ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
Regarding ਪੰਜਾਬ `ਚ ਨਾਸਤਿਕਾਂ ਦੀ ਗਿਣਤੀ ਵਧੀ
Regarding ਪੰਜਾਬ `ਚ ਨਾਸਤਿਕਾਂ ਦੀ ਗਿਣਤੀ ਵਧੀ
Page Visitors: 2754

 Regarding ਪੰਜਾਬ `ਚ ਨਾਸਤਿਕਾਂ ਦੀ ਗਿਣਤੀ ਵਧੀ
ਚੰਡੀਗੜ੍ਹ: 2011 ਵਾਲੀ ਮਰਦਮਸ਼ੁਮਾਰੀ ਦੇ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਨਾਸਤਿਕਾਂ ਦੀ ਗਿਣਤੀ ਵਿੱਚ ਪਿਛਲੀ ਵਾਰ ਦੇ ਮੁਕਾਬਲੇ 1947% ਵਾਧਾ ਰਿਕਾਰਡ ਹੋਇਆ ਹੈ। 2001 ਵਾਲੀ ਮਰਦਮਸ਼ੁਮਾਰੀ ਵਿੱਚ ਆਪਣਾ ਕੋਈ ਵੀ ਧਰਮ ਨਾ ਲਿਖਵਾਉਣ ਵਾਲਿਆਂ ਦੀ ਕੁੱਲ ਗਿਣਤੀ 4468 ਸੀ ਜੋ 2011 ਵਿੱਚ ਵਧ ਕੇ 87564 ਹੋ ਗਈ ਹੈ। ਇਨ੍ਹਾਂ ਅੰਕੜਿਆ ਦਾ ਇੱਕ ਹੋਰ ਦਿਲਚਸਪ ਪਹਿਲੂ ਇਹ ਵੀ ਹੈ ਕਿ ਨਾਸਤਕਿਾਂ ਦੀ ਇਸ ਗਿਣਤੀ ਵਿੱਚ ਔਰਤਾਂ ਅਤੇ ਮਰਦਾਂ ਦੀ ਗਿਣਤੀ ਤਕਰੀਬਨ ਅੱਧੋ-ਅੱਧ ਹੈ। ਨਾਸਤਿਕ ਔਰਤਾਂ ਦੀ ਕੁੱਲ ਗਿਣਤੀ 43728 ਦਰਸਾਈ ਗਈ ਹੈ ਅਤੇ ਮਰਦਾਂ ਦੀ ਇਹ ਗਿਣਤੀ 43836 ਹੈ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਮਾਜ ਸ਼ਾਸਤਰ (ਸੋਸ਼ਿਆਲੌਜੀ) ਵਿਭਾਗ ਦੇ ਮੁਖੀ ਡਾਕਟਰ ਹਰਵਿੰਦਰ ਸਿੰਘ ਭੱਟੀ ਜੋ ਯੂਨੀਵਰਸਿਟੀ ਦੇ ‘ਅੰਕੜਾ ਅਧਿਐਨ ਤੇ ਖੋਜ ਕੇਂਦਰ’ (ਸੀ. ਸੀ. ਐਸ. ਆਰ.) ਦੇ ਮੁਖੀ ਵੀ ਹਨ, ਨੇ ਕਿਹਾ ਹੈ ਕਿ ਇਹ ਸਹੀ ਹੈ ਕਿ ਆਪਣਾ ਕੋਈ ਵੀ ਧਰਮ ਨਾ ਰਿਕਾਰਡ ਕਰਵਾਉਣ ਵਾਲੇ ਸਾਰੇ ਹੀ ਨਾਸਤਿਕ ਨਹੀਂ ਹਨ, ਪਰ ਜਿਨ੍ਹਾਂ ਲੋਕਾਂ ਨੇ ਮਰਦਮਸ਼ੁਮਾਰੀ ਦੌਰਾਨ ਆਪਣਾ ਕੋਈ ਧਰਮ ਰਿਕਾਰਡ ਨਹੀਂ ਕਰਵਇਆ, ਉਨ੍ਹਾਂ ਵਿਚੋਂ ਬਹੁਗਿਣਤੀ ਨਾਸਤਿਕਾਂ ਦੀ ਹੈ। ਇਹ ਗਿਣਤੀ ਭਾਵੇਂ ਬਹੁਤ ਮਮੂਲੀ ਹੈ, ਪਰ ਅੰਕੜਿਆਂ ਤੋਂ ਜ਼ਾਹਿਰ ਹੈ ਕਿ ਰੱਬ ਵਿੱਚ ਵਿਸ਼ਵਾਸ ਨਾ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਨ੍ਹਾਂ ਵਿੱਚ ਬਹੁਗਿਣਤੀ ਸ਼ਹਿਰੀ ਲੋਕਾਂ ਅਤੇ ਨੌਜਵਾਨਾਂ ਦੀ ਹੈ।
ਯਾਦ ਰਹੇ ਕਿ ਭਾਰਤ ਵਿੱਚ ਵੀ ਨਾਸਤਿਕਾਂ ਦੀ ਗਿਣਤੀ ਵਿੱਚ ਵਾਧਾ ਰਿਕਾਰਡ ਹੋਇਆ ਹੈ। ਪਿਛਲੀ ਮਰਦਮਸ਼ੁਮਾਰੀ ਵਿੱਚ ਇਹ ਗਿਣਤੀ 7. 27 ਲੱਖ ਸੀ ਜੋ ਹੁਣ ਵਧ ਕੇ 29 ਲੱਖ ਤੱਕ ਪੁੱਜ ਗਈ ਹੈ। ਇਹੀ ਰੁਝਾਨ ਸੰਸਾਰ ਪੱਧਰ ਉਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਸੰਸਾਰ ਭਰ ਵਿੱਚ ਸਰਗਰਮ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਕੀਤੇ ਵੱਖਰੇ ਵੱਖਰੇ ਅਧਿਐਨਾਂ ਤੋਂ ਵੀ ਇਹੀ ਰੁਝਾਨ ਸਾਹਮਣੇ ਆਏ ਹਨ।
(ਪੰਜਾਬ ਟਾਈਮਜ਼ ਵਿਚੋਂ)
………………………………….

    ਇਹ ਉ੍ਨਪਰ ਵਾਲੀ ਲੇਖ ਨੁਮਾ ਖਬਰ ਇੱਕ ਵੈਬ ਸਾਇਟ ਤੋਂ ਕੌਪੀ ਕਰਕੇ ਇ੍ਨਥੇ ਪਾਈ ਗਈ ਹੈ । ਇਸ ਤਰ੍ਹਾਂ ਦੇ ਨਾਸਤਕਤਾ ਨੂੰ ਪਰੋਤਸਾਹਨ ਦੇਣ ਵਲੇ ਲੇਖ ਅਤੇ ਖਬਰਾਂ ਇੱਕ ਵੈਬ ਸਾਇਟ ਦੇ ਬੜੀ ਛਿੱਦਤ ਅਤੇ ਫਖਰ ਨਾਲ ਪਾਈਆਂ ਜਾਂਦੀਆਂ ਹਨ[ਨਾਸਤਕਤਾ ਫੈਲਾਉਣ ਵਾਲੀਆਂ ਲਿਖਤਾਂ ਦੇ ਖਿਲਾਫ ਲਿਖਣ ਵਾਲਿਆਂ ਨੂੰ ਕਿਸੇ ਨਾ ਕਿਸੇ ਬਹਾਨੇ ਉਸ ਵੈਬ ਸਾਇਟ ਤੋਂ ਚੱਲਤਾ ਕਰ ਦਿੱਤਾ ਜਾਂਦਾ ਹੈ ।
ਕਾਫੀ ਸਮੇਂ ਤੋਂ ਮੈਂ ਪਾਠਕਾਂ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕਰਦਾ ਆ ਰਿਹਾ ਹਾਂ ਕਿ ਗੁਰਮਤਿ ਪ੍ਰਚਾਰ ਦੇ ਨਾਂ ਤੇ ਗੁਰਮਤਿ ਵਿੱਚ ਨਾਸਤਕਤਾ ਵਾੜੀ ਜਾ ਰਹੀ ਹੈ ।  