ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਅਮਰੀਕੀ ਸਿੱਖਾਂ ਨੇ ਵਿਦਿਆਰਥੀਆਂ ਦੀ ਮਦਦ ਲਈ 2,10,000 ਡਾਲਰ ਦੀ ਰਾਸ਼ੀ ਕੀਤੀ ਜਮ੍ਹਾਂਅਮਰੀਕੀ ਸਿੱਖਾਂ ਨੇ ਵਿਦਿਆਰਥੀਆਂ ਦੀ ਮਦਦ ਲਈ 2,10,000 ਡਾਲਰ ਦੀ ਰਾਸ਼ੀ ਕੀਤੀ ਜਮ੍ਹਾਂ
ਅਮਰੀਕੀ ਸਿੱਖਾਂ ਨੇ ਵਿਦਿਆਰਥੀਆਂ ਦੀ ਮਦਦ ਲਈ 2,10,000 ਡਾਲਰ ਦੀ ਰਾਸ਼ੀ ਕੀਤੀ ਜਮ੍ਹਾਂਅਮਰੀਕੀ ਸਿੱਖਾਂ ਨੇ ਵਿਦਿਆਰਥੀਆਂ ਦੀ ਮਦਦ ਲਈ 2,10,000 ਡਾਲਰ ਦੀ ਰਾਸ਼ੀ ਕੀਤੀ ਜਮ੍ਹਾਂ
Page Visitors: 2437

ਅਮਰੀਕੀ ਸਿੱਖਾਂ ਨੇ ਵਿਦਿਆਰਥੀਆਂ ਦੀ ਮਦਦ ਲਈ 2,10,000 ਡਾਲਰ ਦੀ ਰਾਸ਼ੀ ਕੀਤੀ ਜਮ੍ਹਾਂਅਮਰੀਕੀ ਸਿੱਖਾਂ ਨੇ ਵਿਦਿਆਰਥੀਆਂ ਦੀ ਮਦਦ ਲਈ 2,10,000 ਡਾਲਰ ਦੀ ਰਾਸ਼ੀ ਕੀਤੀ ਜਮ੍ਹਾਂ

December 09
04:36 2017
ਵਾਸ਼ਿੰਗਟਨ, 9 ਦਸੰਬਰ (ਪੰਜਾਬ ਮੇਲ)-ਅਮਰੀਕਾ ਵਿੱਚ ਵੱਸਦੇ ਸਿੱਖ ਭਾਈਚਾਰੇ ਨੇ ਪੰਜਾਬ ਲਈ ਵੱਡਾ ਕੰਮ ਕੀਤਾ ਹੈ। ਫੀਸ ਕਾਰਨ ਉੱਚ ਸਿੱਖਿਆ ਹਾਸਲ ਨਾ ਕਰ ਸਕਣ ਵਾਲੇ ਵਿਦਿਆਰਥੀਆਂ ਦੀ ਮਦਦ ਲਈ 2,10,000 ਡਾਲਰ ਦੀ ਰਾਸ਼ੀ ਜਮ੍ਹਾਂ ਕੀਤੀ ਹੈ। ‘ਸਿੱਖ ਹਿਊਮਨ ਡਵੈਲਪਮੈਂਟ ਫਾਊਂਡੇਸ਼ਨ’ ਨੇ ਇੱਕ ਪ੍ਰੋਗਰਾਮ ਵਿੱਚ ਇਹ ਰਾਸ਼ੀ ਇਕੱਠੀ ਕੀਤੀ ਹੈ। ਐਸ.ਐਚ. ਡੀ. ਐਫ. ਦੇ ਪ੍ਰਧਾਨ ਗਜੇਂਦਰ ਸਿੰਘ ਆਹੂਜਾ ਨੇ ਕਿਹਾ,”ਐਸ.ਐਚ. ਡੀ.ਐਫ ਨੇ ਹੁਣ ਤਕ ਵਿਦਿਆਰਥੀਆਂ ਨੂੰ 5,000 ਤੋਂ ਵਧੇਰੇ ਸਕਾਲਰਸ਼ਿਪ ਦਿੱਤੀਆਂ ਹਨ। ਇਨ੍ਹਾਂ ‘ਚੋਂ 2700 ਵਿਦਿਆਰਥੀ ਗ੍ਰੈਜੂਏਸ਼ਨ ਕਰ ਚੁੱਕੇ ਹਨ ਤੇ ਉਹ ਮੈਡੀਕਲ, ਇੰਜਨੀਅਰਿੰਗ, ਵਿਗਿਆਨਕ ਤੇ ਹੋਰ ਖੇਤਰਾਂ ‘ਚ ਨੌਕਰੀ ਕਰ ਰਹੇ ਹਨ। ਇਨ੍ਹਾਂ ‘ਚੋਂ ਕੁਝ ਹੁਣ ਜ਼ਰੂਰਤਮੰਦ ਬੱਚਿਆਂ ਦੀ ਮਦਦ ਕਰ ਰਹੇ ਹਨ।”
ਉਨ੍ਹਾਂ ਨੇ ਦੱਸਿਆ ਕਿ ਸੰਸਥਾ ਪੰਜਾਬ ਤੇ ਇਸ ਦੇ ਨੇੜਲੇ ਇਲਾਕਿਆਂ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੰਦੀ ਹੈ, ਜੋ ਪੜ੍ਹਨ ‘ਚ ਹੁਸ਼ਿਆਰ ਹਨ ਪਰ ਗਰੀਬ ਹਨ। ਟੈਕਸਾਸ ‘ਚ ਡਲਾਸ ਨੇ ਆਈ.ਟੀ. ਪੇਸ਼ੇਵਰ ਜਸਦੀਪ ਸਿੰਘ ਜੁਨੇਜਾ ਐਸ.ਐਚ.ਡੀ.ਐਫ ਸਕਾਲਰਸ਼ਿਪ ਪਾਉਣ ਵਾਲੇ ਵਿਦਿਆਰਥੀਆਂ ‘ਚੋਂ ਇੱਕ ਹਨ। ਹੁਣ ਉਹ ਆਈ.ਟੀ.ਕੰਪਨੀ ਲਈ ਮਹੱਤਵਪੂਰਨ ਕੰਮ ਚਲਾ ਰਹੇ ਹਨ। ਹਾਸਲ ਜਾਣਕਾਰੀ ਮੁਤਾਬਕ ਹਰ ਸਕਾਲਰਸ਼ਿਪ ‘ਚ 510 ਡਾਲਰ ਦੀ ਮਦਦ ਦਿੱਤੀ ਜਾਂਦੀ ਹੈ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.