ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਟਰੰਪ ਨੂੰ ਝਟਕਾ, ਕੋਰਟ ਨੇ ਟਰੈਵਲ ਬੈਨ ਦੇ ਤਾਜ਼ਾ ਹੁਕਮ ‘ਤੇ ਲਗਾਈ ਰੋਕ
ਟਰੰਪ ਨੂੰ ਝਟਕਾ, ਕੋਰਟ ਨੇ ਟਰੈਵਲ ਬੈਨ ਦੇ ਤਾਜ਼ਾ ਹੁਕਮ ‘ਤੇ ਲਗਾਈ ਰੋਕ
Page Visitors: 2328

ਟਰੰਪ ਨੂੰ ਝਟਕਾ, ਕੋਰਟ ਨੇ ਟਰੈਵਲ ਬੈਨ ਦੇ ਤਾਜ਼ਾ ਹੁਕਮ ‘ਤੇ ਲਗਾਈ ਰੋਕਟਰੰਪ ਨੂੰ ਝਟਕਾ, ਕੋਰਟ ਨੇ ਟਰੈਵਲ ਬੈਨ ਦੇ ਤਾਜ਼ਾ ਹੁਕਮ ‘ਤੇ ਲਗਾਈ ਰੋਕ

October 19
05:45 2017
ਵਾਸ਼ਿੰਗਟਨ, 19 ਅਕਤੂਬਰ (ਪੰਜਾਬ ਮੇਲ)- ਕੁਝ ਮੁਸਲਿਮ ਬਹੁਗਿਣਤੀ ਵਾਲੇ ਦੇਸ਼ਾਂ ਦੇ ਨਾਗਰਿਕਾਂ ਨੂੰ ਅਮਰੀਕਾ ਆਉਣ ਤੋਂ ਰੋਕਣ ਦੀ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਕੋਸ਼ਿਸ਼ਾਂ ਨੂੰ ਮੁੜ ਝਟਕਾ ਲੱਗਾ ਹੈ। ਉਨ੍ਹਾਂ ਦੇ ਟਰੈਵਲ ਬੈਨ ਸਬੰਧੀ ਤਾਜ਼ਾ ਆਦੇਸ਼ ਨੂੰ ਲਾਗੂ ਕੀਤੇ ਜਾਣ ਦੇ ਰਸਤੇ ਵਿਚ ਮੁੜ ਕਾਨੂੰਨੀ ਅੜਚਨ ਆ ਗਈ ਹੈ। ਹਵਾਈ ਦੀ ਇਕ ਸੰਘੀ ਅਦਾਲਤ ਨੇ ਟਰੈਵਲ ਬੈਨ ਦੇ ਨਵੇਂ ਆਦੇਸ਼ ‘ਤੇ ਅਸਥਾਈ ਤੌਰ ‘ਤੇ ਰੋਕ ਲਗਾ ਦਿੱਤੀ ਹੈ। ਰੋਕ ਦਾ ਇਹ ਆਦੇਸ਼ ਟਰੈਵਲ ਬੈਨ ਦੇ ਲਾਗੂ ਹੋਣ ਤੋਂ ਸਿਰਫ ਇਕ ਦਿਨ ਪਹਿਲਾਂ ਆਇਆ ਹੈ।
ਅਮਰੀਕੀ ਜ਼ਿਲ੍ਹਾ ਅਦਾਲਤ ਵਿਚ ਮੰਗਲਵਾਰ ਨੂੰ ਜਸਟਿਸ ਵਾਟਸਨ ਨੇ ਅਪਣੇ ਆਦੇਸ਼ ਵਿਚ ਕਿਹਾ ਕਿ ਤਾਜ਼ਾ ਟਰੈਵਲ ਬੈਨ ਆਦੇਸ਼ ਵਿਚ ਵੀ ਉਹ ਖਾਮੀਆਂ ਹਨ ਜੋ ਪਿਛਲੇ ਆਦੇਸ਼ ਵਿਚ ਸੀ। ਇਸ ਵਿਚ ਇਹ ਸਾਫ ਨਹੀਂ ਕੀਤਾ ਗਿਆ ਕਿ 6 ਨਿਸ਼ਚਿਤ ਦੇਸ਼ਾਂ ਤੋਂ ਆਉਣ ਵਾਲੇ ਲੱਖਾਂ ਲੋਕਾਂ ਦੀ ਵਜ੍ਹਾ ਕਾਰਨ ਅਮਰੀਕਾ ਦੇ ਹਿਤਾਂ ‘ਤੇ ਬੁਰਾ ਅਸਰ ਕਿਵੇਂ ਪਵੇਗਾ।
ਅਦਾਲਤ ਦੇ ਫ਼ੈਸਲੇ ‘ਤੇ ਵਾਈਟ ਹਾਊਸ ਦੀ ਪ੍ਰਤੀਕ੍ਰਿਆ ਵੀ ਆਈ ਹੈ। ਵਾਈਟ ਹਾਊਸ ਬੁਲਾਰਾ ਸੈਂਡਰਸ ਨੇ ਫ਼ੈਸਲੇ ਨੂੰ ਖਤਰਨਾਕ ਤੌਰ ‘ਤੇ ਮੰਦਭਾਗਾ ਦੱਸਦੇ ਹੋਏ ਕਿਹਾ ਕਿ ਇਹ ਅਮਰੀਕੀ ਲੋਕਾਂ ਨੂੰ ਸੁਰੱਖਿਅਤ ਰੱਖਣ ਦੀ ਰਾਸ਼ਟਰਪਤੀ ਦੀ ਕੋਸ਼ਿਸ਼ਾਂ ਨੂੰ ਕਮਜ਼ੋਰ ਕਰਨ ਵਾਲਾ ਹੈ। ਨਿਆ ਵਿਭਾਗ ਇਸ ਦੇ ਖ਼ਿਲਾਫ਼ ਛੇਤੀ ਅਪੀਲ ਕਰੇਗਾ।
ਦੱਸ ਦੇਈਏ ਕਿ ਸਤੰਬਰ ਮਹੀਨੇ ਦੇ ਆਖਰ ਵਿਚ ਇਕ ਕਾਰਜਕਾਰੀ ਆਦੇਸ਼ ਦੇ ਜ਼ਰੀਏ ਇਹ ਬੈਨ ਲਗਾਇਆ ਗਿਆ ਸੀ ਜਿਸ ਵਿਚ ਪਿਛਲੀ ਵਾਰ ਦੀ ਤਰ੍ਹਾਂ ਕੁਝ ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ ਆਉਣ ‘ਤੇ ਪਾਬੰਦੀ ਲਗਾਈ ਗਈ ਸੀ। ਇਸ ਦੇ ਤਹਿਤ ਈਰਾਨ, ਲੀਬੀਆ, ਸੀਰੀਆ, ਯਮਨ, ਸੋਮਾਲੀਆ, ਚੈਡ ਅਤੇ ਉਤਰ ਕੋਰੀਆ ਦੇ ਨਾਗਰਿਕਾਂ ਦੇ ਨਾਲ ਨਾਲ ਵੇਨੇਜੁਏਲਾ ਦੇ ਸਰਕਾਰੀ ਅਧਿਕਾਰੀਆਂ ਦੇ ਅਮਰੀਕਾ ਵਿਚ ਐਂਟਰੀ ‘ਤੇ ਬੈਨ ਲਗਾ ਦਿੱਤਾ ਗਿਆ ਸੀ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.