ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿੱਚ ਮਨਾਇਆ ਗਿਆ ਅੰਤਰਰਾਸ਼ਟਰੀ ਮਹਿਲਾ ਦਿਵਸ
ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿੱਚ ਮਨਾਇਆ ਗਿਆ ਅੰਤਰਰਾਸ਼ਟਰੀ ਮਹਿਲਾ ਦਿਵਸ
Page Visitors: 2407

ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿੱਚ ਮਨਾਇਆ ਗਿਆ ਅੰਤਰਰਾਸ਼ਟਰੀ ਮਹਿਲਾ ਦਿਵਸ
By : ਬਾਬੂਸ਼ਾਹੀ ਬਿਊਰੋ
Friday, Mar 09, 2018 08:53 PM

  • ਜਲੰਧਰ / ਕਪੂਰਥਲਾ, 9 ਮਾਰਚ 2018
    ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿੱਚ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਪੂਰੇ ਉਤਸ਼ਾ ਨਾਲ ਮਨਾਇਆ ਗਿਆ। ਪ੍ਰੋਗਰਾਮ ਵਿੱਚ ਸਮਾਜਸੇਵੀ ਡਾ. (ਪ੍ਰੋ.) ਕਵਿਤਾ ਵਿਜ, ਪ੍ਰੋ. ਰਾਜ ਸ਼ਰਮਾ ਅਤੇ ਡਾ. ਰਾਜਵੀਰ ਕੌਰ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ। ਪ੍ਰੋਗਰਾਮ ਇੰਚਾਰਜ ਡਿਪਟੀ ਕੰਟਰੋਲਰ (ਵਿਤ) ਡਾ. ਨਿਤਯਾ ਸ਼ਰਮਾ ਦੇ ਵਲੋਂ ਪ੍ਰੋਗਰਾਮ ਵਿੱਚ ਸ਼ਾਮਿਲ ਮਹਿਮਾਨ ਅਤੇ ਸਾਰੇ  ਮਹਿਲਾ ਸਟਾਫ ਦਾ ਸਵਾਗਤ ਕੀਤਾ ਗਿਆ। ਉਹਨਾਂ ਨੇ ਇਸ ਦਿਨ ਦਾ ਮ੍ਹਾਤਵ ਦਸਦੇ ਹੋਏ ਮਹਿਲਾ ਸ਼ਕਤੀਕਰਣ ਤੇ ਗੱਲ ਕੀਤੀ।

