ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਹਿੰਦੀ ਲੇਖਕਾਂ ਨੇ ਦਿੱਤੀ ਪੰਜਾਬੀ ਨੂੰ ਧਮਕੀ : "ਦੋ ਸਾਲ ਰੁਕੋ ਫੇਰ ਦਸਾਂਗੇ ਕਿ ਹਿੰਦੀ ਕੀ ਹੈ"
ਹਿੰਦੀ ਲੇਖਕਾਂ ਨੇ ਦਿੱਤੀ ਪੰਜਾਬੀ ਨੂੰ ਧਮਕੀ : "ਦੋ ਸਾਲ ਰੁਕੋ ਫੇਰ ਦਸਾਂਗੇ ਕਿ ਹਿੰਦੀ ਕੀ ਹੈ"
Page Visitors: 2407

ਹਿੰਦੀ ਲੇਖਕਾਂ ਨੇ ਦਿੱਤੀ ਪੰਜਾਬੀ ਨੂੰ ਧਮਕੀ : "ਦੋ ਸਾਲ ਰੁਕੋ ਫੇਰ ਦਸਾਂਗੇ ਕਿ ਹਿੰਦੀ ਕੀ ਹੈ"
 ਡਾ. ਹੁਕਮ ਚੰਦ ਰਾਜਪਾਲ
    (ਇਹ ਪ੍ਰੈਸ ਨੋਟ ਹੂ ਬਹੂ ਛਾਪ ਰਹੇ ਹਾਂ।)
    ਹਿੰਦੀ ਭਾਸ਼ਾ ਵਿਕਾਸ ਦੇ ਨਾਂ ਉੱਤੇ ਪੰਜਾਬੀ ਭਾਸ਼ਾ ਦਾ ਨਿਰਾਦਰ ਕਿਉਂ ?   
    ਭਾਸ਼ਾ ਵਿਭਾਗ ਪੰਜਾਬ ਵੱਲੋਂ 13 ਸਤੰਬਰ 2019 ਨੂੰ ਹਿੰਦੀ ਭਾਸ਼ਾ ਦਿਵਸ ਬਾਰੇ ਸਮਾਗਮ ਕੀਤਾ ਗਿਆ। ਜਿਸਦੀ ਪ੍ਰਧਾਨਗੀ ਡਾ. ਹੁਕਮ ਚੰਦ ਰਾਜਪਾਲ ਨੇ ਕੀਤੀ।
    ਉਨ੍ਹਾਂ ਦੇ ਨਾਲ ਡਾ. ਰਤਨ ਸਿੰਘ ਜੱਗੀ, ਕਰਮਜੀਤ ਕੌਰ ਡਾਇਰੈਕਟਰ ਭਾਸ਼ਾ ਵਿਭਾਗ, ਡਾ. ਸਹਿਗਲ ਅਤੇ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਸ਼ਾਮਲ ਸਨ।
ਇਸ ਸਮਾਗਮ ਵਿੱਚ ਹਿੰਦੀ-ਹਿੰਦੂ-ਹਿੰਦੂਸਤਾਨ ਦੇ ਏਜੰਡੇ ਨੂੰ ਲਾਗੂ ਕਰਨ ਲਈ ਪੰਜਾਬੀ ਭਾਸ਼ਾ ਨੂੰ ਗਾਲੀ ਗਲੌਚ ਅਤੇ ਝਗੜਾਲੂ ਭਾਸ਼ਾ ਵਜੋਂ ਪੇਸ਼ ਕੀਤਾ ਗਿਆ
    ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਡਾ. ਤੇਜਵੰਤ ਮਾਨ ਨੇ ਆਪਣੇ ਭਾਸ਼ਣ ਵਿੱਚ ਜੋਰਦਾਰ ਖੰਡਨ ਕੀਤਾ। ਡਾ. ਮਾਨ ਨੇ ਕਿਹਾ ਕਿ ਹਰ ਭਾਸ਼ਾ ਦਾ ਆਪਣਾ ਰੰਗ ਆਪਣਾ ਮੁਹਾਵਰਾ ਹੁੰਦਾ ਹੈ। ਪੰਜਾਬੀ ਭਾਸ਼ਾ ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਗੀ ਮਹਾਨ ਰਚਨਾ ਹੋਈ ਹੋਵੇ ਅਤੇ ਵਾਰਸਸ਼ਾਹਦੀ ਹੀਰ ਵਰਗੀ ਸੱਭਿਆਚਾਰਕ ਕਿੱਸਾਕਾਰੀ ਹੋਈ ਹੋਵੇ, ਸ਼ਾਹ ਹੁਸੈਨ, ਬੁੱਲ੍ਹੇਸ਼ਾਹ ਵਰਗੀ ਸੂਫੀਆਨਾ ਸ਼ਾਇਰੀ ਹੋਈ ਹੋਵੇ, "ਲੰਘ ਆਜਾ ਪੱਤਣ ਝਨਾ ਦਾ ਯਾਰ" ਵਰਗੇ ਗੀਤ ਲਿਖੇ ਹੋਣ, ਕਿਸ ਤਰ੍ਹਾਂ ਗਾਲੀ ਗਲੋਚ ਦੀ ਭਾਸ਼ਾ ਕਹੀ ਜਾ ਸਕਦੀ ਹੈ। ਡਾ. ਮਾਨ ਨੇ ਹਿੰਦੀ ਭਾਸ਼ਾ ਦੇ ਵਿਕਾਸ ਲਈ ਇਸ ਦੇ ਲੋਕਭਾਸ਼ਾਈ ਸਰੂਪ ਨੂੰ ਉਜਾਗਰ ਕਰਨ ਤੇ ਜੋਰ ਦਿੱਤਾ। ਆਮ ਲੋਕਾਂ ਦੀ ਭਾਸ਼ਾ ਪ੍ਰਕਿਰਤ ਅਤੇ ਅਪਭਰੰਸ ਨੂੰ ਜਦੋਂ ਕੁਲੀਨ ਵਰਗ ਲਈ ਰਾਖਵੀਂ ਕਰਨ ਲਈ ਮਿਆਰੀ ਸੁਧਾਰ ਦੇ ਨਾਂ ਉਤੇ ਸੰਸਕ੍ਰਿਤ ਨਾਂ ਹੇਠ ਪ੍ਰਚਾਰਿਆ ਗਿਆ ਤਾਂ ਲੋਕਾਂ ਨੇ ਆਧੁਨਿਕ ਲੋਕਾਇਤੀ ਭਾਸ਼ਾਵਾਂ ਨੂੰ ਉਜਾਗਰ ਕੀਤਾ, ਜਿਨ੍ਹਾਂ ਵਿੱਚੋ ਇੱਕ ਭਾਸ਼ਾ ਹਿੰਦੀ ਹੈ। ਸੰਸਕ੍ਰਿਤ ਆਪਣੇ ਆਪ ਵਿੱਚ ਕੋਈ ਸੁਤੰਤਰ ਭਾਸ਼ਾ ਵਜੋਂ ਹੋਂਦ ਨਹੀਂ ਰਖਦੀ ਅਤੇ ਨਾ ਹੀ ਇਹ ਭਾਰਤ ਦੇ ਕਿਸੇ ਹਿੱਸੇ ਦੀ ਭਾਸ਼ਾ ਹੈ।
  ਡਾ. ਤੇਜਵੰਤ ਮਾਨ ਹਾਲਾਂ ਆਪਦੀ ਗੱਲ ਡਾ. ਇੰਦੂ ਵਾਲੀਆ ਦੇ ਪੜ੍ਹੇ ਗਏ ਪਰਚੇ ਬਾਰੇ ਸ਼ੁਰੂ ਹੀ ਕਰਨ ਲੱਗੇ ਸਨ ਤਾਂ ਚੰਡੀਗੜ੍ਹ ਤੋਂ ਆਏ ਕੁੱਝ ਆਰ.ਐਸ.ਐਸ. ਕਾਰਕੁੰਨਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਪ੍ਰਧਾਨਗੀ ਮੰਡੀ ਦੇ ਡਾ. ਹੁਕਮ ਚੰਦ, ਰਾਜਾਪਲ ਅਤੇ ਡਾ. ਸਹਿਗਲ ਨੂੰ ਵੀ ਉਕਸਾਇਆ ਗਿਆ। ਡਾ. ਹੁਕਮ ਚੰਦ ਰਾਜਪਾਲ ਨੇ ਤਾਂ ਧਮਕੀ ਦੇ ਦਿੱਤੀ ਕਿ ਦੋ ਸਾਲ ਰੁਕੋ ਫੇਰ ਦਸਾਂਗੇ ਕਿ ਹਿੰਦੀ ਕੀ ਹੈ। ਭਾਸ਼ਾ ਵਿਭਾਗ ਨੇ ਡਾ. ਮਾਨ ਨੂੰ ਰੋਕਣ ਲਈ ਮਾਈਕ ਹੀ ਬੰਦ ਕਰ ਦਿੱਤਾ ਅਤੇ ਆਪਣੀ ਗੱਲ ਪੂਰੀ ਨਹੀਂ ਕਰਨ ਦਿੱਤੀ ।
