ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
- : ਮਿੱਤਰ ਪਿਆਰੇ ਨੂੰ : - ਟਿੱਪਣੀ:- (ਭਾਗ 2)
- : ਮਿੱਤਰ ਪਿਆਰੇ ਨੂੰ : - ਟਿੱਪਣੀ:- (ਭਾਗ 2)
Page Visitors: 62

- : ਮਿੱਤਰ ਪਿਆਰੇ ਨੂੰ : -
it`pxI:-  (Bwg 2)
ੴ ਸਤਿ ਗੁਰ ਪ੍ਰਸਾਦਿ ॥
                                         
 ਕੀ  ਇਹ ਗੁਰਬਾਣੀ  ਹੈ ?
               
ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਦਸੰਬਰ , 2008 ਦਾ ਮਾਸਿਕ ਪੱਤਰ ਗੁਰਮਤਿ ਪ੍ਰਕਾਸ਼ ਪੁਜਿਆ । ਪਹਿਲਾ ਹੀ ਲੇਖ ਹੈ ਗੁਰਬਾਵੀ ਵਿਚਾਰ ਜੋ ਇਸ ਤਰ੍ਹਾਂ ਹੈ ।
                   
ਮਿਤ੍ਰ ਪਿਆਰੇ ਨੂੰ  …….   
                                    
ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ।
                           
ਤੁਧੁ ਬਿਨੁ ਰੋਗੁ ਰਜਾਇਯਾਂ ਦਾ ਓਢਣੁ ਨਾਗ ਨਿਵਾਸਾਂ ਦੇ ਰਹਿਣਾ ।
                            
ਸੂਲ ਸੁਰਾਹੀ ਖੰਜਰ ਪਿਯਾਲਾ  ਬਿੰਗੁ  ਕਸਾਈਆਂ  ਦਾ  ਸਹਿਣਾ ।
                           
ਯਾਰੜੇ  ਦਾ  ਸਾਨੂੰ  ਸੱਥਰ  ਚੰਗਾ  ਭੱਠ  ਖੇੜਿਆਂ ਦਾ  ਰਹਿਣਾ ।
                                                                                        ( 
ਖਿਆਲ ਪਾ: 10 )
                   ( 
ਅਗਾਂਹ ਵਧਣ ਤੋਂ ਪਹਿਲਾਂ ਮੈਂ ਸੂਝਵਾਨ ਪਾਠਕਾਂ ਕੋਲੋਂ ਮੁਆਫੀ ਮੰਗ ਲਵਾਂ ਕਿਉਂਕਿ ਚਾਹੀਦਾ ਤਾਂ ਇਹ ਹੈ ਕਿ ਕਿਤਾਬ ਵਿਚਲੀ ਰਚਨਾ ਇਨ ਬਿਨ ਦਿੱਤੀ ਜਾਵੇ ਉਸ ਵਿਚੋਂ ਇਕ ਬਿੰਦੂ ਵੀ ਵੱਧ ਘੱਟ ਨਾ ਹੋਵੇ । ਇਸ ਰਚਨਾ ਵਿਚ ਹਰ ਤੁਕ ਮਗਰੋਂ ਦੋ ਡੰਡੀਆਂ ਲਗੀਆਂ ਹੋਈਆਂ ਹਨ ਜੋ ਕਿ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਦੂਸਰੀਆਂ ਰਚਨਾਵਾਂ ਨਾਲੋਂ ਨਖੇੜਨ ਲਈ ਗੁਰੂ ਅਰਜਨ ਪਾਤਸ਼ਾਹ ਨੇ ਵਰਤਿਆ ਸੀ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਹੀ ਇਹ ਖਿਆਲ ਰਖਦਿਆਂ ਕਿ ਬਹੁਤ ਸਾਰੀ ਰਚੀਕੱਚੀ ਬਾਣੀ ਗੁਰਬਾਣੀ ਵਿਚ ਰਲਾਈ ਜਾ ਰਹੀ ਹੈ ਪੰਜਾਬੀ ਵਿਚ ਵਿਸ਼ਰਾਮ ਲਈ ਇਕ ਡੰਡੀ ਵਰਤੀ ਜਾਂਦੀ ਹੈ ਗੁਰੂ ਸਾਹਿਬ ਨੇ ਗੁਰਬਾਣੀ ਨੂੰ ਆਮ ਰਚਨਾਵਾਂ ਤੋਂ ਨਖੇੜਨ ਲਈ ਗੁਰਬਾਣੀ ਲਈ ਦੋ ਡੰਡੀਆਂ ਦੀ ਵਰਤੋਂ ਕੀਤੀ ।
       
