ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਅੰਗਹੀਣਾਂ, ਬਜ਼ੁਰਗਾਂ, ਵਿਧਵਾਵਾਂ ਅਤੇ ਬੇਸਹਾਰਾ ਬੱਚਿਆਂ ਦੇ ਸੰਵਿਧਾਨਿਕ ਹੱਕਾਂ ਲਈ ਚੌਥੀ ਲੋਕ ਅਧਿਕਾਰ ਰੈਲੀ
ਅੰਗਹੀਣਾਂ, ਬਜ਼ੁਰਗਾਂ, ਵਿਧਵਾਵਾਂ ਅਤੇ ਬੇਸਹਾਰਾ ਬੱਚਿਆਂ ਦੇ ਸੰਵਿਧਾਨਿਕ ਹੱਕਾਂ ਲਈ ਚੌਥੀ ਲੋਕ ਅਧਿਕਾਰ ਰੈਲੀ
Page Visitors: 2402

ਅੰਗਹੀਣਾਂ, ਬਜ਼ੁਰਗਾਂ, ਵਿਧਵਾਵਾਂ ਅਤੇ ਬੇਸਹਾਰਾ ਬੱਚਿਆਂ ਦੇ ਸੰਵਿਧਾਨਿਕ ਹੱਕਾਂ ਲਈ ਚੌਥੀ ਲੋਕ ਅਧਿਕਾਰ ਰੈਲੀ
ਫ਼ਿਰੋਜ਼ਪੁਰ 25 ਮਾਰਚ 2018 (ਗੁਰਿੰਦਰ ਸਿੰਘ):

ਅਸੂਲ ਮੰਚ ਵੱਲੋਂ ਫ਼ਿਰੋਜ਼ਪੁਰ ਵਿਖੇ ਆਯੋਜਿਤ ਰੈਲੀ ਦੌਰਾਨ ਮੰਚ 'ਤੇ ਬਿਰਾਜਮਾਨ ਆਗੂ ਅਤੇ ਵਿਸ਼ਾਲ ਇਕੱਠ।              ਫ਼ਿਰੋਜ਼ਪੁਰ 25 ਮਾਰਚ 2018 (ਗੁਰਿੰਦਰ ਸਿੰਘ):
ਅੰਗਹੀਣਾਂ, ਬਜ਼ੁਰਗਾਂ, ਵਿਧਵਾਵਾਂ ਅਤੇ ਬੇਸਹਾਰਾ ਬੱਚਿਆਂ ਦੇ ਸੰਵਿਧਾਨਿਕ ਹੱਕਾਂ ਲਈ ਸੰਘਰਸ਼ੀਲ ਅਪੰਗ ਸੁਅੰਗ ਲੋਕ ਮੰਚ (ਅਸੂਲ) ਵੱਲੋਂ ਅੱਜ ਫਿਰੋਜ਼ਪੁਰ ਛਾਉਣੀ ਦੀ ਦਾਣਾ ਮੰਡੀ ਵਿੱਚ ਚੌਥੀ ਲੋਕ ਅਧਿਕਾਰ ਰੈਲੀ ਕੀਤੀ ਗਈ, ਜਿਸ ਵਿਚ ਪੰਜਾਬ ਭਰ ਤੋਂ ਹਜ਼ਾਰਾਂ ਅੰਗਹੀਣਾਂ ਅਤੇ ਬਜ਼ੁਰਗਾਂ ਨੇ ਸ਼ਮੂਲੀਅਤ ਕੀਤੀ। ਮੰਚ ਦੀ ਸਟੇਜ ਤੋਂ ਦੇ ਆਏ ਆਗੂਆਂ ਅਤੇ ਰੈਲੀ ਵਿਚ ਸ਼ਾਮਲ ਲੋਕਾਂ ਵੱਲੋਂ 15 ਅਗਸਤ 2018 ਤੋਂ 20 ਅਗਸਤ ਤੱਕ ਪੈਨਸ਼ਨ ਹੱਕ ਦੀ ਪ੍ਰਾਪਤੀ ਲਈ ਪੰਜਾਬ ਦੇ ਹਰ ਪਿੰਡ, ਹਰ ਸ਼ਹਿਰ ਤੇ ਮੁਹੱਲੇ ਵਿਚ ''ਥਾਲੀ ਖੜਕਾਓ ਅੰਦੋਲਨ'' ਦਾ ਐਲਾਣ ਅਤੇ ਸਮਰਥਨ ਕੀਤਾ ਗਿਆ।