ਆਸਤਕ ਜਾਂ ਨਾਸਤਕ ਹੋਣਾ ਇਹ ਹਰ ਇੱਕ ਦੀ ਆਪਣੀ ਸੋਚ ਅਤੇ ਮਰਜ਼ੀ ਹੈ।  ਪਰ ਧੋਖੇ ਨਾਲ ਕਿਸੇ ਨੂੰ ਇੱਕ ਦੂਸਰੇ ਵਿੱਚ ਘੁਸ ਪੈਠ ਕਰਨ ਦਾ ਕੋਈ ਹੱਕ ਨਹੀਂ ਹੈ । ਜੇ ਕੋਈ ਨਾਸਤਕ ਹੋਣਾ ਚਾਹੇ ਅਤੇ ਨਾਸਤਕਤਾ ਦਾ ਪ੍ਰਚਾਰ ਕਰਨਾ ਚਾਹੇ ਤਾਂ ਉਸ ਨੂੰ ਪੂਰਾ ਹੱਕ ਹੈ, ਜੀ ਸਦਕੇ ਕਰੇ ।  ਪਰ ਨਾਸਤਕਾਂ ਨੂੰ ਕੋਈ ਹੱਕ ਨਹੀਂ ਪਹੁੰਚਦਾ ਕਿ ਉਹ ਧੋਖੇ ਨਾਲ ਗੁਰਬਾਣੀ ਦੇ ਆਪਣੇ ਨਾਸਤਕਤਾ ਵਾਲੇ ਅਰਥ ਘੜ ਕੇ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰਨ ।  ਇਹ ਜੋ ਪੰਜਾਬ ਵਿੱਚ ਨਾਸਤਕਤਾ ਦੇ ਆਂਕੜੇ ਵਧ ਰਹੇ ਹਨ ਇਹ ਸਭ ਜਵੱਦੀ, ਲੁਧਿਆਣਾ ਦੇ, ਗੁਰਮਤਿ ਦਾ ਗਿਆਨ ਵੰਡਣ ਵਾਲੇ ਇੱਕ (ਨਕਲੀ) ਮਿਸ਼ਨਰੀ ਕੌਲੇਜ ਤੋਂ ਗੁਰਬਾਣੀ ਦੀਆਂ ਗ਼ਲਤ ਵਿਆਖਿਆਵਾਂ ਕਰਕੇ ਪ੍ਰਚਾਰਨ ਦਾ ਨਤੀਜਾ ਹੈ ।
ਦੁਖ ਅਤੇ ਅਫਸੋਸ ਦੀ ਗੱਲ ਹੈ ਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ[ ਗੁਰਮਤਿ ਪ੍ਰਚਾਰ ਦੇ ਨਾਂ ਤੇ ਨਾਸਤਕਤਾ ਫੈਲਾਉਣ ਵਾਲਿਆਂ ਦੇ ਖਿਲਾਫ ਬਹੁਤ ਘੱਟ ਗਤੀਵਿਧੀਆਂ ਹੋ ਰਹੀਆਂ ਹਨ ।  ਗੁਰਮਤਿ ਪ੍ਰੇਮੀ ਵੀਰਾਂ ਅੱਗੇ ਬੇਨਤੀ ਹੈ ਕਿ ਉਹ ਇਸ ਪੱਖ ਵੱਲ ਧਿਆਨ ਦੇਣ । ਤਾਂ ਕਿ ਇਹਨਾਂ ਲੋਕਾਂ ਵੱਲੋਂ ਧੋਖੇ ਨਾਲ ਗੁਰਮਤਿ ਪ੍ਰਚਾਰ ਦੇ ਬਹਾਨੇ ਨਾਸਤਕਤਾ ਫੈਲਾਉਣ ਤੇ ਰੋਕ ਲਗਾਈ ਜਾ ਸਕੇ । ਅਫਸੋਸ ਦੀ ਗੱਲ ਇਹ ਵੀ ਹੈ ਕਿ ਇਹਨਾਂ ਲੋਕਾਂ ਵੱਲੋਂ ‘ਨਵੀਂ ਪੀੜ੍ਹੀ’ ਦੇ ਬਰੇਨ ਵਾਸ਼ ਕੀਤੇ ਜਾ ਰਹੇ ਹਨ । ਇਸ ਕੰਮ ਲਈ ਪੰਜਬ ਦੇ ਵੱਖ ਵੱਖ ਥਾਵਾਂ ਤੇ ਆਪਣੇ ਕੇਂਦਰ ਖੋਲ੍ਹ ਰੱਖੇ ਹਨ ।

 ਜਸਬੀਰ ਸਿੰਘ ਵਿਰਦੀ                     ੧੭-੦੯-੨੦੧੫

……………………………………………………

ਟਿੱਪਣੀ:- ਵਿਰਦੀ ਜੀ ਤੁਸੀਂ ਸਹੀ ਲਿਖਿਆ ਹੈ, ਨੌਜਵਾਨਾਂ ਤੇ ਦੁਸ਼-ਪ੍ਰਭਾਵ ਪਾਉਣ ਵਾਲੀ ਕੋਈ ਖਬਰ, ਕਿਸੇ ਪੰਥਿਕ ਰਸਾਲੇ ਜਾਂ ਪੰਥਿਕ ਵੈਬਸਾਈਟ ਦੀ ਸ਼ੋਭਾ ਬਣੇ ਤਾਂ, ਸਮਝੋਂ ਬਾਹਰੀ ਗੱਲ ਹੀ ਹੈ। ਉਹ ਜਿਊਂਦੀ ਜ਼ਮੀਰ ਵਾਲੀਆਂ ਕੌਮਾਂ ਹੋਰ ਹੁੰਦੀਆਂ ਹਨ, ਜਿਨ੍ਹਾਂ ਦੇ ਬੁੱਧੀ-ਜੀਵੀ ਆਪਣੇ ਧਰਮ ਦੇ ਵਿਕਾਸ ਵਿਚ ਭਾਈਵਾਲ ਬਣਦੇ ਹਨ, ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਮਾਣ-ਯੋਗ ਵਿਭਾਗ-ਮੁਖੀ, ਡਾ. (ਖਾਸ ਕਰ ਕੇ ਸਿੱਖ) ਸਿੱਖੀ ਦੀਆਂ ਜੜ੍ਹਾਂ ਵਿਚ ਤੇਲ ਦੇਣ ਲਈ ਹੀ ਰੱਖੇ ਹੋਏ ਹਨ । ਵਰਨਾ 2011 ਦੀ ਮਰਦਮਸ਼ੁਮਾਰੀ, ਜਿਸ ਦੇ ਆਂਕੜੇ ਕਾਂਗਰਸ ਨੇ ਚੋਣਾਂ ਨੂੰ ਮੁੱਖ ਰਖਦਿਆਂ ਜੰਤਕ ਨਹੀਂ ਕੀਤੇ ਸਨ, ਉਹੀ ਆਂਕੜੇ ਬਿਹਾਰ ਦੀਆਂ ਚੋਣਾਂ ਨੂੰ ਮੁੱਖ ਰਖਦਿਆਂ ਸ੍ਰੀ ਨਰਿੰਦਰ ਮੋਦੀ ਨੇ ਜੰਤਕ ਕੀਤੇ, ਉਸ ਵਿਚ ਡਾ, ਹਰਵਿੰਦਰ ਸਿੰਘ ਭੱਟੀ ਜੀ ਨੂੰ ਕੀ ਖਾਸ ਦਿਲਚਸਪੀ ਸੀ ਕਿ ਉਨ੍ਹਾਂ ਨੇ ਆਪਣੇ ਮਤਲਬ ਦੀ ਗੱਲ ਛਾਂਟ ਕੇ ‘ਪੰਜਾਬ ਟਾਈਮਜ਼’ ਨੂੰ ਭੇਜ ਦਿੱਤੀ ਅਤੇ, ਅਤੇ ਸਬੰਧਿਤ ਵੈਬਸਾਈਟ ਨੇ ਆਪਣੇ ਮਤਲਬ ਦੀ ਖਬਰ ਪੰਜਾਬ ਟਾਈਮਜ਼ ਵਿਚੋਂ ਛਾਂਟ ਕੇ ਆਪਣੀ ਵੈਬਸਾਈਟ ਦਾ ਸ਼ੰਗਾਰ ਕਿਉਂ ਬਣਾ ਲਈ ? ਇਹ ਸਾਰੀਆਂ ਗੱਲਾਂ ਕੁਝ ਵਿਚਾਰ ਮੰਗਦੀਆਂ ਹਨ।
  ਸਾਡਾ ਫਰਜ਼ ਹੈ ਕਿ ਅਸੀਂ ਆਪਣਾ ਕਮ  ਪੂਰਾ ਕਰਦੇ ਰਹੀਏ, ਅਖੀਰ ਜਿੱਤ ਸੱਚ ਦੀ ਹੀ ਹੋਣੀ ਹੈ।    
           ਅਮਰ ਜੀਤ ਸਿੰਘ ਚੰਦੀ

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.