ਇਹ ਗੱਲ ਵੱਖਰੀ ਹੈ ਕਿ ਸਿੱਖ ਧਰਮ ਅਸਥਾਨਾਂ ਤੇ ਨਿਰਮਲਿਆਂ ,  ਉਦਾਸੀਆਂ ਦਾ ਕਬਜ਼ਾ ਹੋ ਜਾਣ ਨਾਲ ਸਿੱਖਾਂ ਦੀ ਮਜਬੂਰੀ ਅਣਗਹਿਲੀ ਕਾਰਨ ਹਰ ਇਤਹਾਸਿਕ ਮਿਥਹਾਸਿਕ,ਰਚਨਾ ਨਾਲ ਦੋ ਡੰਡੀਆਂ ਲੱਗਣ ਲੱਗੀਆਂ ।ਜੇ ਸਿੱਖ ਉਸ ਵੇਲੇ ਸੁਚੇਤ ਹੋਏ ਹੁੰਦੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਨਿਰਮਲ ਸਿਧਾਂਤ ਨੂੰ ਗੰਧਲਾ ਕਰਨ ਲਈ ਉਸ ਦੇ ਮੁਕਾਬਲੇ ਤੇ ਹੋਰ ਗ੍ਰੰਥ ਸਥਾਪਤ ਕਰਨ ਦੀ ਪਰਕਿਰਿਆ ਨਾ ਸ਼ੁਰੂ ਹੋਈ ਹੁੰਦੀ ।ਸੋ ਗੁਰੂ ਸਾਹਿਬ ਵਲੋਂ ਪਾਈ ਪਿਰਤ ਨੂੰ ਧਿਆਨ ਵਿਚ ਰਖਦਿਆਂ ਮੈਂ ਇਨ੍ਹਾਂ ਤੁਕਾਂ ਅੱਗੇ ਦੋ ਡੰਡੀਆਂ ਲਗਾਉਣ ਤੋਂ ਮਜਬੂਰ ਹਾਂ ।ਉਮੀਦ ਹੈ ਸੂਝਵਾਨ ਪਾਠਕ ਮੁਆਫ ਕਰ ਦੇਣ ਗੇ ।)
      
ਪਰਤਦੇ ਹਾਂ ਅਸਲ ਵਿਸ਼ੇ ਵੱਲ  ਉਪ੍ਰੋਕਤ ਰਚਨਾ ਬਾਰੇ ਵਿਚਾਰ ਕਰਨ ਲੱਗਿਆਂ ਵਿਦਵਾਨ ਵੀਰ
(
ਨਾਮ ਨਹੀਂ ਲਿਖਿਆ ) ਨੇ ਭੂਮਕਾ ਵਜੋਂ ਲਿਖਿਆ ਹੈ ਕਿ  “ ਸਰਬੰਸ ਦਾਨੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਪਾਵਨ ਸ਼ਬਦ ਵਿਚ ਤਤਕਾਲੀ ਜ਼ਾਲਮ ਰਾਜਤੰਤਰ ਨਾਲ ਜੀਵਨ ਭਰ ਦੇ ਹੱਕ ਸੱਚ ਦੀ ਮੁੜ ਸਥਾਪਤੀ ਹਿਤ ਲੜੀ ਜਾ ਰਹੀ ਜੱਦੋ-ਜਹਿਦ ਦੌਰਾਨ ਆਪਣੇ ਦੁਆਰਾ , ਮਾਛੀਵਾੜੇ ਦੇ ਜੰਗਲਾਂ ਵਿਚ ਵਿਚਰਨ ਸਮੇ ਅਕਾਲ ਪੁਰਖ ਪਮਾਤਮਾ ਨਾਲ ਇਕ ਮਿਕਤਾ ਵਜੋਂ ਉਪਜੀ ਚੜ੍ਹਦੀ ਕਲਾ ਵਾਲੀ ਉੱਚੀ ਆਤਮਿਕ ਅਵਸਥਾ ਪ੍ਰਗਟ ਕਰਦੇ ਹਨ । ਗੁਰੂ ਜੀ ਫੁਰਮਾਨ ਕਰਦੇ ਹਨ ਕਿ ਕੋਈ ਸਾਡੇ ਪਿਆਰੇ ਮਿੱਤਰ ਭਾਵ ਅਕਾਲ ਪੁਰਖ ਪਰਮਾਤਮਾ ਨੂੰ ਅਸਾਂ ਮੁਰੀਦਾਂ ਦੀ ਅਵਸਥਾ ਕਹੇ ਜਾਂ ਦੱਸੇ । ( ਗੁਰੂ ਜੀ ਅਕਾਲ ਪੁਰਖ ਨਾਲ ਇਕ ਮਿਕ ਹੋਏ ਲੇਖਕ ਵੀਰ ਆਪ ਲਿਖਦੇ ਹਨ ।ਫਿਰ ਉਨ੍ਹਾਂ ਨੂੰ ਅਪਣੇ ਅਤੇ ਅਕਾਲ ਪੁਰਖ ਦੇ ਵਿਚਾਲੇ ਵਿਚੋਲਾ ਪਾਉਣ ਦੀ ਕੀ ਲੋੜ ਸੀ ਜੇ ਗੁਰੂ ਜੀ ਆਪ ਹੀ ਅਜਿਹਾ ਕਰਦੇ ਹਨ ਤਾਂ ਵਿਚਾਰੇ ਆਮ ਸਿੱਖ ਆਪੂੰ ਬਣ ਬੈਠੇ ਰੱਬ ਦੇ ਵਿਚੋਲਿਆਂ ਸੰਤਾਂਮਹਾਂ ਪੁਰਖਾਂ  , ਬ੍ਰਹਮ ਗਿਆਨੀਆਂਡੇਰੇਦਾਰਾਂ ,ਪੁਜਾਰੀਆਂ ਦੇ ਤਲਵੇ ਕਿਉਂ ਨਾ ਚੱਟਣ ? )
         
ਭਾਵ ਉਸ ਸੱਚੇ ਮਿੱਤਰ ਅਕਾਲ ਪੁਰਖ ਜਿਸ ਨਾਲ ਗੁਰੂ ਸਾਹਿਬ ਇਕ ਮਿਕ ਸਨ ਨੂੰ ਗੁਰੂ ਸਾਹਿਬ ਅਪਣੀ ਗੱਲ ਆਪ ਹੀ ਕਿਉਂ ਨਾ ਦੱਸ ਸਕੇ ਫਿਰ ਗੁਰੂ ਸਾਹਿਬ ਤਾਂ ਕਹਿੰਦੇ ਹਨ ,
          
ਅੰਤਰਜਾਮੀ ਜਾਨੈ ॥ ਬਿਨੁ ਬੋਲਤ ਆਪਿ ਪਛਾਨੈ ॥   ( 621 )
 
ਇਸ ਬਾਰੇ ਵਿਚਾਰ ਸ਼ੁਰੂ ਕਰਨ ਲੱਗਿਆਂ ਆਪਾਂ ਇਕ ਚੌਹੱਦੀ ਮਿੱਥਾਂਗੇ ,ਤਾਂ ਜੋ ਉਸ ਚੌਹੱਦੀ ਵਿਚ ਰਹਿੰਦਿਆਂ ਵਿਚਾਰ ਸਾਰਥਿਕ ਸੋਝੀ ਦੇ ਸਕਣ ।
                
