ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਕੇਜਰੀਵਾਲ ਨੇ ਟਾਕ ਟੂ ਏਕੇ ਪ੍ਰੋਗਰਾਮ ‘ਚ ਦੇਸ਼ ਭਰ ਦੇ ਲੋਕਾਂ ਨਾਲ ਗੱਲਬਾਤ ਕੀਤੀ
ਕੇਜਰੀਵਾਲ ਨੇ ਟਾਕ ਟੂ ਏਕੇ ਪ੍ਰੋਗਰਾਮ ‘ਚ ਦੇਸ਼ ਭਰ ਦੇ ਲੋਕਾਂ ਨਾਲ ਗੱਲਬਾਤ ਕੀਤੀ
Page Visitors: 2463

ਕੇਜਰੀਵਾਲ ਨੇ ਟਾਕ ਟੂ ਏਕੇ ਪ੍ਰੋਗਰਾਮ ‘ਚ ਦੇਸ਼ ਭਰ ਦੇ ਲੋਕਾਂ ਨਾਲ ਗੱਲਬਾਤ ਕੀਤੀ

Posted On 17 Jul 2016
ਪੰਜਾਬ, ਗੋਆ ਅਤੇ ਗੁਜਰਾਤ ਨਿਸ਼ਾਨੇ ‘ਤੇ
ਨਵੀਂ ਦਿੱਲੀ, 17 ਜੁਲਾਈ (ਪੰਜਾਬ ਮੇਲ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਆਪਣੀ ਵਿਸ਼ੇਸ਼ ਪ੍ਰਚਾਰ ਮੁਹਿੰਮ ‘ਟਾਕ ਟੂ ਏਕੇ’ ਵਿਚ ਕੇਂਦਰ ਦੀ ਮੋਦੀ ਸਰਕਾਰ ਉੱਤੇ ਜੰਮ ਕੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਦਿੱਲੀ ਵਿਚ ਭਾਰਤ-ਪਾਕਿਸਤਾਨ ਵਰਗੇ ਹਲਾਤ ਬਣਾਏ ਹੋਏ ਹਨ। ਕੇਜਰੀਵਾਲ ਦਾ ਇਹ ਪ੍ਰੋਗਰਾਮ ਲੋਕਾਂ ਨਾਲ ਗੱਲਬਾਤ ਕਰਨ ਲਈ ਸੀ ਪਰ ਇਸ ਦੌਰਾਨ ਉਹ ਕੇਂਦਰ ਉੱਤੇ ਵਰ•ਦੇ ਨਜ਼ਰ ਆਏ। ਕੇਜਰੀਵਾਲ ਨੇ ਦਿੱਲੀ ਵਿਚ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਪਰ ਨਾਲ ਹੀ ਗੋਆ, ਗੁਜਰਾਤ ਅਤੇ ਪੰਜਾਬ ਵਰਗੇ ਚੋਣਾਵੀ ਸੂਬਿਆਂ ਦੀ ਕਮੀਆਂ ਵੀ ਗਿਣਵਾਈਆਂ। ਸਿੱਖਿਆ ਅਤੇ ਸਿਹਤ ਦੀ ਵਿਵਸਥਾ ਵਿਚ ਸੁਧਾਰ ਕਰਨ ਦੀ ਗੱਲ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਇਹ ਦਿੱਲੀ ਵਿਚ ਐਨਾ ਕੰਮ ਹੋ ਸਕਦਾ ਹੈ ਤਾਂ ਗੁਜਰਾਤ, ਗੋਆ, ਛੱਤੀਸਗੜ, ਮੱਧ ਪ੍ਰਦੇਸ਼ ਅਤੇ ਪੰਜਾਬ ਵਿਚ ਕਿਉਂ ਨਹੀਂ ਹੋ ਸਕਦਾ। ਕੇਜਰੀਵਾਲ ਨੇ ਅਮਿਤ ਸ਼ਾਹ ਉੱਤੇ ਸੀ ਬੀ ਆਈ ਨੂੰ ਚਲਾਉਣ ਦਾ ਦੋਸ਼ ਵੀ ਲਾਇਆ। ਮੋਦੀ ਸਰਕਾਰ ਉੱਤੇ ਦਿੱਲੀ ਦੇ ਕੰਮਕਾਜ ਵਿਚ ਦਖਲ ਦੇਣ ਦਾ ਦੋਸ਼ ਇਕ ਵਾਰ ਫਿਰ ਦੁਹਰਾਉਂਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਸਾਡੇ 14 ਵਿਧਾਇਕਾਂ ਨੂੰ ਸਰਕਾਰ ਨੇ ਇਹ ਕਹਿ ਕੇ ਮਨਜ਼ੂਰੀ ਨਹੀਂ ਦਿੱਤੀ ਕਿ ਸਾਡੇ ਕੋਲ ਤਾਕਤ ਹੈ ਪਰ ਤਾਕਤ ਦਾ ਇਸਤੇਮਾਲ ਤਾਨਾਸ਼ਾਹੀ ਲਈ ਨਹੀਂ ਹੋਣੀ ਚਾਹੀਦੀ ਹੈ। ਪ੍ਰਚਾਰ ਉੱਤੇ ਵੱਡੀ ਰਾਸ਼ੀ ਖਰਚ ਕਰਨ ਦੇ ਦੋਸ਼ਾਂ ਦੇ ਜਵਾਬ ਵਿਚ ਕਿਹਾ ਕਿ ਮੈਂ ਦਿੱਲੀ ਵਿਚ ਜੋ ਕੰਮ ਕੀਤਾ ਹੈ, ਉਹ ਦੱਸਣਾ ਤਾਂ ਹੋਵੇਗਾ ਤਾਂ ਕਿ ਲੋਕ ਫਾਇਦਾ ਉਠਾ ਸਕਣ।

     ਕੇਜਰੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਆਉਣ ਤੋਂ ਬਾਅਦ ਦਿੱਲੀ ਵਿਚ ਕੰਮ ਬੇਹੱਦ ਤੇਜ਼ ਹੋਇਆ ਹੈ, ਕਿਉਂਕਿ ਅਸੀਂ ਭ੍ਰਿਸ਼ਟਾਚਾਰ ਨੂੰ ਖਤਮ ਕਰਕੇ ਪੈਸੇ ਬਚਾਏ ਹਨ। ਉਨ੍ਹਾਂ ਕਿਹਾ ਕਿ ਸਾਡੇ ਕੰਮ ਜਿੰਨੇ ਹੁਣ ਹਨ, ਉਸ ਤੋਂ ਤਿੰਨ ਗੁਣਾ ਵਧ ਸਕਦੇ ਸਨ, ਜੇਕਰ ਸਾਨੂੰ ਕੇਂਦਰ ਸਰਕਾਰ ਤੋਂ ਸਹਿਯੋਗ ਮਿਲਿਆ ਹੁੰਦਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.