ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਪਾਣੀਆਂ ਦੇ ਮੁੱਦੇ ਤੇ ਮੋਗਾ ਵਿਖੇ ਹੋਈ ਸਮਾਜ ਸੇਵੀਆਂ ਦੀ ਇਕੱਤਰਤਾ ਮੀਲ ਪੱਥਰ ਸਾਬਤ ਹੋਵੇਗੀ – ਡਾ. ਅਜਾਦ
ਪਾਣੀਆਂ ਦੇ ਮੁੱਦੇ ਤੇ ਮੋਗਾ ਵਿਖੇ ਹੋਈ ਸਮਾਜ ਸੇਵੀਆਂ ਦੀ ਇਕੱਤਰਤਾ ਮੀਲ ਪੱਥਰ ਸਾਬਤ ਹੋਵੇਗੀ – ਡਾ. ਅਜਾਦ
Page Visitors: 2399

ਪਾਣੀਆਂ ਦੇ ਮੁੱਦੇ ਤੇ ਮੋਗਾ ਵਿਖੇ ਹੋਈ ਸਮਾਜ ਸੇਵੀਆਂ ਦੀ ਇਕੱਤਰਤਾ ਮੀਲ ਪੱਥਰ ਸਾਬਤ ਹੋਵੇਗੀ – ਡਾ. ਅਜਾਦ
ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਸਰਕਾਰ ਤੋਂ ਜਵਾਬਦੇਹੀ ਦਾ ਪ੍ਰੋਗਰਾਮ ਉਲੀਕਿਆ
By : ਬਾਬੂਸ਼ਾਹੀ ਬਿਊਰੋ
Monday, May 13, 2019 07:44 PM
    ਮੋਗਾ, 13 ਮਈ 2019 -
ਪੰਜਾਬ ਦੇ ਪਲੀਤ ਹੋ ਰਹੇ ਦਰਿਆਈ ਪਾਣੀਆਂ, ਖਤਮ ਹੋ ਰਹੇ ਧਰਤੀ ਹੇਠਲੇ ਪਾਣੀ ਅਤੇ ਹੋਰ ਕੁਦਰਤੀ ਸਰੋਤਾਂ ਦੀ ਦੁਰਵਰਤੋਂ ਲਈ ਜਿੰਨੀਆਂ ਸਰਕਾਰਾਂ ਦੋਸ਼ੀ ਹਨ, ਉਸ ਤੋਂ ਵੀ ਜਿਆਦਾ ਅਸੀਂ ਲੋਕ ਜਿੰਮੇਵਾਰ ਹਾਂ ਕਿਉਂਕਿ ਅਸੀਂ ਅੱਜ ਤੱਕ ਸਰਕਾਰ ਤੋਂ ਆਪਣੇ ਭਵਿੱਖ ਨੂੰ ਬਚਾਉਣ ਦੀ ਮੰਗ ਹੀ ਨਹੀਂ ਕੀਤੀ। ਹੁਣ ਲੋਕ ਜਾਗੇ ਹਨ ਤਾਂ ਰਾਜਨੀਤਕ ਪਾਰਟੀਆਂ ਨੂੰ ਵੀ ਮਜ਼ਬੂਰੀ ਵੱਸ ਇਸ ਏਜੰਡੇ ਨੂੰ ਪਹਿਲ ਦੇਣੀ ਪਵੇਗੀ ਤੇ ਮੋਗਾ ਮੀਟਿੰਗ ਪੰਜਾਬ ਦੇ ਭਵਿੱਖ ਨੂੰ ਬਚਾਉਣ ਵਿੱਚ ਮੀਲ ਪੱਥਰ ਸਾਬਿਤ ਹੋਵੇਗੀ। ਇਹਨਾਂ ਵਿਚਾਰਾਂ ਦਾ ਪ੍ਗਟਾਵਾ ਉੱਘੇ ਸਮਾਜ ਸੇਵੀ ਅਤੇ ਖੋਜੀ ਡਾ. ਅਮਰ ਸਿੰੰਘ ਅਜਾਦ ਨੇ ਅੱਜ ਗੁਰੂ ਨਾਨਕ ਕਾਲਜ਼ ਮੋਗਾ ਵਿਖੇ ਭਾਈ ਘਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਦੇ ਸੱਦੇ ਤੇ ਪੰਜਾਬ ਭਰ ਤੋਂ ਇਕੱਤਰ ਹੋਏ ਸਮਾਜ ਸੇਵੀ ਅਤੇ ਵਾਤਾਵਰਣ ਪੇ੍ਮੀ ਲੋਕਾਂ ਦੀ ਮੀਟਿੰਗ ਦੇ ਸਮਾਪਤੀ ਭਾਸ਼ਣ ਮੌਕੇ ਕੀਤਾ।
  ਉਹਨਾਂ ਇਸ ਮੌਕੇ ਪ੍ਦੂਸ਼ਣ ਦੀ ਅਸਲ ਪਰਿਭਾਸ਼ਾ, ਕਿਸਮਾਂ ਅਤੇ ਉਸ ਨੂੰ ਫੈਲਾਉਣ ਵਿੱਚ ਵੱਖ ਵੱਖ ਅਦਾਰਿਆਂ ਅਤੇ ਆਮ ਲੋਕਾਂ ਦੇ ਯੋਗਦਾਨ ਬਾਰੇ ਵੀ ਚਾਨਣਾ ਪਾਇਆ। ਇਸ ਮੌਕੇ ਉੱਘੇ ਪੱਤਰਕਾਰ ਬਲਤੇਜ ਪੰਨੂੰ ਅਤੇ ਸਵਰਨ ਦਾਨੇਵਾਲੀਆ ਨੇ ਕਿਹਾ ਕਿ ਬੇਲੋੜੀ ਇੰਡਸਟਰੀ ਜਿਵੇਂ ਸੋਡਾ, ਬੋਤਲ ਬੰਦ ਅਤੇ ਆਰ ਓ ਪਾਣੀ ਤਿਆਰ ਕਰਨ ਵਾਲੀਆਂ ਫੈਕਟਰੀਆਂ ਪੰਜਾਬ ਤੋਂ ਬਾਹਰ ਤਬਦੀਲ ਕਰਨ ਅਤੇ ਫੈਕਟਰੀਆਂ ਦਾ ਜਹਿਰੀਲਾ ਪਾਣੀ ਬਿਨਾਂ ਸੋਧੇ ਦਰਿਆਵਾਂ ਵਿੱਚ ਸੁੱਟਣਾ ਬੰਦ ਕਰਨ ਦੀ ਮੰਗ ਕਰਦਿਆਂ ਪੰਜਾਬੀਆਂ ਨੂੰ ਸ਼ੀ੍ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਅਤੇ 550 ਸਾਲਾ ਜਨਮ ਦਿਵਸ ਦੇ ਦਰਮਿਆਨ ਪ੍ਦੂਸ਼ਣ ਦਾ ਆਂਕਲਣ ਕਰਨ ਲਈ ਕਿਹਾ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਉੱਘੇ ਸਾਹਿਤਕਾਰ ਅਮਰੀਕ ਤਲਵੰਡੀ, ਬਲਦੇਵ ਸੜਕਨੜਾਮਾ, ਜਸਵੰਤ ਜ਼ਫਰ, ਗੁਰਚਰਨ ਨੂਰਪੁਰ, ਅਸ਼ੋਕ ਚੱਟਾਨੀ, ਜਸਵੀਰ ਭਲੂਰੀਆ ਅਤੇ ਮਾ. ਬਿੱਕਰ ਸਿੰਘ ਹਾਂਗਕਾਂਗ ਨੇ ਸਾਹਿਤਕ ਪੱਖ ਤੋਂ ਪ੍ਦੂਸ਼ਣ ਨੂੰ ਪਰਿਭਾਸ਼ਿਤ ਕਰਦਿਆਂ ਲੋਕਾਂ ਨੂੰ ਇਸ ਗੰਭੀਰ ਮੁੱਦੇ ਤੇ ਜਾਗਣ ਦੀ ਭਾਵਨਾਤਮਕ ਅਪੀਲ ਕੀਤੀ।
