ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਕਮਿਊਨਿਟੀ ਨੂੰ ਸੰਬੋਧਨ ਸਮੇਂ ਆਪਣੀ ਸਰਕਾਰ ਦਾ ਕੀਤਾ ਗੁਣਗਾਨ
ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਕਮਿਊਨਿਟੀ ਨੂੰ ਸੰਬੋਧਨ ਸਮੇਂ ਆਪਣੀ ਸਰਕਾਰ ਦਾ ਕੀਤਾ ਗੁਣਗਾਨ
Page Visitors: 2386

ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਕਮਿਊਨਿਟੀ ਨੂੰ ਸੰਬੋਧਨ ਸਮੇਂ ਆਪਣੀ ਸਰਕਾਰ ਦਾ ਕੀਤਾ ਗੁਣਗਾਨ

ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਕਮਿਊਨਿਟੀ ਨੂੰ ਸੰਬੋਧਨ ਸਮੇਂ ਆਪਣੀ ਸਰਕਾਰ ਦਾ ਕੀਤਾ ਗੁਣਗਾਨ
June 26
17:17 2017

ਵਾਸ਼ਿੰਗਟਨ ਡੀ.ਸੀ., 26 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਮਰੀਕਾ ਦੀ ਤਿੰਨ ਦਿਨਾਂ ਫੇਰੀ ‘ਤੇ ਆਏ ਹਨ। ਜਿੱਥੇ ਉਨ੍ਹਾਂ ਪਹਿਲੇ ਦਿਨ ਸਵੇਰੇ ਅਮਰੀਕਾ ਦੇ ਉੱਘੇ ਬਿਜ਼ਨਸਮੈਨਾਂ ਨੂੰ ਮਿਲਕੇ ਭਾਰਤ ‘ਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਉਪਰੰਤ ਦੁਪਿਹਰ ਬਾਅਦ ਰਿਟਜ਼ ਕਾਰਲਟਨ ਬਾਲਰੂਮ ਹੋਟਲ ਵਿਚ ਅਮਰੀਕਾ ‘ਚ ਰਹਿੰਦੀ ਭਾਰਤੀ ਕਮਿਊਨਿਟੀ ਨੂੰ ਸੰਬੋਧਨ ਕੀਤਾ। ਜਿੱਥੇ ਭਾਰਤ ਅਤੇ ਅਮਰੀਕਾ ਦੇ ਰਾਸ਼ਟਰੀ ਗੀਤ ਤੋਂ ਬਾਅਦ ਅੰਬੈਸਡਰ ਨਵਤੇਜ ਸਿੰਘ ਸਰਨਾ ਨੇ ਪ੍ਰਧਾਨ ਮੰਤਰੀ ਨੂੰ ਜੀ ਆਇਆਂ ਕਿਹਾ ਅਤੇ ਪ੍ਰਧਾਨ ਮੰਤਰੀ ਨੂੰ ਸੰਬੋਧਨ ਕਰਨ ਲਈ ਬੇਨਤੀ ਕੀਤੀ।
ਪ੍ਰਧਾਨ ਮੰਤਰੀ ਮੋਦੀ ਵਲੋਂ ਆਪਣੀ ਸਰਕਾਰ ਦਾ ਗੁਣਗਾਨ ਕੀਤਾ ਗਿਆ, ਤੇ ਰਸੋਈ ਗੈਸ ਦੀ ਸਬਸਿਡੀ ਨੂੰ ਸਿੱਧੇ ਤੌਰ ‘ਤੇ ਗਰੀਬਾਂ ਦੇ ਖਾਤਿਆਂ ਵਿਚ ਜਮ੍ਹਾ ਕਰਵਾਉਣ, ਕਿਸਾਨਾਂ ਦੀ ਖਾਦ ਯੂਰੀਆ ਨੂੰ ਆਮ ਕਰਨ ਸਬੰਧੀ ਖੂਬ ਸੋਹਲੇ ਗਾਏ। ਭਾਵੇਂ ਆਏ ਮਹਿਮਾਨਾਂ ਵਲੋਂ ਤਾੜੀਆਂ ਨਾਲ ਭਰਪੂਰ ਸਹਿਮਤੀ ਪ੍ਰਗਟਾਈ। ਉਨ੍ਹਾਂ ਸਰਜੀਕਲ ਆਪ੍ਰੇਸ਼ਨ ਬਾਰੇ ਜ਼ਿਕਰ ਕੀਤਾ ਅਤੇ ਪੂਰੇ ਸੰਸਾਰ ਵਲੋਂ ਭਾਰਤ ਦੀ ਇਸ ਕਾਰਵਾਈ ਦੀ ਪ੍ਰਸ਼ੰਸਾ ਕੀਤੀ ਗਈ ਕਿ ਅੱਤਵਾਦ ਕੇਵਲ ਭਾਰਤ ਨਾਲ ਸਬੰਧਤ ਨਹੀਂ, ਸਗੋਂ ਪੂਰਾ ਵਿਸ਼ਵ ਇਸ ਤੋਂ ਦੁਖੀ ਹੈ। ਇਸ ਲਈ ਸੰਸਾਰ ਦੇ ਹਰ ਮੁਲਕ ਨੇ ਭਾਰਤ ਦੇ ਸਰਜੀਕਲ ਆਪ੍ਰੇਸ਼ਨ ਦੀ ਹਮਾਇਤ ਕੀਤੀ ਹੈ।
ਉਨ੍ਹਾਂ ਕੁਰੱਪਸ਼ਨ, ਵਿਕਾਸ ਅਤੇ ਆਧੁਨਿਕ ਟੈਕਨਾਲੌਜੀ ਰਾਹੀਂ ਭਾਰਤ ਨੂੰ ਵਿਕਾਸ ਦੇ ਰਾਹ ‘ਤੇ ਤੌਰ ਕੇ ਡਿਜ਼ੀਟਲ ਸੰਸਾਰ ਵਿਚ ਅਹਿਮ ਥਾਂ ਬਣਾਉਣ ਦਾ ਜ਼ਿਕਰ ਕੀਤਾ। ਉਨ੍ਹਾਂ ਪੁਲਾੜ ‘ਚ ਹਾਥੀ ਦੇ ਭਾਰ ਜਿੱਡਾ ਰਾਕੇਟ ਛੱਡ ਕੇ ਪੂਰੇ ਸੰਸਾਰ ਨੂੰ ਹੈਰਾਨ ਕਰ ਦਿੱਤਾ। ਜਿੱਥੇ ਉਨ੍ਹਾਂ ਗਰੀਬਾਂ ਨੂੰ ਸੁਵਿਧਾਵਾਂ ਦੇਣ ਸਬੰਧੀ ਭਰਪੂਰ ਕਾਮਯਾਬੀ ਦਾ ਬੋਲਬਾਲਾ ਕੀਤਾ, ਉੱਥੇ ਪ੍ਰਵਾਸੀਆਂ ਨੂੰ ਨਾਰਾਜ਼ ਕੀਤਾ ਕਿ ਉਹ ਪ੍ਰਵਾਸੀਆਂ ਲਈ ਕੁਝ ਵੀ ਲੈ ਕੇ ਨਹੀਂ ਆਏ, ਸਗੋਂ ਪ੍ਰਵਾਸੀਆਂ ਨੂੰ ਮੁੜ ਮੌਜੂਦਾ ਸਰਕਾਰ ਨੂੰ ਸ਼ਕਤੀ ਬਖਸ਼ਣ ਦਾ ਟੇਢੇ ਤੌਰ ‘ਤੇ ਗੁਣਗਾਨ ਕੀਤਾ। ਉਨ੍ਹਾਂ ਸ਼ੁਸਮਾ ਸਵਰਾਜ ਦੀ ਸ਼ਲਾਘਾ ਕੀਤੀ ਕਿ ਉਸ ਵਲੋਂ ਡਿਜ਼ੀਟਲ ਸੁਵਿਧਾਵਾਂ ਰਾਹੀਂ ਲੋਕਾਂ ਤੱਕ ਪਹੁੰਚ ਕੀਤੀ ਅਤੇ ਭਾਰਤੀਆਂ ਨੂੰ ਵਿਦੇਸ਼ਾਂ ਵਿਚੋਂ ਸੁਰੱਖਿਅਤ ਵਾਪਸ ਲਿਆਉਣ ਦੀ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਅੱਜਕੱਲ੍ਹ ਭਾਰਤ ਵਿਚ ਪਾਸਪੋਰਟ ਪੰਦਰਾਂ ਦਿਨ ਵਿਚ ਮਿਲ ਜਾਂਦਾ ਹੈ ਜੋ ਕਿ ਸਰਕਾਰ ਦੀ ਵੱਡੀ ਪ੍ਰਾਪਤੀ ਹੈ।
ਭਾਵੇਂ ਭਾਰਤੀ ਅੰਬੈਸੀ ਵਲੋਂ ਪੂਰੇ ਅਮਰੀਕਾ ਦੇ ਵੱਖ-ਵੱਖ ਪ੍ਰਾਂਤਾਂ ਤੋਂ ਭਾਰਤੀਆਂ ਨੂੰ ਬੁੱਲ੍ਹਾਂ ਦੇ ਭਾਰੀ ਇਕੱਠ ਜੁਟਾਇਆ ਪਰ ਸਾਰਾ ਕੁਝ ਇਲੈਕਸ਼ਨ 2019 ਨੂੰ ਸਮਰਪਿਤ ਮੋਦੀ ਦਾ ਸੰਬੋਧਨ ਆਏ ਮਹਿਮਾਨਾਂ ਨੂੰ ਪ੍ਰਭਾਵਿਤ ਕਰ ਗਿਆ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.