ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
ਸ਼ੰਕਾ-ਬੰਦੀ ਛੋੜ ਦਿਵਸ ਹਿੰਦੂ ਰਹੁ-ਰੀਤਾਂ ਅਨੁਸਾਰ ਹੈ, ਕਿਉਂਕਿ ਇਹ ਦਿਵਸ ਕਿਸ ਦਿਨ ਮਨਾਉਣਾ ਹੈ ?
ਸ਼ੰਕਾ-ਬੰਦੀ ਛੋੜ ਦਿਵਸ ਹਿੰਦੂ ਰਹੁ-ਰੀਤਾਂ ਅਨੁਸਾਰ ਹੈ, ਕਿਉਂਕਿ ਇਹ ਦਿਵਸ ਕਿਸ ਦਿਨ ਮਨਾਉਣਾ ਹੈ ?
Page Visitors: 2384

ਸ਼ੰਕਾ-ਬੰਦੀ ਛੋੜ ਦਿਵਸ ਹਿੰਦੂ ਰਹੁ-ਰੀਤਾਂ ਅਨੁਸਾਰ ਹੈ, ਕਿਉਂਕਿ ਇਹ ਦਿਵਸ ਕਿਸ ਦਿਨ ਮਨਾਉਣਾ ਹੈ ?
ਇਸ ਦਾ ਫੈਸਲਾ ਪੰਡਿਤ ਨੇ ਹਿੰਦੂ ਸ਼ਾਸਤਰ ਅਨੁਸਾਰ ਕਰਨਾ ਹੁੰਦਾ ਹੈ।
ਜਵਾਬ _ ਮਹਾਨ ਕੋਸ਼ ਅਨੁਸਾਰ ‘ਦਿਵਸ’ ਦਾ ਅਰਥ ਹੈ_ “ਰੋਜ਼, ਦਿਨ, “ਦਿਵਸ ਚਾਰ ਕੀ ਕਰਹੁ ਸਾਹਿਬੀ। ਸੋ, ਕੋਈ ਵੀ ਦਿਵਸ ਆਪਣੇ ਆਪ ਵਿੱਚ ਕਿਸੇ ਧਾਰਮਿਕ ਰਹੁ ਰੀਤ ਅਨੁਸਾਰ ਨਹੀਂ ਹੁੰਦਾ।ਇਹ ਮਨਾਉਣ ਵਾਲਿਆਂ ਤੇ ਨਿਰਭਰ ਕਰਦਾ ਹੈ ਕਿ ਕੋਈ ਕਿਸ ਰਹੁ ਰੀਤ ਮੁਤਾਬਕ ਮਨਾਉਂਦਾ ਹੈ ਜਾਂ ਨਹੀਂ ਮਨਾਉਂਦਾ। ਇੱਕੋ ਹੀ ਦਿਨ ਜਾਂ ਦਿਵਸ ਨੂੰ ਹਿੰਦੂ ਆਪਣੀਆਂ ਦੇਵੀ ਦੇਵਤਿਆਂ ਦੀ ਪੂਜਾ ਵਾਲੀਆਂ ਰਹੁ ਰੀਤਾਂ ਕਰਕੇ ਮਨਾ ਸਕਦੇ ਹਨ ਅਤੇ ਸਿੱਖ ਆਪਣੀਆਂ ਕਥਾ, ਕੀਰਤਨ, ਗੁਰਮਤਿ ਵਿਚਾਰਾਂ ਵਾਲੀਆਂ ਰਹੁ ਰੀਤਾਂ ਨਾਲ ਮਨਾ ਸਕਦੇ ਹਨ।
ਜੇ ਤਾਂ ਸਿੱਖ ਭਾਈਚਾਰੇ ਵਿੱਚ, ਬੰਦੀਛੋੜ ਦਿਵਸ, ਲੱਛਮੀ, ਗਣੇਸ਼, ਸ਼ਿਵਜੀ ਜਾਂ ਕਿਸੇ ਹੋਰ ਦੇਵੀ, ਦੇਵਤੇ ਦੀ ਪੂਜਾ ਕਰਕੇ ਮਨਾਇਆ ਜਾਂਦਾ ਹੈ, ਫੇਰ ਤਾਂ ਇਹ ਸਿੱਖ ਜਗਤ ਲਈ ਚਿੰਤਾ ਦਾ ਵਿਸ਼ਾ ਹੈ। ਕਿਉਂਕਿ ਸਿੱਖਾਂ ਨੂੰ ਕੋਈ ਵੀ ਦਿਨ ਜਾਂ ਦਿਵਸ ਸਿੱਖ-ਰਹੁ-ਰੀਤਾਂ ਅਨੁਸਾਰ ਹੀ ਮਨਾਇਆ ਜਾਣਾ ਚਾਹੀਦਾ ਹੈ। ਪਰ ਜੇ ਦਿਵਾਲੀ ਵਾਲੇ ਦਿਨ ਹੀ ਬੰਦੀ ਛੋੜ ਦਿਵਸ ਮਨਾਏ ਜਾਣ ਤੇ ਕਿਸੇ ਨੂੰ ਇਤਰਾਜ ਹੈ ਤਾਂ ਇਸ ਨੂੰ ਅਗਿਆਨਤਾ ਅਤੇ ਕੱਟੜਤਾ ਹੀ ਕਿਹਾ ਜਾ ਸਕਦਾ ਹੈ। ਜਾਂ ਫੇਰ ਜਾਣ ਬੁੱਝ ਕੇ ਕਿਸੇ ਕਾਰਣ ਸਿੱਖ ਜਗਤ ਵਿੱਚ ਭਰਮ ਭੁਲੇਖੇ ਖੜ੍ਹੇ ਕੀਤੇ ਜਾ ਰਹੇ ਹਨ।
ਸ਼ੰਕਾ_ ਕੋਈ ਦਿਵਸ ਕਿਹੜੇ ਦਿਨ ਮਨਾਉਣਾ ਹੈ ਇਸ ਦਾ ਫੈਸਲਾ ਪੰਡਿਤਾਂ ਨੇ ਹਿੰਦੂ ਸ਼ਾਸਤ੍ਰਾਂ ਅਨੁਸਾਰ ਕਰਨਾ ਹੁੰਦਾ ਹੈ।
ਜਵਾਬ_ ਇਸ ਸ਼ੰਕਾ ਵਿੱਚ ਕੁਝ ਵੀ ਸੱਚਾਈ ਨਹੀਂ ਹੈ। ਸਿਰਫ ਅਤੇ ਸਿਰਫ ਨਫਰਤ ਅਤੇ ਨਕਾਰਾਤਮਕ ਵਿਰਤੀ ਹੀ ਨਜ਼ਰ ਆ ਰਹੀ ਹੈ।
ਦਿਨਾ ਦਾ ਵੇਰਵਾ ਦੇਖਣ ਲਈ ਕੈਲੰਡਰ-ਮਾਹਰਾਂ ਦੁਆਰਾ ਬਣਾਏ ਗਏ, ਜੰਤਰੀਆਂ ਤੇ ਕੈਲੰਡਰ ਹਨ। ਜੋ ਵੀ ਦਿਵਸ ਇਤਿਹਾਸ ਵਿੱਚ ਦਰਜ ਹਨ, ਕੈਲੰਡਰ ਜਾਂ ਜੰਤਰੀ ਦੇਖਕੇ ਉਸੇ ਦਿਨ ਮਨਾਇਆ ਜਾਂਦਾ ਹੈ। ਅਤੇ ਕੈਲੰਡਰ ਜਾਂ ਜੰਤਰੀ, ਸੂਰਜ, ਧਰਤੀ ਤੇ ਚੰਦ ਦੀਆਂ ਸਥਿਤੀਆਂ ਅਨੁਸਾਰ ਹੀ ਤਿਆਰ ਕੀਤਾ ਜਾਂਦਾ ਹੈ।   
  ਕੈਲੰਡਰ ਜਾਂ ਜੰਤਰੀ ਕੋਈ ਵੀ ਬਣਾ ਸਕਦਾ ਹੈ, ਇਸ ਦੇ ਲਈ ਪੰਡਿਤ ਹੋਣ ਦੀ ਜਰੂਰਤ ਨਹੀਂ, ਕੈਲੰਡਰ-ਵਿਦਿਆ ਸਿੱਖਣ ਦੀ ਜਰੂਰਤ ਹੈ, ਜੋ ਕਿ ਸਿੱਖ ਵਿਦਵਾਨ ਵੀ ਸਿੱਖ ਸਕਦੇ ਹਨ। ਸਿੱਖਾਂ ਲਈ ਕੈਲੰਡਰ-ਵਿਦਿਆ ਸਿੱਖਣ ਤੇ ਕੋਈ ਪਾਬੰਦੀ ਨਹੀਂ।ਸੋ ਕੋਈ ਵੀ ਦਿਵਸ ਦੇਖਣ ਲਈ ਕਿਸੇ ਪੰਡਿਤ ਕੋਲ ਜਾਣ ਦੀ ਜਰੂਰਤ ਨਹੀਂ। ਇਹ ਵਾਧੂ ਦੇ ਭਰਮ ਭੁਲੇਖੇ ਖੜ੍ਹੇ ਕਰਨ ਲਈ ਸ਼ੰਕਾ ਖੜ੍ਹਾ ਕੀਤਾ ਜਾ ਰਿਹਾ ਹੈ।
ਜਸਬੀਰ ਸਿੰਘ ਵਿਰਦੀ 14-04-2021

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.