ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਬਗੈਰ ਸ਼ਨਾਖਤੀ ਕਾਰਡ ਦੇ ਦਰਬਾਰ ਸਾਹਿਬ ‘ਚ ਨਹੀਂ ਕਰ ਸਕੋਗੇ ਸੇਵਾ
ਬਗੈਰ ਸ਼ਨਾਖਤੀ ਕਾਰਡ ਦੇ ਦਰਬਾਰ ਸਾਹਿਬ ‘ਚ ਨਹੀਂ ਕਰ ਸਕੋਗੇ ਸੇਵਾ
Page Visitors: 2442

ਬਗੈਰ ਸ਼ਨਾਖਤੀ ਕਾਰਡ ਦੇ ਦਰਬਾਰ ਸਾਹਿਬ ‘ਚ ਨਹੀਂ ਕਰ ਸਕੋਗੇ ਸੇਵਾ

Posted On 18 Feb 2017
golden temple

ਅੰਮ੍ਰਿਤਸਰ, 18 ਫਰਵਰੀ (ਪੰਜਾਬ ਮੇਲ)- ਦਰਬਾਰ ਸਾਹਿਬ ਆਏ ਸ਼ਰਧਾਲੂ ਨੂੰ ਨਸ਼ੀਲੀ ਚੀਜ਼ ਸੁੰਘਾ ਕੇ ਬੇਹੋਸ਼ ਕਰਨ ਮਗਰੋਂ ਲੁੱਟਣ ਦੀ ਵਾਪਰੀ ਘਟਨਾ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਦਰਬਾਰ ਸਾਹਿਬ ਸਮੂਹ ਅਤੇ ਖ਼ਾਸ ਕਰਕੇ ਗੁਰੂ ਰਾਮਦਾਸ ਲੰਗਰ ਘਰ ਵਿੱਚ ਚੌਕਸੀ ਵਧਾ ਦਿੱਤੀ ਹੈ । ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਰਾਮਦਾਸ ਲੰਗਰ ਘਰ ਵਿੱਚ ਬਗੈਰ ਸ਼ਨਾਖ਼ਤੀ ਕਾਰਡ ਸੇਵਾ ਕਰਨ ‘ਤੇ ਰੋਕ ਲਾ ਦਿੱਤੀ ਗਈ ਹੈ। ਲੰਗਰ ਘਰ ਵਿੱਚ ਰੋਜ਼ਾਨਾ ਹੀ 6 ਤੋਂ 7 ਘੰਟੇ ਲਈ ਸੇਵਾ ਕਰਨ ਵਾਸਤੇ ਆਉਂਦੇ ਕੁਝ ਲੋਕਾਂ ਨੂੰ ਛੱਡ ਕੇ ਹਰ ਕਿਸੇ ਵਿਅਕਤੀ ਵਾਸਤੇ ਸ਼ਨਾਖ਼ਤੀ ਕਾਰਡ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ।  
     ਲੰਗਰ ਘਰ ਵਿੱਚ ਸੇਵਾ ਕਰਨ ਤੋਂ ਪਹਿਲਾਂ ਵਿਅਕਤੀ ਨੂੰ ਆਪਣਾ ਨਾਂ ਅਤੇ ਪਤਾ ਇੱਥੇ ਰਜਿਸਟਰ ਵਿੱਚ ਦਰਜ ਕਰਾਉਣਾ ਪਵੇਗਾ ਅਤੇ ਆਪਣਾ ਸ਼ਨਾਖਤੀ ਕਾਰਡ ਵੀ ਜਮ੍ਹਾਂ ਕਰਾਉਣ ਪਵੇਗਾ, ਜੋ ਉਹ ਸੇਵਾ ਮਗਰੋਂ ਵਾਪਸ ਲੈ ਸਕਦਾ ਹੈ। ਮੈਨੇਜਰ ਨੇ ਦੱਸਿਆ ਕਿ ਸੰਗਤ ਨੂੰ ਚੌਕਸ ਕਰਨ ਵਾਸਤੇ ਸਰਾਵਾਂ ਅਤੇ ਲੰਗਰ ਘਰ ਵਿੱਚ ਐਲਾਨ ਕਰਾਇਆ ਜਾਂਦਾ ਹੈ ਕਿ ਕਿਸੇ ਅਣਜਾਨੇ ਵਿਅਕਤੀ ਕੋਲੋਂ ਜਾਂ ਬਾਹਰੋਂ ਲੈ ਕੇ ਕੋਈ ਚੀਜ਼ ਲੈ ਕੇ ਨਾ ਖਾਧੀ ਜਾਵੇ। ਅਮਲੇ ਵਿੱਚੋਂ ਦਸ ਦਸ ਵਿਅਕਤੀਆਂ ਦੀ ਡਿਊਟੀ ਲਾਈ ਗਈ ਹੈ, ਜੋ ਸਾਦੇ ਕੱਪੜਿਆਂ ਵਿੱਚ ਹਰ ਪਾਸੇ ਨਿਗਰਾਨੀ ਰੱਖਦੇ ਹਨ ਅਤੇ ਸ਼ੱਕੀ ਵਿਅਕਤੀ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਵੀ ਚਾਰ ਪੰਜ ਸਾਬਕਾ ਫ਼ੌਜੀਆਂ ਦੀ ਨਿਗਰਾਨੀ ਵਾਸਤੇ ਪੱਕੀ ਡਿਊਟੀ ਲਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਿਗਰਾਨੀ ਕਾਰਨ ਹੀ ਪਿਛਲੇ ਦਿਨੀਂ ਮੋਟਰਸਾਈਕਲ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਵੀ ਕਾਬੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੰਗਰ ਘਰ ਵਿੱਚ ਸੀਸੀਟੀਵੀ ਕੈਮਰਿਆਂ ਰਾਹੀਂ ਵੀ ਚੌਕਸੀ ਵਧਾ ਦਿੱਤੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.