ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
ਝਮੇਲਾ ਵਿਆਕਰਣ ਆਧਾਰਿਤ ਅਰਥਾਂ ਦਾ ?
ਝਮੇਲਾ ਵਿਆਕਰਣ ਆਧਾਰਿਤ ਅਰਥਾਂ ਦਾ ?
Page Visitors: 2572

 ਝਮੇਲਾ ਵਿਆਕਰਣ ਆਧਾਰਿਤ ਅਰਥਾਂ ਦਾ ?
       ਝਮੇਲਾ ਵਿਆਕਰਣ ਆਧਾਰਿਤ ਅਰਥਾਂ ਦਾ ਨਹੀਂ, ਅਰਥਾਂ ਦੇ ਨਾਲ ਆਪਣੀ ਸੋਚ ਦੇ ਭਾਵਾਰਥ ਜੋੜਨ ਦਾ ਹੈ। 
  ਪਾਠਕਾਂ ਦੀ ਜਾਣਕਾਰੀ ਲਈ ਦੱਸ ਦਿਆਂ ਕਿ ਜਦੋਂ ਕਿਸੇ ਕਿਰਿਆਂ ਦੇ ਵਾਪਰਨ ਤੋਂ ਪਹਿਲਾਂ ਕੋਈ ਹੋਰ ਕਿਰਿਆ ਵਾਪਰ ਜਾਏ ਤਾਂ ਉਸ ਕਿਰਿਆ ਨੂੰ ਪੂਰਵ ਪੂਰਣ ਕਾਰਦੰਤ ਕਹਿੰਦੇ ਹਨ। ਇਥੇ ਕੋਈ ਵੀ ਚੀਜ *ਨਾਲ ਨਹੀਂ ਚੱਲਦੀ* ਵਾਲੀ ਕਿਰਿਆ ਪਹਿਲਾਂ ਪਾਵਰਦੀ ਹੈ *ਤਾਂ ਪਛਤਾਵਾ ਹੁੰਦਾ ਹੈ*। ਇਸੇ ਤਰ੍ਹਾਂ (ਖਾਲੀ ਹੱਥ) *ਦੁਨੀਆਂ ਤੋਂ ਤੁਰ ਜਾਣ* ਵਾਲੀ ਕਿਰਿਆ ਪਹਿਲਾਂ ਵਾਪਰਨ ਤੇ *ਫੇਰ ਪਛਤਾਵਾ ਹੁੰਦਾ ਹੈ*। ਇਥੇ ਬਿਲਕੁਲ ਵੀ ਗੁੰਜਾਇਸ਼ ਨਹੀਂ ਹੈ ਇਹ ਕਹਿਣ ਦੀ ਕਿ ਦੁਨੀਆਂ ਤੋਂ ਤੁਰਨ ਵੇਲੇ ਕੋਈ ਵੀ ਚੀਜ ਨਾਲ ਨਹੀਂ **ਜਾਏਗੀ** ਇਸ ਲਈ **ਪਹਿਲਾਂ** ਪਛਤਾਵਾ ਹੋਵੇਗਾ ਜਾਂ ਹੁੰਦਾ ਹੈ।
 ਚਮਕੌਰ ਸਿੰਘ ਜੀ ਇਹਨਾਂ ਉਦਾਹਰਣਾਂ ਤੋਂ ਸੇਧ ਲੈ ਕੇ ਅਰਥ ਕਰਨ ਦੀ ਬਜਾਏ ਆਪਣੀ ਬਣੀ ਸੋਚ ਮੁਤਾਬਕ (ਅਰਥ ਨਹੀਂ) ਭਾਵ ਅਰਥ ਕਰੀ ਜਾਂਦੇ ਹਨ।
 ਝਮੇਲਾ ਵਿਆਕਰਣ ਆਧਾਰਿਤ ਅਰਥਾਂ ਦਾ ਨਹੀਂ, ਅਰਥਾਂ ਦੇ ਨਾਲ ਆਪਣੀ ਸੋਚ ਦੇ ਭਾਵਾਰਥ ਜੋੜਨ ਦਾ ਹੈ।
 ਚਮਕੌਰ ਸਿੰਘ ਕੋਈ ਇਕ ਵੀ ਉਦਾਹਰਣ ਨਹੀਂ ਦੇ ਰਹੇ ਜਿਸ ਵਿੱਚ ਇਸ ਜਨਮ ਤੋਂ ਬਾਅਦ ਫੇਰ ਜਨਮ ਦਾ ਖੰਡਣ ਕੀਤਾ ਹੋਵੇ। ਜਿਸ ਦੇ ਆਧਾਰ ਤੇ ਇਹ ਭਾਵ ਅਰਥ ਘੜ ਰਹੇ ਹਨ।
ਜਸਬੀਰ ਸਿੰਘ ਵਿਰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.