ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅਮਰੀਕਾ ਦੀ ਕੇਂਦਰੀ ਖੁਫੀਆ ਏਜੰਸੀ ਦੇ ਸਾਬਕਾ ਅਧਿਕਾਰੀ ਦਾ ਖੁਲਾਸਾ, ਜ਼ਿੰਦਾ ਹੈ ਲਾਦੇਨ!
ਅਮਰੀਕਾ ਦੀ ਕੇਂਦਰੀ ਖੁਫੀਆ ਏਜੰਸੀ ਦੇ ਸਾਬਕਾ ਅਧਿਕਾਰੀ ਦਾ ਖੁਲਾਸਾ, ਜ਼ਿੰਦਾ ਹੈ ਲਾਦੇਨ!
Page Visitors: 2594

ਅਮਰੀਕਾ ਦੀ ਕੇਂਦਰੀ ਖੁਫੀਆ ਏਜੰਸੀ ਦੇ ਸਾਬਕਾ ਅਧਿਕਾਰੀ ਦਾ ਖੁਲਾਸਾ, ਜ਼ਿੰਦਾ ਹੈ ਲਾਦੇਨ!

Posted On 24 Jul 2016
osama

ਵਾਸ਼ਿੰਗਟਨ, 23 ਜੁਲਾਈ (ਪੰਜਾਬ ਮੇਲ)-ਅਮਰੀਕਾ ਦੀ ਕੇਂਦਰੀ ਖੁਫੀਆ ਏਜੰਸੀ ਦੇ ਇਕ ਸਾਬਕਾ ਅਧਿਕਾਰੀ ਨੇ ਓਸਾਮਾ ਬਿਨ ਲਾਦੇਨ ਨੂੰ ਲੈ ਕੇ ਇਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।ਸੀਆਈਏ ਦੇ ਸਾਬਕਾ ਅਧਿਕਾਰੀ ਐਡਵਰਡ ਸਨੋਡਨ ਮੁਤਾਬਿਕ ਜਿਸ ਲਾਦੇਨ ਨੂੰ ਸਾਲ 2011 ‘ਚ ਪਾਕਿਸਤਾਨ ਦੇ ਐਬਟਾਬਾਦ ‘ਚ ਅਮਰੀਕੀ ਸੀਲ ਕਮਾਂਡੋ ਵੱਲੋਂ ਮਾਰ ਦੇਣ ਦੀ ਗੱਲ ਕਹੀ ਗਈ ਸੀ, ਉਹ ਦਰਅਸਲ ਜ਼ਿੰਦਾ ਹੈ।ਮਾਸਕੋ ਟ੍ਰਿਬਿਊਨਲ ਨੂੰ  ਇਕ ਇੰਟਰਵਿਊ ‘ਚ ਐਡਵਰਡ ਸਨੋਡਨ ਨੇ ਕਿਹਾ ਕਿ ਓਸਾਮਾ ਸੀਆਈਏ ਦੀ ਹਿਰਾਸਤ ‘ਚ ਹੈ ਅਤੇ ਉਹ ਬਹਾਮਾਸ ‘ਚ ਰਹਿੰਦਾ ਹੈ।
  ਉਨ੍ਹਾਂ ਇਹ ਵੀ ਕਿਹਾ ਕਿ ਉਸ ਕੋਲ ਆਪਣੀ ਗੱਲ ਨੂੰ ਸਾਬਤ ਕਰਨ ਲਈ ਪੁਖਤਾ ਸਬੂਤ ਵੀ ਮੌਜੂਦ ਹਨ।
  ਐਡਵਰਡ ਸਨੋਡਨ ਮੁਤਾਬਿਕ ਸੀਆਈਏ ਵੱਲੋਂ ਲਾਦੇਨ ਨੂੰ ਹਰ ਮਹੀਨੇ 1 ਲੱਖ ਡਾਲਰ ਦਿੱਤੇ ਜਾਂਦੇ ਹਨ ਅਤੇ ਇਹ ਫੰਡ ਕਿਸੇ ਬਿਜ਼ਨਸ ਆਰਗੇਨਾਈਜੇਸ਼ਨ ਦੇ ਨਸਾਉ ਬੈਂਕ ਖਾਤੇ ਵੱਲੋਂ ਦਿੱਤੇ ਜਾਂਦੇ ਹਨ।ਉਨ੍ਹਾਂ ਕਿਹਾ ਕਿ ਫਿਲਹਾਲ ਲਾਦੇਨ ਕਿਥੇ ਹੈ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਪਰ ਸਾਲ 2013 ‘ਚ ਲਾਦੇਨ ਆਪਣੀ ਪਤਨੀਆਂ ਅਤੇ ਕਈ ਬੱਚਿਆਂ ਦੇ ਨਾਲ ਸੀਆਈਏ ਦੀ ਹਿਰਾਸਤ ‘ਚ ਰਹਿ ਰਿਹਾ ਸੀ।ਦੱਸਣਯੋਗ ਹੈ ਕਿ ਸਨੋਡਨ ਨੇ ਪਹਿਲਾਂ ਵੀ ਬਿਆਨ ਦਿੱਤਾ ਸੀ ਕਿ ਸੀਆਈਏ ਨੇ ਓਸਾਮਾ ਬਿਨ ਲਾਦੇਨ ਦੀ ਝੂਠੀ ਮੌਤ ਦੀ ਸਾਜ਼ਿਸ਼ ਘੜੀ ਸੀ। ਸਨੋਡਨ ਮੁਤਾਬਿਕ ਓਸਾਮਾ ਅਤੇ ਉਸ ਦੇ ਪਰਿਵਾਰ ਨੂੰ ਬਹਾਮਾਸ ‘ਚ ਕਿਸੀ ਅਣਪਛਾਤੀ ਥਾਂ ‘ਤੇ ਰੱਖਿਆ ਗਿਆ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.