ਚੌਹੱਦੀ ਹੈ,
1.      
ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਉਸ ਵੇਲੇ ਦੀ ਸਮਾਜਕ ਹਾਲਤ ?
2.      
ਉਨ੍ਹਾਂ ਹਾਲਤਾਂ ਦਾ ਵਿਸਲੇਸ਼ਨ ਜਿਨ੍ਹਾਂ ਨਾਲ ਇਸ ਰਚਨਾ ਨੂੰ ਜੋੜਿਆ ਜਾ ਰਿਹਾ ਹੈ ।
3.      
ਵਿਦਵਾਨ ਲੇਖਕ ਵਲੋਂ ਦਿੱਤੀ ਭੂਮਕਾ ।
4.      
ਤੁਕਾਂ ਵਿਚ ਵਰਤੇ ਲਫਜ਼ ਅਤੇ ਤੁਕਾਂ ਦਾ ਭਾਵ ।
                                                  
ਵਿਚਾਰ ।
1.      
ਗੁਰੂ ਗੋਬਿੰਦ ਸਿੰਘ ਜੀ ਨਾਨਕ ਜੋਤ ਦੇ ਦਸਵੇਂ ਸਰੂਪ ਸਨ ਜਿਨ੍ਹਾਂ ਉੱਤੇ ਬਾਬੇ ਨਾਨਕ ਵੱਲੋਂ ਦੱਸੇ ਧਰਮ ਦੇ ਪੰਧ, ਰਸਤੇ  ( ਜਿਸ ਤੇ ਚਲ ਕੇ ਬੰਦਾ ਬੜੀ ਸਰਲਤਾ ਨਾਲ ਬਿਨਾ ਕੋਈ ਵਿਖਾਵੇ ਦੇ ਕਰਮ ਕਾਂਡ ਕੀਤਿਆਂ ਕਰਤਾਰ ਨਾਲ ਨੇੜਤਾ ਹਾਸਲ ਕਰ ਸਕਦਾ ਹੈ ) ਬਾਰੇ ਸੋਝੀ ਦੇਣ ਉਸ ਤੇ ਚੱਲਣ ਦੀ ਪ੍ਰੇਰਨਾ ਦੇਣ ਦੀ ਜ਼ਿਮੇਵਾਰੀ ਸੀ ।ਇਸ ਪੰਥ ਦੇ ਲਿਖਤੀ ਨਿਯਮ ਗੁਰੂ ਗੋਬਿੰਦ ਸਿੰਘ ਜੀ ਨੂੰ ਵਿਰਾਸਤ ਵਿਚ ਮਿਲ ਗਏ ਸਨ । ਜਿਨ੍ਹਾਂ ਬਾਰੇ ਗੁਰੂ ਜੀ ਨੂੰ ਪੂਰੀ ਜਾਣਕਾਰੀ ਹੋਣੀ ਜ਼ਰੂਰੀ ਸੀ ।ਇਸ ਜਾਣਕਾਰੀ ਦੇ ਪੂਰਨ ਹੋਣ ਦਾ ਇਸ ਤੋਂ ਵੱਡਾ ਕੋਈ ਸਬੂਤ ਨਹੀਂ ਹੋ ਸਕਦਾ ਕਿ ਅਜਿਹੇ ਬਿਖੜੇ ਸਮੇ ਵੀ ਉਨ੍ਹਾਂ ਨੇ ਆਪ ਉਸ ਨੂੰ ਘੋਖਿਆ ਪਰਖਿਆ ਅਤੇ ਉਸ ਦਾ ਉਤਾਰਾ ਕਰਨ ਵਾਲਿਆਂ ਵੱਲੋਂ ਉਸ ਵਿਚ ਕੀਤੀਆਂ ਗਲਤੀਆਂ ਦੀ ਸੋਧ ਸੁਧਾਈ ਕੀਤੀ ।  ਉਸ ਵਿਚ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਸ਼ਾਮਲ ਕੀਤੀ । ਅਪਣੇ ਜੋਤੀ ਜੋਤ ਸਮਾਉਣ ਵੇਲੇ ਸਿੱਖਾਂ ਨੂੰ ਉਨ੍ਹਾਂ ਨਿਯਮਾਂ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਦੀ ਅੱਖਰ ਅੱਖਰ ਪਾਲਣਾ ਕਰਨ ਉਸ ਨੂੰ ਹੀ ਇਕੋ ਇਕ ਗੁਰੂ ਮੰਨਣ ਉਸ ਦੀ ਅਗਵਾਈ ਵਿਚ ਹੀ ਸਾਰੇ ਪੰਥਕ ਫੈਸਲੇ ਲੈਣ ਦੀ ਹਦਾਇਤ ਕੀਤੀ ।
       
