ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਸ਼ਹੀਦ ਅਤੇ ਇੰਦਰ ਸਿੰਘ ਘੱਗਾ :-
-: ਸ਼ਹੀਦ ਅਤੇ ਇੰਦਰ ਸਿੰਘ ਘੱਗਾ :-
Page Visitors: 2475

-: ਸ਼ਹੀਦ ਅਤੇ ਇੰਦਰ ਸਿੰਘ ਘੱਗਾ :-
ਇੰਦਰ ਸਿੰਘ ਘੱਗਾ ਜੀ ਸਿੱਖੀ ਵਿੱਚਲੇ ਸ਼ਹੀਦੀ  ਦੇ ਸੰਕਲਪ ਨੂੰ ਨਕਾਰਦੇ ਹੋਏ ਕਹਿੰਦੇ ਹਨ-
ਕਬੀਰ ਸਾਹਿਬ ਜੀ, ਰਵਿਦਾਸ ਜੀ, ਨਾਮਦੇਵ ਜੀ ਆਦਿ ਸਾਰੇ ਭਗਤਾਂ ਵਿੱਚੋਂ ਕੋਈ ਸ਼ਹੀਦ ਨਹੀਂ ਹੋਇਆ.... ਜੇ ਉਹ ਚੜ੍ਹਦੀ ਉਮਰ ਵਿੱਚ ਸ਼ਹੀਦ ਹੋ ਜਾਂਦੇ ਫੇਰ ਬਾਣੀ ਲਿਖਕੇ ਸਾਡੇ ਤੱਕ ਪੁਚਾ ਸਕਦੇ ਸਨ ?
ਵਿਚਾਰ- ਘੱਗਾ ਜੀ! ਕਬੀਰ ਸਾਹਿਬ ਜੀ, ਰਵਿਦਾਸ ਜੀ, ਨਾਮਦੇਵ ਜੀ ਆਦਿ ਸ਼ਹੀਦ ਨਹੀਂ ਹੋਏ ਤਾਂ ਕੀ ਇਹਨਾ ਨੇ ਵਕਤ ਦੀ ਹਕੂਮਤ ਅੱਗੇ ਜ਼ੋਰ ਪਾਉਣਾ ਸੀ ਕਿ ਸਾਨੂੰ ਸ਼ਹੀਦ ਕਰੇ ?
  ਕਬੀਰ ਸਾਹਿਬ ਨੂੰ ਸ਼ਹੀਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ (ਹਾਲਾਂ ਕਿ ਕਬੀਰ ਜੀ ਦੇ ਜੰਜੀਰ .. ਵਾਲੇ ਸ਼ਬਦ ਦੇ ਤੁਸੀਂ ਆਪਣੇ ਹੀ ਮਨਘੜਤ ਅਰਥ ਕਰਕੇ ਆਪਣੇ ਮਨੋ ਹੀ ਕੁਝ ਹੋਰ ਦਾ ਹੋਰ ਹੀ ਬਣਾ ਦਿੱਤਾ ਹੈ), ਨਾਮਦੇਵ ਜੀ ਨੂੰ ਵੀ ਸ਼ਹੀਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ-
ਬਿਸਮਿਲਿ ਗਊ ਦੇਹੁ ਜੀਵਾਇ ॥
ਨਾਤਰੁ ਗਰਦਨਿ ਮਾਰਉ ਠਾਂਇ
॥ {ਪੰਨਾ 1165} ),
  ਗੁਰੂ ਨਾਨਕ ਜੀ ਨੂੰ ਵੀ ਬਾਬਰ ਨੇ ਕੈਦ ਕੀਤਾ ਸੀ।(ਸ਼ਹੀਦ ਵੀ ਕਰ ਸਕਦਾ ਸੀ)
ਭਗਤਾਂ ਨੇ ਜਾਂ ਗੁਰੂ ਸਾਹਿਬ ਨੇ, ਕਿਸੇ ਨੇ ਵੀ ਆਪਣੀ ਜਾਨ-ਬਖਸ਼ੀ ਦੀ ਬੇਨਤੀ ਕਰਕੇ ਜਾਨ ਨਹੀਂ ਸੀ ਬਖਸ਼ਵਾਈ। ਉਹ ਆਪਣੇ ਸਟੈਂਡ ਤੇ ਅਡੋਲ ਰਹੇ। ਜੇ ਉਹਨਾ ਨੂੰ ਸ਼ਹੀਦ ਹੋਣਾ ਪੈਣਾ ਸੀ ਤਾਂ ਸ਼ਹੀਦ ਹੋ ਜਾਣਾ ਸੀ। ਪਰ ਜੇ ਸ਼ਹੀਦ ਹੋਣ ਦੀ ਨੌਬਤ ਨਹੀਂ ਆਈ ਤਾਂ ਕੀ ਇਹਨਾ ਨੂੰ ਅੱਗੋਂ ਜ਼ਬਰ ਦਸਤੀ ਸ਼ਹੀਦ ਹੋਣ ਤੇ ਜੋਰ ਪਾਉਣਾ ਚਾਹੀਦਾ ਸੀ ?
ਇੰਦਰ ਸਿੰਘ ਘੱਗਾ__
ਗੁਰੂ ਨਾਨਕ ਜੀ ਨੇ ਬਾਬਰ ਨਾਲ ਜੰਗ ਨਹੀਂ ਲੜੀ, ਸ਼ਹੀਦੀ ਨਹੀਂ ਪਾਈ। ਕੀ ਗੁਰੂ ਨਾਨਕ ਜੀ ਦਾ ਸਤਿਕਾਰ ਘੱਟ ਹੋ ਗਿਆ ?
