ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਕੈਲੀਫੋਰਨੀਆ ਚੈਪਟਰ ਦਾ ਗਠਨ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਕੈਲੀਫੋਰਨੀਆ ਚੈਪਟਰ ਦਾ ਗਠਨ
Page Visitors: 2450

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਕੈਲੀਫੋਰਨੀਆ ਚੈਪਟਰ ਦਾ ਗਠਨ

Posted On 03 May 2017
b

ਸਟਾਕਟਨ, 3 ਮਈ (ਪੰਜਾਬ ਮੇਲ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਇਕ ਅਹਿਮ ਮੀਟਿੰਗ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ.ਪੀ. ਸਿੰਘ ਓਬਰਾਏ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕੈਲੀਫੋਰਨੀਆ ਭਰ ਤੋਂ ਉਘੀਆਂ ਸ਼ਖਸੀਅਤਾਂ ਨੇ ਹਿੱਸਾ ਲਿਆ। ਇਸ ਮੌਕੇ ਬੋਲਦਿਆਂ ਡਾ. ਐੱਸ.ਪੀ. ਸਿੰਘ ਓਬਰਾਏ ਨੇ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਮਾਜ ਭਲਾਈ ਦੇ ਕੰਮਾਂ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਦਾ ਪਸਾਰ ਕਰਦੇ ਹੋਏ ਉਨ੍ਹਾਂ ਕੈਲੀਫੋਰਨੀਆ ਚੈਪਟਰ ਦਾ ਗਠਨ ਕੀਤਾ, ਜਿਸ ਵਿਚ ਡਾ. ਪ੍ਰਿਤਪਾਲ ਸਿੰਘ, ਜਸਵੰਤ ਸਿੰਘ ਹੋਠੀ ਅਤੇ ਹਰਪ੍ਰੀਤ ਸਿੰਘ ਸੰਧੂ ਨੂੰ ਕੈਲੀਫੋਰਨੀਆ ਚੈਪਟਰ ਦਾ ਮੁੱਖ ਸਲਾਹਕਾਰ ਬਣਾਇਆ ਗਿਆ। ਗੁਰਜਤਿੰਦਰ ਸਿੰਘ ਰੰਧਾਵਾ ਨੂੰ ਕੈਲੀਫੋਰਨੀਆ ਚੈਪਟਰ ਦਾ ਪ੍ਰਧਾਨ ਬਣਾਇਆ ਗਿਆ। ਇਸ ਤੋਂ ਇਲਾਵਾ ਹਰਜਿੰਦਰ ਸਿੰਘ ਧਾਮੀ ਮੀਤ ਪ੍ਰਧਾਨ, ਸਤਿੰਦਰ ਪਾਲ ਸਿੰਘ ਹੇਅਰ ਨੂੰ ਜਨਰਲ ਸਕੱਤਰ ਅਤੇ ਮੁਡੈਸਟੋ ਦੇ ਮਨੀ ਗਰੇਵਾਲ ਨੂੰ ਕੈਲੀਫੋਰਨੀਆ ਦਾ ਐਗਜ਼ੈਕਟਿਵ ਮੈਂਬਰ ਥਾਪਿਆ ਗਿਆ।
ਸੈਕਰਾਮੈਂਟੋ ਚੈਪਟਰ ਲਈ ਜਸਵਿੰਦਰ ਸ਼ੇਰਗਿੱਲ ਨੂੰ ਪ੍ਰਧਾਨ, ਬਲਜੀਤ ਬਾਸੀ ਨੂੰ ਮੀਤ ਪ੍ਰਧਾਨ, ਪਰਮਜੀਤ ਖਹਿਰਾ ਨੂੰ ਜਨਰਲ ਸਕੱਤਰ ਅਤੇ ਬਿੱਟੂ ਰਾਏ, ਸੋਨੂੰ ਹੁੰਦਲ, ਬਲਰਾਜ ਸਿੰਘ ਰੰਧਾਵਾ, ਤੇਜਿੰਦਰ ਹੁੰਦਲ ਨੂੰ ਐਗਜ਼ੈਕਟਿਵ ਮੈਂਬਰ ਲਿਆ ਗਿਆ।
ਫੇਅਰਫੀਲਡ ਚੈਪਟਰ ਲਈ ਸਿਕੰਦਰ ਸਿੰਘ ਗਰੇਵਾਲ ਨੂੰ ਪ੍ਰਧਾਨ, ਹੁਸ਼ਿਆਰ ਸਿੰਘ ਡਡਵਾਲ, ਮੀਤ ਪ੍ਰਧਾਨ, ਕੈਪਟਨ ਕਰਨਜੀਤ ਸਿੰਘ ਔਲਖ ਨੂੰ ਜਨਰਲ ਸਕੱਤਰ ਬਣਾਇਆ ਗਿਆ। ਡਾ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਜਲਦ ਹੀ ਜਥੇਬੰਦੀ ਦਾ ਹੋਰ ਪਸਾਰ ਕੀਤਾ ਜਾਵੇਗਾ ਅਤੇ ਕੈਲੀਫੋਰਨੀਆ ਦੇ ਹਰ ਸ਼ਹਿਰ ਦੇ ਚੈਪਟਰ ਬਣਾਏ ਜਾਣਗੇ, ਤਾਂਕਿ ਟਰੱਸਟ ਦੇ ਕੰਮ ਨੂੰ ਸੁਚਾਰੂ ਢੰਗਾਂ ਨਾਲ ਚਲਾਇਆ ਜਾ ਸਕੇ। ਉਨ੍ਹਾਂ ਅਪੀਲ ਕੀਤੀ ਕਿ ਕੈਲੀਫੋਰਨੀਆ ‘ਚ ਜੇ ਕੋਈ ਨਿਸ਼ਕਾਮ ਸੇਵਾ ਕਰਨਾ ਚਾਹੁੰਦਾ ਹੋਵੇ, ਤਾਂ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.