ਗੁਰੂ ਗੋਬਿੰਦ ਸਿੰਘ ਜੀ ਦੇ ਸਾਮ੍ਹਣੇ ਇਨ੍ਹਾਂ ਸਿਧਾਂਤਾਂ ਨੂੰ ਪਰਚਾਰਨ ਅਤੇ ਉਨ੍ਹਾਂ ਅਨੁਸਾਰ ਚਲਣ ਵਾਲਿਆਂ ਦੇ ਰਾਹ ਵਿਚ ਆਉਂਦੀਆਂ ਔਕੜਾਂ ਦਾ ਪੂਰਾ ਇਤਿਹਾਸ ਸੀ । ਜਿਸ ਵਿਚ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਗੁਰੂ ਅਮਰ ਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਜੀਵਨ ਵਿਚ ਆਈਆਂ ਔਕੜਾਂ । ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ । ਗੁਰੂ ਹਰਿਗੋਬਿੰਦ ਸਾਹਿਬ ਦਾ ਜੀਵਨ ਘੋਲ ਅਤੇ ਗੁਰੂ ਤੇਗ ਬਹਾਦਰ ਜੀ ਵਲੋਂ ਸਿਖਾਇਆ ਇਹ ਸਬਕ ਕਿ ਪਹਿਲਾਂ ਪ੍ਰਚਲਤ ਧਰਮਾਂ ਵਾਂਗ ਸਿੱਖੀ ਇੰਸਾਨੀਅਤ ਵਿਚ ਹੋਰ ਵੰਡੀਆਂ ਪਾਉਣ ਵਾਲਾ ਧਰਮ ਨਹੀਂ ਹੈ । ਇਹ ਇੰਸਾਨੀਅਤ ਦਾ ਪੰਧ ਪੰਥ ਰਸਤਾ ਹੈ ।
       