  ਉੱਘੇ ਵਾਤਾਵਰਣ ਪੇ੍ਮੀ ਸੰਤ ਗੁਰਮੀਤ ਸਿੰਘ ਕਾਰ ਸੇਵਾ ਖੋਸਾ ਕੋਟਲਾ ਵਾਲਿਆਂ ਨੇ ਗੁਰਬਾਣੀ ਅਤੇ ਵਿਦੇਸ਼ੀ ਮਾਡਲ ਦੀਆਂ ਉਦਹਾਰਣਾਂ ਦੇ ਕੇ ਆਮ ਲੋਕਾਂ ਦੀ ਧਰਤੀ ਮਾਂ, ਪਾਣੀ ਪਿਤਾ ਅਤੇ ਹਵਾ ਗੁਰੂ ਬਾਰੇ ਮਾਨਸਿਕਤਾ ਦਾ ਵਿਵਰਣ ਕੀਤਾ ਅਤੇ ਇਸ ਨੂੰ ਬਦਲਣ ਤੇ ਜੋਰ ਦਿੱਤਾ। ਵਾਤਾਵਰਣ ਪੇ੍ਮੀ ਅਤੇ ਸਮਾਜ ਸੇਵੀ ਜਗਤਾਰ ਸਿੰਘ ਗਿੱਲ, ਸ਼ਵਿੰਦਰ ਸਿੱਧੂ ਫਰੀਦਕੋਟ, ਬਖਸ਼ੀਸ਼ ਜੌੜਾ ਤਰਨਤਾਰਨ, ਰਾਜਨ ਗੋਇਲ ਅਮ੍ਰਿਤਸਰ, ਡਾ. ਹਰਨੇਕ ਰੋਡੇ ਮੋਗਾ, ਜਗਪਾਲ ਸਿੰਘ ਪਾਤੜਾਂ, ਜਸਪ੍ਰੀਤ ਸਿੰਘ ਪਟਿਆਲਾ, ਨਿਰਮਲ ਸਿੰਘ ਮਾਹਲਾ, ਹਰਪਾਲ ਬਰਾੜ, ਐਸ.ਕੇ. ਬਾਂਸਲ, ਰਾਜੇਸ਼ ਭਾਰਦਵਾਜ਼, ਇਕਬਾਲ ਖੋਸਾ, ਬਲਜੀਤ ਖੀਵਾ, ਕੁਲਵੰਤ ਸਿੰਘ ਰਿੱਚੀ, ਦੀਪਕ ਸਿੰਗਲਾ ਮੋਗਾ, ਲਖਬੀਰ ਇਯਾਲੀ ਲੁਧਿਆਣਾ, ਨਛੱਤਰ ਸਿੰਘ ਜੀਰਾ, ਹਰਜਿੰਦਰ ਚੁਗਾਵਾਂ, ਮਹਿੰਦਰ ਪਾਲ ਲੂੰਬਾ, ਹਰਜਿੰਦਰ ਕਿੱਤਣਾ ਤਲਵੰਡੀ ਭਾਈ, ਪ੍ਰੀਤਮ ਅਖਾੜਾ, ਬਲਵਿੰਦਰ ਸਿੰਘ ਅਸੂਲ ਮੰਚ ਪੰਜਾਬ, ਪ੍ਰੀਤ ਭਗਵਾਨ, ਸੁਰਿੰਦਰ ਮਚਾਕੀ ਅਤੇ ਰਣਦੀਪ ਸਿੰਘ ਫਿਰੋਜਪੁਰ, ਅਮਨਪਾਲ ਸੇਖੋਂ ਬਠਿੰਡਾ, ਕ੍ਰਿਸ਼ਨ ਗਰਗ ਮਾਨਸਾ, ਜਸਵਿੰਦਰ ਸਿੰਘ ਜਲੰਧਰ ਨੇ ਵੀ ਪਾਣੀ ਪ੍ਰਦੂਸ਼ਣ ਅਤੇ ਦੁਰਵਰਤੋਂ ਰੋਕਣ ਲਈ ਲੋਕਾਂ ਦੇ ਜਾਗਰੂਕ ਹੋਣ ਦੀ ਲੋੜ ਤੇ ਜੋਰ ਦਿੰਦਿਆਂ ਇਸ ਮੁਹਿੰਮ ਨੂੰ ਸਕੂਲਾਂ, ਕਾਲਜ਼ਾਂ ਦੇ ਵਿਹੜੇ ਤੋਂ ਪਿੰਡ ਦੀ ਸੱਥ ਤੱਕ ਲਿਜਾਣ ਦੀ ਗੱਲ ਕੀਤੀ ਤਾਂ ਜੋ ਸਰਕਾਰਾਂ ਅਤੇ ਰਾਜਨੀਤਕ ਪਾਰਟੀਆਂ ਦਾ ਮੂੰਹ ਇਸ ਅਹਿਮ ਵਿਸ਼ੇ ਵੱਲ ਮੋੜਿਆ ਜਾ ਸਕੇ ।