    ਡਾ. ਤੇਜਵੰਤ ਮਾਨ ਜੋ ਸ਼੍ਰੋਮਣੀ ਸਾਹਿਤਕਾਰ ਹਨ ਅਤੇ ਕੇਂਦਰੀ ਪੰਜਾਬੀ ਲੇਖਕਸਭਾ ਦੇ ਪ੍ਰਧਾਨ ਹਨ, ਨਾਲ ਕੀਤੇ ਇਸ ਤਰ੍ਹਾਂ ਦੇ ਦੁਰਵਿਵਹਾਰ ਦਾ ਪੰਡਾਲ ਵਿੱਚ ਬੈਠੇ ਪੰਜਾਬੀ ਲੇਖਕਾਂ ਨੇ ਬੁਰਾ ਮਨਾਇਆ ਅਤੇ ਸੀਟਾਂ ਉਤੇ ਖੜੇ ਹੋ ਗਏ। ਡਾ. ਤੇਜਵੰਤ ਮਾਨ ਭਾਸ਼ਾ ਵਿਭਾਗ ਵੱਲੋਂ ਦਿੱਤੇ ਜਾਣ ਵਾਲੇ ਸਨਮਾਨ ਨੂੰ ਲੈਣ ਤੋਂ ਇਨਕਾਰ ਕਰਦਿਆਂ ਸਟੇਜ ਤੋਂ ਉਤਰਕੇ ਹੇਠਾਂ ਆ ਬੈਠੇ। ਪੰਜਾਬੀਆਂ ਦੇ ਹਰਮਨ ਪਿਆਰੇ ਲੇਖਕ ਸ਼ੋ੍ਰਮਣੀ ਸਾਹਿਤਕਾਰ ਨਾਲ ਕੀਤੇ ਗਏ ਇਸ ਦੁਰਵਿਵਹਾਰ ਲਈ ਪੰਜਾਬੀ ਦੇ ਪ੍ਰਸਿੱਧ ਲੇਖਕਾਂ ਜਸਵੰਤ ਸਿੰਘ ਕੰਵਲ, ਡਾ. ਸਵਰਾਜ ਸਿੰਘ, ਅਨੂਪ ਵਿਰਕ, ਗੁਰੌਭਜਨ ਗਿੱਲ, ਰਵਿੰਦਰ ਭੱਠਲ, ਡਾ. ਜੋਗਿੰਦਰ ਸਿੰਘ ਨਿਰਾਲਾ, ਪਵਨ ਹਰਚੰਦਪੁਰੀ, ਗੁਲਜ਼ਾਰ ਸਿੰਘ ਸ਼ੌਂਕੀ, ਨਵਰਾਹੀ ਘੁਗਿਆਣਵੀ, ਸੰਧੂ ਵਰਿਆਣਵੀ, ਡਾ. ਤੇਜਾ ਸਿੰਘ ਤਿਲਕ, ਜੋਗਿੰਦਰ ਕੌਰ ਅਗਨੀਹੋਤਰੀ, ਜਸਵਿੰਦਰ ਸਿੰਘ ਬਰਸਟ, ਗੁਰਨਾਮ ਸਿੰਘ, ਕ੍ਰਿਸ਼ਨ ਬੇਤਾਬ, ਜੰਗੀਰ ਸਿੰਘ ਰਤਨ ਆਦਿ ਨੇ ਰੋਸ ਪ੍ਰਗਟ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਉਹ ਪੰਜਾਬੀ ਭਾਸ਼ਾ ਦੀ ਤੌਹੀਨ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਏ। ਆਰ.ਐਸ.ਐਸ. ਦੇ ਹਿੰਦੀਹਿੰਦੂਹਿੰਦੂਸਤਾਨ ਦੇ ਪ੍ਰਚਾਰ ਪ੍ਰਸਾਰ ਨੂੰ ਤੁਰੰਤ ਰੋਕੇ। ਸਰਕਾਰੀ ਅਦਾਰਿਆਂ, ਵਿਦਿਅਕ ਸੰਸਥਾਵਾਂ, ਯੂਨੀਵਰਸਿਟੀਆਂ, ਸੱਭਿਆਚਾਰਕ ਅਦਾਰਿਆਂ ਵਿੱਚ ਕੀਤੀ ਜਾ ਰਹੀ ਇਸ ਤਰ੍ਹਾਂ ਦੀ ਫਿਰਕੂ ਸੋਚ ਦੀ ਘੁਸਪੈਠ ਬਾਰੇ ਸਖਤ ਨੀਤੀ ਅਪਣਾਈ ਜਾਵੇ।
    ਜਾਰੀ ਕਰਤਾ: ਭਗਵੰਤ ਸਿੰਘ (ਡਾ.)
    ਸਕੱਤਰ/ਸਪੋਕਸਮੈਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ.
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.