ਇਸ ਤੇ ਚਲਦਿਆਂ ਹਰ ਮਨੁੱਖ ਦੇ ਹੱਕਾਂ ਦੀ ਰਾਖੀ ਕਰਨੀ ਹੈ ਉਨ੍ਹਾਂ ਹੱਕਾਂ ਦੀ ਰਾਖੀ ਲਈ ਸ਼ਹਾਦਤ ਵੀ ਦੇਣੀ ਪਵੇ ਤਾਂ ਢਿੱਲ ਨਹੀਂ ਕਰਨੀ । ਸਿੱਖਾਂ ਅਤੇ ਸਾਹਿਬਜ਼ਾਦਿਆਂ ਵਲੋਂ ਦਿੱਤੀਆਂ ਸ਼ਹਾਦਤਾਂ ਵੀ ਗੁਰੂ ਸਾਹਿਬ ਦੇ ਸਾਮ੍ਹਣੇ ਸਨ।( ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਅਜੇ ਗੁਰੂ ਸਾਹਿਬ ਨੂੰ ਪਤਾ ਨਹੀਂ ਲੱਗਾ ਸੀ ) ਵੇਲੇ ਦੇ ਪੁਜਾਰੀਆਂ ਵਲੋਂ ( ਜਿਨ੍ਹਾਂ ਵਿਚ ਬ੍ਰਾਹਮਣ ਅਤੇ ਮੁੱਲਾਂ ਦੋਵੇਂ ਸ਼ਾਮਲ ਸਨ ) ਇਸ ਜਾਗਰਤੀ ਲਹਿਰ ਦਾ ਖੁਲ੍ਹਾ ਵਿਰੋਧ ਜਾਤ ਅਭਿਮਾਨੀ ਹਿੰਦੂ  ਰਾਜਿਆਂ ਮੁਗਲ ਹਾਕਮਾ ਵਲੋਂ ਇਸ ਹੱਕ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਹਰ ਵਲ-ਛਲ ਅਤੇ ਫੌਜੀ ਤਾਕਤ ਦੀ ਦੁਰਵਰਤੋਂ ਵੀ ਉਨ੍ਹਾਂ ਦੇ ਸਾਮ੍ਹਣੇ ਸੀ ਜਿਸ ਕਾਰਨ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜੰਗਲ ਵਿਚ ਪੁਜੇ ਸਨ ।
2.      
ਗੁਰੂ ਗੋਬਿੰਦ ਸਿੰਘ ਜੀ ਛੋਟੀਆਂ ਵੱਡੀਆਂ ਚੌਦਾਂ ਲੜਾਈਆਂ ਲੜ ਚੁੱਕੇ ਸਨ ਜਿਸ ਵਿਚ ਸਿੱਖੀ ਦੇ ਪਰਚਾਰ ਦਾ ਸਾਰਾ ਤਾਣਾ ਬਾਣਾ ਖਿੰਡ-ਪੁੰਡ ਗਿਆ ਸੀ । ਗੁਰੂ ਸਾਹਿਬ , ਵੱਡੇ ਸਾਹਿਬਜ਼ਾਦੇ ਅਤੇ ਬਹੁਤ ਸਾਰੇ ਸਿੱਖ ਸ਼ਹੀਦ ਕਰਵਾ ਕੇ ਪਰਵਾਰ ਨਾਲੋਂ ਵਿਛੜ ਕੇ ,ਬਿਨਾ ਸਾਜ਼ੋ-ਸਾਮਾਨ ਕਈ ਥਾਵਾਂ ਤੋਂ ਪਾਟੇ ਕਪੜਿਆਂ ਨਾਲ ਮਾਛੀਵਾੜੈ ਦੇ ਜੰਗਲ ਵਿਚ ਵਿਚਰ ਰਹੇ ਸਨ । ਜਿਸ ਥਾਂ ਨਾਲ ਇਸ ਰਚਨਾ ਨੂੰ ਜੋੜਿਆ ਜਾ ਹਿਾ ਹੈ ।
3.      
ਭੂਮਕਾ ਵਿਚ ਵਿਦਵਾਨ ਵੀਰ ਜੀ ਕੁਝ ਗੱਲਾਂ ਵੱਲ ਇਸ਼ਾਰਾ ਕਰ ਰਹੇ ਹਨ ਕਿ ਗੁਰੂ ਸਾਹਿਬ ਅਕਾਲ ਪੁਰਖ ਨਾਲ ਇਕ ਮਿਕ ਸਨ। ਇਸ ਇਕ ਮਿਕਤਾ ਸਦਕਾ ਉਹ ਚੜ੍ਹਦੀ ਕਲਾ ਵਿਚ ਉੱਚ ਆਤਮਕ ਅਵੱਸਥਾ ਵਿਚ ਸਨ
4.      
ਪਹਿਲੀ ਤੁਕ ਵਿਚ ਮਿਤ੍ਰ  ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ । ਤੋਂ ਸਾਫ ਜ਼ਾਹਰ ਹੈ ਕਿ ਇਹ ਕਿਸੇ ਅਜਿਹੇ ਵਿਅਕਤੀ ਦੀ ਗੱਲ ਹੈ ਜੋ ਅਪਣੇ ਪਿਆਰੇ ਮਿਤ੍ਰ ਤੋਂ ਵਿਛੜਿਆ ਹੋਇਆ ਹੈ ਅਤੇ ਕਿਸੇ ਅੱਗੇ ਜੋਦੜੀ ਕਰ ਰਿਹਾ ਹੈ ਕਿ ਮੇਰਾ ਹਾਲ ਮੇਰੇ ਪਿਆਰੇ ਮਿਤ੍ਰ ਨੂੰ ਕਹਿ ਦੇਣਾਦੱਸ ਦੇਣਾ ।
ਅਮਰ ਜੀਤ ਸਿੰਘ ਚੰਦੀ       (ਚਲਦਾ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.