  ਮੀਟਿੰਗ ਵਿੱਚ ਗੁਰਨਾਮ ਲਵਲੀ, ਵੀ.ਪੀ. ਸੇਠੀ, ਬਲਵਿੰਦਰ ਰੋਡੇ, ਜਿਲਾ੍ ਸਹਾਇਕ ਅਟਾਰਨੀ ਸੁਖਦੇਵ ਸਿੰਘ, ਪਰਮਜੋਤ ਖਾਲਸਾ, ਗਿਆਨ ਸਿੰਘ, ਸੁਨੀਲ ਸ਼ਰਮਾ, ਹਰਪ੍ਰੀਤ ਖੀਵਾ, ਕੰਵਲਜੀਤ ਮਹੇਸਰੀ, ਗੁਰਦੀਪ ਸਿੰਘ ਦੀਪਾ, ਡਾ. ਦਰਸ਼ਨ ਸਿੰਘ, ਹੰਸ ਰਾਜ, ਰਾਜੀਵ ਕੁਮਾਰ, ਰਣਜੀਤ ਟੱਕਰ ਅਵਤਾਰ ਕਰੀਰ, ਰੇਸ਼ਮ ਸਿੰਘ, ਸੁਖਦੇਵ ਬਰਾੜ, ਪਵਨ ਸ਼ਰਮਾ ਫਰੀਦਕੋਟ ਨੇ ਵੀ ਆਪਣੇ ਸੁਝਾਅ ਪੇਸ਼ ਕੀਤੇ।
ਮੀਟਿੰਗ ਦੇ ਅੰਤ ਵਿੱਚ ਸੁਸਾਇਟੀ ਪ੍ਧਾਨ ਗੁਰਪ੍ਰੀਤ ਚੰਦਬਾਜਾ ਨੇ ਮੀਟਿੰਗ ਵਿੱਚ ਸ਼ਾਮਿਲ ਹੋਣ ਤੇ ਪੰਜਾਬ ਭਰ ਦੇ ਵਾਤਾਵਰਣ ਪ੍ਰੇਮੀਆਂ ਅਤੇ ਮੋਗਾ ਜਿਲਾ੍ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਦਾ ਸਫਲ ਮੀਟਿੰਗ ਦੇ ਆਯੋਜਨ ਲਈ ਧੰਨਵਾਦ ਕਰਦਿਆਂ ਦੱਸਿਆ ਕਿ ਸੁਸਾਇਟੀ ਵੱਲੋਂ ਅਗਲੀ ਮੀਟਿੰਗ 26 ਮਈ ਨੂੰ ਲੁਧਿਆਣਾ ਵਿਖੇ ਕੀਤੀ ਜਾਵੇਗੀ, ਜਿਸ ਵਿੱਚ ਪੰਜਾਬ ਦੀ ਕਮੇਟੀ ਦਾ ਗਠਨ ਕੀਤਾ ਜਾਵੇਗਾ ਅਤੇ 2 ਜੂਨ ਨੂੰ ਲੁਧਿਆਣੇ ਜਿਲੇ੍ ਦੇ ਪਿੰਡ ਮਾਣੀਏਵਾਲ ਅਤੇ ਉਸ ਦੇ ਨਾਲ ਲੱਗਦੇ ਪਿੰਡਾਂ, ਜਿੱਥੇ ਬੁੱਢੇ ਨਾਲੇ ਦਾ ਗੰਦਾ ਪਾਣੀ ਸਤਲੁਜ਼ ਵਿੱਚ ਰਲਦਾ ਹੈ, ਵਿੱਚ ਜਾਗਰੂਕਤਾ / ਰੋਸ ਮਾਰਚ ਕੀਤਾ ਜਾਵੇਗਾ ।
  ਇਸ ਮੀਟਿੰਗ ਵਿੱਚ ਪੰਜਾਬ ਦੇ 11 ਜਿਲਿ੍ਆਂ ਵਿੱਚੋਂ 150 ਦੇ ਕਰੀਬ ਵਾਤਾਵਰਣ ਪ੍ਰੇਮੀ ਇਕੱਤਰ ਹੋਏ। ਮੰਚ ਸੰਚਾਲਨ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ ਨੇ ਕੀਤਾ।

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.