ਵਿਚਾਰ__ ਜੇ ਗੁਰੂ ਨਾਨਕ ਜੀ ਨੇ ਬਾਬਰ ਨਾਲ ਜੰਗ ਨਹੀਂ ਲੜੀ ਤਾਂ ਉਹਨਾ ਨੇ ਬਾਬਰ ਅੱਗੇ ਗੁਜਾਰਿਸ਼ ਵੀ ਨਹੀਂ ਕੀਤੀ ਕਿ ਅਸੀਂ ਬਾਣੀ ਲਿਖਣੀ ਹੈ, ਇਸ ਲਈ ਜਾਨ ਬਖਸ਼ੀ ਕੀਤੀ ਜਾਵੇ।
ਘੱਗਾ ਜੀ! ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਸ਼ਹੀਦ ਨਹੀਂ ਹੋਏ ਤਾਂ ਗੁਰੂ ਅਰਜੁਨ ਜੀ, ਗੁਰੂ ਤੇਗ ਬਹਾਦੁਰ ਸਾਹਿਬ .... ਬਾਰੇ ਤੁਹਾਡਾ ਸਟੌਪ ਕਿਉਂ ਲੱਗ ਗਿਆ?
ਇੰਦਰ ਸਿੰਘ ਘੱਗਾ__
ਸਿਰ ਨੂੰ ਮੋਢਿਆਂ ਤੇ ਟਿਕਿਆ ਰਹਿਣ ਦਿਉ, ਸਿਰ ਦੀ ਵਰਤੋਂ ਕਰਨੀ ਸਿੱਖ ਲਓ...
 ਵਿਚਾਰ__ ਘੱਗਾ ਜੀ! ਤਾਂ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜੇ ਕੋਈ ਕਹਿੰਦਾ ਹੈ ਕਿ ਦੇਸ਼ ਵਿੱਚ ਰਹਿਣਾ ਹੈ ਦਲਿਤਾਂ ਅਤੇ ਨੀਵੀਂ ਜਾਤ  ਵਾਲਿਆਂ ਦੀ ਤਰ੍ਹਾਂ ਸਾਡੇ ਗੁਲਾਮ ਬਣਕੇ ਰਹਿ ਸਕਦੇ ਹੋ ਤਾਂ ਕੀ ਅੱਗੋਂ ਇਹ ਕਹਿਣਾ ਚਾਹੀਦਾ ਹੈ ਕਿ ਤੁਸੀਂ ਜਿਵੇਂ ਗੁਲਾਮ ਬਣਾ ਕੇ ਰੱਖਣਾ ਹੈ, ਰੱਖ ਲਓ ਪਰ ਸਾਡੇ ਸਿਰ ਸਾਡੇ ਮੋਢਿਆਂ ਤੇ ਟਿਕੇ ਰਹਿਣ ਦਿਉ? ਪਰ ਗੁਰੂ ਤੇਗ ਬਹਾਦੁਰ ਸਾਹਿਬ ਨੇ ਤਾਂ ਇਹ ਗੱਲ ਨਹੀਂ ਆਖੀ।
  ਘੱਗਾ ਜੀ! ਤੁਹਾਡੇ ਤੇ ਵੀ ਇਕ-ਦੋ ਵਾਰੀਂ ਹਮਲਾ ਹੋਇਆ ਹੈ। ਕਿਸੇ ਹਮਲੇ ਵਿੱਚ ਜਾਨ ਵੀ ਜਾ ਸਕਦੀ ਸੀ। ਪਰ ਤੁਸੀਂ ਤਾਂ ਬੜੇ ਫਖਰ ਨਾਲ  ਕਹਿੰਦੇ ਹੋ ਕਿ ਹਮਲਿਆਂ ਦੀ ਪਰਵਾਹ ਨਹੀਂ ਪ੍ਰਚਾਰ ਇਸੇ ਤਰ੍ਹਾਂ ਹੋਵੇਗਾ।   ਮੰਨ ਲਵੋ ਜੇ ਕਲ੍ਹ ਨੂੰ ਜਾਨ ਤੇ ਬਣ ਆਉਣ ਵਾਲੀ ਸਥਿਤੀ ਬਣ ਜਾਂਦੀ ਹੈ ਤਾਂ ਕੀ ਓਸ ਵੇਲੇ ਤੁਸੀਂ ਕਹੋਗੇ ਕਿ ਮੈਂ ਪ੍ਰਚਾਰ ਕਰਨਾ ਹੈ ਮੇਰੀ ਜਾਨ ਬਖਸ਼ੀ ਕੀਤੀ ਜਾਵੇ। ਤੁਸੀਂ ਕਹੋਗੇ ਕਿ, ਮੈਂ ਪ੍ਰਚਾਰ ਬੰਦ ਕਰ ਦਿੰਦਾ ਹਾਂ ਪਰ ਮੇਰਾ ਸਿਰ ਮੇਰੇ ਮੋਢਿਆਂ ਤੇ ਟਿਕਿਆ ਰਹਿਣ ਦਿਉ?
ਇੰਦਰ ਸਿੰਘ ਘੱਗਾ ਜੀ! ਬੇਨਤੀ ਹੈ ਕਿ ਸਿੱਖਾਂ ਵਿੱਚ ਭਰਮ ਭੁਲੇਖੇ ਖੜ੍ਹੇ ਕਰਕੇ ਵੰਡੀਆਂ ਨਾ ਪਾਓ ਜੀ।
ਜਸਬੀਰ ਸਿੰਘ ਵਿਰਦੀ 31-12-2019
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.