ਜਨਤਕ ਆਗੂਆਂ, ਬੁੱਧੀਜੀਵੀਆਂ ਅਤੇ ਰੈਲੀ ਵਿਚ ਸ਼ਾਮਲ ਪੰਜਾਬੀਆਂ ਵੱਲੋਂ ਇਕ ਸੁਰ ਵਿਚ ਨਾਅਰਾ ਦਿੱਤਾ ਗਿਆ
''ਪੈਨਸ਼ਨ ਦੀ ਸਭ ਨੂੰ ਵੰਡ ਕਰੋ ਜਾਂ ਖੁਦ ਵੀ ਲੈਣੀ ਬੰਦ ਕਰੋ''।
ਅਸੂਲ ਮੰਚ ਦੇ ਕੋਆਰਡੀਨੇਟਰ ਮੈਂਬਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੰਚ ਵੱਲੋਂ ਇਹ ਪ੍ਰੋਗਰਾਮ ਉਲੀਕਣ ਦਾ ਮੰਤਵ ਉਨ•ਾਂ 32 ਲੱਖ ਲੋਕਾਂ ਨੂੰ ਇਨਸਾਫ ਦਿਵਾਉਣਾ ਹੈ ਜਿੰਨ•ਾਂ ਨੂੰ ਭਾਰਤ ਦਾ ਸੰਵਿਧਾਨ ਅਤੇ ਕਾਨੂੰਨ ਤਾਂ ''ਸਮਾਜਿਕ ਸੁਰੱਖਿਆ'' ਪ੍ਰਦਾਨ ਕਰਦਾ ਹੈ, ਪਰ ਸਮੇਂ ਸਮੇਂ ਦੀਆਂ ਸਰਕਾਰਾਂ ਦੇ ਸੰਚਾਲਕ ਇਸ ਸੰਵਿਧਾਨਿਕ ਹੱਕ ਦੀ ਅਣਦੇਖੀ ਕਰ ਰਹੇ ਹਨ। ਜਦੋਂ ਲੋਕਾਂ ਉਤੇ ਸਭ ਸੇਵਾਵਾਂ ਲਈ ਟੈਕਸ, ਸਾਰੇ ਖਾਦ ਪਦਾਰਥਾਂ ਉਤੇ ਟੈਕਸ, ਦੇਸ਼ ਦੇ ਧੁਰੇ ਡੀਜ਼ਲ ਪੈਟਰੋਲ ਅਤੇ ਸੜਕਾਂ ਤੇ ਵੀ ਟੈਕਸ ਹੋਣ ਤਾਂ ਲੋਕਾਂ ਦੀ ਸਿੱਖਿਆ, ਸਿਹਤ ਤੇ ਸਮਾਜਿਕ ਸੁਰੱਖਿਆ ਦਾ ਫਿਕਰ ਵੀ ਸਰਕਾਰਾਂ ਨੂੰ ਹੀ ਹੋਣਾ ਚਾਹੀਦਾ ਹੈ। ਜੇਕਰ ਰਿਟਾਇਰਮੈਂਟ ਮਗਰੋਂ ਵਿਧਾਇਕ, ਵਜ਼ੀਰ ਅਤੇ ਸਾਰੇ ਅਫਸਰ ਤੇ ਮੁਲਾਜ਼ਮ ਪੈਨਸ਼ਨ ਦਾ ਹੱਕ ਰੱਖਦੇ ਹਨ ਤਾਂ ਕਿ ਕਿਸਾਨ, ਮਜ਼ਦੂਰ ਅਤੇ ਦੁਕਾਨਦਾਰਾਂ ਆਦਿ ਨੇ ਵੀ ਦੇਸ਼ ਦੀ ਸੇਵਾ ਵਿਚ ਕੋਈ ਕਮੀ ਨਹੀਂ ਛੱਡੀ ਬਲਕਿ ਭਾਰੀ ਟੈਕਸ ਦੇ ਕੇ ਦੇਸ਼ ਦੇ ਵਿੱਤੀ ਭਾਰ ਨੂੰ ਵੀ ਆਪਣੇ ਮੋਢਿਆ ਤੇ ਚੁੱਕਿਆ ਹੈ।
