ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਗੁਰਿੰਦਰ ਕੌਰ ਆਸਟ੍ਰੇਲੀਆ ‘ਚ ਚੋਣ ਲੜਨ ਵਾਲੀ ਪਹਿਲੀ ਸਿੱਖ ਮਹਿਲਾ
ਗੁਰਿੰਦਰ ਕੌਰ ਆਸਟ੍ਰੇਲੀਆ ‘ਚ ਚੋਣ ਲੜਨ ਵਾਲੀ ਪਹਿਲੀ ਸਿੱਖ ਮਹਿਲਾ
Page Visitors: 2426

ਗੁਰਿੰਦਰ ਕੌਰ ਆਸਟ੍ਰੇਲੀਆ ‘ਚ ਚੋਣ ਲੜਨ ਵਾਲੀ ਪਹਿਲੀ ਸਿੱਖ ਮਹਿਲਾ

Posted On 27 Aug 2016
gur

ਚੰਡੀਗੜ੍ਹ, 27 ਅਗਸਤ (ਪੰਜਾਬ ਮੇਲ)- ਪੰਜਾਬ ਦੇ ਅੰਮ੍ਰਿਤਸਰ ਵਿਚ ਜਨਮੀ ਅਤੇ ਪਲੀ ਪੰਜਾਬੀ ਮੂਲ ਦੀ ਸਿੱਖ ਮਹਿਲਾ ਗੁਰਿੰਦਰ ਕੌਰ ਪਹਿਲੀ ਅਜਿਹੀ ਸਿੱਖ ਮਹਿਲਾ ਹੋਵੇਗੀ ਜੋ ਕਿ ਆਸਟ੍ਰੇਲੀਆ ਵਿਚ ਕੌਂਸਲ ਚੋਣਾਂ ਵਿਚ ਉਤਰ ਰਹੀ ਹੈ। 35 ਸਾਲਾ ਗੁਰਿੰਦਰ ਕੌਰ ਵਿਕਟੋਰੀਆ ਦੀ ਵਹਾਟਲੇਸੀਆ ਕੌਂਸਲ ਦੇ ਸਾਊਥ ਵੈਸਟ ਵਾਰਡ ਦੇ ਲਈ ਚੋਣ ਮੈਦਾਨ ਵਿਚ ਉਤਰੀ ਹੈ। ਉਹ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਚੋਣ ਲੜ ਰਹੀ ਹੈ। ਇਕ ਆਈਟੀ ਪ੍ਰੋਫੈਸ਼ਨਲ ਦੇ ਤੌਰ ‘ਤੇ ਗੁਰਿੰਦਰ 2006 ਵਿਚ ਆਸਟ੍ਰੇਲੀਆ ਗਈ ਸੀ ਅਤੇ ਉਹ ਪ੍ਰਾਈਵੇਟ ਅਤੇ ਪਬਲਿਕ ਸੈਕਟਰ ਵਿਚ ਕੰਮ ਕਰਨ ਦਾ ਤਜ਼ਰਬਾ ਰੱਖਦੀ ਸੀ। ਉਹ ਕਈ ਕਮਿਉਨਿਟੀ ਪ੍ਰੋਜੈਕਟ ਵਿਚ ਵੀ ਸਰਗਰਮ ਰਹੀ ਅਤੇ ਉਨ੍ਹਾਂ ਨੇ ਰਫਿਊਜੀਆਂ ਨੂੰ ਅਪਣੇ ਛੋਟੇ ਕਾਰੋਬਾਰ ਸਥਾਪਤ ਕਰਨ, ਕੈਂਸਰ ਹਸਪਤਾਲ ਦੇ ਲਈ ਫੰਡ ਜੁਟਾਉਣ, ਕਿਡਸ ਕੈਂਪਸ, ਕੌਮਾਂਤਰੀ ਵਿਦਿਆਰਥੀਆਂ ਦੇ ਲਈ ਮਦਦ ਅਤੇ ਹੋਰ ਲੋਕਲ ਪ੍ਰੋਜੈਕਟਸ ਦੀ ਵੀ ਮਦਦ ਕਰਦੀ ਹੈ।
ਇਕ ਸਿੱਖ ਉਮੀਦਵਾਰ ਤੋਂ ਇਲਾਵਾ ਉਹ ਪਹਿਲੀ ਦਸਤਾਰ ਬੰਨ੍ਹਣ ਵਾਲੀ ਮਹਿਲਾ ਹੈ ਜੋ ਕਿ ਆਸਟ੍ਰੇਲੀਆ ਵਿਚ ਕੌਂਸਲ ਚੋਣਾਂ ਵਿਚ ਸ਼ਾਮਲ ਹੋ ਰਹੀ ਹੈ। ਉਹ ਵਿਕਟੋਰੀਆ ਸਿੱਖ ਗੁਰਦੁਆਰਾ ਕੌਂਸਲ, ਆਸਟ੍ਰੇਲੀਆ ਵੀ ਆਜ਼ਾਦ ਮੈਂਬਰ ਹੈ। ਬੀਤੇ ਕੁਝ ਸਾਲਾਂ ਤੋਂ ਵਿਕਟੋਰੀਆ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਗੁਰਿੰਦਰ ਦਾ ਕਹਿਣਾ ਹੈ ਕਿ ਉਹ ਨਾ ਸਿਰਫ ਸੜਕਾਂ ਅਤੇ ਡਰੇਂਸ ਆਦਿ ਦੇ ਮੁੱਦੇ ਸਾਹਮਣੇ ਲਿਆਵੇਗੀ ਬਲਕਿ ਸਮਾਜਕ ਜ਼ਰੂਰਤਾਂ ਨੂੰ ਵੀ ਅੱਗੇ ਲਿਆਵੇਗੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.