਰੱਦ ਕਰਕੇ ਇਸ ਸਭ ਕਾਸੇ ਨੂੰ ਪਦਾਰਥਕ ਨਜ਼ਰੀਏ ਤੋਂ ਆਪਣੇ ਤਰੀਕੇ ਨਾਲ ਬਿਆਨ ਕਰਦੀ ਹੈ।
ਗੁਰਬਾਣੀ ਦੇ ਸੰਕਲਪ ਕਿ ‘ਜੀਵ ਕਦੇ ਮਰਦਾ ਨਹੀਂ’ ਨੂੰ ਤੁਸੀਂ ਵਿਗਿਆਨ ਦੇ ਸਿਧਾਂਤ ਕਿ ‘ਮਾਦਾ/ਮੈਟਰ/ਪਦਾਰਥ ਕਦੇ ਮਰਦਾ ਨਹੀਂ, ਨਾਲ ਤੁਲਣਾ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਬੰਦੇ ਦੀ ਜੀਵਨ-ਅਵਧੀ ਮੁੱਕ ਜਾਣ ਤੇ, (ਕਹਿਆ ਜਾਂਦਾ ਪਰਾ-ਭੌਤਿਕ ਜੀਵ/ਆਤਮਾ) ਸਰੀਰਕ ਮਾਦੇ ਸਮੇਤ ਸਮੂਚੇ ਸੰਸਾਰਕ ਪਦਾਰਥ ਵਿੱਚ ਮਿਲ ਜਾਂਦਾ ਹੈ ਅਤੇ ਨਵੀਂ ਸ਼ੇਪ ਵਿੱਚ ਪ੍ਰਗਟ ਹੋ ਜਾਂਦਾ ਹੈ। ਜੀਵ ਲਫਜ਼ ਵੀ ਸਿਰਫ ਕਹਿਣ ਮਾਤਰ ਲਈ ਹੀ ਹੈ, ਅਸਲ ਵਿੱਚ ਇਸ ਸਰੀਰ ਵਿਚਲੇ ਜੀਵ ਦੀ ਹੋਂਦ ਨੂੰ ਵੀ ਤੁਸੀਂ ਨਹੀਂ ਮੰਨਦੇ।
ਮੁਆਫ ਕਰਨਾ ਮੈਂ ਤੇ ਤੁਹਾਡੇ ਕਮੈਂਟ ਤੋਂ ਇਹੀ ਸਮਝਿਆ ਹਾਂ, ਜੇ ਮੈਂ ਗ਼ਲਤ ਹਾਂ ਤਾਂ ਤੁਸੀਂ ਇਸ ਵਿਸ਼ੇ ਬਾਰੇ ਥੋੜ੍ਹਾ ਵਿਸਥਾਰ ਨਾਲ ਸਮਝਾਉਣ ਦੀ ਖੇਚਲ ਕਰੋ ਜੀ।
ਜਸਬੀਰ ਸਿੰਘ ਵਿਰਦੀ
ਜਸਬੀਰ ਸਿੰਘ ਵਿਰਦੀ
ਗੁਰਬਾਣੀ-ਅਰਥਾਂ ਨੂੰ ਲੈ ਕੇ ਕੁੱਝ ਅਜੋਕੇ ਵਿਦਵਾਨਾਂ ਵੱਲੋਂ ਸਿਖ ਜਗਤ ਵਿੱਚ ਪਾਏ ਜਾਂਦੇ ਭੁਲੇਖੇ
Page Visitors: 2617