    ਵਿਸ਼ੇਸ਼ ਮਹਿਮਾਨ ਡਾ. ਰਾਜਵੀਰ ਕੌਰ ਨੇ ਮਹਿਲਾਵਾ ਨੂੰ ਆਪਣੀ ਸੇਹਤ ਦੇ ਪ੍ਰਤੀ ਹਮੇਸ਼ਾ ਜਾਗਰੁਕ ਰਹਿਣ ਦੇ ਲਈ ਪ੍ਰੇਰਿਤ ਕੀਤਾ। ਇਸ ਮੋਕੇ ਸਮਾਜਸੇਵੀ ਯੂਨਿਕ ਪਬਲਿਕ ਸਕੂਲ ਸੰਚਲਿਕਾ ਡਾ. (ਪ੍ਰੋ.) ਕਵਿਤਾ ਵਿਜ ਨੇ ਸਾਰੀ ਮਹਿਲਾ ਸਟਾਫ ਨੂੰ ਮਹਿਲਾ ਦਿਵਸ ਦੀ ਵਧਾਈ ਦੇਣ ਦੌਰਾਨ ਦਸਿਆ ਕੀ ਮਹਿਲਾ ਸ਼ਕਤੀ ਹੈ, ਜਿਸ ਤੋਂ ਬਿਨ੍ਹਾ ਸ੍ਰਿਸ਼ਟੀ ਦੀ ਰਚਨਾ ਨਹੀਂ, ਉਹਨਾਂ ਨੇ ਹਰ ਰਿਸ਼ਤੇ ਵਿੱਚ ਮਹਿਲਾ ਦੀ ਪਰਿਭਾਸ਼ਾ ਨੂੰ ਪੇਸ਼ ਕੀਤਾ ਅਤੇ ਉਸਦੇ ਮਹੱਤਵ ਨੂੰ ਦਸਿਆ।
    ਉਹਨਾਂ ਵਲੋਂ ਚਲਾਏ ਜਾ ਰਹੇ ਸਕੂਲ ਦਾ ਜ਼ਿਕਰ ਕਰਦੇ ਹੋਏ ਪ੍ਰੋ. ਵਿਜ ਨੇ ਦਸਿਆ ਕੀ ਸਿਰਫ ਨਿਚੇ ਕਰ ਕਦਮ ਵਧਾਨਾ ਨਾਲ ਕਿਨਿ ਤਾਕਤ ਹੁੰਦੀ ਹੈ, ਜਿਸ ਦੀ ਮਿਸਲ ਯੂਨਿਕ ਸਕੂਲ ਹੈ, ਜਿਥੇ ਅੱਜ ਵਿਸ਼ੇਸ਼ ਵਰਗ ਦੇ  ਆਰਕਸ਼ਿਤ ਬੱਚੇ ਨੂੰ ਸਿਖਿਆ ਦੇ ਨਾਲ ਹੁਨਰਮੰਦ ਵੀ ਕੀਤਾ ਜਾਦਾ ਹੈ, ਜਿਸ ਨਾਲ ਉਹ ਕੰਮ ਕਾਜ ਕਰ ਸਕੇ ਅਤੇ ਅਗੇ ਚਲ ਕਰ ਬੱਚੇ ਨੂੰ ਕਦੇ ਵੀ ਕਿਸੇ ਵੀ ਅੱਗੇ ਹੱਥ ਨਾ ਫੈਲਣ ਨਾ ਪੜੇ।
    ਯੂਨੀਵਰਸਿਟੀ ਦੇ ਵਲੋਂ ਮਾਨਵ ਸ੍ਰੋਤ ਵਿਭਾਗ ਦੀ ਡਿਪਟੀ ਰਜਿਸਟਰਾਰ ਡਾ. ਗੀਤ ਨੇ ਮਹਿਲਾ ਕਰਮਚਾਰੀਆ ਨੂੰ ਡਰ ਦਾ ਮੁਕਾਬਲਾ ਡਰ ਕੇ ਨਹੀਂ ਡਟਕਰ ਕਰਨ ਦੀ ਪ੍ਰੇਰਣਾ ਦੀ। ਇਸ ਦੌਰਾਨ ਆਈ.ਏ.ਐਸ. ਅਧਿਕਾਰੀ ਭਾਵਨਾ ਗਰਗ ਵਲੋਂ ਚੁਣੀ ਵਿਸ਼ੇ ਉਪਰ ਇੱਕ ਵੀਡੀਓ ਫਿਲਮ ਵੀ ਦਿਖਾਈ ਗਈ। ਯੂਨੀਵਰਸਿਟੀ ਦੀ ਡਿਪਟੀ ਲਾਇਬ੍ਰੇਰੀਅਨ ਮਧੂ ਮਿੱਡਾ, ਮੈਂਜੇਮੈਂਟ ਵਿਭਾਗ ਮੁਖੀ ਡਾ. ਹਰਮੀਨ ਸੋਚ ਅਤੇ ਹੋਰ ਮਹਿਲਾ ਸਹਿ ਕਰਮਿਆ ਦੇ ਵਲੋਂ ਸਾਰੇ ਮਹਿਮਾਨਾਂ ਨੂੰ ਸਮਾਨੀਤ ਕੀਤਾ ਗਿਆ। ਅੰਤ ਵਿੱਚ ਸਾਰੀਆਂ ਨੇ ਮਿਲਕੇ ਯੂਨੀਵਰਸਿਟੀ ਵਿੱਚ ਪੌਦੇ ਲਗਾਏ ਗਏ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.