ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਸਿਆਟਲ ਵਿਖੇ ਮਨਾਇਆ ਗਿਆ ਸਿੱਖ ਦਸਤਾਰ ਦਿਵਸ
ਸਿਆਟਲ ਵਿਖੇ ਮਨਾਇਆ ਗਿਆ ਸਿੱਖ ਦਸਤਾਰ ਦਿਵਸ
Page Visitors: 2483

ਸਿਆਟਲ ਵਿਖੇ ਮਨਾਇਆ ਗਿਆ ਸਿੱਖ ਦਸਤਾਰ ਦਿਵਸ

ਸਿਆਟਲ ਵਿਖੇ ਮਨਾਇਆ ਗਿਆ ਸਿੱਖ ਦਸਤਾਰ ਦਿਵਸ
July 12
10:17 2017

ਸਿਆਟਲ, 12 ਜੁਲਾਈ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿੱਖ ਯੂਥ ਸੰਸਥਾ ਵੱਲੋਂ ਸਿਆਟਲ ਸਿੱਖ ਦਸਤਾਰ ਦਿਵਸ ਬੜੇ ਉਤਸ਼ਾਹ ਨਾਲ ਸਿਆਟਲ ਸੈਂਟਰ ਵਿਖੇ ਮਨਾਇਆ ਗਿਆ, ਜਿਥੇ ਵੱਖ-ਵੱਖ ਧਰਮਾਂ, ਜਾਤਾਂ, ਨਸਲਾਂ, ਕਾਲੇ-ਗੋਰੇ, 600 ਤੋਂ ਵੱਧ ਲੋਕਾਂ ਨੇ ਪੱਗਾਂ ਬੰਨ੍ਹੀਆਂ। ਪਰਮਿੰਦਰ ਸਿੰਘ ਭੱਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭੁਪਿੰਦਰ ਸਿੰਘ ਮੌੜ, ਬਲਵੰਤ ਸਿੰਘ, ਸਤਪਾਲ ਸਿੰਘ, ਮਲਕੀਅਤ ਸਿੰਘ ਨੇ ਲੋਕਾਂ ਦੇ ਦਸਤਾਰਾਂ ਸਜਾਈਆਂ।
ਸਿੱਖ ਯੂਥ ਸੰਸਥਾ ਦੀ ਪ੍ਰਧਾਨ ਗੁਰਸ਼ਰਨ ਕੌਰ, ਜਗਪ੍ਰੀਤ ਸਿੰਘ, ਅਨਹਦ ਕੌਰ, ਗੁਰਜੋਤ ਸਿੰਘ, ਮਨਪ੍ਰੀਤ ਕੌਰ ਦੀ ਅਗਵਾਈ ਹੇਠ 850 ਪੱਗਾਂ ਲੈ ਕੇ ਪਹੁੰਚੇ ਜਿਥੇ ਦਸਤਾਰ ਦਿਵਸ ਮਨਾਉਂਦਿਆਂ 600 ਤੋਂ ਵੱਧ ਲੋਕਾਂ ਨੂੰ ਪੱਗਾਂ ਬੰਨ੍ਹੀਆਂ ਤੇ ਭੋਜਨ ਛਕਾਇਆ।
ਕੈਂਟ ਤੋਂ ਪੰਜਾਬੀ ਲੜਕੀ ਕੌਂਸਲ ਮੈਂਬਰ ਬਣਨ ਲਈ ਚੋਣ ਲੜੀ ਸਤਵਿੰਦਰ ਕੌਰ ਨੇ ਵਿਸ਼ੇਸ਼ ਯੋਗਦਾਨ ਪਾਇਆ। ਗੁਰਸ਼ਰਨ ਕੌਰ ਨੇ ਦੱਸਿਆ ਕਿ ਸਿੱਖ ਯੂਥ ਸੰਸਥਾ ਵੱਲੋਂ ਪੰਜ ਬੱਚਿਆਂ ਨੂੰ 3000 ਡਾਲਰ ਦਾ ਵਜ਼ੀਫਾ ਲਗਾਇਆ ਜਾ ਰਿਹਾ ਹੈ। ਸਿੱਖੀ ਦੇ ਪ੍ਰਸਾਰ ਤੇ ਪ੍ਰਚਾਰ ਲਈ ਇਸ ਸ਼ਾਨਦਾਰ ਉਪਰਾਲੇ ਦੀ ਪੰਜਾਬੀ ਭਾਈਚਾਰੇ ਵੱਲੋਂ ਸ਼ਲਾਘਾ ਕੀਤੀ ਗਈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.