ਕੀ ਸਰਕਾਰਾਂ ਦਾ ਸਿਸਟਮ ਟੈਕਸ ਇਕੱਠਾ ਕਰਕੇ ਚੰਦ ਲੋਕਾਂ ਦੀਆਂ ਪੈਨਸ਼ਨਾਂ, ਤਨਖਾਹਾਂ ਅੇਤ ਸੁੱਖ ਸਹੂਲਤਾਂ ਲਈ ਹੀ ਬਣਿਆ ਹੈ, ਇਹ ਬੁਨਿਆਦੀ ਪ੍ਰਸ਼ਨ ਤੇ ਨਿਆਂ ਦੀ ਬਰਾਬਰਤਾ ਦਾ ਵਿਸ਼ਾ ਹੈ। ਇਸ ਤੇ ਚਰਚਾ ਹੋਣੀ ਚਾਹੀਦੀ ਹੈ। ਪੰਜਾਬ ਦੇ 20 ਲੱਖ ਲੋਕਾਂ ਨੂੰ ਮਹਿਜ 750 ਰੁਪਏ ਪੈਨਸ਼ਨ 6 ਮਹੀਨਿਆਂ ਤੋਂ ਨਹੀਂ ਦਿੱਤੀ ਗਈ।
4 ਲੱਖ ਲੋਕ ਅੰਗਹੀਣਾਂ ਕੋਲ ਪੈਨਸ਼ਨ ਲੈਣ ਲਈ ਅਪੰਗਤਾ ਸਰਟੀਫਕੇਟ ਵੀ ਨਹੀਂ ਹੈ, ਲੋਕ ਦੁੱਖੀ ਤੇ ਬਜ਼ੁਰਗ ਬਿਮਾਰ ਹਨ, ਗੂੰਗੇ ਬੋਲੇ ਤੇ ਮੰਦਬੁੱਧੀ ਬੱਚੇ ਰੁਲ ਰਹੇ ਹਨ, ਲੋਕ ਕਿਥੇ ਜਾਣ।

  • ਇਸ ਮੌਕੇ ਮੰਚ ਦੀ ਸਟੇਜ 'ਤੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ: ਜਗਮੋਹਨ ਸਿੰਘਘ, ਉੱਘੇ ਕਿਸਾਨ ਆਗੂ ਸੁਖਦੇਵ ਸਿੰਘ ਕੋਕਰੀ, ਸਮਾਜਿਕ ਚਿੰਤਕ ਹਮੀਰ ਸਿੰਘ, ਡਾ: ਪਿਆਰੇ ਲਾਲ ਗਰਗ, ਆਂਗਣਵਾੜੀ ਵਰਕਰ ਯੂਨੀਅਨ ਦੀ ਪੰਜਾਬ ਪ੍ਰਧਾਨ ਹਰਗੋਬਿੰਦ ਕੌਰ, ਕਰਨੈਲ ਸਿੰਘ ਜੱਖੇਪਲ ਪ੍ਰਧਾਨ ਪੀ.ਡੀ.ਪੀ ਅਤੇ ਹੋਰ ਕਈ ਮਜ਼ਦੂਰ ਜੱਥੇਬੰਦੀਆਂ ਦੇ ਆਗੂ ਹਾਜ਼ਰ ਸਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.