ਪਟਿਆਲਾ, 30 ਸਤੰਬਰ (ਪੰਜਾਬ ਮੇਲ)-ਸ਼੍ਰੀ ਗੁਰੂ ਨਾਨਕ ਜੀ ਦੇ 550ਵੇ ਜਨਮ ਦਿਹਾੜੇ ਨੂੰ ਸਮਰਪਿਤ ਪਟਿਆਲਾ ਦੇ ਸ਼੍ਰੀ ਗੁਰੂ ਤੇਗ ਬਹਾਦੁਰ ਸੇਵਕ ਜਥਾ (ਗੁਰਦੁਆਰਾ ਮੋਤੀ ਬਾਗ਼ ਸਾਹਿਬ) ਵੱਲੋਂ ਪਹਿਲੀ ਯੰਗ ਖਾਲਸਾ ਮੈਰਾਥਨ ਦਾ ਆਯੋਜਨ ਕੀਤਾ ਗਿਆ।
ਇਸ ਮੈਰਾਥਨ ਦੀ ਸਪੌਂਨਸਰਸ਼ਿਪ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਐੱਸ ਪੀ ਸਿੰਘ ਓਬਰਾਏ ਵਲੋਂ ਦਿੱਤੀ ਗਈ।
ਇਸ ਮੌਕੇ ਤੇ ਐੱਸ ਪੀ ਸਿੰਘ ਓਬਰਾਏ ਵਲੋਂ ਪਟਿਆਲਾ ਜ਼ੋਨ ਦੇ ਆਈ ਜੀ ਏ ਐੱਸ ਰਾਏ, ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਪਟਿਆਲਾ ਦੇ ਐੱਸ ਐੱਸ ਪੀ ਮਨਦੀਪ ਸਿੰਘ ਸਿੱਧੂ ਵਲੋਂ ਸਾਂਝੇ ਤੌਰ ਤੇ ਇਸ ਮੈਰਾਥਨ ਨੂੰ ਰਵਾਨਾ ਕੀਤਾ ਗਿਆ।
ਟਰੱਸਟ ਵਲੋਂ ਸ ਜੱਸਾ ਸਿੰਘ, ਡਾ ਡੀ ਐੱਸ ਗਿੱਲ, ਡਾ ਅਮਰ ਸਿੰਘ ਆਜ਼ਾਦ, ਕੇ ਐੱਸ ਗਰੇਵਾਲ ਆਦਿ ਨੇ ਸ਼ਿਰਕਤ ਕੀਤੀ ।
ਸ਼੍ਰੀ ਗੁਰੂ ਨਾਨਕ ਜੀ ਦੇ 550ਵੇ ਜਨਮ ਦਿਹਾੜੇ ਨੂੰ ਸਮਰਪਿਤ ਉਹਨਾ ਦੇ ਦਿੱਤੇ ਉਪਦੇਸ਼ ‘ਕਿਰਤ ਕਰੋ, ਨਾਮ ਜਪੋ, ਵੰਡ ਛੱਕੋ’ ਨੂੰ ਲੋਕਾਂ ਤਕ ਪਹੁੰਚਾਉਣਾ, ਇਸ ਮੈਰਾਥਨ ਦਾ ਮੁਖ ਉਦੇਸ਼ ਹੈ।
ਇਹ ਮੈਰਾਥਨ ਗੁ: ਮੋਤੀ ਬਾਗ਼ ਸਾਹਿਬ ਤੋਂ ਸ਼ੁਰੂ ਹੋ ਕੇ ਵਾਈ.ਪੀ.ਐੱਸ. ਚੌਂਕ, ਫੁਆਰਾ ਚੌਂਕ, ਸ਼ੇਰਾਂ ਵਾਲਾ ਗੇਟ ਤੋਂ ਵਾਪਿਸ ਗੁ: ਮੋਤੀ ਬਾਗ਼ ਸਾਹਿਬ ਸਮਾਪਤ ਹੋਈ।
ਪ੍ਰੋਗ੍ਰਾਮ ਰਿਪੋਰਟਸ
550ਵੇ ਜਨਮ ਦਿਹਾੜੇ ਨੂੰ ਸਮਰਪਿਤ ਪਹਿਲੀ ਯੰਗ ਖਾਲਸਾ ਮੈਰਾਥਨ ਦਾ ਆਯੋਜਨ
Page Visitors: 2457
550ਵੇ ਜਨਮ ਦਿਹਾੜੇ ਨੂੰ ਸਮਰਪਿਤ ਪਹਿਲੀ ਯੰਗ ਖਾਲਸਾ ਮੈਰਾਥਨ ਦਾ ਆਯੋਜਨ
September 30
17:32 2018